LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਦਾ ਗੋਲਡੀ ਬਰਾੜ ਵਿਰੁੱਧ ਵੱਡਾ ਐਕਸ਼ਨ, ਕੈਨੇਡਾ ਸਰਕਾਰ ਤੋਂ ਮੰਗੀ ਮਦਦ

30 july goldy

ਚੰਡੀਗੜ੍ਹ- ਲਾਰੈਂਸ ਗੈਂਗ (Lawrence Gang) ਦੇ ਕੈਨੇਡਾ ਵਿਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ (Gangster Satinderjit Singh aka Goldy Brar) ਨੂੰ ਪੰਜਾਬ ਲਿਆਂਦਾ ਜਾਵੇਗਾ। ਇਸ ਦੇ ਲਈ ਪੰਜਾਬ ਸਰਕਾਰ ਨੇ ਕੈਨੇਡਾ ਦੀ ਸਰਕਾਰ (Government of Canada) ਨਾਲ ਸੰਪਰਕ ਸਾਧਿਆ ਹੈ। ਚੰਡੀਗੜ੍ਹ ਵਿਚ ਐੱਨ.ਸੀ.ਬੀ. ਕਾਨਫਰੰਸ ਦੌਰਾਨ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ (CM Bhagwant Mann) ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਗੋਲਡੀ ਨੂੰ ਪੰਜਾਬ ਭੇਜਣ ਨੂੰ ਕਿਹਾ ਗਿਆ ਹੈ। ਉਸ ਕੋਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਕਤਲਕਾਂਡ ਵਿਚ ਪੁੱਛਗਿਛ ਹੋਵੇਗੀ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਹੀ ਲਈ ਸੀ।
ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਸਮਝਾਇਆ ਹੈ ਕਿ ਜੇਕਰ ਉਹ ਗੋਲਡੀ ਬਰਾੜ ਅਤੇ ਉਸ ਦੇ ਵਰਗੇ ਲੋੜੀਂਦੇ ਗੈਂਗਸਟਰ ਨੂੰ ਡਿਪੋਰਟ ਕਰਦੇ ਹਨ ਤਾਂ ਉਨ੍ਹਾਂ ਦੀ ਧਰਤੀ ਤੋਂ ਵੀ ਗੈਂਗਸਟਰ ਘੱਟ ਹੋਣਗੇ। ਪੰਜਾਬ ਪੁਲਿਸ ਨੂੰ ਗੋਲਡੀ ਤੋਂ ਇਲਾਵਾ ਮੋਹਾਲੀ ਵਿਚ ਇੰਟੈਲੀਜੈਂਸ ਆਫਿਸ 'ਤੇ ਰਾਕੇਟ ਅਟੈਕ ਕਰਵਾਉਣ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੀ ਵੀ ਭਾਲ ਹੈ। ਉਹ ਵੀ ਕੈਨੇਡਾ ਵਿਚ ਹੀ ਬੈਠਾ ਹੋਇਆ ਹੈ।
ਮੂਸੇਵਾਲਾ ਦੇ ਕਤਲ ਵਿਚ 6 ਸ਼ਾਰਪਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿਚ 3 ਅੰਕਿਤ ਸੇਰਸਾ, ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਐਨਕਾਉਂਟਰ ਕਰ ਦਿੱਤਾ। 6ਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ।
ਗੈਂਗਸਟਰ ਗੋਲਡੀ ਬਰਾੜ ਵੀਡੀਓ ਜਾਰੀ ਕਰਕੇ ਮੂਸੇਵਾਾਲ ਦੇ ਕਤਲ ਦਾ ਗੁਨਾਹ ਕਬੂਲ ਕਰ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰੀਬੀ ਸਾਥੀ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਮੂਸੇਵਾਲਾ ਦਾ ਹੱਥ ਸੀ, ਇਸ ਲਈ ਉਨ੍ਹਾਂ ਨੇ ਇਸ ਦਾ ਬਦਲਾ ਲਿਆ ਹੈ। ਉਥੇ ਹੀ ਉਸ ਨੇ ਮੂਸੇਵਾਲਾ ਨੂੰ ਮਿਲ ਰਹੀ ਹਮਾਇਤ 'ਤੇ ਵੀ ਗੁੱਸਾ ਦਿਖਾਇਆ। ਗੋਲਡੀ ਨੇ ਕਿਹਾ ਕਿ ਪਹਿਲਆਂ ਤਾਂ ਸਭ ਉਸ ਨੂੰ ਗਾਲਾਂ ਕੱਢਦੇ ਸਨ ਹੁਣ ਸਭ ਉਸ ਦੇ ਹਮਾਇਤੀ ਬਣੇ ਬੈਠੇ ਹਨ।

In The Market