ਲੁਧਿਆਣਾ- ਪੰਜਾਬ ਵਿਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਵਲੋਂ ਸਰਗਰਮੀ ਨਾਲ ਲੁਟੇਰਿਆਂ ਨੂੰ ਧਰਿਆ ਜਾ ਰਿਹਾ ਹੈ। ਇਸ ਵਿਚਾਲੇ ਹੁਣ ਇਕ ਹੋਰ ਨਵੀਂ ਗੈਂਗ ਦੇ ਚਰਚੇ ਹੋਣੇ ਸ਼ੁਰੂ ਹੋ ਗਏ ਹਨ, ਜੋ ਸੜਕਾਂ 'ਤੇ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਹਥਿਆਰ ਫੜੀ ਘੁੰਮਦੇ ਵੇਖੇ ਗਏ ਹਨ। ਇਨ੍ਹਾਂ ਗੈਂਗ ਮੈਂਬਰਾਂ ਦੀਆਂ ਤਸਵੀਰਾਂ ਰਾਹ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਵੀ ਹੋਈਆਂ ਹਨ, ਜਿਸ ਦੀ ਪੰਜਾਬ ਪੁਲਿਸ ਵਲੋਂ ਘੋਖ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਪਿਛਲੇ ਕੁਝ ਸਮੇਂ ਪਹਿਲਾਂ ਕਾਲਾ ਕੱਛਾ ਗਿਰੋਹ ਦਾ ਖੌਫ ਸੀ, ਜਿਸ ਮਗਰੋਂ ਹੁਣ ਲੁਧਿਆਣਾ 'ਚ ਚੱਡੀ ਗੈਂਗ ਐਕਟਿਵ ਹੋ ਗਿਆ ਹੈ। ਜਿਹੜਾ ਥਾਣਾ ਸਦਰ ਦੇ ਇਲਾਕੇ 'ਚ ਥਰੀਕੇ ਫਾਟਕ ਤੋਂ ਝੰਡੇ ਫਾਟਕ ਦੇ ਵਿਚਾਲੇ ਵਾਰਦਾਤਾਂ ਕਰ ਰਿਹਾ ਹੈ। ਇਸ ਗਿਰੋਹ ਦੇ ਮੈਂਬਰ ਬਿਨਾਂ ਕੱਪੜਿਆਂ ਦੇ ਘੁੰਮਦੇ ਹਨ ਅਤੇ ਹੱਥਾਂ 'ਚ ਤੇਜ਼ਧਾਰ ਹਥਿਆਰ ਹੁੰਦੇ ਹਨ। ਜਿਸ ਬਾਰੇ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਬਾਰੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਗਿਰੋਹ ਵੱਲੋਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਗੱਲ ਸਾਹਮਣੇ ਆਈ ਹੈ। ਜਿਸ 'ਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਗਿਰੋਹ ਦੇ ਮੈਂਬਰ ਦੂਸਰੇ ਸੂਬਿਆਂ ਦੇ ਹਨ ਅਤੇ ਹੁਣ ਪੰਜਾਬ ਵਿੱਚ ਮੌਜੂਦ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਕੀਮਤੀ ਚੀਜ਼ਾਂ ਨੂੰ ਸੰਭਾਲਣ ਦੀ ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਗਿਰੋਹ ਦੇ ਮੈਂਬਰ ਰਾਤ ਸਵਾ ਇੱਕ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਵਾਰਦਾਤਾਂ ਕਰਦੇ ਹਨ, ਜਦੋਂ ਲੋਕ ਡੂੰਘੀ ਨੀਂਦ ਸੁੱਤੇ ਹੁੰਦੇ ਹਨ। ਇਨ੍ਹਾਂ ਵੱਲੋਂ ਬੀਤੇ ਦਿਨੀਂ ਇਕ ਪੁਲਸ ਅਫਸਰ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਟੋਰਾਂਟੋ- ਟੈਲੇਂਟ ਦੀ ਕੋਈ ਉਮਰ ਨਹੀਂ ਹੁੰਦੀ। ਇਹ ਤਾਂ ਬੱਸ ਤੁਹਾਡੀ ਦਿਲਚਸਪੀ ਅਤੇ ਮਿਹਨਤ ਦਾ ਨਤੀਜਾ ਹੁੰਦਾ ਹੈ। ਇਕ 4 ਸਾਲ ਦੇ ਬੱਚੇ ਨੇ ਇਹ ਕਰ ਦਿਖਾਇਆ ਹੈ। ਜਿਸ ਦੀ ਸ਼ਲਾਘਾ ਇਕ ਵੱਡੇ ਬ੍ਰਾਂਡ ਨੇ ਵੀ ਕੀਤੀ ਹੈ। ਇਸ ਛੋਟੇ ਜਿਹੇ ਸਿੱਖ ਬੱਚੇ ਦੀ ਐਕਟਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਆਓ ਜਾਣਦੇ ਹਾਂ ਕਿ ਆਖਿਰ ਕਿਹੜਾ ਟੈਲੇਂਟ ਹੈ। ਜਿਸ ਨੇ ਨੇਟਿਜ਼ੰਸ ਦਾ ਦਿਲ ਜਿੱਤ ਲਿਆ।ਚਿਲਡ੍ਰਨ ਕਲੈਕਸ਼ਨ ਬਰਬੇਰੀਜ਼ ਵਿਚ 4 ਸਾਲ ਦੇ ਸਾਹਿਬ ਇਕ ਐਡ ਫੀਚਰ ਦੇ ਚੁਣੇ ਗਏ। ਉਨ੍ਹਾਂ ਨੇ ਇਸ ਵਿਗਿਆਪਨ ਲਈ ਆਪਣੀ ਸਭ ਤੋਂ ਵਧੀਆ ਪਰਫਾਰਮੈਂਸ ਦਿੱਤੀ। ਦਰਅਸਲ ਬਰਬੇਰੀ ਨੇ ਆਪਣੇ ਬੈਕ ਟੂ ਸਕੂਲ ਕਲੈਕਸ਼ਨ ਲਈ 4 ਸਾਲ ਦੇ ਸਾਹਿਬ ਨੂੰ ਆਪਣੇ ਮਾਡਲ ਵਜੋਂ ਚੁਣਿਆ ਜਿਸ ਦੀ ਨੇਟਿਜੰਸ ਕਾਫੀ ਤਾਰੀਫ ਕਰ ਰਹੇ ਹਨ। View this post on Instagram A post shared by Sahib Singh (@i_am_sahib_singh) ਉਥੇ ਹੀ ਬ੍ਰਿਟਿਸ਼ ਬ੍ਰਾਂਡ ਬਰਬੇਰੀ ਦੇ ਨਵੇਂ ਵਿਗਿਆਪਨ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਵਿਗਿਆਪਨ ਚਿਲਡ੍ਰੇਨ ਕਲੈਕਸ਼ਨ ਬੈਕ ਟੂ ਸਕੂਲ ਡਿਜ਼ਾਈਨ ਕੀਤਾ ਗਿਆ ਹੈ। ਵਿਗਿਆਪਨ ਵਿਚ ਬਰਬੇਰੀ ਜੈਕੇਟ ਵਿਚ ਇਕ ਸਿੱਖ ਬੱਚੇ ਸਾਹਿਬ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੂੰ ਕਾਲੇ ਰੰਗ ਦਾ ਪਟਕਾ ਪਹਿਨੇ ਵੀ ਦੇਖਿਆ ਜਾ ਸਕਦਾ ਹੈ। ਬ੍ਰਾਂਡ ਦੇ ਕੱਪੜਿਆਂ ਵਿਚ 4 ਸਾਲਾ ਸਾਹਿਬ ਦੀਆਂ ਮਨਮੋਹਕ ਤਸਵੀਰਾਂ ਇੰਟਰਨੈਟ 'ਤੇ ਦਿਲ ਜਿੱਤ ਰਹੀਆਂ ਹਨ। ਬ੍ਰਾਂਡ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਬੱਚੇ ਦੀ ਇਕ ਤਸਵੀਰ ਸਾਂਝੀ ਕੀਤੀ।ਦੱਸ ਦਈਏ ਕਿ ਸਾਹਿਬ ਦੇ ਪੈਰੇਂਟਸ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਦੇਖਦੇ ਹਨ। ਉਨ੍ਹਾਂ ਨੇ ਇਕ ਪੋਸਟ ਉਨ੍ਹਾਂ ਦੇ ਅਕਾਉਂਟ 'ਤੇ ਪਾਈ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟਸ ਦੀ ਝੜੀ ਲਗਾ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਬਿਨਾਂ ਧਿਆਨ ਦਿੱਤੇ ਮੁਸਕਰਾ ਰਿਹਾ ਸੀ ਮੈਂ ਇਹ ਕੀਤਾ...
ਚੰਡੀਗੜ੍ਹ- ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਰਾਕੇਟ ਹਮਲੇ ਦਾ ਸਬੰਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨਾਲ ਹੈ। RPG ਹਮਲੇ ਦਾ ਮੁੱਖ ਹਮਲਾਵਰ ਦੀਪਕ ਗੈਂਗਸਟਰ ਲਾਰੈਂਸ ਦਾ ਗੁਰਗਾ ਨਿਕਲਿਆ। ਦੀਪਕ ਹਰਿਆਣਾ ਦੇ ਝੱਜਰ ਦੇ ਸੂਰਜਪੁਰ ਪਿੰਡ ਦਾ ਰਹਿਣ ਵਾਲਾ ਹੈ। ਹਮਲੇ ਤੋਂ ਕੁਝ ਸਮਾਂ ਪਹਿਲਾਂ ਉਹ ਇੰਟੈਲੀਜੈਂਸ ਦਫ਼ਤਰ ਨੇੜੇ ਲੱਗੇ ਸੀਸੀਟੀਵੀ ਵਿਚ ਕੈਦ ਹੋਇਆ ਹੈ। Also Read: ਚੋਰ ਨੂੰ ਦਿੱਤੀ ਅਜਿਹੀ ਧਮਕੀ ਕਿ ਦੌੜਾ ਆਇਆ ਵਾਪਸ, ਜਾਣੋ ਫਿਰ ਕੀ ਹੋਇਆ... ਉੱਤਰ ਪ੍ਰਦੇਸ਼ ਦਾ ਇੱਕ ਨਾਬਾਲਗ ਹਮਲਾਵਰ ਵੀ ਉਸ ਦੇ ਨਾਲ ਸੀ। ਅਜੇ ਤੱਕ ਇਹ ਦੋਵੇਂ ਫੜੇ ਨਹੀਂ ਗਏ ਹਨ। ਪੰਜਾਬ ਪੁਲਿਸ ਨੇ ਪਹਿਲਾਂ ਕਿਹਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਨੇ ਇਹ ਹਮਲਾ ਕੈਨੇਡਾ 'ਚ ਬੈਠੇ ਗੈਂਗਸਟਰ ਲਖਬੀਰ ਲਾਂਡਾ ਤੋਂ ਕਰਵਾਇਆ ਸੀ। ਲਾਰੈਂਸ ਇਸ ਸਮੇਂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ। ਇਸ ਮਾਮਲੇ ਵਿਚ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਦਿੱਲੀ ਪੁਲਿਸ ਅਤੇ ਚੰਡੀਗੜ੍ਹ ਇੰਟੈਲੀਜੈਂਸ ਦੀ ਜਾਂਚ 'ਚ ਖੁਲਾਸਾਦੋ ਮਹੀਨੇ ਪਹਿਲਾਂ ਮੋਹਾਲੀ ਇੰਟੈਲੀਜੈਂਸ ਦਫਤਰ 'ਤੇ ਰਾਕੇਟ ਹਮਲਾ ਹੋਇਆ ਸੀ। ਜਿਸ ਵਿਚ ਕਾਰ ਸਵਾਰ ਹਮਲਾਵਰਾਂ ਨੇ ਰਾਕੇਟ ਦਾਗੇ। ਕੋਈ ਜ਼ਖਮੀ ਨਹੀਂ ਹੋਇਆ ਪਰ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਆਪਣੀ ਜਾਂਚ ਦੌਰਾਨ ਦਿੱਲੀ ਪੁਲਿਸ ਅਤੇ ਚੰਡੀਗੜ੍ਹ ਇੰਟੈਲੀਜੈਂਸ ਨੂੰ ਗੈਂਗਸਟਰ ਦੀਪਕ ਦੀ ਫੁਟੇਜ ਮਿਲੀ। ਦੀਪਕ ਲਾਰੈਂਸ ਦਾ ਮੁਰਗਾ ਹੈ। ਜੋ ਪਹਿਲਾਂ ਵੀ ਚੰਡੀਗੜ੍ਹ ਵਿੱਚ ਇੱਕ ਪ੍ਰਾਪਰਟੀ ਡੀਲਰ ਦਾ ਕਤਲ ਕਰ ਚੁੱਕਾ ਹੈ। Also Read: ਇਥੇ ਮਿਲਦੈ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ ਡਾਟਾ? ਭਾਰਤ ਦਾ ਹੈ ਇਹ ਨੰਬਰ ਰਿੰਦਾ ਅਤੇ ਲਖਬੀਰ ਨੇ ਲਾਰੈਂਸ ਦੀ ਮਦਦ ਨਾਲ ਕਰਵਾਇਆ ਹਮਲਾਇਸ ਖੁਲਾਸੇ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਹੈ। ਪੰਜਾਬ ਪੁਲਿਸ ਨੇ RPG ਹਮਲੇ ਪਿੱਛੇ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਲਾਂਡਾ ਦਾ ਨਾਂ ਲਿਆ ਸੀ। ਬਾਅਦ ਵਿਚ ਇਸ ਦੇ ਪਿੱਛੇ ਪਾਕਿਸਤਾਨ ਵਿਚ ਬੈਠੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਂ ਵੀ ਜੁੜ ਗਿਆ ਸੀ। ਲਾਰੈਂਸ ਦੇ ਇਸ ਕੇਸ ਵਿਚ ਸ਼ਾਮਲ ਹੋਣ ਤੋਂ ਸਪੱਸ਼ਟ ਹੈ ਕਿ ਰਿੰਦਾ ਅਤੇ ਲਾਂਡਾ ਨੇ ਹਮਲੇ ਲਈ ਉਸਦੀ ਮਦਦ ਲਈ ਸੀ। ਹਾਲਾਂਕਿ ਲਾਰੈਂਸ ਇਸ 'ਚ ਕਿਸ ਹੱਦ ਤੱਕ ਸ਼ਾਮਲ ਹੈ ਅਤੇ ਕੀ ਉਸ ਨੂੰ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਦੀ ਖਬਰ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਵਾਲ ਇਹ ਵੀ ਉਠ ਰਿਹਾ ਹੈ ਕਿ ਕੀ ਲਾਰੈਂਸ ਗੈਂਗ ਹਾਈਟੈਕ ਹਥਿਆਰਾਂ ਲਈ ਰਿੰਦਾ ਦੇ ਹੱਥਾਂ ਵਿਚ ਤਾਂ ਨਹੀਂ ਖੇਡ ਰਿਹਾ? ਇਕੱਠੇ ਜੇਲ੍ਹ ਵਿੱਚ ਸਨ ਲਾਰੈਂਸ ਅਤੇ ਰਿੰਦਾ ਜਦੋਂ ਪੁਲਿਸ ਨੇ ਰਿੰਦਾ ਅਤੇ ਲਾਰੈਂਸ ਦੇ ਸਬੰਧਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ 2016-17 ਵਿਚ ਪੰਜਾਬ ਦੀ ਇੱਕ ਜੇਲ੍ਹ ਵਿਚ ਇਕੱਠੇ ਸਨ। ਜਿੱਥੇ ਉਹ ਮਿਲੇ ਅਤੇ ਗੂੜ੍ਹੇ ਦੋਸਤ ਬਣ ਗਏ। ਰਿੰਦਾ ਜੇਲ੍ਹ ਤੋਂ ਛੁੱਟ ਕੇ ਪਾਕਿਸਤਾਨ ਭੱਜ ਗਿਆ। ਜਿਸ ਤੋਂ ਬਾਅਦ ਉਸ ਨੇ ਪੰਜਾਬ ਦੇ ਗੈਂਗਸਟਰਾਂ ਨਾਲ ਸੰਪਰਕ ਕਰਕੇ ਗੜਬੜ ਫੈਲਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਝੱਜਰ ਦੇ ਰਹਿਣ ਵਾਲੇ ਦੀਪਕ ਅਤੇ ਫੈਜ਼ਾਬਾਦ ਯੂਪੀ ਦੇ ਇੱਕ ਨਾਬਾਲਗ ਹਮਲਾਵਰ ਨੂੰ ਰਿੰਦਾ ਨੇ ਲਾਰੈਂ...
ਚੰਡੀਗੜ੍ਹ- ਜੀਵਨ 'ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਹਿਲਾਂ ਤੋਂ ਪਤਾ ਨਹੀਂ ਹੁੰਦਾ ਅਤੇ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜੋ ਲੰਬੇ ਸਮੇਂ ਤੱਕ ਤੁਹਾਡੇ ਨਾਲ ਰਹਿੰਦੀਆਂ ਹਨ ਅਤੇ ਤੁਹਾਡੇ ਮਨ 'ਚ ਬਹੁਤ ਸਾਰੇ ਸਵਾਲ ਵੀ ਖੜ੍ਹੇ ਕਰਦੀ ਹੈ। ਕੁਝ ਅਜਿਹਾ ਹੀ ਕੇਰਲ ਦੇ ਇਸ ਵਿਅਕਤੀ ਨਾਲ ਹੋਇਆ। ਪਹਿਲੀ ਵਾਰ ਕਿਸੇ ਵਿਅਕਤੀ ਦੇ ਨਾਲ ਅਜਿਹਾ ਹੋਇਆ ਹੈ ਕਿ ਉਸ ਦੀ ਮੋਟਰਸਾਈਕਲ 'ਚ ਪੈਟਰੋਲ ਘੱਟ ਹੋਣ ਕਾਰਨ ਉਸ 'ਤੇ ਜ਼ੁਰਮਾਨਾ ਲਗਾ ਦਿੱਤਾ ਗਿਆ। ਇਸ ਵਿਅਕਤੀ ਦਾ ਨਾਂ ਬੇਸਿਲ ਸ਼ਿਆਮ ਹੈ, ਹਾਂ, ਤੁਸੀਂ ਉਸ ਨੂੰ ਸਹੀ ਪੜ੍ਹਿਆ। ਫੇਸਬੁੱਕ 'ਤੇ ਪੋਸਟ ਮੁਤਾਬਕ, ਬੇਸਿਲ ਤੋਂ 250 ਰੁਪਏ ਲਏ ਗਏ ਸਨ। ਉਨ੍ਹਾਂ ਨੇ ਸਾਈਟ 'ਤੇ ਕੇਰਲ ਟ੍ਰੈਫਿਕ ਪੁਲਿਸ ਵਲੋਂ ਭੇਜੇ ਗਏ ਈ-ਚਲਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਅਤੇ ਇਹ ਵਾਇਰਲ ਹੋ ਗਈ। ਦਰਅਸਲ ਘਟਨਾ ਵੇਲੇ ਬੇਸਿਲ ਸ਼ਿਆਮ ਕੰਮ 'ਤੇ ਜਾ ਰਹੇ ਸਨ। ਉਹ ਇਕ ਪਾਸੇ ਸੜਕ 'ਤੇ ਉਲਟ ਦਿਸ਼ਾ ਵਿਚ ਗੱਡੀ ਚਲਾ ਰਿਹਾ ਸੀ ਜਦੋਂ ਉਸ ਨੂੰ ਇਕ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਰੋਕਿਆ। ਉਨ੍ਹਾਂ ਨੂੰ 250 ਰੁਪਏ ਦਾ ਜੁਰਮਾਨਾ ਦੇਣ ਲਈ ਕਿਹਾ ਗਿਆ, ਜਿਸ ਦਾ ਉਨ੍ਹਾਂ ਨੇ ਨਿਯਮਾਂ ਤਹਿਤ ਪਾਲਨ ਕੀਤਾ ਅਤੇ ਚਲੇ ਗਏ। ਹਾਲਾਂਕਿ ਦਫਤਰ ਪਹੁੰਚ ਕੇ ਉਨ੍ਹਾਂ ਨੇ ਚਲਾਨ ਚੈੱਕ ਕੀਤਾ। ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਅਸਲ ਵਿਚ ਭਰਪੂਰ ਈਂਧਨ ਦੇ ਬਿਨਾਂ ਡਰਾਈਵਿੰਗ ਕਰਨ ਲਈ ਉਸ 'ਤੇ ਜੁਰਮਾਨਾ ਲਗਾਇਆ ਗਿਆ ਸੀ। ਫੇਸਬੁੱਕ 'ਤੇ ਇਕ ਲੰਬੀ ਪੋਸਟ 'ਚ ਬੇਸਿਲ ਨੇ ਆਪਣੀ ਕਹਾਣੀ ਦੱਸੀ। ਉਸ ਨੇ ਦਾਅਵਾ ਕੀਤਾ ਕਿ ਉਹ ਘੱਟ ਈਂਧਨ 'ਚ ਗੱਡੀ ਨਹੀਂ ਚਲਾ ਰਿਹਾ ਸੀ ਅਤੇ ਉਸ ਦੀ ਮੋਟਰਸਾਈਕਲ ਦਾ ਟੈਂਕ ਲਗਭਗ ਹਮੇਸ਼ਾ ਭਰਿਆ ਰਹਿੰਦਾ ਹੈ। ਸ਼ਿਆਮ ਇਕ ਰਾਇਲ ਇਨਫੀਲਡ ਕਲਾਸਿਕ 350 ਚਲਾ ਰਿਹਾ ਸੀ। ਪੋਸਟ ਦੇ ਕੈਪਸ਼ਨ ਮੁਤਾਬਕ ਚਲਾਨ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਬੇਸਿਲ ਨੂੰ ਮੋਟਰ ਵਾਹਨ ਵਿਭਾਗ ਦੇ ਇਕ ਅਧਿਕਾਰੀ ਦਾ ਫੋਨ ਵੀ ਆਇਆ। ਵਿਅਕਤੀ ਨੇ ਬੇਸਿਲ ਨੂੰ ਇਸ ਤਰ੍ਹਾਂ ਦੇ ਸੈਕਸ਼ਨ ਦੀ ਹੋਂਦ ਬਾਰੇ ਦੱਸਿਆ ਪਰ ਇਹ ਵੀ ਕਿਹਾ ਕਿ ਇਹ ਦੋਪਹੀਆ ਅਤੇ ਨਿੱਜੀ ਵਾਹਨਾਂ ਲਈ ਲਾਗੂ ਨਹੀਂ ਹੈ। ਇਹ ਸਿਰਫ ਬੱਸਾਂ ਵਰਗੇ ਜਨਤਕ ਟਰਾਂਸਪੋਰਟ 'ਤੇ ਲਾਗੂ ਹੁੰਦਾ ਹੈ। ...
ਚੰਡੀਗੜ੍ਹ- ਦਿੱਲੀ ਵਿਚ ਕਮਿਸ਼ਨਰ ਆਫ ਪੁਲਿਸ ਹਰਗੋਬਿੰਦ ਸਿੰਘ ਧਾਲੀਵਾਲ ਨੇ ਇੱਕ ਇੰਟਰਵਿਊ ਵਿਚ ਦੱਸਿਆ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਲੋੜੀਂਦਾ ਗੈਂਗਸਟਰ ਗੋਲਡੀ ਬਰਾੜ ਜੇ ਇਸ ਵੇਲੇ ਪੁਲਿਸ ਗ੍ਰਿਫਤ ਤੋਂ ਬਾਹਰ ਹੈ। ਉਸ ਖਿਲਾਫ ਪੰਜਾਬ ਪੁਲਿਸ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ ਅਤੇ ਉਸ ਨੂੰ ਪੁਲਿਸ ਫੜਣ ਲਈ ਯਤਨ ਕਰ ਰਹੀ ਹੈ। ਸੀ.ਪੀ. ਨੇ ਦੱਸਿਆ ਕਿ ਗੋਲਡੀ ਬਰਾੜ ਨੂੰ ਫੜਣ ਲਈ ਲੀਗਲ ਪ੍ਰੋਸੈਸ ਤਾਂ ਬਹੁਤ ਹੀ ਸਿੰਪਲ ਜਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਰੈੱਡ ਕਾਰਨਰ ਨੋਟਿਸ ਮੂਵ ਕੀਤਾ ਹੋਇਆ ਹੈ। ਇਸ ਤੋਂ ਬਾਅਦ ਉਹ ਜਦੋਂ ਐਗਜ਼ੀਕਿਊਟ ਹੋਵੇਗਾ ਤਾਂ ਐਕਸਟ੍ਰਾਡਿਸ਼ਨ ਹੋਵੇਗੀ ਤੇ ਪੰਜਾਬ ਪੁਲਿਸ ਇਸ 'ਤੇ ਕੰਮ ਕਰ ਰਹੀ ਹੈ। ਥੋੜ੍ਹਾ ਸਮਾਂ ਜ਼ਰੂਰ ਲੱਗੇਗਾ ਪਰ ਸਫਲਤਾ ਮਿਲੇਗੀ ਇਸ ਵਿਚ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ ਪਰ ਛੇਤੀ ਹੀ ਉਹ ਪੁਲਿਸ ਦੀ ਹਿਰਾਸਤ ਵਿਚ ਹੋਵੇਗਾ। ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਗੋਲਡੀ ਬਰਾੜ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਹੁਣ ਤੱਕ ਕੁਝ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਕਿ ਦੋ ਸ਼ੂਟਰਾਂ ਨੂੰ ਅੰਮ੍ਰਿਤਸਰ ਵਿਚ ਪਿੰਡ ਭਕਨਾ 'ਚ ਐਨਕਾਉਂਟਰ ਵਿਚ ਢੇਰ ਕਰ ਦਿੱਤਾ ਸੀ, ਜਦੋਂ ਕਿ ਇਕ ਹੋਰ ਸ਼ੂਟਰ ਦੀਪਕ ਮੁੰਡੀ ਨੂੰ ਵੀ ਐੱਸ.ਟੀ.ਐੱਫ. ਤੇ ਏ.ਜੀ.ਟੀ.ਐੱਫ. ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕਾਬੂ ਕਰ ਲਿਆ ਗਿਆ ਸੀ। 29 ਮਈ ਨੂੰ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ ਤੁਹਾਨੂੰ ਦੱਸ ਦਈਏ ਕਿ ਮਾਨਸਾ ਦੇ ਪਿੰਡ ਜਵਾਹਰਕੇ 'ਚ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਬਿਨਾਂ ਗੰਨਮੈਨ ਦੇ ਦੋ ਰਿਸ਼ਤੇਦਾਰਾਂ ਨਾਲ ਥਾਰ ਜੀਪ ਵਿੱਚ ਜਾ ਰਿਹਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਗੈਂਗ ਨੇ ਲਈ। ਲਾਰੈਂਸ ਗੈਂਗ ਦੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਮੂਸੇਵਾਲਾ ਨੂੰ ਮੋਹਾਲੀ 'ਚ ਕਤਲ ਕੀਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਹੱਤਿਆ ਕੀਤੀ ਸੀ।
ਚੰਡੀਗੜ੍ਹ- ਪੰਜਾਬ ਵਿਚ ਝੋਨੇ ਦੀ ਖਰੀਦ ਤੋਂ ਬਾਅਦ ਸ਼ੈਲਰ ਅਤੇ ਮਿੱਲ ਤੱਕ ਲਿਜਾਣ ਲਈ ਮਿਲਿੰਗ ਨੀਤੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ। ਟਰੱਕਾਂ 'ਤੇ GPS ਅਤੇ ਬਿਜਲੀ ਮੀਟਰਾਂ ਦੁਆਰਾ ਮਿਲਿੰਗ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾਵੇਗੀ। 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਬਾਹਰੋਂ ਝੋਨਾ ਲਿਆ ਕੇ ਇੱਥੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਾਣੋ ਨੀਤੀ ਕਿਵੇਂ ਕੰਮ ਕਰੇਗੀਮੰਡੀ 'ਚੋਂ ਝੋਨੇ ਦੀਆਂ ਬੋਰੀਆਂ ਲੈ ਕੇ ਜਾਣ ਵਾਲੇ ਟਰੱਕ 'ਤੇ ਜੀ.ਪੀ.ਐੱਸ. ਲੱਗਿਆ ਹੋਵੇਗਾ। ਮੰਡੀ ਦੇ ਗੇਟ ਤੋਂ ਨਿਕਲਣ ਸਮੇਂ ਟਰੱਕ ਦੀ ਫੋਟੋ ਹੋਵੇਗੀ। ਫੋਟੋ ਅਤੇ GPS ਦਾ ਸਮਾਂ ਮੇਲ ਖਾਂਦਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਉਸ ਨੂੰ ਸ਼ੈਲਰ ਵਿਚ ਐਂਟਰੀ ਮਿਲੇਗੀ। ਇਸ ਨਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਫ਼ਸਲ ਨੂੰ ਖ਼ਤਮ ਕੀਤਾ ਜਾ ਸਕੇਗਾ। ਛੋਟੇ ਮਿਲਰ ਦਾ ਬਿਜਲੀ ਮੀਟਰ PSPCL ਨਾਲ ਡਿਜ਼ੀਟਲ ਤੌਰ 'ਤੇ ਜੁੜਿਆ ਹੋਇਆ ਹੈ। ਅਸੀਂ ਇਸ ਗੱਲ ਦਾ ਅੰਦਾਜ਼ਾ ਲਾਇਆ ਹੈ ਕਿ ਇੱਕ ਟਨ ਮਿਲਿੰਗ ਲਈ ਕਿੰਨੀ ਬਿਜਲੀ ਦੀ ਖਪਤ ਹੋਵੇਗੀ। ਇਸ ਨਾਲ ਇਸਦੀ ਸਮਰੱਥਾ ਦੇ ਹਿਸਾਬ ਨਾਲ ਬਿਜਲੀ ਦੀ ਖਪਤ ਦਾ ਪਤਾ ਲੱਗ ਜਾਵੇਗਾ। ਜੇਕਰ ਖਪਤ ਜ਼ਿਆਦਾ ਹੈ ਤਾਂ ਜਾਂਚ ਕੀਤੀ ਜਾਵੇਗੀ ਕਿ ਉਸ ਨੇ ਸਮਰੱਥਾ ਤੋਂ ਵੱਧ ਝੋਨਾ ਤਾਂ ਨਹੀਂ ਖਰੀਦਿਆ। ਛੋਟੇ ਅਤੇ ਵੱਡੇ ਮਿਲਰ ਲਈ ਬਰਾਬਰ ਮੌਕਾਸੀ.ਐੱਮ.ਭਗਵੰਤ ਮਾਨ ਨੇ ਕਿਹਾ ਕਿ 2 ਤੋਂ 4 ਟਨ ਵਾਲੇ ਮਿੱਲਰਾਂ ਨੂੰ ਵਧੇਰੇ ਲਾਭ ਦਿੱਤਾ ਗਿਆ ਹੈ। ਕਈ ਵਾਰ ਵੱਡੇ ਲੋਕ ਜ਼ਿਆਦਾ ਖਰੀਦਦੇ ਹਨ ਪਰ ਅਸੀਂ ਸਾਰਿਆਂ ਨੂੰ ਬਰਾਬਰ ਮੌਕਾ ਦੇਵਾਂਗੇ। ਬਾਰਦਾਨੇ ਲਈ ਪਹਿਲਾਂ ਟਰਾਂਸਪੋਰਟਰਾਂ ਨਾਲ ਸਮਝੌਤਾ ਕਰਾਂਗੇ। ਪਹਿਲਾਂ ਇਹ ਕੰਮ ਫਸਲਾਂ ਦੀ ਖਰੀਦ ਦੇ ਸ਼ੁਰੂ ਵਿੱਚ ਕੀਤਾ ਜਾਂਦਾ ਸੀ। ਮੰਡੀਆਂ 'ਚੋਂ ਫੂਸ ਮਾਫੀਆ ਖਤਮ, ਟੈਂਡਰ ਨਹੀਂ ਹੋਣਗੇਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਮੰਡੀਆਂ ਵਿਚ ਨਵਾਂ ਫੂਸ ਮਾਫੀਆ ਪੈਦਾ ਹੋਇਆ ਹੈ। ਮੰਡੀਆਂ ਵਿੱਚ ਝੋਨਾ ਵਿਕਣ ਤੋਂ ਬਾਅਦ ਹੁਣ ਆਸਪਾਸ ਦੇ ਲੋਕ ਵੀ ਬਾਕੀ ਬਚਿਆ-ਖੁਚਿਆ ਮਾਲ ਖਰੀਦ ਸਕਣਗੇ। ਉਹ ਇਸ ਦਾ ਅਨਾਜ ਖਰੀਦ ਸਕਦਾ ਹੈ ਅਤੇ ਇਸ ਨੂੰ ਰੋਜ਼ੀ-ਰੋਟੀ ਲਈ ਵਰਤ ਸਕਦਾ ਹੈ। ਉਨ੍ਹਾਂ ਨੂੰ ਸਿਰਫ ਸਫਾਈ ਕਰਨੀ ਪਏਗੀ। ਕਿਸੇ ਨੂੰ ਵੀ ਟੈਂਡਰ ਨਹੀਂ ਦਿੱਤਾ ਜਾਵੇਗਾ...
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਵਰ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਆਜ਼ਾਦੀ ਵਿੱਚ ਸੰਵਿਧਾਨ ਦੀ ਸਹੁੰ ਖਾਧੀ ਸੀ ਅਤੇ ਹੁਣ ਇਸ ਦੀ ਨਿੰਦਾ ਕਰ ਰਹੇ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਲਈ ਲੜ ਰਹੇ ਸਨ। ਉਨ੍ਹਾਂ ਦੇ ਨਾਲ ਲਾਲਾ ਲਾਜਪਤ ਰਾਏ, ਚੰਦਰਸ਼ੇਖਰ ਆਜ਼ਾਦ ਵੀ ਸਨ। ਇਹ ਅੱਤਵਾਦੀ ਕੌਣ ਹਨ? ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਹ 500 ਸਾਲ ਤੱਕ ਸ਼ਹੀਦ ਰਹਿਣਗੇ। ਪਾਕਿਸਤਾਨ ਵਿੱਚ ਵੀ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਉਦੋਂ ਪਾਕਿਸਤਾਨ ਵੀ ਨਹੀਂ ਬਣਿਆ ਸੀ। ਉਨ੍ਹਾਂ ਦੇ ਨਾਂ 'ਤੇ ਚੌਕ ਬਣਾਇਆ ਗਿਆ ਹੈ। ਹਾਲਾਂਕਿ ਮਾਨ ਨੇ ਕਾਨੂੰਨੀ ਕਾਰਵਾਈ ਦੀ ਮੰਗ 'ਤੇ ਕੁਝ ਨਹੀਂ ਕਿਹਾ। ਮਾਨ ਦੇ ਵਿਵਾਦ ਨੂੰ ਲੈ ਕੇ ਘਮਸਾਣਸੰਸਦ ਮੈਂਬਰ ਸਿਮਰਨਜੀਤ ਮਾਨ ਚੋਣ ਜਿੱਤ ਤੋਂ ਬਾਅਦ ਕਰਨਾਲ ਪਹੁੰਚੇ ਸਨ। ਉੱਥੇ ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਬੇਕਸੂਰ ਅੰਗਰੇਜ਼ ਅਫਸਰ ਨੂੰ ਮਾਰ ਦਿੱਤਾ। ਇਸੇ ਲਈ ਉਹ ਅੱਤਵਾਦੀ ਹੈ। ਇਸ ਸਬੰਧੀ ਦਿੱਲੀ ਦੀ ਪਾਰਲੀਮੈਂਟ ਸਟਰੀਟ 'ਚ ਉਸ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਯੂਕਰੇਨ ਕਿਉਂ ਨਹੀਂ ਜਾਂਦੇ?ਸੀਐੱਮ ਭਗਵੰਤ ਮਾਨ ਨੇ ਸੰਸਦ ਮੈਂਬਰ ਸਿਮਰਨਜੀਤ ਮਾਨ 'ਤੇ ਵੀ ਵਿਅੰਗ ਕੱਸਿਆ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਜੰਗ ਦੌਰਾਨ ਐੱਮਪੀ ਬਣੇ ਮਾਨ ਨੇ ਕਿਹਾ ਸੀ ਕਿ ਮੈਨੂੰ ਯੂਕਰੇਨ ਦਾ ਵੀਜ਼ਾ ਦਿਓ, ਮੈਂ ਉਥੇ ਲੜਨ ਲਈ ਜਾਵਾਂਗਾ, ਫਿਰ ਉਹ ਕਿਉਂ ਨਹੀਂ ਗਏ? ਇਹ ਸਭ ਬਕਵਾਸ ਹੈ, ਇਨ੍ਹਾਂ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ।...
ਬਠਿੰਡਾ- ਪੰਜਾਬ ਵਿਚ ਨਸ਼ੇ ਕਾਰਨ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਹਰ ਦੂਜੇ-ਤੀਜੇ ਦਿਨ ਨੌਜਵਾਨ ਦੇ ਨਸ਼ੇ ਦੀ ਭੇਟ ਚੜਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਲੈ ਕੇ ਲੋਕਾਂ ਵਿਚ ਪ੍ਤਰਸ਼ਾਸਨ ਪ੍ਰਤੀ ਰੋਸ ਹੈ। ਲੋਕਾਂ ਵਲੋਂ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨਸ਼ੇ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਪੰਜਾਬ ਦੀ ਨੌਜਵਾਨ ਇਸ ਨਸ਼ੇ ਦੀ ਦਲਦਲ ਵਿਚ ਗਰਕ ਹੋ ਜਾਣੀ ਹੈ।ਇਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵੀ ਸਖਤ ਐਕਸ਼ਨ ਲਿਆ ਗਿਆ ਹੈ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਹੰਬਲਾ ਮਾਰਿਆ ਜਾ ਰਿਹਾ ਹੈ। ਹੁਣ ਇਕ ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਚੋਟੀ ਦਾ ਖਿਡਾਰੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਜਾ ਪਿਆ। ਬਾਕਸਰ ਕੁਲਦੀਪ 5 ਵਾਰ ਦਾ ਹੈ ਤਮਗਾ ਜੇਤੂ ਤਲਵੰਡੀ ਸਾਬੋ (Talwandi Sabo) ਵਿਖੇ ਵੀਰਵਾਰ ਨੂੰ ਚੋਟੀ ਦੇ ਬਾਕਸਰ (Top boxer) ਦੀ ਮੌਤ ਹੋ ਗਈ। ਇਹ ਬਾਕਸਰ 5 ਵਾਰ ਦਾ ਨੈਸ਼ਨਲ ਪੱਧਰ ਦਾ ਤਮਗਾ ਜੇਤੂ ਖਿਡਾਰੀ ਸੀ, ਜਿਸ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਬਾਕਸਰ ਕੁਲਦੀਪ ਸਿੰਘ ਉਰਫ ਦੀਪ ਧਾਲੀਵਾਲ (22) ਨੇ 5 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ 2 ਸੋਨ ਤਮਗੇ ਵੀ ਹਨ। ਖਿਡਾਰੀ ਦੇ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਕੁਲਦੀਪ ਸਵੇਰੇ 11 ਵਜੇ ਆਪਣੇ ਘਰੋਂ ਗਿਆ ਸੀ, ਪਰ ਜਦੋਂ ਉਹ ਦੇਰ ਰਾਤ ਤੱਕ ਆਪਣੇ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਬਾਕਸਰ ਦੀ ਮ੍ਰਿਤਕ ਦੇਹ ਕੋਲੋਂ ਮਿਲਿਆ ਟੀਕਾ ਉਸ ਨੂੰ ਪਰਿਵਾਰ ਵਲੋਂ ਫੋਨ ਵੀ ਕੀਤਾ ਗਿਆ ਪਰ ਉਸ ਦਾ ਨੰਬਰ ਨਹੀਂ ਮਿਲਿਆ। ਅਖੀਰ ਰਾਮਾ ਰੋਡ ਨੇੜਿਓਂ ਉਸ ਦੀ ਮ੍ਰਿਤਕ ਦੇਹ ਮਿਲੀ। ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਕੋਲੋਂ ਇਕ ਸਿਰਿੰਜ ਮਿਲੀ ਹੈ, ਜਿਸ ਤੋਂ ਜਾਪਦਾ ਹੈ ਕਿ ਇਸ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ। ਕੁਲਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦਾ ਆਦੀ ਨਹੀਂ ਸੀ ਕਿਉਂਕਿ ਉਹ ਇਕ ਚੰਗਾ ਖਿਡਾਰੀ ਸੀ। ਸਬੰਧਿਤ ਥਾਣੇ ਦੇ ਐੱਸ.ਆਈ. ਧਰਮਵੀਰ ਨੇ ਕਿਹਾ ਕਿ ਉਹ ਮੌਕੇ 'ਤੇ ਪੁਲਿਸ ਟੀਮ ਨਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।...
ਚੰਡੀਗੜ੍ਹ- ਪੰਜਾਬ ਵਿਚ ਕਈ ਥਾਈਂ ਪੀਣ ਵਾਲੇ ਪਾਣੀ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਹੱਦੀ ਪਿੰਡਾਂ ਦੇ ਲੋਕ ਦੂਰੋਂ-ਦੂਰੋਂ ਪਾਣੀ ਲਿਆਉਂਦੇ ਹਨ ਤਾਂ ਜੋ ਉਹ ਆਪਣੀ ਪਿਆਸ ਬੁਝਾ ਸਕਣ। ਇਨ੍ਹਾਂ ਲੋਕਾਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵੋਟਾਂ ਨੇੜੇ ਸਾਹਮਣੇ ਆਈਆਂ ਸਨ, ਜਿਸ ਵਿਚ ਉਹ ਪਾਣੀ ਜਿਹੀ ਮੁੱਢਲੀ ਸਮੱਸਿਆ ਲਈ ਦੋ-ਚਾਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਆਜ਼ਾਦ ਹੋਇਆਂ ਨੂੰ ਕਈ ਸਾਲ ਹੋ ਚੱਲੇ ਹਨ। ਪਰ ਅਜੇ ਤੱਕ ਵੀ ਪੰਜਾਬ ਵਿਚ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਉਹ ਇਸ ਸਮੱਸਿਆ ਦੇ ਹੱਲ ਲਈ ਕਾਮਯਾਬ ਨਹੀਂ ਹੋ ਸਕੀ ਹੈ ਅਤੇ ਨਾ ਹੀ ਕੋਈ ਵੋਟਾਂ ਮਗਰੋਂ ਪਿੰਡ ਅੱਪੜਦਾ ਹੈ। ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਕਦਮ ਚੁੱਕਦਿਆਂ ਨਵੇਂ ਪ੍ਰਾਜੈਕਟ ਲਾਉਣ ਵੱਲ ਕਦਮ ਪੁੱਟਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ ਪੰਜਾਬ ‘ਚ ਪੀਣ ਵਾਲੇ ਸਾਫ਼ ਪਾਣੀ ਦੀ ਗੰਭੀਰ ਸਮੱਸਿਆ ਹੈ…ਪੰਜ ਆਬਾਂ ਦੀ ਧਰਤੀ ਦੇ ਲੋਕਾਂ ਨੂੰ ਸਾਫ਼ ਪਾਣੀ ਨਾ ਮਿਲਣਾ…ਬਹੁਤ ਵੱਡੀ ਤ੍ਰਾਸਦੀ ਹੈ…ਇਜ਼ਰਾਈਲੀ ਕੰਪਨੀ #mekorot ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ…ਕੰਪਨੀ ਨਾਲ ਮਿਲ ਕੇ ਨਵੇਂ ਪ੍ਰੋਜੈਕਟ ਲਾਵਾਂਗੇ…ਪੰਜਾਬੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਮੇਰੀ ਸਰਕਾਰ ਵਚਨਬੱਧ ਹੈ… pic.twitter.com/o895MwtCU4 — Bhagwant Mann (@BhagwantMann) July 28, 2022 ਮੁੱਖ ਮੰਤਰੀ ਵਲੋਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਆਪਣੇ ਟਵਿੱਟਰ ਅਕਾਉਂਟ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, 'ਪੰਜਾਬ ‘ਚ ਪੀਣ ਵਾਲੇ ਸਾਫ਼ ਪਾਣੀ ਦੀ ਗੰਭੀਰ ਸਮੱਸਿਆ ਹੈ…ਪੰਜ ਆਬਾਂ ਦੀ ਧਰਤੀ ਦੇ ਲੋਕਾਂ ਨੂੰ ਸਾਫ਼ ਪਾਣੀ ਨਾ ਮਿਲਣਾ…ਬਹੁਤ ਵੱਡੀ ਤ੍ਰਾਸਦੀ ਹੈ…ਇਜ਼ਰਾਈਲੀ ਕੰਪਨੀ #mekorot ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ…ਕੰਪਨੀ ਨਾਲ ਮਿਲ ਕੇ ਨਵੇਂ ਪ੍ਰੋਜੈਕਟ ਲਾਵਾਂਗੇ…ਪੰਜਾਬੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਮੇਰੀ ਸਰਕਾਰ ਵਚਨਬੱਧ ਹੈ… ਇਸ ਤੋਂ ਜਾਪਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਾਫ ਤੇ ਪੀਣਯੋਗ ਪਾਣੀ ਮੁਹੱਈਆ ਹੋ ਸਕੇਗਾ। ਹੁਣ ਵੇਖਣਾ ਹੋਵੇਗਾ ਕਿ ਕਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਾਫ ਤੇ ਪੀਣਯੋਗ ਪਾਣੀ ਮੁਹੱਈਆ ਹੁੰਦਾ ਹੈ।...
ਚੰਡੀਗੜ੍ਹ- ਚੰਡੀਗੜ੍ਹ 'ਚ Monkeypox ਦਾ ਖਤਰਾ ਵਧ ਗਿਆ ਹੈ। ਇੱਥੋਂ ਦੇ ਸੇਂਟ ਕਬੀਰ ਪਬਲਿਕ ਸਕੂਲ ਸੈਕਟਰ 26 ਦੇ ਇੱਕ ਵਿਦਿਆਰਥੀ ਵਿੱਚ Monkeypox ਦੇ ਸ਼ੱਕੀ ਲੱਛਣ ਪਾਏ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਪ੍ਰਸ਼ਾਸਨ ਨੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੀਆਂ ਕਲਾਸਾਂ 28 ਜੁਲਾਈ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਕੂਲ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। Also Read: ਸ਼੍ਰੋਮਣੀ ਅਕਾਲੀ ਦਲ ਨੇ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਮੰਨੀਆਂ, ਸੁਖਬੀਰ ਬਾਦਲ ਬਣੇ ਰਹਿਣਗੇ ਪ੍ਰਧਾਨ ਸਕੂਲ ਦੀ ਪ੍ਰਿੰਸੀਪਲ ਸ਼ਿਲਪੀ ਸੂਦ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਕਿੰਡਰਗਾਰਡਨ ਸੈਕਸ਼ਨ ਵਿੱਚ ਇੱਕ ਬੱਚੇ ਦੇ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਪਾਈ ਗਈ ਹੈ। ਇਹ ਬੱਚਾ ਵੀ ਦੁਪਹਿਰ 12.30 ਵਜੇ ਸਕੂਲ ਬੱਸ ਵਿੱਚ ਟ੍ਰਿਪ ’ਤੇ ਸੀ। ਸਕੂਲ ਨੇ ਬੱਚਿਆਂ ਦੇ ਪਰਿਵਾਰਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਜੇਕਰ ਉਨ੍ਹਾਂ ਦੇ ਬੱਚੇ ਨੂੰ ਬੁਖਾਰ, ਗਲੇ ਵਿੱਚ ਖਰਾਸ਼, ਖੁਜਲੀ ਅਤੇ ਹੱਥਾਂ, ਪੈਰਾਂ ਜਾਂ ਮੂੰਹ 'ਤੇ ਧੱਫੜ ਪੈਂਦੇ ਹੁੰਦੇ ਹਨ ਤਾਂ ਤੁਰੰਤ ਸਕੂਲ ਨੂੰ ਸੂਚਿਤ ਕਰਨ। ਇਸ ਦੇ ਨਾਲ ਹੀ ਬੱਚੇ ਦੀ ਮੈਡੀਕਲ ਜਾਂਚ ਦੀ ਰਿਪੋਰਟ ਵੀ ਸਕੂਲ ਨਾਲ ਸਾਂਝੀ ਕੀਤੀ। ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਜਲਦ ਹੀ ਸਕੂਲ ਤੋਂ ਵਰਚੁਅਲ ਮੋਡ 'ਚ ਸਿੱਖਿਆ ਦੇਣ ਸੰਬੰਧੀ ਜਾਣਕਾਰੀ ਐਡਵਾਈਜ਼ਰੀ 'ਚ ਦਿੱਤੀ ਜਾਵੇਗੀ। ਸੇਂਟ ਜੌਨਜ਼ ਨੇ ਆਫ਼ਲਾਈਨ ਸਟੱਡੀ ਕੀਤੀ ਸ਼ੁਰੂਇਸ ਦੇ ਨਾਲ ਹੀ ਸੇਂਟ ਜੌਨਜ਼ ਸਕੂਲ ਨੇ ਵੀ ਕਿਹਾ ਹੈ ਕਿ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਹਿਲਾਂ ਉਨ੍ਹਾਂ ਨੇ ਆਫਲਾਈਨ ਪੜ੍ਹਾਈ 'ਤੇ ਵਿਚਾਰ ਕੀਤਾ ਸੀ। ਹਾਲਾਂਕਿ, ਜਿਸ ਤਰ੍ਹਾਂ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਉਸ ਨੂੰ ਦੇਖਦੇ ਹੋਏ ਸਕੂਲ ਆਨਲਾਈਨ ਸਟੱਡੀ ਮੋਡ 'ਤੇ ਚੱਲ ਰਿਹਾ ਹੈ। ਜਿਹੜੇ ਬੱਚੇ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਹਨ, ਉਹ ਸਵੇਰੇ ਸਕੂਲ ਆ ਸਕਦੇ ਹਨ। ਹਾਲਾਂਕਿ ਘਰ ਜਾਣ ਤੋਂ ਬਾਅਦ ਉਹ ਬਾਕੀ ਬੱਚਿਆਂ ਨਾਲ ਆਨਲਾਈਨ ਪੜ੍ਹਾਈ ਕਰੇਗਾ। ਅਜਿਹੇ ਬੱਚੇ ਸਵੇਰੇ 6.30 ਤੋਂ 8.00 ਵਜੇ ਤੱਕ ਸਕੂਲ ਵਿੱਚ ਖੇਡ ਗਤੀਵਿਧੀਆਂ ਲਈ ਆ ਸਕਦੇ ਹਨ ਅਤੇ ਇਸ ਤੋਂ ਬਾਅਦ ਉਹ ਰਾਤ 9 ਵਜੇ ਤੱਕ ਆਨਲਾਈਨ ਪੜ੍ਹਾਈ ਕਰਨਗੇ। Also Read: ਦੁਨੀਆ ਦੇ ਮਸ਼ਹੂਰ ਰੈਸਟੋਰੈਂਟ ਦੇ ਬਰਗਰ 'ਚੋਂ ਨਿਕਲੀ ਕਿਰਲੀ! ਔਰਤ ਨੇ ਠੋਕਿਆ ਮੁਕੱਦਮਾ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਕਿਹਾ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਅਤੇ Monkeypox ਦੇ ਖਤਰੇ ਦੇ ਵਿਚਕਾਰ ਬਹੁਤ ਸਾਰੇ ਸਕੂਲ ਆਨਲਾਈਨ ਮੋਡ ਵਿੱਚ ਚਲੇ ਗਏ ਹਨ। ਦੂਜੇ ਪਾਸੇ ਕੁਝ ਸਕੂਲ ਉਡੀਕ ਕਰ ਰਹੇ ਹਨ। ਸਿਹਤ ਅਤੇ ਸਿੱਖਿਆ ਵਿਭਾਗ ਵੱਲੋਂ ਕੋਈ ਨਿਸ਼ਚਿਤ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਅਜਿਹੇ 'ਚ ਸ਼ਹਿਰ ਦੇ ਸਕੂਲ ਆਨਲਾਈਨ ਅਤੇ ਆਫਲਾਈਨ ਵਿਚਾਲੇ ਦੁਚਿੱਤੀ 'ਚ ਹਨ। ਇਹ ਦੁਬਿਧਾ ਬੱਚਿਆਂ ਦੇ ਪਰਿਵਾਰਾਂ ਲਈ ਵੀ ਬਣੀ ਹੋਈ ਹੈ।...
ਲੰਡਨ- ਕਿਸੇ ਵਿਅਕਤੀ ਕੋਲ ਬੇਸ਼ੁਮਾਰ ਦੌਲਤ ਹੋਵੇ ਅਤੇ ਉਸ ਨੂੰ ਪਤਾ ਵੀ ਨਾ ਹੋਵੇ ਤਾਂ ਇਸ ਨੂੰ ਖਰਾਬ ਕਿਸਮਤ ਹੀ ਕਹਾਂਗੇ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬ੍ਰਿਟੇਨ ਵਿਚ ਜਿੱਥੇ 9 ਸਾਲ ਪਹਿਲਾਂ ਇਕ ਵਿਅਕਤੀ ਨੇ ਕੰਪਿਊਟਰ ਦੀ ਹਾਰਡ ਡਿਸਕ (Hard disk) ਨੂੰ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਸੀ। ਰਿਪੋਰਟ ਮੁਤਾਬਕ ਇਸ ਡਿਸਕ ਵਿਚ 8000 ਬਿਟਕੁਆਇਨ ਸੇਵ ਸਨ।ਦੱਖਣੀ ਵੇਲਸ ਦੇ ਨਿਊ ਪੋਰਟ ਦੇ ਰਹਇਣ ਵਾਲੇ ਜੇਮਸ ਹਾਵੇਲਟ ਨੇ ਸਾਲ 2013 ਵਿਚ ਆਈਫੋਨ-6 ਦੇ ਆਕਾਰ ਦੀ ਇਕ ਹਾਰਡ ਡਿਸਕ ਨੂੰ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਸੀ। ਪਰ ਹੁਣ 9 ਸਾਲ ਬੀਤਣ ਮਗਰੋਂ ਉਸ ਨੂੰ ਪਤਾ ਲੱਗਾ ਕਿ ਜੋ ਹਾਰਡ ਡਿਸਕ ਉਸ ਨੇ ਬੇਕਾਰ ਸਮਝ ਕੇ ਸੁੱਟ ਦਿੱਤੀ ਸੀ, ਉਹ ਉਸ ਦੀ ਕਿਸਮਤ ਚਮਕਾਉਣ ਵਾਲੀ ਸੀ। ਦਰਅਸਲ ਉਸ ਡਿਸਕ ਵਿਚ 8000 ਬਿਟਕੁਆਇਨ ਸੇਵ ਸਨ। ਮੌਜੂਦਾ ਕੀਮਤ ਦੇ ਹਿਸਾਬ ਨਾਲ ਦੇਖੀਏ ਤਾਂ ਇਨ੍ਹਾਂ ਦੀ ਕੀਮਤ 1446 ਕਰੋੜ ਰੁਪਏ ਬਣਦੀ ਹੈ।ਬਿਜ਼ਨੈਸ ਇਨਸਾਈਡਰ ਦੀ ਰਿਪੋਰਟ ਮੁਤਾਬਕ ਹੌਵੇਲ ਕੋਲ ਲੈਪਟਾਪ ਦੀਆਂ ਦੋ ਹਾਰਡ ਡਿਸਕ ਮੌਜੂਦ ਸਨ। ਇਨ੍ਹਾਂ ਵਿਚੋਂ ਇਕ ਖਾਲੀ ਸੀ। ਜਦੋਂ ਕਿ ਦੂਜੇ ਵਿਚ ਬਿਟਕੁਆਇਨ ਸੇਵ ਸਨ। ਹਾਰਡ ਡਿਸਕ ਵਿਚ ਸੇਵ ਬਿਟਕੁਆਇਨ ਦੀ ਮਾਈਨਿੰਗ 2009 ਵਿਚ ਕੀਤੀ ਗਈ ਸੀ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਕਿ ਗਲਤੀ ਨਾਲ ਉਸ ਨੇ ਸਭ ਤੋਂ ਕੀਮਤੀ ਕ੍ਰਿਪਟੋਕਰੰਸੀ ਬਿਟਕੁਆਇਨ ਵਾਲੀ ਹਾਰਡ ਡਰਾਈਵ ਨੂੰ ਸੁੱਟ ਦਿੱਤਾ ਸੀ ਤਾਂ ਉਸ ਨੂੰ ਜ਼ਬਰਦਸਤ ਝਟਕਾ ਲੱਗਾ। ਹੁਣ ਉਸ ਨੇ ਇਸ ਨੂੰ ਲੱਭਣ ਦਾ ਇਕ ਮਾਸਟਰ ਪਲਾਨ ਤਿਆਰ ਕੀਤਾ ਹੈ।ਜੇਮਸ ਹੌਵੇਲ ਨੇ ਆਪਣੀ 9 ਸਾਲ ਪਹਿਲਾਂ ਗੁਆਚੀ ਹਾਰਡ ਡਿਸਕ ਨੂੰ ਲਭਣ ਲਈ ਜੋ ਮਾਸਟਰ ਪਲਾਨ ਤਿਆਰ ਕੀਤਾ ਹੈ ਉਹ ਵੀ ਬਹੁਤ ਹੀ ਖਰਚੀਲਾ ਹੈ। ਇਸ ਪਲਾਨ 'ਤੇ 11 ਮਿਲੀਅਨ ਡਾਲਰ ਦਾ ਖਰਚਾ ਆਵੇਗਾ। ਹੌਵੇਲ ਹਾਈਟੈੱਕ ਤਕਨਾਲੋਜੀ ਦੀ ਵਰਤੋਂ ਕਰਕੇ ਆਪਣੇ ਗੁਆਚੇ ਖਜ਼ਾਨੇ ਨੂੰ ਵਾਪਸ ਹਾਸਲ ਕਰਨ ਦੀ ਤਿਆਰੀ ਕਰ ਰਹੇ ਹਨ।ਉਨ੍ਹਾਂ ਦੀ ਯੋਜਨਾ ਡੰਪਯਾਰਡ ਵਿਚ ਮੌਜੂਦ ਤਕਰੀਬਨ 110,000 ਟਨ ਕੂੜੇ ਵਿਚ ਹਾਰਡ ਡਿਸਕ ਲੱਭਣ ਦੀ ਹੈ। ਇਸ ਦੇ ਲਈ ਉਨ੍ਹਾਂ ਨੇ ਇਕ ਟੀਮ ਤਿਆਰ ਕੀਤੀ ਹੈ। ਜਿਸ ਵਿਚ ਦੋ ਰੋਬੋਟਿਕ ਡੌਗ ਵੀ ਮੌਜੂਦ ਹਨ। ਲਗਭਗ ਇਕ ਦਹਾਕੇ ਬਾਅਦ ਕੂੜੇ ਦੇ ਢੇਰ ਵਿਚ ਗੁਆਚੀ ਹਾਰਡ ਡਿਸਕ ਦਾ ਪਤਾ ਲਗਾਉਣਾ ਬਹੁਤ ਹੀ ਮੁਸ਼ਕਲ ਕੰਮ ਜ਼ਰੂਰ ਹੈ। ਪਰ ਸਾਬਕਾ ਆਈ.ਟੀ. ਮੁਲਾਜ਼ਮ ਹੌਵੇਲ ਪੂਰੀ ਤਰ੍ਹਾਂ ਆਸਵੰਦ ਹੈ। ਹਾਲਾਂਕਿ ਉਨ੍ਹਾਂ ਦੀ ਡੰਪਯਾਰਡ ਦੀ ਖੁਦਾਈ ਕਰਨ ਦੀ ਮੰਗ ਨੂੰ ਨਿਊਪੋਰਟ ਦੀ ਨਗਰ ਕੌਂਸਲ ਨੇ ਫਿਲਹਾਲ ਖਾਰਜ ਕਰ ਦਿੱਤਾ ਹੈ। ਕੌਂਸਲ ਦਾ ਕਹਿਣਾ ਹੈ ਕਿ ਇਹ ਮਹਿੰਗਾ ਅਤੇ ਵਾਤਾਵਰਣ ਲਈ ਨੁਕਸਾਨਦਾਇਕ ਹੋਵੇਗਾ।
ਚੰਡੀਗੜ੍ਹ- ਕੋਰੋਨਾ ਸੰਕ੍ਰਮਣ ਨੇ ਇੱਕ ਵਾਰ ਫਿਰ ਪੇਂਡੂ ਖੇਤਰਾਂ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਨਿਊ ਚੰਡੀਗੜ੍ਹ ਨੇੜੇ ਪਿੰਡ ਤੇੜਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ 17 ਬੱਚੇ ਅਤੇ ਇੱਕ ਅਧਿਆਪਕ ਕੋਰੋਨਾ ਸੰਕਰਮਿਤ ਹੋਏ ਹਨ। ਸਿਹਤ ਵਿਭਾਗ ਨੇ ਮੰਗਲਵਾਰ ਨੂੰ 80 ਵਿਦਿਆਰਥੀਆਂ ਦੇ ਸੈਂਪਲ ਲਏ ਸਨ। ਕੁਝ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀ ਸਾਧਾਰਨ ਹਾਲਤ ਵਿੱਚ ਆਪਣੇ ਘਰਾਂ ਵਿੱਚ ਹਨ। ਸੀਨੀਅਰ ਸੈਕੰਡਰੀ ਸਕੂਲ ਪਿੰਡ ਤੇੜਾ ਵਿੱਚ ਕੁੱਲ 377 ਬੱਚੇ ਪੜ੍ਹਦੇ ਹਨ। ਖੰਘ, ਜ਼ੁਕਾਮ ਅਤੇ ਬੁਖਾਰ ਦੇ ਲੱਛਣਾਂ ਕਾਰਨ ਕੁਝ ਬੱਚਿਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਸ਼ਨੀਵਾਰ ਨੂੰ ਚਾਰ ਬੱਚਿਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਹਰਕਤ ਵਿੱਚ ਆ ਗਈ। ਸੋਮਵਾਰ ਨੂੰ ਸਕੂਲ ਵਿੱਚ ਆਮ ਲੱਛਣਾਂ ਵਾਲੇ ਵਿਦਿਆਰਥੀਆਂ ਦੀ ਕੋਵਿਡ ਜਾਂਚ ਕੀਤੀ ਗਈ। ਇਸ ਵਿੱਚ 13 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਇਕ ਅਧਿਆਪਕ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਸਕੂਲ ਵਿੱਚ ਮੌਜੂਦ ਹਨ। ਦੋਵਾਂ ਵਿਭਾਗਾਂ ਵਿੱਚ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਬੱਚੇ ਠੀਕ ਹਨ। ਮੌਸਮ ਵਿੱਚ ਤਬਦੀਲੀ ਕਾਰਨ ਵਾਇਰਸ ਦਾ ਪ੍ਰਕੋਪ ਵਧਿਆ ਹੈ। ਬੱਚਿਆਂ ਨੂੰ ਮਾਸਕ ਪਹਿਨਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਸਕੂਲ ਨੂੰ ਕੁਝ ਦਿਨਾਂ ਲਈ ਬੰਦ ਕਰਨ ਦੀ ਮੰਗ ਕੀਤੀ ਹੈ।
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਫਿਰ ਤੋਂ ਚਿੰਤਾ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਸਮੇਤ 434 ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਰਾਜ ਵਿੱਚ 93 ਮਰੀਜ਼ ਜੀਵਨ ਬਚਾਓ ਸਹਾਇਤਾ 'ਤੇ ਪਹੁੰਚ ਚੁੱਕੇ ਹਨ। ਜਿਸ ਵਿੱਚ 79 ਮਰੀਜ਼ਾਂ ਨੂੰ ਆਕਸੀਜਨ ਤੇ 14 ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜੇਲ੍ਹ ਮੰਤਰੀ ਦੇ ਸੰਪਰਕ ਵਿੱਚ ਆਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਉਨ੍ਹਾਂ ਨੇ ਕੋਵਿਡ ਨਿਯਮਾਂ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। Also Read: ਰਾਖੀ ਸਾਵੰਤ ਸੜਕ ਵਿਚਾਲੇ ਕੀਤੀ ਅਜਿਹੀ ਹਰਕਤ! ਪੁਲਿਸ ਨੇ ਕੱਟ ਦਿੱਤਾ ਚਲਾਨ ਪੰਜਾਬ ਵਿਚ ਐਕਟਿਵ ਕੇਸਾਂ ਦੀ ਗਿਣਤੀ ਹੁਣ 2,688 ਤੱਕ ਪਹੁੰਚ ਗਈ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਸ ਉੱਤੇ ਅਜੇ ਕੋਈ ਸਖਤ ਕਦਮ ਨਹੀਂ ਚੁੱਕੇ ਹਨ। ਸਰਕਾਰ ਨਾ ਤਾਂ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰ ਰਹੀ ਹੈ ਅਤੇ ਨਾ ਹੀ ਕੋਈ ਪਾਬੰਦੀ ਲਗਾਈ ਗਈ ਹੈ। Also Read: ਮਾਪਿਆਂ ਦਾ ਬੱਚੇ ਨੂੰ ਮਾੜੀ ਆਦਤ ਤੋਂ ਰੋਕਣਾ ਬਣਿਆ ਗੁਨਾਹ! 9ਵੀਂ ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ ਮੋਹਾਲੀ 'ਚ ਹਾਲਾਤ ਖਰਾਬ, ਲੁਧਿਆਣਾ 'ਚ ਵੀ ਵਧੀ ਚਿੰਤਾਮੋਹਾਲੀ 'ਚ ਕੋਰੋਨਾ ਦੇ ਮਾਮਲੇ 'ਚ ਸਥਿਤੀ ਕਾਫੀ ਖਰਾਬ ਹੋ ਗਈ ਹੈ। ਮੰਗਲਵਾਰ ਨੂੰ ਇੱਥੇ 132 ਸਕਾਰਾਤਮਕ ਮਾਮਲੇ ਪਾਏ ਗਏ। ਇੱਥੇ ਸਕਾਰਾਤਮਕਤਾ ਦਰ 15.55 ਫੀਸਦੀ ਸੀ। ਇਸ ਸਮੇਂ ਮੋਹਾਲੀ ਵਿੱਚ ਸਭ ਤੋਂ ਵੱਧ 691 ਐਕਟਿਵ ਕੇਸ ਹਨ। ਲੁਧਿਆਣਾ ਵਿੱਚ ਵੀ 1.95 ਫੀਸਦੀ ਸਕਾਰਾਤਮਕ ਦਰ ਦੇ ਨਾਲ 66 ਕੇਸ ਪਾਏ ਗਏ। ਪਟਿਆਲਾ ਵਿੱਚ 13.23 ਫੀਸਦੀ ਦੀ ਸਕਾਰਾਤਮਕ ਦਰ ਦੇ ਨਾਲ 50 ਕੇਸ ਪਾਏ ਗਏ। ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ 3.65 ਫੀਸਦੀ ਦੀ ਸਕਾਰਾਤਮਕ ਦਰ ਦੇ ਨਾਲ 434 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। Also Read: NGT ਦੀ ਵੱਡੀ ਕਾਰਵਾਈ: ਲੁਧਿਆਣਾ ਨਿਗਮ ਨੂੰ ਠੁਕਿਆ 100 ਕਰੋੜ ਦਾ ਜੁਰਮਾਨਾ...
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ (ਬਾਦਲ) (Shiromani Akali Dal) ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ (Core Committee Meeting Chandigarh) ਵਿਚ ਹੋਵੇਗੀ। ਜਿਸ ਦੀ ਪ੍ਰਧਾਨਗੀ ਸੁਖਬੀਰ ਬਾਦਲ (Sukhbir Badal) ਕਰਨਗੇ। ਇਸ ਵਿਚ ਇਕਬਾਲ ਝੂੰਦਾ ਰਿਪੋਰਟ (Iqbal Chunda Report) 'ਤੇ ਮੰਥਨ ਹੋ ਸਕਦਾ ਹੈ। ਇਸੇ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਵਿਧਾਇਕ ਮਨਪ੍ਰੀਤ ਅਯਾਲੀ (MLA Manpreet Ayali) ਨੇ ਕੀਤੀ ਸੀ। ਉ...
ਚੰਡੀਗੜ੍ਹ- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਜਾਣਕਾਰੀ ਹਰਜੋਤ ਸਿੰਘ ਬੈਂਸ ਨੇ ਖ਼ੁਦ ਟਵੀਟ ਕਰ ਕੇ ਦਿੱਤੀ। ਆਪਣੇ ਟਵੀਟ ਵਿਚ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੈਂ ਬਿਮਾਰ ਮਹਿਸੂਸ ਕਰ ਰਿਹਾ ਸੀ। ਮੈਂ ਆਪਣਾ ਟੈਸਟ ਕਰਵਾਇਆ ਤੇ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਘਰ ਤੋਂ ਕੰਮ ਕਰਦਾ ਰਹਾਂਗਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਲਈ ਕਿਹਾ। I was feeling unwell and got myself tested and my report has come covid -19 positive. Will keep working from my home.I request all those who might have come in contact with me kindly get yourselves tested if symptoms come. — Harjot Singh Bains (@harjotbains) July 26, 2022...
ਚੰਡੀਗੜ੍ਹ: ਗੈਂਗਸਟਰ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਨੂੰ ਇੱਕ ਹੋਰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ, ਜਦੋਂ ਉਹ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਜਾ ਰਹੀ ਜੰਗ ਵਿੱਚ ਪ੍ਰਾਪਤੀਆਂ ਦੀ ਸੂਚੀ ਵਿੱਚ ਇਹ ਇੱਕ ਹੋਰ ਵਾਧਾ ਹੈ। Also Read: ਕੀ ਤੁਸੀਂ ਵੀ ਘੁੰਮਣਾ ਚਾਹੁੰਦੇ ਹੋ ਰਾਸ਼ਟਰਪਤੀ ਭਵਨ? ਟਿਕਟ ਲੱਗੇਗੀ ਸਿਰਫ 150 ਰੁਪਏ ਫੜੇ ਗਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਉਰਫ ਕਿੱਟਾ ਵਾਸੀ ਪਿੰਡ ਭੈਣੀ ਅਤੇ ਹਰਦੀਪ ਸਿੰਘ ਉਰਫ਼ ਮਾਮਾ ਵਾਸੀ ਪਿੰਡ ਆਕਲੀਆ ਜਲਾਲ ਬਠਿੰਡਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਹਿਸਟਰੀਸ਼ੀਟਰ ਹਨ ਅਤੇ ਪੰਜਾਬ ਪੁਲਿਸ ਨੂੰ ਕਈ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਸੱਤ ਪਿਸਤੌਲ (ਛੇ .32 ਬੋਰ ਅਤੇ ਇੱਕ .30 ਬੋਰ) ਸਮੇਤ ਅਸਲਾ ਅਤੇ ਇੱਕ ਏਐਸਆਈ ਰੈਂਕ ਦੀ ਪੁਲਿਸ ਵਰਦੀ ਵੀ ਬਰਾਮਦ ਕੀਤੀ ਹੈ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ ਜਿਸਦੀ ਵਰਤੋਂ ਕਰਦਿਆਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਵਿਕਾਸ ਕੁਝ ਦਿਨ ਬਾਅਦ ਹੋਇਆ ਜਦੋਂ ਏਜੀਟੀਐਫ ਨੇ ਅੰਮ੍ਰਿਤਸਰ ਦੇ ਭਕਨਾ ਪਿੰਡ ਵਿੱਚ ਇੱਕ ਮੁਕਾਬਲੇ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਨੂੰ ਬੇਅਸਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ, ਜੋ ਕਿ ਇਸ ਸਮੇਂ ਕੈਨੇਡਾ 'ਚ ਰਹਿ ਰਿਹਾ ਹੈ, ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। Also Read: ਕਾਰ ਦੀ ਨੰਬਰ ਪਲੇਟ 'ਤੇ 'ਅਸ਼+ਲੀਲ ਸ਼ਬਦ', ਕੀਮਤ ਜਾਣ ਰਹਿ ਜਾਓਗੇ ਹੈਰਾਨ! ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਦੋ ਸਾਥੀਆਂ ਵੱਲੋਂ ਇੱਕ ਮੋਟਰਸਾਈਕਲ 'ਤੇ ਵੱਡੀ ਗਿਣਤੀ ਵਿੱਚ ਹਥਿਆਰ ਲੈ ਕੇ ਰਾਜ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੀ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਏ.ਜੀ.ਟੀ.ਐਫ ਨੇ ਬਠਿੰਡਾ ਪੁਲਿਸ ਨਾਲ ਮਿਲ ਕੇ ਪਿੰਡ ਪਥਰਾਲਾ ਦੀ ਲਿੰਕ ਸੜਕ 'ਤੇ ਨਾਕਾਬੰਦੀ ਕੀਤੀ ਅਤੇ ਉਹ ਦੋਵੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਨੇ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਜੈਸਲਮੇਰ ਵਿਖੇ ਰਾਜਸਥਾਨ ਦੇ ਗੈਂਗਸਟਰ ਕੈਲਾਸ਼ ਮੰਜੂ ਦੇ ਜ਼ਮਾਨਤ 'ਤੇ ਬਾਹਰ ਆਉਣ 'ਤੇ ਕਤਲ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੇ ਗੈਂਗਸਟਰ ਸੁੱਖਾ ਦੁੱਨੇਕੇ ਦੇ ਤਿੰਨ ਸਾਥੀਆਂ ਡਾਗਰ, ਫਤਿਹ ਨਗਰ ਅਤੇ ਕੌਂਸਲ ਚੌਧਰੀ ਨੂੰ ਮਾਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਸੀ, ਜਦੋਂ ਨਕੋਦਰ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਸੀ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਇਨ੍ਹਾਂ ਦੋ ਵਿਅਕਤੀਆਂ ਦੇ ਸਬੰਧਾਂ ਨੂੰ ਨਕਾਰਦਿਆਂ ਡੀਜੀਪੀ ਨੇ ਕਿਹਾ ਕਿ ਪੁਲੀਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ। Also Read: ਵੱਡੀ ਖਬਰ: ਅਨਮੋਲ ਰਤਨ ਸਿੱਧੂ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਵਿਨੋਦ ਘਈ ਹੋਣਗੇ ਪੰਜਾਬ ਦੇ ਨਵੇਂ AG ਇਸੇ ਦੌਰਾਨ ਥਾਣਾ ਸੰਗਤ ਬਠਿੰਡਾ ਵਿਖੇ ਅਸਲਾ ਐਕਟ ਦੀ ਧਾਰਾ 25 (1)ਏ/54/59 ਅਧੀਨ 25 ਜੁਲਾਈ 2022 ਨੂੰ ਐਫਆਈਆਰ 111 ਦਰਜ ਕੀਤੀ ਗਈ ਹੈ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 171 ਐਫ.ਆਈ.ਆਰ. ਵਿੱਚ ਵਾਧਾ ਕੀਤਾ ਗਿਆ ਹੈ।...
ਚੰਡੀਗੜ੍ਹ- ਆਮ ਆਦਮੀ ਪਾਰਟੀ (Aap) ਸਰਕਾਰ ਦੇ ਬਰਖਾਸਤ ਹੈਲਥ ਮਿਨਿਸਟਰ ਡਾ. ਵਿਜੇ ਸਿੰਗਲਾ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ ਹੈ। 2 ਮਹੀਨੇ ਪਹਿਲਾਂ ਹੀ ਸਿੰਗਲਾ ਨੂੰ ਸੀ.ਐੱਮ. ਭਗਵੰਤ ਮਾਨ ਨੇ ਬਰਖਾਸਤ ਕੀਤਾ ਸੀ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਤੇਜ਼ੀ ਦਿਖਾਉਂਦੇ ਹੋਏ ਇਹ ਕਾਰਵਾਈ ਕੀਤੀ ਹੈ। ਫਿਲਹਾਲ ਸਿੰਗਲਾ ਅਤੇ ਉਨ੍ਹਾਂ ਦੇ ਓ.ਐੱਸ.ਡੀ. ਪ੍ਰਦੀਪ ਕੁਮਾਰ ਦੇ ਖਿਲਾਫ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸਿੰਗਲਾ ਇਸ ਵੇਲੇ ਜ਼ਮਾਨਤ 'ਤੇ ਬਾਹਰ ਹਨ। ਉਹ ਲਗਾਤਾਰ ਮਾਨਸਾ ਵਿਚ ਐੱਮ.ਐੱਲ.ਏ. ਹੋਣ ਦੇ ਨਾਅਤੇ ਸਿਆਸੀ ਗਤੀਵਿਧੀਆਂ ਵਿਚ ਸ਼ਾਮਲ ਹਨ।ਡਾ. ਵਿਜੇ ਸਿੰਗਲਾ 'ਤੇ ਇਲਜ਼ਾਮ ਸੀ ਕਿ ਉਹ ਵਿਭਾਗ ਦੇ ਟੈਂਡਰ ਸਣੇ ਹਰ ਕੰਮ ਵਿਚ 1 ਫੀਸਦੀ ਕਮਿਸ਼ਨ ਮੰਗ ਰਹੇ ਸਨ। ਇਸ ਦੀ ਸ਼ਿਕਾਇਤ ਵਿਭਾਗ ਦੇ ਹੀ ਇੰਜੀਨੀਅਰ ਨੇ ਸੀ.ਐੱਮ. ਭਗਵੰਤ ਮਾਨ ਨੂੰ ਕਰ ਦਿੱਤੀ। ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਸੀ.ਐੱਮ. ਤੱਕ ਪਹੁੰਚੀ। ਸੀ.ਐੱਮ. ਮਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਿੰਗਲਾ ਨੂੰ ਬੁਲਾ ਕੇ ਪੁੱਛਿਆ ਤਾਂ ਉਨ੍ਹਾਂ ਨੇ ਗੁਨਾਹ ਕਬੂਲ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਤੋਂ ਬਰਖਾਸਤ ਕਰਕੇ ਐਂਟੀ ਕੁਰੱਪਸ਼ਨ ਦਾ ਕੇਸ ਦਰਜ ਕਰਵਾ ਦਿੱਤਾ ਗਿਆ। ਕੁਝ ਹੀ ਦੇਰ ਬਾਅਦ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।ਡਾ. ਵਿਜੇ ਸਿੰਗਲਾ ਜੇਲ ਤੋਂ ਬਾਹਰ ਆਏ ਤਾਂ ਮਾਨਸਾ ਵਿਚ ਹਮਾਇਤੀਆਂ ਦੇ ਕੋਲ ਪਹੁੰਚੇ। ਇਸ ਦੌਰਾਨ ਸਿੰਗਲਾ ਨੇ ਚੈਲੇਂਜ ਕੀਤਾ ਕਿ ਕੋਈ ਸਾਬਿਤ ਕਰ ਦੇਵੇ ਕਿ ਇਕ ਰੁਪਿਆ ਵੀ ਲਿਆ ਹੋਵੇ। ਮੰਤਰੀ ਦੇ ਕਾਰਜਕਾਲ ਵਿਚ ਕਈ ਟੈਂਡਰ ਅਤੇ ਸਾਮਾਨ ਦੀ ਖਰੀਦੋ-ਫਰੋਖਤ ਹੋਈ। ਵਿਭਾਗ ਵਿਚ ਜੋ ਵੀ ਕੰਮ ਹੋਏ, ਕੋਈ ਸਾਬਿਤ ਕਰ ਦੇਵੇ ਕਿ ਮੈਂ, ਮੇਰੇ ਪਰਿਵਾਰ, ਰਿਸ਼ਤੇਦਾਰ ਜਾਂ ਪਾਰਟੀ ਵਰਕਰ ਨੇ ਇਕ ਵੀ ਰੁਪਿਆ ਲਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਾਰਟੀ 'ਤੇ ਪੂਰਾ ਭਰੋਸਾ ਹੈ। ਪਾਰਟੀ ਵਫਾਦਾਰ ਸਿਪਾਹੀ ਦੇ ਨਾਲ ਜ਼ਰੂਰ ਇਨਸਾਫ ਕਰੇਗੀ।
ਅੰਮ੍ਰਿਤਸਰ- ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪ੍ਰਸਿੱਧ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰਨ ਵਿਚ ਪੰਜਾਬ ਪੁਲਿਸ ਕਾਮਯਾਬ ਹੋ ਗਈ ਹੈ। ਪੰਜਾਬ ਪੁਲਿਸ ਨੇ ਸ਼ੂਟਰ ਦੀਪਕ ਮੁੰਡੀ ਨੂੰ ਅੰਮ੍ਰਿਤਸਰ ਦੇ ਅਟਾਰੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੇ ਦਿਨੀਂ 2 ਸ਼ੂਟਰਾਂ ਦਾ ਹੋਇਆ ਸੀ ਐਨਕਾਉਂਟਰ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਦੋ ਸ਼ੂਟਰਾਂ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਦੀਪਕ ਮੁੰਡੀ ਨਾਂ ਦੇ ਸ਼ੂਟਰ ਦੀ ਭਾਲ ਸੀ, ਜਿਸ ਲਈ ਪੰਜਾਬ ਪੁਲਿਸ ਵਲੋਂ ਸਰਗਰਮੀ ਨਾਲ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। AGTF ਤੇ STF ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮਿਲੀ ਸਫਲਤਾ ਅੰਮ੍ਰਿਤਸਰ ਤੋਂ ਸਵੇਰੇ ਹੀ ਬਾਰਡਰ ਏਰੀਆ 'ਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਅਤੇ ਐੱਸ.ਟੀ.ਐੱਫ. ਦੀ ਕਾਫੀ ਜ਼ਿਆਦਾ ਮੂਵਮੈਂਟ ਦੇਖਣ ਨੂੰ ਮਿਲੀ ਹੈ। ਦੋਹਾਂ ਦੇ ਜੁਆਇੰਟ ਆਪ੍ਰੇਸ਼ਨ ਵਿਚ ਮੁੰਡੀ ਨੂੰ ਫੜਣ ਵਿਚ ਸਫਲਤਾ ਹਾਸਲ ਹੋਈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਮੰਨੂ ਅਤੇ ਜਗਰੂਪ ਸਿੰਘ ਰੂਪਾ ਦੇ ਐਨਕਾਉਂਟਰ ਤੋਂ ਬਾਅਦ ਦੀਪਕ ਮੁੰਡੀ ਹੀ ਇਕੋ ਇਕ ਸ਼ੂਟਰ ਬੱਚਿਆ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ 3 ਸ਼ਾਰਪਸ਼ੂਟਰ ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ ਕੁਲਦੀਪ ਨੂੰ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਚੁੱਕਾ ਹੈ ਅਤੇ ਦੋ ਸੂਟਰ ਐਨਕਾਉਂਟਰ ਵਿਚ ਢੇਰ ਹੋ ਚੁੱਕੇ ਹਨ।
ਚੰਡੀਗੜ੍ਹ- ਬੀਤੇ ਦਿਨੀਂ ਪੰਜਾਬ ਸਰਕਾਰ (Punjab Govt) ਵਲੋਂ ਕੱਚੇ ਮੁਲਾਜ਼ਮਾਂ (raw employees) ਨੂੰ ਲੈ ਕੇ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਹੁਣ ਪੂਰਾ ਹੁੰਦਾ ਜਾਪ ਰਿਹਾ ਹੈ ਕਿਉਂਕਿ ਸਰਕਾਰ ਵਲੋਂ ਇਸ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਿਚ ਹੋ ਰਹੀ ਢਿੱਲ ਮੱਠ ਨੂੰ ਲੈ ਕੇ ਅਧਿਕਾਰੀਆਂ ਦੀ ਕਲਾਸ ਲਗਾਈ ਸੀ। ਹੁਣ ਉਸ ਤੋਂ ਬਾਅਦ ਪੰਜਾਬ ਵਿਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਇਸ ਸਬੰਧ ਵਿਚ ਪੰਜਾਬ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਹੋਵੇਗੀ। ਮੀਟਿੰਗ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਚੀਮਾ ਕਰਨਗੇ। ਉਨ੍ਹਾਂ ਦੇ ਨਾਲ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਹੋਣਗੇ। ਪਿਛਲੀ ਮੀਟਿੰਗ ਵਿਚ ਸਬ ਕਮੇਟੀ ਨੇ ਸਾਰੇ ਅਫਸਰਾਂ ਤੋਂ ਉਨ੍ਹਾਂ ਦੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਬਾਰੇ ਸੂਚਨਾ ਮੰਗੀ ਸੀ। ਜਿਸ ਦਾ ਹੁਣ ਪੂਰਾ ਰਿਕਾਰਡ ਮਿਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ ਸੀ ਐਲਾਨ ਆਪ ਸਰਕਾਰ ਦੇ ਸੀ.ਐੱਮ. ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿਚ ਕੰਮ ਕਰਦੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਕੋਈ ਕਾਨੂੰਨੀ ਅੜਿੱਕਾ ਨਾ ਪਵੇ, ਇਸ ਦੇ ਲਈ ਪਹਿਲਾਂ ਪੂਰਾ ਵਿਚਾਰ ਕਰਕੇ ਪਾਲਿਸੀ ਬਣਾਈ ਜਾ ਰਹੀ ਹੈ। ਇਸ ਦੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿਚ ਸਬ ਕਮੇਟੀ ਬਣੀ ਹੈ। ਜਿਸ ਵਿਚ ਉੱਚ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਵੀ ਰੱਖਿਆ ਗਿਆ ਹੈ। ਕਾਂਗਰਸ ਸਰਕਾਰ ਵੇਲੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਹੋਇਆ ਸੀ ਐਲਾਨਪਿਛਲੀ ਕਾਂਗਰਸ ਸਰਕਾਰ ਵਿਚ ਵੀ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਹੋਇਆ ਸੀ। ਉਸ ਸਮੇਂ ਦੇ ਸੀ.ਐੱਮ. ਚਰਨਜੀਤ ਚੰਨੀ ਦੀ ਅਗਵਾਈ ਵਿਚ ਸਰਕਾਰ ਨੇ ਕੈਬਨਿਟ ਵਿਚ ਪ੍ਰਸਤਾਵ ਪਾਸ ਕਰਕੇ ਗਵਰਨਰ ਨੂੰ ਭੇਜ ਦਿੱਤਾ। ਹਾਲਾਂਕਿ ਉਸ ਨੂੰ ਗਵਰਨਰ ਵਲੋਂ ਹਰੀ ਝੰਡੀ ਨਹੀਂ ਮਿਲੀ। ਗਵਰਨਰ ਆਫਿਸ ਤੋਂ ਕਈ ਕੋਰਟ ਵਿਚ ਚੱਲ ਰਹੇ ਕੇਸਾਂ ਦਾ ਆਬਜੈਕਸ਼ਨ ਲੱਗਾ ਸਰਕਾਰ ਤੋਂ ਸਪੱਸ਼ਟੀ ਕਰਨ ਮੰਗਿਆ ਗਿਆ। ਚੰਨੀ ਸਰਕਾਰ ਨੇ ਆਬਜੈਕਸ਼ਨ ਕਲੀਅਰ ਨਹੀਂ ਕੀਤੇ। ਚੋਣਾਂ ਵਿਚ ਲਾਭ ਲੈਣ ਲਈ ਪਹਿਲਾਂ ਹੀ ਪੂਰਾ ਪੰਜਾਬ ਵਿਚ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਲਗਾ ਦਿੱਤੇ।
ਚੰਡੀਗੜ੍ਹ- ਕਾਰਗਿਲ ਵਿਜੇ ਦਿਵਸ (Kargil Vijay Day) ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant) ਨੇ ਸ਼ਹੀਦਾਂ ਨੂੰ ਨਮਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਟਾਈਗਰ ਹਿਲ (Tiger Hill) ਦੀਆਂ ਚੋਟੀਆਂ 'ਤੇ ਤਿਰੰਗਾ ਲਹਿਰਾਉਣ ਵਾਲੇ ਬਹਾਦਰ ਜਵਾਨਾਂ ਦੀ ਦਲੇਰੀ ਨੂੰ ਸਿੱਜਦਾ ਕੀਤਾ। ਕਾਰਗਿਲ ਵਿਜੇ ਦਿਵਸ (Kargil Vijay Day) ਦੇ ਅੱਜ 23 ਸਾਲ ਪੂਰੇ ਹੋ ਚੁੱਕੇ ਹਨ। ਜਿਸ ਨੂੰ ਲੈ ਕੇ ਦੇਸ਼ ਭਰ 'ਚ ਖਾਸ ਸਮਾਗਮਾਂ ਦਾ ਆਯ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट