LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ 'ਚ 4 ਸਾਲ ਦਾ ਸਾਹਿਬ ਸਿੰਘ, ਵਿਗਿਆਪਨ ਦਾ ਬਣਿਆ ਨਵਾਂ 'ਕਿੰਗ' 

sikh boy

ਟੋਰਾਂਟੋ- ਟੈਲੇਂਟ ਦੀ ਕੋਈ ਉਮਰ ਨਹੀਂ ਹੁੰਦੀ। ਇਹ ਤਾਂ ਬੱਸ ਤੁਹਾਡੀ ਦਿਲਚਸਪੀ ਅਤੇ ਮਿਹਨਤ ਦਾ ਨਤੀਜਾ ਹੁੰਦਾ ਹੈ। ਇਕ 4 ਸਾਲ ਦੇ ਬੱਚੇ ਨੇ ਇਹ ਕਰ ਦਿਖਾਇਆ ਹੈ। ਜਿਸ ਦੀ ਸ਼ਲਾਘਾ ਇਕ ਵੱਡੇ ਬ੍ਰਾਂਡ ਨੇ ਵੀ ਕੀਤੀ ਹੈ। ਇਸ ਛੋਟੇ ਜਿਹੇ ਸਿੱਖ ਬੱਚੇ ਦੀ ਐਕਟਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਆਓ ਜਾਣਦੇ ਹਾਂ ਕਿ ਆਖਿਰ ਕਿਹੜਾ ਟੈਲੇਂਟ ਹੈ। ਜਿਸ ਨੇ ਨੇਟਿਜ਼ੰਸ ਦਾ ਦਿਲ ਜਿੱਤ ਲਿਆ।
ਚਿਲਡ੍ਰਨ ਕਲੈਕਸ਼ਨ ਬਰਬੇਰੀਜ਼ ਵਿਚ 4 ਸਾਲ ਦੇ ਸਾਹਿਬ ਇਕ ਐਡ ਫੀਚਰ ਦੇ ਚੁਣੇ ਗਏ। ਉਨ੍ਹਾਂ ਨੇ ਇਸ ਵਿਗਿਆਪਨ ਲਈ ਆਪਣੀ ਸਭ ਤੋਂ ਵਧੀਆ ਪਰਫਾਰਮੈਂਸ ਦਿੱਤੀ। ਦਰਅਸਲ ਬਰਬੇਰੀ ਨੇ ਆਪਣੇ ਬੈਕ ਟੂ ਸਕੂਲ ਕਲੈਕਸ਼ਨ ਲਈ 4 ਸਾਲ ਦੇ ਸਾਹਿਬ ਨੂੰ ਆਪਣੇ ਮਾਡਲ ਵਜੋਂ ਚੁਣਿਆ ਜਿਸ ਦੀ ਨੇਟਿਜੰਸ ਕਾਫੀ ਤਾਰੀਫ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Sahib Singh (@i_am_sahib_singh)


ਉਥੇ ਹੀ ਬ੍ਰਿਟਿਸ਼ ਬ੍ਰਾਂਡ ਬਰਬੇਰੀ ਦੇ ਨਵੇਂ ਵਿਗਿਆਪਨ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਵਿਗਿਆਪਨ ਚਿਲਡ੍ਰੇਨ ਕਲੈਕਸ਼ਨ ਬੈਕ ਟੂ ਸਕੂਲ ਡਿਜ਼ਾਈਨ ਕੀਤਾ ਗਿਆ ਹੈ। ਵਿਗਿਆਪਨ ਵਿਚ ਬਰਬੇਰੀ ਜੈਕੇਟ ਵਿਚ ਇਕ ਸਿੱਖ ਬੱਚੇ ਸਾਹਿਬ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੂੰ ਕਾਲੇ ਰੰਗ ਦਾ ਪਟਕਾ ਪਹਿਨੇ ਵੀ ਦੇਖਿਆ ਜਾ ਸਕਦਾ ਹੈ। ਬ੍ਰਾਂਡ ਦੇ ਕੱਪੜਿਆਂ ਵਿਚ 4 ਸਾਲਾ ਸਾਹਿਬ ਦੀਆਂ ਮਨਮੋਹਕ ਤਸਵੀਰਾਂ ਇੰਟਰਨੈਟ 'ਤੇ ਦਿਲ ਜਿੱਤ ਰਹੀਆਂ ਹਨ। ਬ੍ਰਾਂਡ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਬੱਚੇ ਦੀ ਇਕ ਤਸਵੀਰ ਸਾਂਝੀ ਕੀਤੀ।
ਦੱਸ ਦਈਏ ਕਿ ਸਾਹਿਬ ਦੇ ਪੈਰੇਂਟਸ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਦੇਖਦੇ ਹਨ। ਉਨ੍ਹਾਂ ਨੇ ਇਕ ਪੋਸਟ ਉਨ੍ਹਾਂ ਦੇ ਅਕਾਉਂਟ 'ਤੇ ਪਾਈ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟਸ ਦੀ ਝੜੀ ਲਗਾ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਬਿਨਾਂ ਧਿਆਨ ਦਿੱਤੇ ਮੁਸਕਰਾ ਰਿਹਾ ਸੀ ਮੈਂ ਇਹ ਕੀਤਾ। ਸਾਹਿਬ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ। ਉਥੇ ਹੀ ਇਕ ਯੂਜ਼ਰ ਨੇ ਲਿਖਿਆ ਮੈਨੂੰ ਇਹ ਕੈਪਸ਼ਨ ਪਸੰਦ ਹੈ, ਤੁਸੀਂ ਇਕ ਸੱਚੀ ਮਾਂ ਹੋ। ਮੈਂ ਸਿਰਫ ਕਲਪਨਾ ਕਰ ਸਕਦਾ ਹਾਂ।

In The Market