LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਹਾਲੀ RPG ਹਮਲੇ ਦਾ ਲਾਰੈਂਸ ਕੁਨੈਕਸ਼ਨ, ਗੈਂਗਸਟਰ ਦੇ ਗੁਰਗੇ ਨੇ ਇੰਟੈਲੀਜੈਂਸ ਦਫਤਰ 'ਤੇ ਦਾਗਿਆ ਰਾਕੇਟ

28july rpg

ਚੰਡੀਗੜ੍ਹ- ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਰਾਕੇਟ ਹਮਲੇ ਦਾ ਸਬੰਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨਾਲ ਹੈ। RPG ਹਮਲੇ ਦਾ ਮੁੱਖ ਹਮਲਾਵਰ ਦੀਪਕ ਗੈਂਗਸਟਰ ਲਾਰੈਂਸ ਦਾ ਗੁਰਗਾ ਨਿਕਲਿਆ। ਦੀਪਕ ਹਰਿਆਣਾ ਦੇ ਝੱਜਰ ਦੇ ਸੂਰਜਪੁਰ ਪਿੰਡ ਦਾ ਰਹਿਣ ਵਾਲਾ ਹੈ। ਹਮਲੇ ਤੋਂ ਕੁਝ ਸਮਾਂ ਪਹਿਲਾਂ ਉਹ ਇੰਟੈਲੀਜੈਂਸ ਦਫ਼ਤਰ ਨੇੜੇ ਲੱਗੇ ਸੀਸੀਟੀਵੀ ਵਿਚ ਕੈਦ ਹੋਇਆ ਹੈ।

Also Read: ਚੋਰ ਨੂੰ ਦਿੱਤੀ ਅਜਿਹੀ ਧਮਕੀ ਕਿ ਦੌੜਾ ਆਇਆ ਵਾਪਸ, ਜਾਣੋ ਫਿਰ ਕੀ ਹੋਇਆ...

ਉੱਤਰ ਪ੍ਰਦੇਸ਼ ਦਾ ਇੱਕ ਨਾਬਾਲਗ ਹਮਲਾਵਰ ਵੀ ਉਸ ਦੇ ਨਾਲ ਸੀ। ਅਜੇ ਤੱਕ ਇਹ ਦੋਵੇਂ ਫੜੇ ਨਹੀਂ ਗਏ ਹਨ। ਪੰਜਾਬ ਪੁਲਿਸ ਨੇ ਪਹਿਲਾਂ ਕਿਹਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਨੇ ਇਹ ਹਮਲਾ ਕੈਨੇਡਾ 'ਚ ਬੈਠੇ ਗੈਂਗਸਟਰ ਲਖਬੀਰ ਲਾਂਡਾ ਤੋਂ ਕਰਵਾਇਆ ਸੀ। ਲਾਰੈਂਸ ਇਸ ਸਮੇਂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ। ਇਸ ਮਾਮਲੇ ਵਿਚ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ।

ਦਿੱਲੀ ਪੁਲਿਸ ਅਤੇ ਚੰਡੀਗੜ੍ਹ ਇੰਟੈਲੀਜੈਂਸ ਦੀ ਜਾਂਚ 'ਚ ਖੁਲਾਸਾ
ਦੋ ਮਹੀਨੇ ਪਹਿਲਾਂ ਮੋਹਾਲੀ ਇੰਟੈਲੀਜੈਂਸ ਦਫਤਰ 'ਤੇ ਰਾਕੇਟ ਹਮਲਾ ਹੋਇਆ ਸੀ। ਜਿਸ ਵਿਚ ਕਾਰ ਸਵਾਰ ਹਮਲਾਵਰਾਂ ਨੇ ਰਾਕੇਟ ਦਾਗੇ। ਕੋਈ ਜ਼ਖਮੀ ਨਹੀਂ ਹੋਇਆ ਪਰ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਆਪਣੀ ਜਾਂਚ ਦੌਰਾਨ ਦਿੱਲੀ ਪੁਲਿਸ ਅਤੇ ਚੰਡੀਗੜ੍ਹ ਇੰਟੈਲੀਜੈਂਸ ਨੂੰ ਗੈਂਗਸਟਰ ਦੀਪਕ ਦੀ ਫੁਟੇਜ ਮਿਲੀ। ਦੀਪਕ ਲਾਰੈਂਸ ਦਾ ਮੁਰਗਾ ਹੈ। ਜੋ ਪਹਿਲਾਂ ਵੀ ਚੰਡੀਗੜ੍ਹ ਵਿੱਚ ਇੱਕ ਪ੍ਰਾਪਰਟੀ ਡੀਲਰ ਦਾ ਕਤਲ ਕਰ ਚੁੱਕਾ ਹੈ।

Also Read: ਇਥੇ ਮਿਲਦੈ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ ਡਾਟਾ? ਭਾਰਤ ਦਾ ਹੈ ਇਹ ਨੰਬਰ

ਰਿੰਦਾ ਅਤੇ ਲਖਬੀਰ ਨੇ ਲਾਰੈਂਸ ਦੀ ਮਦਦ ਨਾਲ ਕਰਵਾਇਆ ਹਮਲਾ
ਇਸ ਖੁਲਾਸੇ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਹੈ। ਪੰਜਾਬ ਪੁਲਿਸ ਨੇ RPG ਹਮਲੇ ਪਿੱਛੇ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਲਾਂਡਾ ਦਾ ਨਾਂ ਲਿਆ ਸੀ। ਬਾਅਦ ਵਿਚ ਇਸ ਦੇ ਪਿੱਛੇ ਪਾਕਿਸਤਾਨ ਵਿਚ ਬੈਠੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਂ ਵੀ ਜੁੜ ਗਿਆ ਸੀ। ਲਾਰੈਂਸ ਦੇ ਇਸ ਕੇਸ ਵਿਚ ਸ਼ਾਮਲ ਹੋਣ ਤੋਂ ਸਪੱਸ਼ਟ ਹੈ ਕਿ ਰਿੰਦਾ ਅਤੇ ਲਾਂਡਾ ਨੇ ਹਮਲੇ ਲਈ ਉਸਦੀ ਮਦਦ ਲਈ ਸੀ।

ਹਾਲਾਂਕਿ ਲਾਰੈਂਸ ਇਸ 'ਚ ਕਿਸ ਹੱਦ ਤੱਕ ਸ਼ਾਮਲ ਹੈ ਅਤੇ ਕੀ ਉਸ ਨੂੰ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਦੀ ਖਬਰ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਵਾਲ ਇਹ ਵੀ ਉਠ ਰਿਹਾ ਹੈ ਕਿ ਕੀ ਲਾਰੈਂਸ ਗੈਂਗ ਹਾਈਟੈਕ ਹਥਿਆਰਾਂ ਲਈ ਰਿੰਦਾ ਦੇ ਹੱਥਾਂ ਵਿਚ ਤਾਂ ਨਹੀਂ ਖੇਡ ਰਿਹਾ?

ਇਕੱਠੇ ਜੇਲ੍ਹ ਵਿੱਚ ਸਨ ਲਾਰੈਂਸ ਅਤੇ ਰਿੰਦਾ 
ਜਦੋਂ ਪੁਲਿਸ ਨੇ ਰਿੰਦਾ ਅਤੇ ਲਾਰੈਂਸ ਦੇ ਸਬੰਧਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ 2016-17 ਵਿਚ ਪੰਜਾਬ ਦੀ ਇੱਕ ਜੇਲ੍ਹ ਵਿਚ ਇਕੱਠੇ ਸਨ। ਜਿੱਥੇ ਉਹ ਮਿਲੇ ਅਤੇ ਗੂੜ੍ਹੇ ਦੋਸਤ ਬਣ ਗਏ। ਰਿੰਦਾ ਜੇਲ੍ਹ ਤੋਂ ਛੁੱਟ ਕੇ ਪਾਕਿਸਤਾਨ ਭੱਜ ਗਿਆ। ਜਿਸ ਤੋਂ ਬਾਅਦ ਉਸ ਨੇ ਪੰਜਾਬ ਦੇ ਗੈਂਗਸਟਰਾਂ ਨਾਲ ਸੰਪਰਕ ਕਰਕੇ ਗੜਬੜ ਫੈਲਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਝੱਜਰ ਦੇ ਰਹਿਣ ਵਾਲੇ ਦੀਪਕ ਅਤੇ ਫੈਜ਼ਾਬਾਦ ਯੂਪੀ ਦੇ ਇੱਕ ਨਾਬਾਲਗ ਹਮਲਾਵਰ ਨੂੰ ਰਿੰਦਾ ਨੇ ਲਾਰੈਂਸ ਦੀ ਮਦਦ ਨਾਲ ਕਿਰਾਏ 'ਤੇ ਲਿਆ ਸੀ।

Also Read: WhatsApp ਵੇਚ ਸਕਦੇ ਨੇ ਮਾਰਕ ਜ਼ੁਕਰਬਰਗ! ਇਸ ਕਾਰਨ ਲੈਣਾ ਪੈ ਸਕਦੈ ਫੈਸਲਾ

ਇੰਟੈਲੀਜੈਂਸ ਅਟੈਕ 'ਚ ਪੰਜਾਬ ਪੁਲਿਸ ਦੀ ਜਾਂਚ ਰਿਪੋਰਟ
ਇੰਟੈਲੀਜੈਂਸ ਦਫਤਰ 'ਤੇ ਰਾਕੇਟ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਰਿੰਦਾ ਨੇ ਇਹ ਹਮਲਾ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ 'ਤੇ ਕੀਤਾ ਸੀ। ਇਸ ਦੇ ਲਈ ਮੋਹਾਲੀ ਦੇ ਵਸਨੀਕ ਜਗਦੀਪ ਕੰਗ ਅਤੇ ਚੜ੍ਹਤ ਸਿੰਘ ਵੱਲੋਂ ਸਥਾਨਕ ਕੁਨੈਕਸ਼ਨ ਵਜੋਂ ਰੇਕੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ ਨਿਸ਼ਾਨ ਸਿੰਘ, ਬਲਜਿੰਦਰ ਰੈਂਬੋ, ਅਨੰਤਦੀਪ ਉਰਫ਼ ਸੋਨੂੰ ਅੰਬਰਸਰੀਆ, ਕੰਵਰ ਬਾਠ, ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਚੜ੍ਹਤ ਸਿੰਘ ਅਤੇ ਰਾਕੇਟ ਨਾਲ ਹਮਲਾ ਕਰਨ ਵਾਲੇ ਦੀਪਕ ਅਤੇ ਨਾਬਾਲਗ ਹਮਲਾਵਰ ਅਜੇ ਤੱਕ ਫੜੇ ਨਹੀਂ ਜਾ ਸਕੇ ਹਨ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਲਾਂਡਾ ਨੇ ਇਹ ਹਮਲਾ ਰਿੰਦਾ ਦੇ ਇਸ਼ਾਰੇ 'ਤੇ ਕੀਤਾ ਸੀ।

In The Market