LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

WhatsApp ਵੇਚ ਸਕਦੇ ਨੇ ਮਾਰਕ ਜ਼ੁਕਰਬਰਗ! ਇਸ ਕਾਰਨ ਲੈਣਾ ਪੈ ਸਕਦੈ ਫੈਸਲਾ

28july whatsapp

ਵਾਸ਼ਿੰਗਟਨ- ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਮਾਲੀਏ ਵਿਚ ਪਹਿਲੀ ਵਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਲ 2022 ਦੀ ਦੂਜੀ ਤਿਮਾਹੀ 'ਚ ਰੈਵੇਨਿਊ ਡ੍ਰਾਪ ਦੇਖਿਆ ਗਿਆ। ਇਸ ਦਾ ਅਸਰ ਕੰਪਨੀ ਦੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ 'ਤੇ ਵੀ ਦੇਖਿਆ ਜਾ ਸਕਦਾ ਹੈ। ਕੰਪਨੀ ਇਸ ਨੂੰ ਵੇਚ ਸਕਦੀ ਹੈ।

ਰਿਪੋਰਟ ਮੁਤਾਬਕ ਮੇਟਾ ਦੇ ਕੁੱਲ ਮਾਲੀਆ 'ਚ 1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਕਾਰਨ ਇਸ ਦੀ ਕਮਾਈ ਘਟ ਕੇ 28.8 ਅਰਬ ਡਾਲਰ ਰਹਿ ਗਈ। ਕੰਪਨੀ ਨੇ ਇਹ ਵੀ ਅੰਦਾਜ਼ਾ ਲਗਾਇਆ ਹੈ ਕਿ ਤੀਜੀ ਤਿਮਾਹੀ 'ਚ ਵੀ ਇਸ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਕੰਪਨੀ ਦੇ ਅੰਦਾਜ਼ੇ ਮੁਤਾਬਕ ਤੀਜੀ ਤਿਮਾਹੀ 'ਚ ਇਸਦੀ ਕਮਾਈ ਲਗਭਗ 20 ਹਜ਼ਾਰ ਅਰਬ ਰੁਪਏ ਤੱਕ ਪਹੁੰਚ ਸਕਦੀ ਹੈ।

ਫੇਸਬੁੱਕ ਤੋਂ ਇਲਾਵਾ, ਮੇਟਾ ਦਾ ਸਮੁੱਚਾ ਮੁਨਾਫਾ ਵੀ 36 ਫੀਸਦੀ ਘਟ ਕੇ 6.7 ਬਿਲੀਅਨ ਡਾਲਰ ਰਹਿ ਗਿਆ। ਮੇਟਾਵਰਸ ਨੂੰ ਲੈ ਕੇ ਫੇਸਬੁੱਕ ਦੀ ਵੱਡੀ ਯੋਜਨਾ ਹੈ ਅਤੇ ਕੰਪਨੀ ਇਸ 'ਤੇ ਪਹਿਲਾਂ ਹੀ ਅਰਬਾਂ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ। ਰਿਐਲਿਟੀ ਲੈਬਜ਼, ਮੇਟਾ ਦੀ ਇੱਕ ਵਿਸ਼ੇਸ਼ ਡਿਵੀਜ਼ਨ, ਮਾਰਕ ਜ਼ੁਕਰਬਰਗ ਦੇ ਮੇਟਾਵਰਸ ਡਰੀਮ 'ਤੇ ਕੰਮ ਕਰ ਰਹੀ ਹੈ। ਇਸ ਡਿਵੀਜ਼ਨ ਨੇ ਪਿਛਲੀ ਤਿਮਾਹੀ ਵਿਚ 2.8 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਹੈ।

ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਨੇ ਵਟਸਐਪ 'ਤੇ ਸਭ ਤੋਂ ਜ਼ਿਆਦਾ ਨਿਵੇਸ਼ ਕੀਤਾ ਸੀ ਪਰ ਕੰਪਨੀ ਨੂੰ ਇਸ ਦਾ ਕੋਈ ਖਾਸ ਫਾਇਦਾ ਨਹੀਂ ਮਿਲ ਰਿਹਾ ਹੈ। ਜ਼ੁਕਰਬਰਗ ਦੇ ਸਾਹਮਣੇ ਅਜੇ ਵੀ ਕਈ ਚੁਣੌਤੀਆਂ ਹਨ। ਇੰਸਟਾਗ੍ਰਾਮ TikTok ਦੀ ਤਰ੍ਹਾਂ ਬਣ ਕੇ ਉਪਭੋਗਤਾਵਾਂ ਨੂੰ ਇੰਗੇਜ ਰੱਖਣਾ ਚਾਹੁੰਦਾ ਹੈ।

ਕਿਸ਼ੋਰ ਹੁਣ ਫੇਸਬੁੱਕ 'ਤੇ ਪਹਿਲਾਂ ਵਾਂਗ ਸਰਗਰਮ ਨਹੀਂ ਹਨ ਅਤੇ ਡੇਟਾ ਵੀ ਇਹੀ ਕਹਿੰਦਾ ਹੈ। ਇਸ ਕਾਰਨ ਕੰਪਨੀ ਦਾ ਵਿਕਾਸ ਵੀ ਮੱਠਾ ਪੈ ਗਿਆ ਹੈ। ਇਸ ਤੋਂ ਇਲਾਵਾ ਐਪਲ ਫੇਸਬੁੱਕ ਐਪ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਵੀ ਬਲਾਕ ਕਰ ਰਿਹਾ ਹੈ। WhatsApp ਇੱਕ ਬਹੁਤ ਹੀ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਹੈ। ਪਰ ਇਹ ਇੰਸਟਾਗ੍ਰਾਮ ਵਾਂਗ ਪੈਸਾ ਕਮਾ ਕੇ ਕੰਪਨ ਨੂੰ ਨਹੀਂ ਦੇ ਰਿਹਾ ਹੈ।

ਜ਼ੁਕਰਬਰਗ ਨੇ 2012 ਵਿੱਚ ਇੰਸਟਾਗ੍ਰਾਮ ਨੂੰ 1 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ ਅਤੇ ਐਪ ਨੇ 2019 ਵਿਚ ਹੀ ਕੰਪਨੀ ਨੂੰ 20 ਬਿਲੀਅਨ ਡਾਲਰ ਦਾ ਮੁਨਾਫਾ ਦਿੱਤਾ ਸੀ। ਫਿਰ ਉਸ ਨੇ ਸਾਲ 2014 ਵਿੱਚ 19 ਬਿਲੀਅਨ ਡਾਲਰ ਵਿਚ ਵਟਸਐਪ ਖਰੀਦਿਆ। ਪਰ ਕਮਾਈ ਦੇ ਮਾਮਲੇ 'ਚ ਇਹ ਇੰਸਟਾਗ੍ਰਾਮ ਤੋਂ ਕਾਫੀ ਪਿੱਛੇ ਹੈ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਦੀ ਆਮਦਨ ਬਹੁਤ ਘੱਟ ਹੋਣ ਕਾਰਨ ਇਸ ਨੂੰ ਆਪਣੇ IPO ਲਈ ਪੇਸ਼ ਕੀਤਾ ਜਾ ਸਕਦਾ ਹੈ। ਮੇਟਾ ਇਸਨੂੰ ਕਿਸੇ ਪ੍ਰਾਈਵੇਟ ਇਕੁਇਟੀ ਕੰਸੋਰਟੀਅਮ ਜਾਂ ਮਾਈਕ੍ਰੋਸਾਫਟ ਵਰਗੀ ਕੰਪਨੀ ਨੂੰ ਵੇਚ ਸਕਦਾ ਹੈ। ਮਾਈਕ੍ਰੋਸਾਫਟ ਨੇ ਪਹਿਲਾਂ ਇਸ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਹੈ।

ਇਸ ਤੋਂ ਇਲਾਵਾ ਜੇਕਰ ਸਾਫਟਬੈਂਕ ਦਾ ਆਰਮ ਹੋਲਡਿੰਗਜ਼ ਆਈਪੀਓ ਕੰਪਨੀ ਲਈ ਚੰਗਾ ਸਾਬਤ ਹੁੰਦਾ ਹੈ ਅਤੇ 'ਮਾਸਾਯੋਸ਼ੀ ਸਨ' ਆਪਣਾ ਧਿਆਨ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈਟ ਆਫ ਥਿੰਗਸ ਤੋਂ ਹਟਾ ਕੇ ਮੈਸੇਜਿੰਗ 'ਤੇ ਫੋਕਸ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਵਟਸਐਪ ਦਾ ਖਰੀਦਦਾਰ ਹੋ ਸਕਦਾ ਹੈ।

ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਬਾਰੇ ਕੋਈ ਸੰਕੇਤ ਜਾਂ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਪਰ ਮਾਹਿਰਾਂ ਮੁਤਾਬਕ ਜੇਕਰ ਕੰਪਨੀ ਲਗਾਤਾਰ ਘਾਟੇ 'ਚ ਰਹੀ ਤਾਂ ਵਟਸਐਪ ਨੂੰ ਵੇਚਿਆ ਜਾ ਸਕਦਾ ਹੈ।

In The Market