LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਥੇ ਮਿਲਦੈ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ ਡਾਟਾ? ਭਾਰਤ ਦਾ ਹੈ ਇਹ ਨੰਬਰ

28 july data

ਨਵੀਂ ਦਿੱਲੀ- ਟੈਲੀਕਾਮ ਕੰਪਨੀਆਂ ਦੇ ਰੀਚਾਰਜ ਹੁਣ ਕਾਲਿੰਗ ਤੋਂ ਵਧੇਰੇ ਡਾਟਾ ਬੈਨੀਫਿਟ 'ਤੇ ਜ਼ਿਆਦਾ ਫੋਕਸ ਹੋ ਗਏ ਹਨ। ਜ਼ਿਆਦਾਤਰ ਯੋਜਨਾਵਾਂ ਵਿੱਚ ਡੇਟਾ ਬੈਨੀਫਿਟ ਦੀ ਚਰਚਾ ਕੀਤੀ ਜਾਂਦੀ ਹੈ। ਇਕ ਤਾਜ਼ਾ ਰਿਪੋਰਟ 'ਚ ਦੁਨੀਆ ਭਰ ਦੇ ਸਾਰੇ ਦੇਸ਼ਾਂ 'ਚ ਡਾਟਾ ਚਾਰਜ ਦਾ ਵੇਰਵਾ ਸਾਹਮਣੇ ਆਇਆ ਹੈ। cable.co.uk ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੇ ਨਾਮ ਦਿੱਤਾ ਨੇ ਜਿੱਥੇ ਸਭ ਤੋਂ ਸਸਤਾ ਅਤੇ ਸਭ ਤੋਂ ਮਹਿੰਗਾ ਮੋਬਾਈਲ ਡਾਟਾ ਉਪਲਬਧ ਹੈ।

ਭਾਰਤ ਦਾ ਨਾਂ ਵੀ ਸਭ ਤੋਂ ਘੱਟ ਡਾਟਾ ਕੀਮਤ ਵਾਲੇ ਟਾਪ-5 ਦੇਸ਼ਾਂ ਵਿੱਚ ਸ਼ਾਮਲ ਹੈ। ਯਾਨੀ ਭਾਰਤ 'ਚ ਰਹਿਣ ਵਾਲਿਆਂ ਨੂੰ ਵੀ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਕੀਮਤ 'ਤੇ ਡਾਟਾ ਮਿਲਦਾ ਹੈ। ਰਿਪੋਰਟ ਮੁਤਾਬਕ 233 ਦੇਸ਼ਾਂ ਦੀ ਇਸ ਰੈਂਕਿੰਗ 'ਚ ਭਾਰਤ 5ਵੇਂ ਨੰਬਰ 'ਤੇ ਹੈ। ਇਹ ਰੈਂਕਿੰਗ ਸਭ ਤੋਂ ਘੱਟ ਡਾਟਾ ਕੀਮਤਾਂ ਵਾਲੇ ਦੇਸ਼ਾਂ ਦੀ ਹੈ।

ਇਨ੍ਹਾਂ 5 ਦੇਸ਼ਾਂ 'ਚ ਇੰਟਰਨੈੱਟ ਦੀ ਕੀਮਤ ਸਭ ਤੋਂ ਸਸਤੀ
cable.co.uk ਨੇ ਆਪਣੀ ਰਿਪੋਰਟ ਵਿੱਚ ਇਨ੍ਹਾਂ ਸਾਰੇ 233 ਦੇਸ਼ਾਂ ਵਿੱਚ 1GB ਮੋਬਾਈਲ ਡੇਟਾ ਦੀ ਕੀਮਤ ਦਾ ਹਿਸਾਬ ਲਗਾਇਆ ਹੈ। ਰਿਪੋਰਟ ਮੁਤਾਬਕ ਇਜ਼ਰਾਈਲ 'ਚ ਸਭ ਤੋਂ ਸਸਤਾ ਡਾਟਾ ਮਿਲਦਾ ਹੈ। ਇੱਥੇ, 1GB ਡੇਟਾ ਲਈ, ਉਪਭੋਗਤਾਵਾਂ ਨੂੰ ਸਿਰਫ 0.04 ਡਾਲਰ, ਲਗਭਗ 3.20 ਰੁਪਏ ਖਰਚ ਕਰਨੇ ਪੈਂਦੇ ਹਨ।

ਇਸ ਦੇ ਨਾਲ ਹੀ ਦੂਜੇ ਨੰਬਰ 'ਤੇ ਇਟਲੀ ਹੈ, ਜਿੱਥੇ ਯੂਜ਼ਰਸ ਨੂੰ 1GB ਮੋਬਾਈਲ ਡਾਟਾ ਲਈ 0.12 ਡਾਲਰ, ਲਗਭਗ 9.59 ਰੁਪਏ ਖਰਚ ਕਰਨੇ ਪੈਂਦੇ ਹਨ। ਸੈਨ ਮੈਰੀਨੋ ਤੀਜੇ ਨੰਬਰ 'ਤੇ ਹੈ, ਜਿੱਥੇ 1GB ਡੇਟਾ ਲਈ ਗਾਹਕਾਂ ਨੂੰ 0.14 ਡਾਲਰ ਲਗਭਗ 11.19 ਰੁਪਏ ਖਰਚਣੇ ਪੈਂਦੇ ਹਨ।

ਇਸ ਤੋਂ ਬਾਅਦ ਫਿਜੀ ਅਤੇ ਫਿਰ ਭਾਰਤ ਦਾ ਨੰਬਰ ਆਉਂਦਾ ਹੈ। ਫਿਜੀ ਵਿੱਚ ਖਪਤਕਾਰਾਂ ਨੂੰ 1GB ਡੇਟਾ ਲਈ 0.15 ਡਾਲਰ ਲਗਭਗ 11.99 ਰੁਪਏ ਖਰਚ ਕਰਨੇ ਪੈਂਦੇ ਨੇ। ਇਸ ਦੇ ਨਾਲ ਹੀ, ਭਾਰਤ ਵਿੱਚ ਉਪਭੋਗਤਾਵਾਂ ਨੂੰ 1GB ਇੰਟਰਨੈਟ ਲਈ  0.17 ਡਾਲਰ ਖਰਚ ਕਰਨੇ ਪੈਂਦੇ ਹਨ, ਜੋ ਕਿ ਲਗਭਗ 13.59 ਰੁਪਏ ਬਣਦੇ ਹਨ।

ਇਨ੍ਹਾਂ ਦੇਸ਼ਾਂ ਵਿਚ ਡਾਟਾ ਸਭ ਤੋਂ ਮਹਿੰਗਾ
ਰਿਪੋਰਟ ਵਿੱਚ ਉਨ੍ਹਾਂ 5 ਦੇਸ਼ਾਂ ਦਾ ਨਾਮ ਵੀ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਸਭ ਤੋਂ ਵੱਧ ਡਾਟਾ ਕੀਮਤਾਂ ਹਨ। ਇਸ ਸੂਚੀ ਦੇ ਸਿਖਰ 'ਤੇ ਸੇਂਟ ਹੇਲੇਨਾ ਹੈ, ਜਿੱਥੇ 1GB ਡੇਟਾ ਦੀ ਕੀਮਤ 41.06 ਡਾਲਰ, ਲਗਭਗ 3,323.92 ਰੁਪਏ ਹੈ। ਇਸ ਤੋਂ ਬਾਅਦ Falkland Islands, Sao Tomé and Príncipe, Tokelau ਤੇ ਯਮਨ ਦੇ ਨਾਂ ਆਉਂਦੇ ਹਨ।

ਇੱਥੇ ਲੋਕਾਂ ਨੂੰ 1GB ਡੇਟਾ ਲਈ ਲੜੀਵਾਰ 38.45 ਡਾਲਰ (ਲਗਭਗ 3,072.11 ਰੁਪਏ), 29.49 ਡਾਲਰ (ਕਰੀਬ 2,356.21 ਰੁਪਏ), 17.88 ਡਾਲਰ (ਕਰੀਬ 1,428.59 ਰੁਪਏ) ਅਤੇ 16.58 ਡਾਲਰ (ਕਰੀਬ 1,324.72 ਰੁਪਏ) ਖਰਚ ਕਰਨੇ ਪੈਂਦੇ ਹਨ।

In The Market