LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਸ਼ੇ ਨੇ ਨਿਗਲਿਆ ਚੋਟੀ ਦਾ ਬਾਕਸਰ, ਨੈਸ਼ਨਲ ਪੱਧਰ 'ਚ ਜਿੱਤ ਚੁੱਕੈ 5 ਮੈਡਲ

july boxer

ਬਠਿੰਡਾ- ਪੰਜਾਬ ਵਿਚ ਨਸ਼ੇ ਕਾਰਨ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਹਰ ਦੂਜੇ-ਤੀਜੇ ਦਿਨ ਨੌਜਵਾਨ ਦੇ ਨਸ਼ੇ ਦੀ ਭੇਟ ਚੜਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਲੈ ਕੇ ਲੋਕਾਂ ਵਿਚ ਪ੍ਤਰਸ਼ਾਸਨ ਪ੍ਰਤੀ ਰੋਸ ਹੈ। ਲੋਕਾਂ ਵਲੋਂ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨਸ਼ੇ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਪੰਜਾਬ ਦੀ ਨੌਜਵਾਨ ਇਸ ਨਸ਼ੇ ਦੀ ਦਲਦਲ ਵਿਚ ਗਰਕ ਹੋ ਜਾਣੀ ਹੈ।ਇਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵੀ ਸਖਤ ਐਕਸ਼ਨ ਲਿਆ ਗਿਆ ਹੈ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਹੰਬਲਾ ਮਾਰਿਆ ਜਾ ਰਿਹਾ ਹੈ। ਹੁਣ ਇਕ ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਚੋਟੀ ਦਾ ਖਿਡਾਰੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਜਾ ਪਿਆ। 

ਬਾਕਸਰ ਕੁਲਦੀਪ 5 ਵਾਰ ਦਾ ਹੈ ਤਮਗਾ ਜੇਤੂ 

ਤਲਵੰਡੀ ਸਾਬੋ (Talwandi Sabo) ਵਿਖੇ ਵੀਰਵਾਰ ਨੂੰ ਚੋਟੀ ਦੇ ਬਾਕਸਰ (Top boxer) ਦੀ ਮੌਤ ਹੋ ਗਈ। ਇਹ ਬਾਕਸਰ 5 ਵਾਰ ਦਾ ਨੈਸ਼ਨਲ ਪੱਧਰ ਦਾ ਤਮਗਾ ਜੇਤੂ ਖਿਡਾਰੀ ਸੀ, ਜਿਸ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਬਾਕਸਰ ਕੁਲਦੀਪ ਸਿੰਘ ਉਰਫ ਦੀਪ ਧਾਲੀਵਾਲ (22) ਨੇ 5 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ 2 ਸੋਨ ਤਮਗੇ ਵੀ ਹਨ। ਖਿਡਾਰੀ ਦੇ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਕੁਲਦੀਪ ਸਵੇਰੇ 11 ਵਜੇ ਆਪਣੇ ਘਰੋਂ ਗਿਆ ਸੀ, ਪਰ ਜਦੋਂ ਉਹ ਦੇਰ ਰਾਤ ਤੱਕ ਆਪਣੇ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ।

ਬਾਕਸਰ ਦੀ ਮ੍ਰਿਤਕ ਦੇਹ ਕੋਲੋਂ ਮਿਲਿਆ ਟੀਕਾ

ਉਸ ਨੂੰ ਪਰਿਵਾਰ ਵਲੋਂ ਫੋਨ ਵੀ ਕੀਤਾ ਗਿਆ ਪਰ ਉਸ ਦਾ ਨੰਬਰ ਨਹੀਂ ਮਿਲਿਆ। ਅਖੀਰ ਰਾਮਾ ਰੋਡ ਨੇੜਿਓਂ ਉਸ ਦੀ ਮ੍ਰਿਤਕ ਦੇਹ ਮਿਲੀ। ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਕੋਲੋਂ ਇਕ ਸਿਰਿੰਜ ਮਿਲੀ ਹੈ, ਜਿਸ ਤੋਂ ਜਾਪਦਾ ਹੈ ਕਿ ਇਸ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ। ਕੁਲਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦਾ ਆਦੀ ਨਹੀਂ ਸੀ ਕਿਉਂਕਿ ਉਹ ਇਕ ਚੰਗਾ ਖਿਡਾਰੀ ਸੀ। ਸਬੰਧਿਤ ਥਾਣੇ ਦੇ ਐੱਸ.ਆਈ. ਧਰਮਵੀਰ ਨੇ ਕਿਹਾ ਕਿ ਉਹ ਮੌਕੇ 'ਤੇ ਪੁਲਿਸ ਟੀਮ ਨਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

In The Market