LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਏ ਓ ਰੱਬਾ! ਕੂੜੇ 'ਚ ਸੁੱਟ 'ਤਾ 1400 ਕਰੋੜ ਦਾ ਬਿਟਕੁਆਇਨ, 9 ਸਾਲ ਪਹਿਲਾਂ ਸੁੱਟਿਆ ਸੀ ਬੇਕਾਰ ਸਮਝ ਕੇ 

money

ਲੰਡਨ- ਕਿਸੇ ਵਿਅਕਤੀ ਕੋਲ ਬੇਸ਼ੁਮਾਰ ਦੌਲਤ ਹੋਵੇ ਅਤੇ ਉਸ ਨੂੰ ਪਤਾ ਵੀ ਨਾ ਹੋਵੇ ਤਾਂ ਇਸ ਨੂੰ ਖਰਾਬ ਕਿਸਮਤ ਹੀ ਕਹਾਂਗੇ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬ੍ਰਿਟੇਨ ਵਿਚ ਜਿੱਥੇ 9 ਸਾਲ ਪਹਿਲਾਂ ਇਕ ਵਿਅਕਤੀ ਨੇ ਕੰਪਿਊਟਰ ਦੀ ਹਾਰਡ ਡਿਸਕ (Hard disk) ਨੂੰ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਸੀ। ਰਿਪੋਰਟ ਮੁਤਾਬਕ ਇਸ ਡਿਸਕ ਵਿਚ 8000 ਬਿਟਕੁਆਇਨ ਸੇਵ ਸਨ।
ਦੱਖਣੀ ਵੇਲਸ ਦੇ ਨਿਊ ਪੋਰਟ ਦੇ ਰਹਇਣ ਵਾਲੇ ਜੇਮਸ ਹਾਵੇਲਟ ਨੇ ਸਾਲ 2013 ਵਿਚ ਆਈਫੋਨ-6 ਦੇ ਆਕਾਰ ਦੀ ਇਕ ਹਾਰਡ ਡਿਸਕ ਨੂੰ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਸੀ। ਪਰ ਹੁਣ 9 ਸਾਲ ਬੀਤਣ ਮਗਰੋਂ ਉਸ ਨੂੰ ਪਤਾ ਲੱਗਾ ਕਿ ਜੋ ਹਾਰਡ ਡਿਸਕ ਉਸ ਨੇ ਬੇਕਾਰ ਸਮਝ ਕੇ ਸੁੱਟ ਦਿੱਤੀ ਸੀ, ਉਹ ਉਸ ਦੀ ਕਿਸਮਤ ਚਮਕਾਉਣ ਵਾਲੀ ਸੀ। ਦਰਅਸਲ ਉਸ ਡਿਸਕ ਵਿਚ 8000 ਬਿਟਕੁਆਇਨ ਸੇਵ ਸਨ। ਮੌਜੂਦਾ ਕੀਮਤ ਦੇ ਹਿਸਾਬ ਨਾਲ ਦੇਖੀਏ ਤਾਂ ਇਨ੍ਹਾਂ ਦੀ ਕੀਮਤ 1446 ਕਰੋੜ ਰੁਪਏ ਬਣਦੀ ਹੈ।
ਬਿਜ਼ਨੈਸ ਇਨਸਾਈਡਰ ਦੀ ਰਿਪੋਰਟ ਮੁਤਾਬਕ ਹੌਵੇਲ ਕੋਲ ਲੈਪਟਾਪ ਦੀਆਂ ਦੋ ਹਾਰਡ ਡਿਸਕ ਮੌਜੂਦ ਸਨ। ਇਨ੍ਹਾਂ ਵਿਚੋਂ ਇਕ ਖਾਲੀ ਸੀ। ਜਦੋਂ ਕਿ ਦੂਜੇ ਵਿਚ ਬਿਟਕੁਆਇਨ ਸੇਵ ਸਨ। ਹਾਰਡ ਡਿਸਕ ਵਿਚ ਸੇਵ ਬਿਟਕੁਆਇਨ ਦੀ ਮਾਈਨਿੰਗ 2009 ਵਿਚ ਕੀਤੀ ਗਈ ਸੀ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਕਿ ਗਲਤੀ ਨਾਲ ਉਸ ਨੇ ਸਭ ਤੋਂ ਕੀਮਤੀ ਕ੍ਰਿਪਟੋਕਰੰਸੀ ਬਿਟਕੁਆਇਨ ਵਾਲੀ ਹਾਰਡ ਡਰਾਈਵ ਨੂੰ ਸੁੱਟ ਦਿੱਤਾ ਸੀ ਤਾਂ ਉਸ ਨੂੰ ਜ਼ਬਰਦਸਤ ਝਟਕਾ ਲੱਗਾ। ਹੁਣ ਉਸ ਨੇ ਇਸ ਨੂੰ ਲੱਭਣ ਦਾ ਇਕ ਮਾਸਟਰ ਪਲਾਨ ਤਿਆਰ ਕੀਤਾ ਹੈ।
ਜੇਮਸ ਹੌਵੇਲ ਨੇ ਆਪਣੀ 9 ਸਾਲ ਪਹਿਲਾਂ ਗੁਆਚੀ ਹਾਰਡ ਡਿਸਕ ਨੂੰ ਲਭਣ ਲਈ ਜੋ ਮਾਸਟਰ ਪਲਾਨ ਤਿਆਰ ਕੀਤਾ ਹੈ ਉਹ ਵੀ ਬਹੁਤ ਹੀ ਖਰਚੀਲਾ ਹੈ। ਇਸ ਪਲਾਨ 'ਤੇ 11 ਮਿਲੀਅਨ ਡਾਲਰ ਦਾ ਖਰਚਾ ਆਵੇਗਾ। ਹੌਵੇਲ ਹਾਈਟੈੱਕ ਤਕਨਾਲੋਜੀ ਦੀ ਵਰਤੋਂ ਕਰਕੇ ਆਪਣੇ ਗੁਆਚੇ ਖਜ਼ਾਨੇ ਨੂੰ ਵਾਪਸ ਹਾਸਲ ਕਰਨ ਦੀ ਤਿਆਰੀ ਕਰ ਰਹੇ ਹਨ।
ਉਨ੍ਹਾਂ ਦੀ ਯੋਜਨਾ ਡੰਪਯਾਰਡ ਵਿਚ ਮੌਜੂਦ ਤਕਰੀਬਨ 110,000 ਟਨ ਕੂੜੇ ਵਿਚ ਹਾਰਡ ਡਿਸਕ ਲੱਭਣ ਦੀ ਹੈ। ਇਸ ਦੇ ਲਈ ਉਨ੍ਹਾਂ ਨੇ ਇਕ ਟੀਮ ਤਿਆਰ ਕੀਤੀ ਹੈ। ਜਿਸ ਵਿਚ ਦੋ ਰੋਬੋਟਿਕ ਡੌਗ ਵੀ ਮੌਜੂਦ ਹਨ। ਲਗਭਗ ਇਕ ਦਹਾਕੇ ਬਾਅਦ ਕੂੜੇ ਦੇ ਢੇਰ ਵਿਚ ਗੁਆਚੀ ਹਾਰਡ ਡਿਸਕ ਦਾ ਪਤਾ ਲਗਾਉਣਾ ਬਹੁਤ ਹੀ ਮੁਸ਼ਕਲ ਕੰਮ ਜ਼ਰੂਰ ਹੈ। ਪਰ ਸਾਬਕਾ ਆਈ.ਟੀ. ਮੁਲਾਜ਼ਮ ਹੌਵੇਲ ਪੂਰੀ ਤਰ੍ਹਾਂ ਆਸਵੰਦ ਹੈ। ਹਾਲਾਂਕਿ ਉਨ੍ਹਾਂ ਦੀ ਡੰਪਯਾਰਡ ਦੀ ਖੁਦਾਈ ਕਰਨ ਦੀ ਮੰਗ ਨੂੰ ਨਿਊਪੋਰਟ ਦੀ ਨਗਰ ਕੌਂਸਲ ਨੇ ਫਿਲਹਾਲ ਖਾਰਜ ਕਰ ਦਿੱਤਾ ਹੈ। ਕੌਂਸਲ ਦਾ ਕਹਿਣਾ ਹੈ ਕਿ ਇਹ ਮਹਿੰਗਾ ਅਤੇ ਵਾਤਾਵਰਣ ਲਈ ਨੁਕਸਾਨਦਾਇਕ ਹੋਵੇਗਾ।

 

In The Market