ਲੰਡਨ- ਬ੍ਰਿਟੇਨ ਵਿਚ ਜਾਰੀ ਪ੍ਰਧਾਨ ਮੰਤਰੀ ਰੇਸ ਹੁਣ ਚੀਨ ਅਤੇ ਉਸ ਦੀ ਵਿਸਤਾਰਵਾਦੀ ਨੀਤੀ 'ਤੇ ਆ ਗਈ ਹੈ। ਪੀ.ਐੱਮ. ਉਮੀਦਵਾਰ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਲਿਜ਼ ਟ੍ਰਸ ਨੇ ਰਿਸ਼ੀ ਸੂਨਕ 'ਤੇ ਚੀਨ 'ਤੇ ਕਮਜ਼ੋਰ ਰੁਖ ਕਰਨ ਦਾ ਇਲਜ਼ਾਮ ਲਗਾਇਆ ਸੀ। ਹੁਣ ਉਸ ਇਲਜ਼ਾਮ 'ਤੇ ਰਿਸ਼ੀ ਸੂਨਕ ਨੇ ਮੂੰਹਤੋੜ ਜਵਾਬ ਦਿੱਤਾ। ਉਨ੍ਹਾਂ ਨੇ ਨਾ ਸਿਰਫ ਚੀਨ ਨੂੰ ਦੁਨੀਆ ਦੇ ਲਈ ਸਭ ਤੋਂ ਵੱਡਾ ਖਤਰਾ ਦੱਸ ਦਿੱਤਾ ਹੈ ਸਗੋਂ ਪੀ.ਐੱਮ. ਬਣਨ 'ਤੇ ਕੀ-ਕੀ ਐਕਸ਼ਨ ਲਿਆ ਜਾਵੇਗਾ, ਇਸ ਦੀ ਜਾਣਕਾਰੀ ਵੀ ਦੇ ਦਿੱਤੀ ਹੈ।ਰਿਸ਼ੀ ਸੂਨਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੂਰੀ ਦੁਨੀਆ ਲਈ ਇਸ ਸਮੇਂ ਚੀਨ ਸਭ ਤੋਂ ਵੱਡਾ ਖਤਰਾ ਹੈ। ਜਿਸ ਤਰ੍ਹਾਂ ਨਾਲ ਉਸ ਨੇ ਅਮਰੀਕਾ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਉਸ ਦੀ ਨੀਤੀ ਸਪੱਸ਼ਟ ਦਿਖਾਈ ਪੈਂਦੀ ਹੈ। ਰਿਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿਚ ਚੀਨ ਤਕਨੀਕੀ ਹਮਲਾਵਰਤਾ ਦਿਖਾ ਰਿਹਾ ਹੈ, ਨਵੀਂ-ਨਵੀਂ ਤਕਨੀਕ ਦੇ ਜ਼ਰੀਏ ਦੂਜੇ ਦੇਸ਼ਾਂ ਦੇ ਕੰਮ ਵਿਚ ਦਖਲ ਕਰ ਰਿਹਾ ਹੈ। ਹੁਣ ਇਸ ਨੂੰ ਰੋਕਣ ਲਈ ਰਿਸ਼ੀ ਸੂਨਕ ਨੇ ਨਾਟੋ ਵਰਗਾ ਇਕ ਹੋਰ ਸੰਗਠਨ ਖੜ੍ਹਾ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਆਜ਼ਾਦ ਦੇਸ਼ਾਂ ਦਾ ਇਕ ਅਜਿਹਾ ਸੰਗਠਨ ਤਿਆਰ ਕੀਤਾ ਜਾਵੇਗਾ ਜੋ ਇਸ ਚੀਨੀ ਹਮਲਾਵਰਤਾ ਨੂੰ ਰੋਕਣ ਦਾ ਕੰਮ ਕਰੇਗਾ।ਆਪਣੇ ਸੰਬੋਧਨ ਵਿਚ ਰਿਸ਼ੀ ਸੂਨਕ ਨੇ ਇਹ ਵੀ ਇਲਜ਼ਾਮ ਲਗਾ ਦਿੱਤਾ ਕਿ ਚੀਨ ਵਲੋਂ ਲੰਬੇ ਸਮੇਂ ਤੋਂ ਬ੍ਰਿਟੇਨ ਦੀ ਤਕਨੀਕ ਨੂੰ ਚੋਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਇਸ ਵੇਲੇ ਚੀਨ ਦੇਸ਼ ਵਿਚ ਚੱਲ ਰਹੀਆਂ ਯੂਨੀਵਰਸਿਟੀਆਂ ਵਿਚ ਘੁਸਪੈਠ ਕਰ ਰਿਹਾ ਹੈ, ਤਾਈਵਾਨ ਵਰਗੇ ਦੇਸ਼ਾਂ ਨੂੰ ਡਰਾ ਰਿਹਾ ਹੈ, ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਚੀਨ ਦੀ ਵਿਸਤਾਰਵਾਦੀ ਨੀਤੀ ਦਾ ਜ਼ਿਕਰ ਕਰਦੇ ਹੋਏ ਸੂਨਕ ਨੇ ਕਿਹਾ ਕਿ ਇਸ ਵੇਲੇ ਚੀਨ ਕਈ ਦੇਸ਼ਾਂ ਨੂੰ ਕਰਜ਼ ਹੇਠ ਦੱਬ ਰਿਹਾ ਹੈ। ਫਿਰ ਉਸ ਦੀ ਜਾਇਦਾਦ 'ਤੇ ਆਪਣਾ ਕਬਜ਼ਾ ਕਰ ਰਿਹਾ ਹੈ। ਰਿਸ਼ੀ ਸੂਨਕ ਨੇ ਆਪਣੀ ਅੱਗੇ ਦੀ ਰਣਨੀਤੀ ਦੱਸਦੇ ਹੋਏ ਇਹ ਵੀ ਸਾਫ ਕਰ ਦਿੱਤਾ ਕਿ ਪੀ.ਐੱਮ. ਬਣਨ 'ਤੇ ਉਹ ਬ੍ਰਿਟੇਨ ਵਿਚ ਜਾਰੀ 30 ਕੋਨਫਿਊਸ਼ੀਅਸ ਇੰਸਟੀਚਿਊਟ ਨੂੰ ਬੰਦ ਕਰ ਦੇਣਗੇ ਜਿਨ੍ਹਾਂ ਦਾ ਸੰਚਾਲਨ ਚੀਨ ਕਰਦਾ ਹੈ। ਇਲਜ਼ਾਮ ਲਗਾਇਆ ਗਿਆ ਕਿ ਇਨ੍ਹਾਂ ਇੰਸਟੀਚਿਊਟਸ ਰਾਹੀਂ ਚੀਨੀ ਪ੍ਰੋਪੇਗੰਡਾ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਰਿਸ਼ੀ ਸੂਨਕ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਚੀਨੀ ਜਾਸੂਸ ਦੀ ਹੋਰ ਗਤੀਵਿਧੀਆਂ ਨੂੰ ਨਾਕਾਮ ਕਰਨ ਲਈ ਬ੍ਰਿਟੇਨ ਦੀ ਘਰੇਲੂ ਜਾਸੂਸੀ ਏਜੰਸੀ ਐੱਮ.15 ਦੀ ਵਰਤੋਂ ਕੀਤੀ ਜਾਵੇਗੀ। ਬ੍ਰਿਟੇਨ ਵਿਚ ਹੋਰ ਕੰਪਨੀਆਂ ਨੂੰ ਵੀ ਸੁਰੱਖਿਆ ਦਿੱਤੀ ਜਾਵੇਗੀ। ਹੁਣ ਇਸ ਵੇਲੇ ਚੀਨ ਮੁੱਦੇ 'ਤੇ ਇਹ ਸਖ਼ਤ ਰੁਖ ਅਪਣਾ ਰਿਸ਼ੀ ਸੂਨਕ ਨੇ ਵੱਡਾ ਦਾਅ ਖੇਡਿਆ ਹੈ। ਜਦੋਂ ਉਨ੍ਹਾਂ 'ਤੇ ਅਜਿਹੇ ਮੁੱਦਿਆਂ 'ਤੇ ਨਰਮ ਰੁਖ ਰੱਖਣ ਦਾ ਇਲਜ਼ਾਮ ਲੱਗ ਰਿਹਾ ਹੈ। ਉਨ੍ਹਾਂ ਨੇ ਇਕ ਝਟਕੇ ਵਿਚ ਚੀਨ 'ਤੇ ਤਾਬੜਤੋੜ ਹਮਲੇ ਕਰ ਦਿੱਤੇ ਹਨ। ਆਪਣੇ ਇਸ ਅੰਦਾਜ਼ ਦੇ ਦਮ 'ਤੇ ਉਹ ਵੋਟਰਾਂ ਵਿਚਾਲੇ ਆਪਣੀ ਛਵੀ ਨੂੰ ਬਦਲਣ ਦਾ ਕੰਮ ਕਰ ਰਹੇ ਹਨ। ...
ਵੈਨਕੂਵਰ- ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਲੜਾਈ ਝਗੜਿਆਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਇਹ ਨੌਜਵਾਨ ਆਪਣਾ ਭਵਿੱਖ ਤਾਂ ਖਰਾਬ ਕਰਦੇ ਹੀ ਹਨ ਇਸ ਦੇ ਨਾਲ-ਨਾਲ ਉਹ ਪੰਜਾਬ ਦਾ ਨਾਂ ਵੀ ਖਰਾਬ ਕਰਦੇ ਹਨ। ਜਿਸ ਕਾਰਨ ਉਨ੍ਹਾਂ ਦੇ ਇਸ ਕਾਰੇ ਕਾਰਨ ਮਾਂ-ਪਿਓ ਨੂੰ ਵੀ ਨਮੋਸ਼ੀ ਝੱਲਣੀ ਪੈਂਦੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਗੈਂਗਵਾਰ ਦੇ ਚਲਦਿਆਂ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗਏ। ਇਹ ਦਾਅਵਾ ਇਕ ਅੰਗਰੇਜ਼ੀ ਵੈਬਸਾਈਟ ‘ਵੈਨਕੂਵਰ ਸਨ’ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸਬੰਧ ਰੱਖਦਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਦੇ ਪਿੰਡ ਵਿਸਲਰ ਦੇ ਐਨ ਵਿਚਾਲੇ ਹੋਟਲ ਸਨਡਾਇਲ ਨੇੜੇ ਜਦੋਂ ਗੋਲੀਆਂ ਚੱਲੀਆਂ ਉਦੋਂ ਮਨਿੰਦਰ ਧਾਲੀਵਾਲ (29) ਨਾਲ ਉਸ ਦਾ ਦੋਸਤ ਸਤਿੰਦਰ ਗਿੱਲ ਵੀ ਮੌਜੂਦ ਸੀ। ਗਿੱਲ ਗਿਰੋਹ ਵਿੱਚ ਸ਼ਾਮਲ ਨਹੀਂ ਸੀ।’’ ਗੋਲੀਬਾਰੀ ਦੌਰਾਨ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗਿੱਲ ਨੇ ਹਸਪਤਾਲ ਜਾ ਕੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਕੇਸ ਦੀ ਤਫ਼ਤੀਸ਼ ਕਰ ਰਹੀ ਟੀਮ ਨੇ ਕਿਹਾ ਕਿ ਗੋਲੀਬਾਰੀ ਦੋ ਧੜਿਆਂ ਦੀ ਗੈਂਗਵਾਰ ਦਾ ਨਤੀਜਾ ਹੈ।
ਚੰਡੀਗੜ੍ਹ- ਪੰਜਾਬ ਵਿਚ ਸਰਕਾਰ ਨੇ ਮੰਤਰੀਆਂ ਦੀ ਸਿਨਓਰਿਟੀ ਲਿਸਟ (Seniority List) ਤਿਆਰ ਕਰ ਲਈ ਹੈ। ਸੀ.ਐੱਮ. ਭਗਵੰਤ ਮਾਨ (CM Bhagwant Hon) ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ (Finance Minister Harpal Cheema) ਸਭ ਤੋਂ ਸੀਨੀਅਰ ਹਨ। ਦੂਜੇ ਨੰਬਰ 'ਤੇ ਅਰਬਨ ਡਿਵੈਲਪਮੈਂਟ ਮੰਤਰੀ ਅਮਨ ਅਰੋੜਾ (Urban Development Minister Aman Arora) ਹਨ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਸਭ ਤੋਂ ਜੂਨੀਅਰ ਮੰਤਰੀ ਹਨ। ਸਰਕਾਰ ਦੇ ਆਮ ਰਾਜ ਪ੍ਰਬੰਧ...
ਚੰਡੀਗੜ੍ਹ- ਪੰਜਾਬ ਪੁਲਿਸ (Punjab Police) ਨੇ ਗੈਂਗਸਟਰਸ (Gangster) ਦੇ ਖਾਤਮੇ ਲਈ ਐਕਸ਼ਨ ਪਲਾਨ (Action Plan) ਤਿਆਰ ਕਰ ਲਿਆ ਹੈ। ਛੇਤੀ ਹੀ ਸੂਬੇ ਦੀ 8 ਪੁਲਿਸ ਰੇਂਜ (Police Range) ਵਿਚ ਐਂਟੀ ਗੈਂਗਸਟਰ ਟਾਸਕ ਫੋਰਸ (Anti Gangster Task Force) (ਏ.ਜੀ.ਟੀ.ਐੱਫ.) ਤਾਇਨਾਤ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ 250 ਅਫਸਰ ਅਤੇ ਕਮਾਂਡੋਜ਼ (Officers and Commandos) ਤਾਇਨਾਤ ਹੋਣਗੇ। ਜਿਨ੍ਹਾਂ ਨੂੰ ਹਾਈਟੈੱਕ ਹਥਿਆਰ (Hi-tech weapons) ਦਿੱਤੇ ਜਾਣਗੇ। ਆਈ.ਜੀ. ਪੱਧਰ ਦੇ ਅਫਸਰ ...
ਗੁਰਦਾਸਪੁਰ- ਮਸ਼ਹੂਰ ਬਾਲੀਵੁੱਡ ਸਟਾਰ ਸਨੀ ਦਿਓਲ ਨੇ ਰਾਸ਼ਟਰਪਤੀ ਚੋਣਾਂ ਵਿਚ ਵੋਟ ਨਾ ਦੇਣ 'ਤੇ ਸਫਾਈ ਦਿੱਤੀ ਹੈ। ਸਨੀ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਵਿਚ ਇਲਾਜ ਚੱਲ ਰਿਹਾ ਹੈ। ਉਹ ਦੇਸ਼ ਵਿਚ ਨਹਈਂ ਸਨ। ਇਸ ਵਜ੍ਹਾ ਕਾਰਨ ਹਾਲ ਹੀ ਵਿਚ ਸੰਪੰਨ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਵੋਟ ਨਹੀਂ ਦੇ ਸਕੇ। ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਵੋਟ ਨਾ ਦੇਣ 'ਤੇ ਆਲੋਚਨਾ ਹੋ ਰਹੀ ਸੀ। ਉਨ੍ਹਾਂ ਦੇ ਸੰਸਦੀ ਖੇਤਰ ਵਿਚ ਉਪਲਬਧ ਨਾ ਰਹਿਣ ਨੂੰ ਲੈ ਕੇ ਵੀ ਅਕਸਰ ਚਰਚੇ ਹੁੰਦੇ ਰਹਿੰਦੇ ਹਨ।ਸਨੀ ਦਿਓਲ ਦੇ ਬੁਲਾਰੇ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਫਿਲਮ ਦੀ ਸ਼ੂਟਿੰਗ ਵੇਲੇ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਉਨ੍ਹਾਂ ਨੇ ਪਹਿਲਾਂ ਮੁੰਬਈ ਵਿਚ ਇਲਾਜ ਕਰਵਾਇਆ। ਪਰ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਜਾਣਾ ਪਿਆ। ਉਹ ਪਿਛਲੇ 2 ਹਫਤੇ ਤੋਂ ਅਮਰੀਕਾ ਵਿਚ ਇਲਾਜ ਕਰਵਾ ਰਹੇ ਹਨ। ਇਸੇ ਦੌਰਾਨ ਰਾਸ਼ਟਰਪਤੀ ਚੋਣਾਂ ਆ ਗਈਆਂ। ਦੇਸ਼ ਵਿਚ ਨਾ ਹੋਣ ਦੀ ਵਜ੍ਹਾ ਕਾਰਨ ਉਹ ਹਿੱਸਾ ਨਾ ਲੈ ਸਕੇ। ਠੀਕ ਹੁੰਦਿਆਂ ਹੀ ਉਹ ਤੁਰੰਤ ਦੇਸ਼ ਵਾਪਸ ਪਰਤ ਆਉਣਗੇ। ਸਨੀ ਦੀਆਂ 4 ਫਿਲਮਾਂ ਬਾਪ, ਸੂਰਿਆ, ਗਦਰ 2 ਅਤੇ ਅਪਨੇ-2 ਦਾ ਕੰਮ ਚੱਲ ਰਿਹਾ ਹੈ।ਪੰਜਾਬ ਵਿਚ ਰਾਸ਼ਟਰਪਤੀ ਚੋਣਾਂ ਵਿਚ 2 ਸੰਸਦ ਮੈਂਬਰਾਂ ਨੇ ਵੋਟ ਨਹੀਂ ਦਿੱਤੀ ਸੀ। ਇਸ ਵਿਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਅਤੇ ਫਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਸ਼ਾਮਲ ਹਨ। 3 ਵਿਧਾਇਕਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਨਪ੍ਰੀਤ ਅਯਾਲੀ, ਕਾਂਗਰਸ ਦੇ ਡਾ. ਰਾਜਕੁਮਾਰ ਚੱਬੇਵਾਲ ਅਤੇ ਹਰਦੇਵ ਲਾਡੀ ਸ਼ਾਮਲ ਹਨ। ਅਯਾਲੀ ਨੇ ਅਕਾਲੀ ਦਲ ਦੇ ਬਿਨਾਂ ਸ਼ਰਤ ਭਾਜਪਾ ਸਮਰਥਿਤ ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਨੂੰ ਵੋਟ ਦੇਣ ਤੋਂ ਇਨਕਾਰ ਕਰਕੇ ਚੋਣਾਂ ਦਾ ਬਾਈਕਾਟ ਕਰ ਦਿੱਤਾ।
ਚੰਡੀਗੜ੍ਹ- ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ (Former Congress Minister Sangat Singh Giljian) ਨੂੰ ਰਾਹਤ ਮਿਲੀ ਹੈ। ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ 2 ਹਫਤੇ ਲਈ ਵੱਧ ਗਈ ਹੈ। ਸੋਮਵਾਰ ਨੂੰ ਕੇਸ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਇਹ ਹੁਕਮ ਦਿੱਤੇ। ਪਿਛਲੀ ਸੁਣਵਾਈ ਵਿਚ ਹਾਈਕੋਰਟ (High Court) ਨੇ ਸਰਕਾਰ ਤੋਂ ਕੇਸ ਦੀ ਸਟੇਟਸ ਰਿਪੋਰਟ (Status report) ਮੰਗਦੇ ਹੋਏ ਗ੍ਰਿਫਤਾਰੀ 'ਤੇ 25 ਜੁਲਾਈ ਤੱਕ ਰੋਕ ਲਗਾਈ ਸੀ। ਹਾਈਕੋਰਟ ਨੇ ਉਸੇ ਦਿਨ ਸਾਬਕਾ ਮੰਤਰੀ ਨੂੰ ਅੰਤਰਿਮ ਰਾਹਤ (Interim relief) ਦਿੱਤੀ ਸੀ। ਸੋਮਵਾਰ ਨੂੰ ਹੋਈ ਸੁਣਵਾਈ ਵਿਚ ...
ਮੁੰਬਈ- 26 ਸਾਲ ਦੇ ਕਬੱਡੀ ਦੇ ਖਿਡਾਰੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਕਤਲ 'ਚ ਕ੍ਰਿਕਟ ਦੇ ਸਟੰਪ ਤੋਂ ਇਲਾਵਾ ਤੇਜ਼ ਧਾਰਦਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਜਿਸ ਨੌਜਵਾਨ ਨੂੰ ਕਤਲ ਕੀਤਾ ਗਿਆ ਹੈ ਉਸ ਦਾ ਨਾਂ ਵਿਮਲਰਾਜ ਹੈ ਅਤੇ ਉਹ ਕਬੱਡੀ ਦੀ ਖਿਡਾਰੀ ਵੀ ਸੀ। ਇਸ ਤੋਂ ਇਲਾਵਾ ਵਿਮਲਰਾਜ ਪੇਸ਼ੇ ਤੋਂ ਟੈਕਨੀਸ਼ੀਅਨ ਵੀ ਸੀ। ਪੁਲਿਸ ਇਸ ਮਾਮਲੇ 'ਚ ਅਜੇ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।ਦੱਸਿਆ ਜਾ ਰਿਹਾ ਹੈ ਕਿ ਵਿਮਲਰਾਜ ਨੂੰ ਕਤਲ ਕਰਨ ਤੋਂ ਬਾਅਦ ਸਥਾਨਕ ਲੋਕ ਸੜਕਾਂ 'ਤੇ ਉਤਰ ਆਏ ਅਤੇ ਇਨਸਾਫ ਦੀ ਮੰਗ ਕਰਨ ਲੱਗੇ। ਵੱਡੀ ਗਿਣਤੀ ਵਿਚ ਲੋਕਾਂ ਨੇ ਇਕਜੁੱਟ ਹੋ ਕੇ ਥਾਣੇ ਨੂੰ ਘੇਰਾ ਪਾ ਲਿਆ। ਇਸ ਦੌਰਾਨ ਲੋਕਾਂ ਨੇ ਵਿਮਲਰਾਜ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ।ਸਥਾਨਕ ਲੋਕਾਂ ਦੀ ਭੀੜ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਓਧਰ ਪੁਲਿਸ ਦਾ ਕਹਿਣਾ ਹੈ ਕਿ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਹੋ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਮਲਰਾਜ ਅਤੇ ਮੁਲਜ਼ਮਾਂ ਵਿਚਾਲੇ ਪਹਿਲਾਂ ਤੋਂ ਰੰਜਿਸ਼ ਸੀ। ਸ਼ੁੱਕਰਵਾਰ ਦੀ ਰਾਤ ਤਕਰੀਬਨ ਸਾਢੇ ਤਿੰਨ ਵਜੇ ਤਿੰਨ-ਚਾਰ ਲੋਕ ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਮਲਰਾਜ ਦੇ ਘਰ ਦੇ ਬਾਹਰ ਜੁਟੇ ਅਤੇ ਫਿਰ ਕੁੱਟਮਾਰ ਕਰ ਕੇ ਉਸ ਨੂੰ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਜਾਂਚ ਪੜਤਾਲ ਕੀਤੀ ਗਈ। ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਗਿਆ। ਸੀਸੀਟੀਵੀ ਫੁਟੇਜ ਵਿਚ ਤਿੰਨ ਲੋਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਦੇ ਦਿਖੇ। ਫਿਲਹਾਲ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਹੀ ਭਾਜਪਾ ਨੇਤਾ ਤਮਿਲ ਸੇਲਵਨ ਨੇ ਦੱਸਿਆ ਕਿ ਪੀੜਤਾ ਦੇ ਦੋ ਬੱਚੇ ਹਨ ਅਤੇ ਕਬੱਡੀ ਐਸੋਸੀਏਸ਼ਨ ਅਤੇ ਹੋਰ ਏਜੰਸੀਆਂ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੁ ਦੇ ਐਨਕਾਉਂਟਰ 'ਤੇ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਖੋਲਿਆ ਹੈ। ਗੋਲਡੀ ਨੇ ਕਿਹਾ ਕਿ ਮੈਂ ਇਨ੍ਹਾਂ ਦੋਹਾਂ ਨੂੰ ਸਰੰਡਰ ਕਰਨ ਨੂੰ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣੀ ਆਖਰੀ ਪਰਫਾਰਮੈਂਸ ਦਿਖਾ ਕੇ ਜਾਵਾਂਗੇ। ਰੂਪਾ ਅਤੇ ਮੰਨੁ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਇਹ ਕਤਲ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹੀ ਕਰਵਾਇਆ ਸੀ। ਗੋਲਡੀ ਨੇ ਸੋਸ਼ਲ ਮੀਡੀਆ 'ਤੇ ਐਨਕਾਉਂਟਰ ਦੇ ਬਾਰੇ ਵਿਚ ਬਿਆਨ ਦਿੱਤਾ ਹੈ। ਗੋਲਡੀ ਬਰਾੜ ਨੇ ਲਿਖਿਆ ਕਿ ਥੋੜ੍ਹੇ ਦਿਨ ਪਹਿਲਾਂ ਅੰਮ੍ਰਿਤਸਰ ਐਨਕਾਉਂਟਰ ਸਾਡੇ 2 ਭਰਾਵਾਂ ਦੀ ਮੌਤ ਹੋ ਗਈ। ਜਗਰੂਪ ਅਤੇ ਮਨਪ੍ਰੀਤ ਦੋਵੇਂ ਭਰਾ ਸਾਡੇ ਬੱਬਰ ਸ਼ੇਰ ਸਨ। ਇਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਅਸੀਂ ਹਮੇਸ਼ਾ ਇਨ੍ਹਾਂ ਦੇ ਅਹਿਸਾਨਮੰਦ ਰਹਿਣਗੇ। ਇਨ੍ਹਾਂ ਦੀ ਫੈਮਿਲੀ ਦੇ ਲਈ ਹਰ ਵੇਲੇ ਹਾਜ਼ਰ ਹਨ। ਪੂਰੀ ਮਦਦ ਕਰਨਗੇ। ਮੈਂ ਛੋਟੇ ਭਰਾ ਗੋਲੀ ਕਾਜ਼ੀਕੋਟ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਇਨ੍ਹਾਂ ਦੋਹਾਂ ਦੀ ਮੇਰੇ ਨਾਲ ਮੁਲਾਕਾਤ ਕਰਵਾਈ ਸੀ।ਐਨਕਾਉਂਟਰ ਦੇ ਦਿਨ ਜਦੋਂ ਪੁਲਿਸ ਨਾਲ ਟਕਰਾਅ ਹੋਇਆ ਤਾਂ ਜਗਰੂਪ ਦਾ ਮੈਨੂੰ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਪੁਲਿਸ ਨੇ ਸਾਨੂੰ ਘੇਰ ਲਿਆ ਹੈ। ਉਸ ਵੇਲੇ ਮੈਂ ਉਸ ਨੂੰ ਕਿਹਾ ਸੀ ਕਿ ਸਰੰਡਰ ਕਰ ਦਿਓ। ਮੈਂ ਤੁਹਾਨੂੰ ਬਾਹਰ ਨਿਕਲਵਾ ਦਿਆਂਗਾ। ਅੱਗੇ ਤੋਂ ਸ਼ੇਰ ਕਹਿੰਦੇ ਹਨ ਕਿ ਬਾਈ ਤੈਨੂੰ ਆਪਣੀ ਆਖਰੀ ਪਰਫਾਰਮੈਂਸ ਦਿਖਾਉਣੀ ਹੈ। ਅਸੀਂ ਸਰੰਡਰ ਨਹੀਂ ਕਰਾਂਗੇ। ਮੇਰੇ ਡੈਡਲੀ ਲਾਇੰਸ ਨੇ 6 ਘੰਟੇ ਤੱਕ ਪੁਲਿਸ ਨੂੰ ਰੋਕ ਕੇ ਰੱਖਿਆ। ਜੋ ਲੋਕ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਨੂੰ 8 ਲੋਕਾਂ ਨੇ ਮਾਰ ਦਿੱਤਾ। ਉਨ੍ਹਾਂ ਨੂੰ ਮੈਂ ਦੱਸ ਦਿਆਂ ਕਿ ਉਥੇ 8 ਸਨ ਅਤੇ ਇਥੇ ਇਕ ਹਜ਼ਾਰ ਪੁਲਿਸ ਵਾਲੇ, ਮੁਕਾਬਲਾ ਫਿਰ ਵੀ ਪੂਰਾ ਦਿੱਤਾ।ਪੁਲਿਸ ਮੀਡੀਆ ਵਿਚ ਚਲਾ ਰਹੀ ਹੈ ਕਿ ਅੰਕਿਤ ਸੇਰਸਾ ਨੂੰ ਮੈਂ ਪੈਸੇ ਨਹੀਂ ਦਿੱਤੇ। ਮੈਂ ਉਸ ਦਾ ਫੋਨ ਨਹੀਂ ਚੁੱਕ ਰਿਹਾ। ਅਜਿਹੀ ਕੋਈ ਗੱਲ ਨਹੀਂ ਹੈ। ਉਹ ਮੇਰਾ ਭਰਾ ਹੈ। ਉਨ੍ਹਾਂ ਦਾ ਸਭ ਦਾ ਮੈਂ ਸੈੱਟ ਕਰ ਦਿੱਤਾ ਹੈ। ਪੁਲਿਸ ਅਜਿਹੀ ਗਲਤ ਗੱਲ ਨਾ ਕਰੇ। ਗੋਲਡੀ ਬਰਾੜ ਲਾਰੈਂਸ ਦਾ ਕਰੀਬੀ ਸਾਥੀ ਹੈ। ਪੁਲਿਸ ਦੇ ਮੁਤਾਬਕ ਲਾਰੈਂਸ ਨੇ ਤਿਹਾੜ ਵਿਚ ਬੈਠ ਕੇ ਮੂਸੇਵਾਲਾ ਦੇ ਕਤਲ ਦੀ ਪੂਰੀ ਸਾਜ਼ਿਸ਼ ਰਚੀ। ਗੋਲਡੀ ਬਰਾੜ ਨੇ ਇਸ ਨੂੰ ਅੰਜਾਮ ਦਿੱਤਾ। ਗੋਲਡੀ ਬਰਾੜ ਨੇ ਹੀ ਸ਼ਾਰਪਸ਼ੂਟਰਸ ਨੂੰ ਇਕੱਠਾ ਕੀਤਾ। ਮੂਸੇਵਾਲਾ ਦੀ ਰੇਕੀ ਕਰਵਾਈ। ਸ਼ੂਟਰਸ ਨੂੰ ਹਥਿਆਰ ਪਹੁੰਚਾਏ। ਇਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ।
ਮੋਹਾਲੀ- ਪੰਜਾਬ ਵਿੱਚ ਨਸ਼ਾ ਤਸਕਰੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ਮੁਹਾਲੀ ਪੁਲਿਸ ਨੇ ਇਸ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ 8 ਕਿਲੋ ਅਫ਼ੀਮ ਬਰਾਮਦ ਕਰ ਲਈ ਹੈ। ਇਸ ਸਬੰਧੀ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਇਹ ਮੁਲਜ਼ਮ ਐਂਬੂਲੈਂਸ ਰਾਹੀਂ ਨਸ਼ਾ ਤਸਕਰੀ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਫੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐਂਬੂਲੈਂਸ ਜਿਸ ਰਾਹੀਂ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਲਈ ਹਸਪਤਾਲ ਪਹੁੰਚਾਇਆ ਜਾਂਦਾ ਹੈ।ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਆਗਵਾਈ ਵਾਲੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ ਪਿੰਡ ਦੱਪਰ ਨੇੜੇ ਟੌਲ ਪਲਾਜ਼ਾ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅੰਬਾਲਾ ਤੋਂ ਆ ਰਹੀ ਐਂਬੂਲੈਸ ਵੈਨ ਨੂੰ ਰੋਕ ਕੇ ਚੈਕਿੰਗ ਕੀਤੀ ਗਈ।ਐਂਬੂਲੈਂਸ ਵਿੱਚ ਇੱਕ ਵਿਅਕਤੀ ਮਰੀਜ਼ ਦੀ ਤਰ੍ਹਾਂ ਲੰਮਾ ਪਿਆ ਸੀ ਅਤੇ ਦੂਜਾ ਉਸ ਨਾਲ ਦੇਖਭਾਲ ਲਈ ਬੈਠਾ ਹੋਇਆ ਸੀ। ਐਂਬੂਲੈਂਸ ਵੈਨ ਵਿੱਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਐਂਬੂਲੈਸ ਵਿੱਚ ਆਕਸੀਜਨ ਸਿਲੰਡਰ, ਫਸਟ-ਏਡ ਕਿੱਟ ਸੀ। ਸ਼ੱਕ ਪੈਣ ’ਤੇ ਐਂਬੂਲੈਸ ਨੂੰ ਚੈਕ ਕਰਨ ’ਤੇ ਮਰੀਜ਼ ਬਣੇ ਵਿਅਕਤੀ ਦੇ ਸਿਰਹਾਣੇ ਦੀ ਤਲਾਸ਼ੀ ਕਰਨ 'ਤੇ ਉਸ ਵਿੱਚ 8 ਕਿੱਲੋ ਅਫੀਮ ਬਰਾਮਦ ਕੀਤੀ ਗਈ।ਚਾਲਕ ਸਮੇਤ ਤਿੰਨਾਂ ਵਿਅਕਤੀਆਂ ਖਿਲਾਫ਼ ਲਾਲੜੂ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਪਾ ਲਈ ਗਈ। ਐਸਐਸਪੀ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਵੀ ਸ੍ਰੀਵਾਸਤਵ, ਹਰਿੰਦਰ ਸ਼ਰਮਾ ਤੇ ਅੰਕੁਸ਼ ਵਜੋਂ ਕੀਤੀ ਗਈ ਹੈ।
ਚੰਡੀਗੜ੍ਹ- ਪੰਜਾਬ ਵਿਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੇਣ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਨੇ ‘ਆਪ’ ਸਰਕਾਰ ਦੇ ਸਵੈ-ਘੋਸ਼ਣਾ ਪੱਤਰ ਵਿੱਚ ਦਿੱਤੀਆਂ ਸ਼ਰਤਾਂ ਨੂੰ ਗਿਣਾਈਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀ ਕੋਈ ਸ਼ਰਤ ਨਹੀਂ ਸੀ। ਹੁਣ ਪੰਜਾਬੀਆਂ ਨਾਲ ਵੱਡਾ ਧੋਖਾ ਹੋਇਆ ਹੈ। ਹਾਲਾਂਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। Also Read: Punjab ਦੇ ਕਈ ਜ਼ਿਲਿਆਂ 'ਚ ਲਗਾਤਾਰ ਦੋ ਦਿਨ ਭਾਰੀ ਮੀਂਹ ਦੇ ਆਸਾਰ ਇਹ ਮੁਫਤ ਬਿਜਲੀ ਦੀਆਂ ਸ਼ਰਤਾਂਪਰਿਵਾਰ ਜਾਂ ਘਰ ਵਿਚ ਰਹਿਣ ਵਾਲਾ ਕੋਈ ਵੀ ਵਿਅਕਤੀ ਇਨਕਮ ਟੈਕਸ ਨਹੀਂ ਅਦਾ ਨਾ ਕਰਦਾ ਹੋਵੇਜੇਕਰ ਭਵਿੱਖ ਵਿਚ ਆਮਦਨ ਕਰ ਦਾਇਰੇ ਵਿਚ ਆਉਂਦਾ ਹੈ ਤਾਂ ਖੁਦ ਬਿਜਲੀ ਅਧਿਕਾਰੀ ਨੂੰ ਸੂਚਿਤ ਕਰੇ।ਪਰਿਵਾਰ ਦੇ ਕਿਸੇ ਮੈਂਬਰ ਨੇ ਸੰਵਿਧਾਨਕ ਅਹੁਦੇ ਉੱਤੇ ਨਾ ਰਿਹਾ ਹੋਵੇ ਅਤੇ ਨਾ ਹੀ ਹੁਣ ਹੋਵੇ।ਪਰਿਵਾਰ ਦਾ ਕੋਈ ਵੀ ਮੈਂਬਰ ਮੰਤਰੀ, ਸੰਸਦ ਮੈਂਬਰ, ਵਿਧਾਇਕ, ਨਗਰ ਕੌਂਸਲ ਮੈਂਬਰ, ਮੇਅਰ ਜਾਂ ਜ਼ਿਲ੍ਹਾ ਪੰਚਾਇਤ ਚੇਅਰਮੈਨ ਨਹੀਂ ਹੋਣਾ ਚਾਹੀਦਾ। ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿਚ ਨਾ ਹੋਵੇ।ਪਰਿਵਾਰ ਦੀ ਮਹੀਨਾਵਾਰ ਪੈਨਸ਼ਨ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਨਹੀਂ ਹੈ।ਪਰਿਵਾਰ ਵਿਚ ਕੋਈ ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਜਾਂ ਆਰਕੀਟੈਕਟ ਨਹੀਂ ਹੈ। ਬਾਜਵਾ ਨੇ ਕਿਹਾ- ਬਿਜਲੀ ਨਹੀਂ, ਨਵਾਂ ਮੈਨੀਫੈਸਟੋ ਮਿਲਿਐਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੋਈ ਵੀ ਵਿਅਕਤੀ, ਜੋ ਕਿਸੇ ਵੀ ਵਿਭਾਗ ਦਾ ਮੌਜੂਦਾ ਜਾਂ ਸਾਬਕਾ ਸਰਕਾਰੀ ਕਰਮਚਾਰੀ ਹੈ ਜਾਂ ਆਮਦਨ ਕਰ ਅਦਾ ਕਰਦਾ ਹੈ, ਨੂੰ ਮੁਫਤ ਬਿਜਲੀ ਦੀ ਸਹੂਲਤ ਤੋਂ ਬਾਹਰ ਰੱਖਿਆ ਗਿਆ ਹੈ। ਇਹ ਸਧਾਰਨ ਗੱਲ ਹੈ ਕਿ ਪੰਜਾਬ ਦੇ ਕੁਝ ਕੁ ਪਰਿਵਾਰਾਂ ਨੂੰ ਹੀ ਇਸ ਦਾ ਲਾਭ ਮਿਲੇਗਾ। ਪੰਜਾਬੀਆਂ ਨੂੰ ਮੁਫ਼ਤ ਬਿਜਲੀ ਮਿਲੇ ਜਾਂ ਨਾ ਮਿਲੇ ਪਰ ਉਨ੍ਹਾਂ ਨੂੰ ਨਵਾਂ ਮੈਨੀਫੈਸਟੋ ਜ਼ਰੂਰ ਮਿਲਿਆ ਹੈ। Also Read: 2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾ ਸਿਆਸੀ ਸਟੰਟ ਮੁਫ਼ਤ ਬਿਜਲੀ, ਸ਼ਰਤਾਂ ਕਿਉਂ? : ਰਾਜਾ ਵੜਿੰਗਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 600 ਯੂਨਿਟ ਮੁਫਤ ਬਿਜਲੀ ਦੀ ਗਰੰਟੀ ਮਹਿਜ਼ ਸਿਆਸੀ ਸਟੰਟ ਸਾਬਤ ਹੋਈ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਪਰਿਵਾਰ ਜੋ ਇਨਕਮ ਟੈਕਸ ਅਦਾ ਕਰਦਾ ਹੈ, ਸਰਕਾਰੀ ਪੈਨਸ਼ਨ ਲੈਂਦਾ ਹੈ ਜਾਂ ਸਰਕਾਰੀ ਮੁਲਾਜ਼ਮ ਹੈ ਤਾਂ ਉਸ ਨੂੰ ਇਸ ਦਾ ਲਾਭ ਨਹੀਂ ਮਿਲੇਗਾ। ਆਮ ਆਦਮੀ ਪਾਰਟੀ ਨੇ ਸ਼ਰਤਾਂ ਲਗਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਹੁਣ ਅਜਿਹੇ ਹਾਲਾਤ ਕਿਉਂ? 80 ਫੀਸਦੀ ਤੋਂ ਵਧੇਰੇ ਪਰਿਵਾਰ ਹੋਏ ਬਾਹਰ: ਅਕਾਲੀ ਦਲਸੀਨੀਅਰ ਅਕਾਲੀ ਆਗੂ ਡਾ.ਦਲਜੀਤ ਚੀਮਾ ਨੇ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ਕਾਰਨ 80 ਫੀਸਦੀ ਪਰਿਵ...
ਚੰਡੀਗੜ੍ਹ- ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸ਼ਨੀਵਾਰ ਨੂੰ ਮੀਂਹ ਪਿਆ। ਅੰਮ੍ਰਿਤਸਰ ਵਿਚ 29 ਮਿਲੀਮੀਟਰ ਅਤੇ ਮੁਕਤਸਰ ਵਿਚ 5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਦਿਨ ਵੇਲੇ ਹੋਰ ਜ਼ਿਲ੍ਹਿਆਂ ਵਿਚ ਵੀ ਹਲਕੀ ਬਾਰਿਸ਼ ਹੋਈ। Also Read: 2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ ਸੋਮਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਤੇਜ਼ ਹਵਾਵਾਂ ਕਾਰਨ ਹਿਮਾਚਲ ਦੇ ਨਾਲ ਲੱਗਦੇ ਜ਼ਿਲਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੇ ਮਕੌੜਾਪੱਟਨ ਤੋਂ ਪੈਂਟੂਨ ਪੁਲ ਨੂੰ ਹਟਾ ਦਿੱਤਾ ਗਿਆ, ਜਿਸ ਨਾਲ ਸੱਤ ਪਿੰਡਾਂ ਦੇ ਲੋਕਾਂ ਦਾ ਸੂਬੇ ਦੇ ਹੋਰ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ। ਇਸੇ ਤਰ੍ਹਾਂ ਪਠਾਨਕੋਟ ਦੇ ਮਾਧੋਪੁਰ ਇਲਾਕੇ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਘਰ ਦੀ ਕੰਧ ਵਿੱਚ ਤਰੇੜ ਆ ਗਈ। Also Read: 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ ਜਲੰਧਰ 'ਚ ਰਾਤ ਤੇਜ਼ ਮੀਂਹ ਕਾਰਨ ਬਦਲਿਆ ਮੌਸਮਦੱਸ ਦੇਈਏ ਕਿ ਜਲੰਧਰ 'ਚ ਰਾਤ 9.30 ਵਜੇ ਬੱਦਲ ਛਾਉਣ ਤੋਂ ਬਾਅਦ ਤੇਜ਼ ਹਵਾਵਾਂ ਨਾਲ ਤੇਜ਼ ਮੀਂਹ ਸ਼ੁਰੂ ਹੋ ਗਿਆ। ਤਾਪਮਾਨ 'ਚ ਆਈ ਇਸ ਗਿਰਾਵਟ ਕਾਰਨ ਲੋਕਾਂ ਨੂੰ ਦਿਨ ਦੇ ਹੁੰਮ ਤੋਂ ਰਾਹਤ ਮਿਲੀ। ਹਾਲਾਂਕਿ ਸਵੇਰੇ ਠੰਡੀ ਹਵਾ ਚੱਲਣ ਨਾਲ ਬੱਦਲ ਛਾਏ ਰਹੇ। ਪਰ ਦੁਪਹਿਰ ਵੇਲੇ ਕੜਕਦੀ ਧੁੱਪ ਨੇ ਆਪਣਾ ਰੁਖ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਸਿਰਫ਼ ਚਾਰ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਵੱਧ ਤੋਂ ਵੱਧ ਤਾਪਮਾਨ 32.4 ਅਤੇ ਘੱਟੋ-ਘੱਟ ਤਾਪਮਾਨ 28.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਹਿ ਸਕਦਾ ਹੈ।...
ਮੋਹਾਲੀ- ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸ਼ਨੀਵਾਰ ਦੇਰ ਸ਼ਾਮ ਪੁਲਿਸ ਦੀ ਚੈਕਿੰਗ 3 ਘੰਟੇ ਤੱਕ ਚੱਲੀ। 10,000 ਪੁਲਿਸ ਮੁਲਾਜ਼ਮਾਂ ਨੇ ਸੂਬੇ ਭਰ ਵਿਚ 800 ਨਾਕੇ ਲਗਾਏ ਹਨ। ਡੀਜੀਪੀ ਗੌਰਵ ਯਾਦਵ ਵੀ ਮੈਦਾਨ ਵਿਚ ਉਤਰੇ। ਉਨ੍ਹਾਂ ਰੋਪੜ ਪਹੁੰਚ ਕੇ ਇਨ੍ਹਾਂ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਸ਼ੱਕੀ ਵਸਤੂਆਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਗਈ। ਡੀਜੀਪੀ ਗੌਰਵ ਯਾਦਵ ਨੇ ਅਪਰਾਧੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਸੁਧਰ ਜਾਣ ਜਾਂ ਪੰਜਾਬ ਛੱਡ ਦੇਣ ਨਹੀਂ ਤਾਂ ਪੰਜਾਬ ਪੁਲਿਸ ਉਨ੍ਹਾਂ ਨੂੰ ਨਹੀਂ ਬਖਸ਼ੇਗੀ। Also Read: 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ 56 ਅੰਤਰਰਾਜੀ ਨਾਕੇ ਲਾਏਪੰਜਾਬ ਵਿੱਚ ਇਸ ਸਮੇਂ ਦੌਰਾਨ ਲਗਾਏ ਗਏ 800 ਨਾਕਿਆਂ ਵਿੱਚੋਂ 56 ਅੰਤਰਰਾਜੀ ਨਾਕੇ ਲਗਾਏ ਗਏ। ਜਿਸ ਵਿਚ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਚੰਡੀਗੜ੍ਹ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿਚਕਾਰ 250 ਨਾਕੇ ਲਾਏ ਗਏ ਹਨ। 53 ਹਾਈਟੈਕ ਨਾਕਾਬੰਦੀਆਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਸ਼ਹਿਰਾਂ ਦੇ ਅੰਦਰ 427 ਨਾਕੇ ਲਗਾਏ ਗਏ ਹਨ। ਨਸ਼ਿਆਂ ਅਤੇ ਗੈਂਗਸਟਰਾਂ ਦੇ ਖਾਤਮੇ ਤੱਕ ਚੈਕਿੰਗ ਜਾਰੀ ਰਹੇਗੀਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਅਤੇ ਗੈਂਗਸਟਰਾਂ ਦੇ ਖਾਤਮੇ ਤੱਕ ਅਜਿਹੀ ਮੁਹਿੰਮ ਜਾਰੀ ਰਹੇਗੀ। ਡੀਜੀਪੀ ਨੇ ਕਿਹਾ ਕਿ ਇਹ ਬੇਸਿਕ ਪੁਲਿਸਿੰਗ ਦਾ ਹਿੱਸਾ ਹੈ। ਜਿਸ ਵਿੱਚ ਸਾਰੇ ਏਡੀਜੀਪੀ, ਆਈਜੀ, ਡੀਆਈਜੀ ਵੀ ਮੈਦਾਨ ਵਿਚ ਉਤਰਨਗੇ। ਰੋਪੜ ਪਹੁੰਚ ਕੇ ਡੀਜੀਪੀ ਗੌਰਵ ਯਾਦਵ ਨੇ ਬਲਾਕਾਂ ਦੀ ਚੈਕਿੰਗ ਕਰਨ ਉਪਰੰਤ ਮੁਲਾਜ਼ਮਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਲੋਕਾਂ ਨਾਲ ਦੋਸਤਾਨਾ ਵਿਵਹਾਰ ਕਰੋ ਤਾਂ ਜੋ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾਲ ਹੋਵੇ। Also Read: Punjab: ਜੇਕਰ ਪ੍ਰਾਈਵੇਟ ਸਕੂਲਾਂ ਨੇ ਤੋੜੇ ਇਹ ਨਿਯਮ ਤਾਂ ਲੱਗੇਗਾ 2 ਲੱਖ ਤੱਕ ਦਾ ਜੁਰਮਾਨਾ ਮਾੜੀ ਕਾਨੂੰਨ ਵਿਵਸਥਾ ਨਾਲ ਜੂਝ ਰਹੀ ਸਰਕਾਰਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾੜੀ ਕਾਨੂੰਨ ਵਿਵਸਥਾ ਨਾਲ ਜੂਝ ਰਹੀ ਹੈ। ਉਨ੍ਹਾਂ ਦੀ ਸਰਕਾਰ ਦੌਰਾਨ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਹਮਲਾ ਹੋਇਆ ਹੈ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਜਲੰਧਰ 'ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਅਪਰਾਧਿਕ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਜਿਸ ਕਾਰਨ ਸਰਕਾਰ ਦਾ ਅਕਸ ਕਾਫੀ ਖਰਾਬ ਹੋਇਆ ਹੈ।...
ਚੰਡੀਗੜ੍ਹ- ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ 'ਚ ਨਸ਼ੀਲੇ ਪਦਾਰਥਾਂ ਦੇ ਗੈਰ ਕਾਨੂੰਨੀ ਗੋਦਾਮ ਦਾ ਪਤਾ ਲਾਇਆ ਹੈ। ਉਥੋਂ 7 ਲੱਖ ਤੋਂ ਵੱਧ ਗੋਲੀਆਂ-ਕੈਪਸੂਲ ਤੇ ਟੀਕੇ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਮੁੱਖ ਸਪਲਾਇਰ ਆਸ਼ੀਸ਼ ਵਿਸ਼ਵਕਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਆਈਟੀਸੀ ਨੇੜੇ ਖਾਲਸਾ ਲਾਈਨ ਦਾ ਵਸਨੀਕ ਹੈ। Also Read: 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ ਉਹ ਪਿਛਲੇ 5 ਸਾਲਾਂ ਤੋਂ ਫਤਿਹਗੜ੍ਹ ਸਾਹਿਬ, ਮੋਹਾਲੀ, ਨਵਾਂਸ਼ਹਿਰ, ਰੋਪੜ, ਪਟਿਆਲਾ ਅਤੇ ਲੁਧਿਆਣਾ ਵਿੱਚ ਨਸ਼ਾ ਸਪਲਾਈ ਕਰ ਰਿਹਾ ਸੀ। ਇਹ ਮੁਲਜ਼ਮ ਫਤਿਹਗੜ੍ਹ ਪੁਲਿਸ ਨੂੰ ਅਮਲੋਹ, ਸਰਹਿੰਦ, ਬਡਾਲੀ ਆਲਾ ਸਿੰਘ ਅਤੇ ਖਮਾਣੋਂ ਥਾਣਿਆਂ ਵਿਚ ਐੱਨਪੀਡੀਐੱਸ ਐਕਟ ਤਹਿਤ ਦਰਜ ਚਾਰ ਵਪਾਰਕ ਮਾਮਲਿਆਂ ਵਿਚ ਲੋੜੀਂਦਾ ਸੀ। ਇਹ ਹੋਈ ਬਰਾਮਦਗੀਰੋਪੜ ਰੇਂਜ ਦੇ ਡੀ.ਆਈ.ਜੀ. ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ 4.98 ਲੱਖ ਗੋਲੀਆਂ ਲੋਮੋਟਿਲ, 97,200 ਅਲਪਰਾਜ਼ੋਲਮ, 75,480 ਪ੍ਰੋਕਸੀਵੋਨ ਕੈਪਸੂਲ, ਏਵੇਲ ਦੀਆਂ 21,600 ਸ਼ੀਸ਼ੀਆਂ, ਬੁਪਰੇਨੋਰਫਾਈਨ ਦੇ 16,600 ਟੀਕੇ ਅਤੇ ਟਰਾਮਾਡੋਲ ਦੀਆਂ 550 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। Also Read: Punjab: ਜੇਕਰ ਪ੍ਰਾਈਵੇਟ ਸਕੂਲਾਂ ਨੇ ਤੋੜੇ ਇਹ ਨਿਯਮ ਤਾਂ ਲੱਗੇਗਾ 2 ਲੱਖ ਤੱਕ ਦਾ ਜੁਰਮਾਨਾ ਇੰਝ ਮਿਲਿਆ ਸੁਰਾਗਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਕਾਲਾ ਅਤੇ ਹਰਜਸਪ੍ਰੀਤ ਸਿੰਘ ਵਾਸੀ ਚਮਕੌਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਬੁਪਰੀਨੋਰਫਾਈਨ ਦੇ 175 ਟੀਕੇ ਅਤੇ ਏਵਲ ਦੀਆਂ 175 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਦੀ ਜਾਂਚ ਕੀਤੀ। ਜਿਸ 'ਚ ਉੱਤਰ ਪ੍ਰਦੇਸ਼ ਦੇ ਇਸ ਗੈਰ-ਕਾਨੂੰਨੀ ਗੋਦਾਮ ਦਾ ਪਤਾ ਲੱਗਾ ਹੈ।...
ਚੰਡੀਗੜ੍ਹ- ਬਿਜਲੀ ਵਿਭਾਗ (ਪੀ.ਐੱਸ.ਪੀ.ਸੀ.ਐੱਲ.) ਨੇ ਪੰਜਾਬ ਸਰਕਾਰ ਨੂੰ 600 ਯੂਨਿਟ ਮੁਫਤ ਦੇਣ ਦੀ ਗਰੰਟੀ ਦੇਣ ਦਾ ਐਲਾਨ ਕਰਦੇ ਹੋਏ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ ਮੁਫਤ ਬਿਜਲੀ ਦਾ ਪੂਰਾ ਲਾਭ ਕੇਵਲ ਅਨੁਸੂਚਿਤ ਜਾਤੀਆਂ (ਐੱਸ.ਸੀ.), ਪੱਛੜੀਆਂ ਜਾਤੀਆਂ (ਬੀ.ਸੀ.), ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ (ਬੀਪੀਐੱਲ) ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਹੀ ਮਿਲੇਗਾ। Also Read: Punjab: ਜੇਕਰ ਪ੍ਰਾਈਵੇਟ ਸਕੂਲਾਂ ਨੇ ਤੋੜੇ ਇਹ ਨਿਯਮ ਤਾਂ ਲੱਗੇਗਾ 2 ਲੱਖ ਤੱਕ ਦਾ ਜੁਰਮਾਨਾ ਆਮ ਵਰਗ ਦੇ ਲੋਕਾਂ ਨੂੰ ਇਸ ਦਾ ਕੋਈ ਵਿਸ਼ੇਸ਼ ਲਾਭ ਨਹੀਂ ਮਿਲੇਗਾ। ਸਰਦੀਆਂ ਵਿਚ, ਤੁਸੀਂ ਅਜੇ ਵੀ ਜ਼ੀਰੋ ਬਿੱਲ ਦਾ ਲਾਭ ਪ੍ਰਾਪਤ ਕਰ ਸਕਦੇ ਹੋ, ਪਰ ਗਰਮੀਆਂ ਦੇ ਮੌਸਮ ਵਿਚ ਤੁਹਾਨੂੰ ਲਗਭਗ ਪੂਰਾ ਭੁਗਤਾਨ ਕਰਨਾ ਪਏਗਾ। ਆਮ ਵਰਗ ਦੇ ਲੋਕਾਂ ਨੂੰ ਮੀਟਰ ਚਾਰਜ, ਸਰਵਿਸ ਚਾਰਜ, ਮੇਨਟੇਨੈਂਸ ਚਾਰਜਿਜ਼ ਆਦਿ ਦਾ ਭੁਗਤਾਨ ਵੀ ਉਸੇ ਸਮੇਂ ਕਰਨਾ ਹੋਵੇਗਾ। ਪੀ.ਐੱਸ.ਪੀ.ਸੀ.ਐੱਲ. ਦੇ ਪੱਤਰ ਅਨੁਸਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਬੀ.ਪੀ.ਐੱਲ., ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ, ਉਹ ਵੀ ਸਿਰਫ ਪੋਤੇ ਤੱਕ, ਜੇਕਰ ਕਿਸੇ ਦਾ ਬਿੱਲ 600 ਯੂਨਿਟ ਪ੍ਰਤੀ ਮਹੀਨਾ ਤੋਂ ਵੱਧ ਕੇ 300 ਯੂਨਿਟ ਪ੍ਰਤੀ ਮਹੀਨਾ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ 600 ਯੂਨਿਟ ਕੱਟ ਕੇ ਉਸ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ ਜਨਰਲ ਵਰਗ ਨੂੰ 600 ਯੂਨਿਟ ਤੋਂ ਵੱਧ ਬਿੱਲ ਆਉਣ 'ਤੇ ਪੂਰਾ ਭੁਗਤਾਨ ਕਰਨਾ ਹੋਵੇਗਾ। ਪੱਤਰ ਵਿੱਚ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ। Also Read: CM ਮਾਨ ਨੇ ਕੀਤਾ ਮੁਹੱਲਾ ਕਲੀਨਿਕ ਦਾ ਦੌਰਾ, ਕਿਹਾ- 'ਨਹੀਂ ਪਏਗੀ ਹੋਰਾਂ ਹਸਪਤਾਲਾਂ 'ਚ ਜਾਣ ਦੀ ਲੋੜ' ਮੁਫਤ ਬਿਜਲੀ ਦਾ ਲਾਭ ਲੈਣ ਲਈ ਸਵੈ-ਘੋਸ਼ਣਾ ਪੱਤਰ ਦੇਣਾ ਹੋਵੇਗਾPSPCL ਨੇ SC, OBC, BPL, ਸੁਤੰਤਰਤਾ ਸੈਨਾਨੀਆਂ ਦੇ ਰਿਸ਼ਤੇਦਾਰਾਂ (ਉਹ ਵੀ ਸਿਰਫ ਪੋਤੇ-ਪੋਤੀਆਂ) ਲਈ ਮੁਫਤ ਬਿਜਲੀ ਪ੍ਰਾਪਤ ਕਰਨ ਦੀ ਸ਼ਰਤ ਰੱਖੀ ਹੈ। ਉਪਰੋਕਤ ਸਾਰੀਆਂ ਸ਼੍ਰੇਣੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਬਿਜਲੀ ਵਿਭਾਗ ਦੇ ਦਫ਼ਤਰਾਂ ਵਿੱਚ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ। ਬਿਜਲੀ ਵਿਭਾਗ ਨੇ ਇਸ ਦਾ ਖਰੜਾ ਵੀ ਨਾਲ ਜੋੜ ਕੇ ਭੇਜਿਆ ਹੈ। ਜਮ੍ਹਾ ਕਰਵਾਉਣ ਤੋਂ ਬਾਅਦ ਹੀ ਉਹ ਮੁਫਤ ਬਿਜਲੀ ਦਾ ਲਾਭ ਲੈ ਸਕਣਗੇ। ...
ਮੋਹਾਲੀ- ਪੰਜਾਬ ਵਿਚ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਪਹੁੰਚੇ ਅਤੇ ਮੁਹੱਲਾ ਕਲੀਨਿਕ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣਗੇ। ਇਸ ਵਿਚ ਟੈਸਟਾਂ ਦੇ 41 ਕਿਸਮ ਦੇ ਪੈਕੇਜ ਉਪਲਬਧ ਹੋਣਗੇ। ਇੱਥੇ 100 ਤੋਂ ਵੱਧ ਕਿਸਮਾਂ ਦੇ ਟੈਸਟ ਕੀਤੇ ਜਾਣਗੇ। ਆਮ ਆਦਮੀ ਕਲੀਨਿਕ ਵਿੱਚ ਮੁਫ਼ਤ ਇਲਾਜ ਉਪਲਬਧ ਹੋਵੇਗਾ। Also Read: ਮੂਸੇਵਾਲਾ ਦੇ ਕਾਤਲਾਂ ਦੇ ਐਨਕਾਊਂਟਰ 'ਤੇ ਗੈਂਗਸਟਰ ਜੱਗੂ ਦੀ 'ਫੇਸਬੁੱਕ ਪੋਸਟ', ਲਿਖਿਆ- 'ਬਹੁਤ ਮਾੜਾ ਹੋਇਆ' ਡਾਕਟਰਾਂ ਸਮੇਤ 4 ਤੋਂ 5 ਮੁਲਾਜ਼ਮਾਂ ਦਾ ਹੋਵੇਗਾ ਸਟਾਫਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਵਿਚ ਇੱਕ ਐੱਮਬੀਬੀਐੱਸ ਡਾਕਟਰ, ਇੱਕ ਫਾਰਮਾਸਿਸਟ, ਇੱਕ ਨਰਸ ਅਤੇ ਇੱਕ ਸਵੀਪਰ ਸਮੇਤ 4 ਤੋਂ 5 ਕਰਮਚਾਰੀ ਹੋਣਗੇ। ਆਮ ਆਦਮੀ ਕਲੀਨਿਕ ਏਅਰ ਕੰਡੀਸ਼ਨਡ ਹੋਵੇਗਾ। ਕਈ ਥਾਵਾਂ 'ਤੇ ਡਿਸਪੈਂਸਰੀਆਂ ਲਈ ਪ੍ਰਵਾਸੀ ਭਾਰਤੀ ਥਾਂ ਦੇ ਰਹੇ ਹਨ। ਟੋਕਨ ਸਿਸਟਮ ਹੋਵੇਗਾ, ਆਨਲਾਈਨ ਅਪੁਆਇੰਟਮੈਂਟ ਵੀ ਹੋਵੇਗੀਜੋ ਵੀ ਪਹਿਲਾਂ ਆਵੇਗਾ ਉਸਨੂੰ ਟੋਕਨ ਮਿਲੇਗਾ। ਇਸ ਦੇ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਅਨੁਸਾਰ ਡਾਕਟਰ ਮਰੀਜ਼ਾਂ ਨੂੰ ਦੇਖਣਗੇ। ਪਿੰਡਾਂ ਵਿੱਚ ਕਿਤੇ ਡਿਸਪੈਂਸਰੀਆਂ, ਕਿਤੇ ਦਵਾਈਆਂ ਤੇ ਕਿਤੇ ਡਾਕਟਰ ਨਹੀਂ ਹਨ। ਇਨ੍ਹਾਂ ਕਲੀਨਿਕਾਂ ਵਿਚ ਸਭ ਕੁਝ ਉਪਲਬਧ ਹੈ। ਜੇਕਰ ਟੈਸਟ ਵਿਚ ਕੋਈ ਵੱਡੀ ਬਿਮਾਰੀ ਪਾਈ ਜਾਂਦੀ ਹੈ ਤਾਂ ਹੀ ਉਸ ਨੂੰ ਰੈਫਰ ਕੀਤਾ ਜਾਵੇਗਾ। ਜਿੰਨੀ ਦੇਰ ਮਰੀਜ਼ ਆਵੇਗਾ, ਓਨਾ ਚਿਰ ਡਾਕਟਰ ਬੈਠਾ ਰਹੇਗਾ। Also Read: Punjab: ਜੇਕਰ ਟ੍ਰੈਫਿਕ ਨਿਯਮ ਤੋੜੇ ਤਾਂ ਘਰੇ ਡਾਕੀਆ ਲੈ ਕੇ ਆਏਗਾ ਚਲਾਨ, ਸੂਬੇ ਭਰ 'ਤੇ ਰਹੇਗੀ 'ਹਾਈਟੈੱਕ ਨਜ਼ਰ' ਪੀਜੀਆਈ ਜਾਣ ਦੀ ਲੋੜ ਨਹੀਂਸੀਐੱਮ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਸ ਦਾ 90 ਫੀਸਦੀ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਜਾਂ ਪੀਜੀਆਈ ਜਾਣ ਦੀ ਲੋੜ ਨਹੀਂ ਪਵੇਗੀ। ਕਈ ਵਾਰੀ ਬਿਮਾਰੀ ਓਨੀ ਨਹੀਂ ਹੁੰਦੀ ਜਿੰਨੀ ਕਿ ਇਸ ਨੂੰ ਬਣਾਇਆ ਜਾਂਦਾ ਹੈ। ਹਰ ਗੱਲ ਉੱਤੇ ਪੀ.ਜੀ.ਆਈ. ਰੈਫਰ ਕਰ ਦਿੱਤਾ ਜਾਂਦਾ ਹੈ। ਇੱਥੇ ਇਲਾਜ ਕਰਵਾਉਣ ਨਾਲ ਉੱਥੇ ਵੀ ਬੋਝ ਘੱਟ ਜਾਵੇਗਾ। ਇਨ੍ਹਾਂ ਕਲੀਨਿਕਾਂ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਸਿਵਲ ਹਸਪਤਾਲਾਂ ਦੀ ਹਾਲਤ ਸੁਧਾਰਨ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਅਮਰੀਕਾ ਵੀ ਮੰਗ ਰਿਹੈ ਮਾਡਲਵਿਦੇਸ਼ੀ ਰਾਜਦੂਤ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨ ਲਈ ਦਿੱਲੀ ਆਉਂਦੇ...
ਚੰਡੀਗੜ੍ਹ- ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸ਼ਾਰਪਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਜੱਗੂ ਭਗਵਾਨਪੁਰੀਆ ਨੇ ਕਿਹਾ ਕਿ ਦੋਵੇਂ ਹਮੇਸ਼ਾ ਦਿਲਾਂ ਵਿੱਚ ਵਸਦੇ ਰਹਿਣਗੇ। ਮੰਨੂ ਅਤੇ ਰੂਪਾ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਦੋਵਾਂ ਨੂੰ ਮਾਰ ਦਿੱਤਾ ਸੀ। Also Read: Punjab: ਜੇਕਰ ਟ੍ਰੈਫਿਕ ਨਿਯਮ ਤੋੜੇ ਤਾਂ ਘਰੇ ਡਾਕੀਆ ਲੈ ਕੇ ਆਏਗਾ ਚਲਾਨ, ਸੂਬੇ ਭਰ 'ਤੇ ਰਹੇਗੀ 'ਹਾਈਟੈੱਕ ਨਜ਼ਰ' ਸਾਡੇ ਸ਼ੇਰ ਭਰਾ ਸਨ ਰੂਪਾ ਤੇ ਮਨੂੰਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਕਾਊਂਟ ਤੋਂ ਲਿਖਿਆ ਗਿਆ ਸੀ ਕਿ ਰੂਪਾ ਅਤੇ ਮਨੂੰ ਸਾਡੇ ਸ਼ੇਰ ਭਰਾ ਸਨ। ਉਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਉਹ ਹਮੇਸ਼ਾ ਸਾਡੇ ਦਿਲ ਵਿੱਚ ਵਸਦੇ ਰਹਿਣਗੇ। ਜੋ ਵੀ ਹੋਇਆ, ਬਹੁਤ ਮਾੜਾ ਹੋਇਆ। ਸਾਡੇ ਦੋਹਾਂ ਭਰਾਵਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇ। ਵਾਹਿਗੁਰੂ ਦੋਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਸਾਡੇ ਇਹਨਾਂ ਭਰਾਵਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਜੱਗੂ ਦੇ ਸ਼ੂਟਰ ਸਨ ਦੋਵੇਂਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਸਨ। ਜੱਗੂ ਗੈਂਗਸਟਰ ਲਾਰੈਂਸ ਦੀ ਸਿੰਡੀਕੇਟ ਦਾ ਮੈਂਬਰ ਵੀ ਹੈ। ਉਸ ਨੇ ਇਹ ਦੋ ਸ਼ਾਰਪਸ਼ੂਟਰ ਸਿੱਧੂ ਮੂਸੇਵਾਲਾ ਦੇ ਕਤਲ ਲਈ ਲਾਰੈਂਸ ਨੂੰ ਦਿੱਤੇ ਸਨ। ਕਤਲ ਤੋਂ ਬਾਅਦ ਦੋਵੇਂ ਜੱਗੂ ਦੇ ਗੈਂਗ ਦੇ ਸੰਪਰਕ ਵਿੱਚ ਸਨ। ਹਾਲਾਂਕਿ ਜੱਗੂ ਤੋਂ ਪੁੱਛਗਿੱਛ ਅਤੇ ਮੁਹਾਲੀ ਵਿੱਚ ਰੂਪਾ ਦੇ ਸਾਥੀ ਗੈਂਗਸਟਰ ਪਰਮਦਲੀਪ ਪੰਮਾ ਦੀ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੋਵਾਂ ਦਾ ਅੰਮ੍ਰਿਤਸਰ ਵਿੱਚ ਐਨਕਾਊਂਟਰ ਕੀਤਾ ਸੀ। Also Read: ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ ਕਰੇਗਾ ਖੱਜਲ-ਖੁਆਰ! ਇਨ੍ਹਾਂ ਸੂਬਿਆਂ ਲਈ IMD ਦਾ ਰੈੱਡ ਅਲਰਟ ਪੰਜਾਬ ਪੁਲਿਸ ਦੀ ਹਿਰਾਸਤ 'ਚ ਜੱਗੂਗੈਂਗਸਟਰ ਜੱਗੂ ਭਗਵਾਨਪੁਰੀਆ ਇਸ ਸਮੇਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਪੰਜਾਬ ਪੁਲਿਸ ਜੱਗੂ ਨੂੰ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ। ਉਸ ਤੋਂ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਪੰਜਾਬ 'ਚ ਦਰਜ ਹੋਰ ਮਾਮਲਿਆਂ 'ਚ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।...
ਚੰਡੀਗੜ੍ਹ- ਚੰਡੀਗੜ੍ਹ ਦੀ ਤਰਜ਼ 'ਤੇ ਪੰਜਾਬ 'ਚ ਵੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਘਰ ਪਹੁੰਚਣਗੇ। ਇਸ ਦੇ ਲਈ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਹਾਈਟੈਕ ਕੈਮਰੇ ਲਗਾਏ ਜਾਣਗੇ। ਪਹਿਲੇ ਪੜਾਅ ਵਿੱਚ ਲੁਧਿਆਣਾ ਵਿੱਚ 1400 ਕੈਮਰੇ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਚਲਾਨ ਪੋਸਟਮੈਨ ਰਾਹੀਂ ਭੇਜੇ ਜਾਣਗੇ। Also Read: ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ ਕਰੇਗਾ ਖੱਜਲ-ਖੁਆਰ! ਇਨ੍ਹਾਂ ਸੂਬਿਆਂ ਲਈ IMD ਦਾ ਰੈੱਡ ਅਲਰਟ ਟਰਾਂਸਪੋਰਟ ਵਿਭਾਗ ਨੇ ਪੰਜਾਬ ਵਿੱਚ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਦੀ ਰਕਮ ਵਿੱਚ ਵਾਧਾ ਕਰਨ ਦੇ ਨਾਲ-ਨਾਲ ਸਜ਼ਾ ਦੀਆਂ ਵਿਵਸਥਾਵਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਓਵਰਸਪੀਡਿੰਗ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਸਜ਼ਾ ਦੇ ਤੌਰ 'ਤੇ ਸਕੂਲ 'ਚ ਸੜਕ ਸੁਰੱਖਿਆ ਅਤੇ ਹਸਪਤਾਲ 'ਚ ਖੂਨਦਾਨ ਕਰਨ ਦਾ ਬਦਲ ਰੱਖਿਆ ਗਿਆ ਹੈ। Also Read: ਗੋਲਡੀ ਬਰਾੜ ਜਿਹੇ ਗੈਂਗ+ਸਟਰਾਂ ਖਿਲਾਫ ਐਕਸ਼ਨ ਪਲਾਨ ਤਿਆਰ! ਪੰਜਾਬ ਸਣੇ 5 ਸੂਬਿਆਂ ਦੀ ਪੁਲਿਸ ਇਕੱਠਿਆਂ ਕਰੇਗੀ ਕੰਮ ਖਰੀਦੇ ਜਾਣਗੇ ਸਪੀਡੋਮੀਟਰਪੰਜਾਬ ਪੁਲਿਸ ਤੇਜ਼ ਰਫ਼ਤਾਰ ਵਾਹਨਾਂ ਦੀ ਜਾਂਚ ਲਈ ਸਪੀਡੋਮੀਟਰ ਖਰੀਦੇਗੀ। ਪਹਿਲੇ ਪੜਾਅ ਵਿਚ 66 ਸਪੀਡੋਮੀਟਰ ਖਰੀਦੇ ਜਾਣਗੇ। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ 203 ਅਲਕੋਮੀਟਰ ਅਤੇ ਇਸ ਨਾਲ ਸਬੰਧਤ 350 ਕਿੱਟਾਂ ਵੀ ਖਰੀਦੀਆਂ ਜਾਣਗੀਆਂ। Also Read: ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਦੀ ਰੋਕੀ ਪੈਨਸ਼ਨ, ਵਿਧਾਇਕ ਪੈਨਸ਼ਨ ਬਿੱਲ ਰਾਜਪਾਲ ਕੋਲ ਪੈਂਡਿੰਗ 422 ਥਾਣਿਆਂ ਵਿਚ ਲਗਾਏ ਜਾਣਗੇ ਟ੍ਰੈਫਿਕ ਨਾਕੇ ਨਵੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ 422 ਥਾਣਾ ਖੇਤਰਾਂ ਵਿੱਚ ਟ੍ਰੈਫਿਕ ਨਾਕੇ ਲਗਾਏ ਜਾਣਗੇ। ਇਸ ਦੇ ਲਈ 81 ਏਐੱਸਆਈ ਰੈਂਕ ਦੇ ਅਧਿਕਾਰੀਆਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿਚ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਟਰੈਫ਼ਿਕ ਚਲਾਨਾਂ ਦਾ ਰਿਕਾਰਡ ਰੱਖਣਗੇ। ਏਡੀਜੀਪੀ ਟ੍ਰੈਫਿਕ ਪੰਜਾਬ ਏ.ਐੱਸ. ਰਾਏ ਨੇ ਕਿਹਾ ਕਿ ਇਹ ਫੈਸਲਾ ਦੋ ਦਿਨ ਪਹਿਲਾਂ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ...
ਨਵੀਂ ਦਿੱਲੀ- ਦੇਸ਼ ਭਰ ਦੇ ਮੌਸਮ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਰ ਰਾਜ ਵਿੱਚ ਬੂੰਦਾ-ਬਾਂਦੀ ਅਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ (IMD) ਨੇ ਵੀ ਕਈ ਰਾਜਾਂ ਲਈ ਅਲਰਟ ਜਾਰੀ ਕੀਤਾ ਹੈ। IMD ਨੇ ਦੱਸਿਆ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ IMD ਨੇ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ 'ਚ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। Also Read: ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਦੀ ਰੋਕੀ ਪੈਨਸ਼ਨ, ਵਿਧਾਇਕ ਪੈਨਸ਼ਨ ਬਿੱਲ ਰਾਜਪਾਲ ਕੋਲ ਪੈਂਡਿੰਗ ਸ਼ੁੱਕਰਵਾਰ ਨੂੰ ਜਾਰੀ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ 22 ਤੋਂ 27 ਜੁਲਾਈ ਤੱਕ ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਯੂਪੀ ਵਿੱਚ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਰਿਪੋਰਟਾਂ ਮੁਤਾਬਕ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਅਗਲੇ ਤਿੰਨ ਦਿਨਾਂ ਤੱਕ ਉੜੀਸਾ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਛੱਤੀਸਗੜ੍ਹ, ਵਿਦਰਭ ਅਤੇ ਮੱਧ ਪ੍ਰਦੇਸ਼ 'ਚ ਅਗਲੇ 5 ਦਿਨਾਂ ਤੱਕ ਤੂਫਾਨ ਦੇ ਨਾਲ-ਨਾਲ ਤੇਜ਼ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। Also Read: ਗੋਲਡੀ ਬਰਾੜ ਜਿਹੇ ਗੈਂਗ+ਸਟਰਾਂ ਖਿਲਾਫ ਐਕਸ਼ਨ ਪਲਾਨ ਤਿਆਰ! ਪੰਜਾਬ ਸਣੇ 5 ਸੂਬਿਆਂ ਦੀ ਪੁਲਿਸ ਇਕੱਠਿਆਂ ਕਰੇਗੀ ਕੰਮ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਵਿਦਰਭ ਵਿੱਚ 22 ਤੋਂ 25 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅਗਲੇ 5 ਦਿਨਾਂ ਦੌਰਾਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅੱਜ ਦੇ ਮੌਸਮ ਦੀ ਗ...
ਚੰਡੀਗੜ੍ਹ- ਪੰਜਾਬ ਸਰਕਾਰ ਦੇ ਇਕ ਵਿਧਾਇਕ ਇਕ ਪੈਨਸ਼ਨ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਇਸ ਦੌਰਾਨ ਸਰਕਾਰ ਨੇ ਪਿਛਲੇ ਮਾਰਚ ਤੋਂ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਦੀ ਅਦਾਇਗੀ ਰੋਕ ਦਿੱਤੀ ਹੈ। ਸੂਬਾ ਸਰਕਾਰ ਨੇ 30 ਜੂਨ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਇਸ ਬਿੱਲ ਨੂੰ ਪਾਸ ਕਰਕੇ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਸੀ ਪਰ ਤਿੰਨ ਹਫ਼ਤੇ ਬਾਅਦ ਵੀ ਰਾਜਪਾਲ ਵੱਲੋਂ ਕੋਈ ਜਵਾਬ ਨਹੀਂ ਆਇਆ। Also Read: ਰੇਲਵੇ ਮੁਲਾਜ਼ਮਾਂ ਨੇ ਪਾਰਟੀ ਦੇ ਬਹਾਨੇ ਬੁਲਾਈ ਮਹਿਲਾ ਦੋਸਤ, ਅੱਧੀ ਰਾਤ ਘਿਨੌਣੀ ਵਾਰਦਾਤ ਨੂੰ ਦਿੱਤਾ ਅੰਜਾਮ ਨਿਯਮਾਂ ਅਨੁਸਾਰ ਇਸ ਬਿੱਲ ਨੂੰ ਰਾਜਪਾਲ ਦੀ ਸਹਿਮਤੀ ਤੋਂ ਬਾਅਦ ਹੀ ਅਧਿਸੂਚਿਤ ਕੀਤਾ ਜਾਵੇਗਾ ਅਤੇ ਕਾਨੂੰਨ ਦੇ ਰੂਪ ਵਿਚ ਲਾਗੂ ਕੀਤਾ ਜਾਵੇਗਾ। ਰਾਜਪਾਲ ਕੋਲ ਸੋਧ ਬਿੱਲ ਪੈਂਡਿੰਗ ਹੋਣ ਦੇ ਬਾਵਜੂਦ ਰਾਜ ਸਰਕਾਰ ਨੇ ਮਾਰਚ 2022 ਤੋਂ ਰਾਜ ਦੇ ਸਾਬਕਾ ਵਿਧਾਇਕਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਅਦਾਇਗੀ ਰੋਕ ਦਿੱਤੀ ਹੈ। ਮੰਤਰੀ ਮੰਡਲ ਦੀ ਮੀਟਿੰਗ ਨੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਸਬੰਧੀ ਤਬਦੀਲੀਆਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ 'ਪੰਜਾਬ ਸਟੇਟ ਲੈਜਿਸਲੇਚਰ ਮੈਂਬਰਜ਼ (ਪੈਨਸ਼ਨ ਅਤੇ ਮੈਡੀਕਲ ਸਹੂਲਤਾਂ ਦਾ ਰੈਗੂਲੇਸ਼ਨ) ਐਕਟ, 1977' ਵਿੱਚ ਢੁੱਕਵੀਆਂ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹਾਲਾਂਕਿ ਨਿਯਮਾਂ ਮੁਤਾਬਕ ਇਸ ਨੂੰ ਆਰਡੀਨੈਂਸ ਦੇ ਰੂਪ 'ਚ ਲਾਗੂ ਕਰਨ ਲਈ ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਸੀ। Also Read: ਘਰ 'ਚ ਮਿਲਿਆ ਇੰਨਾ Cash ਕਿ ਪੁਲਿਸ ਵੀ ਰਹਿ ਗਈ ਹੈਰਾਨ, ਪੱਛਮੀ ਬੰਗਾਲ ਦੇ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ ਫਿਰ ਮੰਤਰੀ ਮੰਡਲ ਵਿਚ ਪਾਸ ਕੀਤਾ ਸੋਧ ਪ੍ਰਸਤਾਵ ਰਾਜਪਾਲ ਨੂੰ ਭੇਜਿਆ ਗਿਆ, ਜਿਸ ਨੂੰ ਮਈ ਦੇ ਆਖਰੀ ਹਫ਼ਤੇ ਰਾਜਪਾਲ ਨੇ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਵਿਧਾਨ ਸਭਾ ਦਾ ਅਗਲਾ ਸੈਸ਼ਨ ਜਲਦੀ ਹੈ, ਇਸ ਲਈ ਇਸ ਨੂੰ ਯਕੀਨੀ ਸੈਸ਼ਨ ਵਿਚ ਬਿੱਲ ਦੇ ਰੂਪ ਵਿਚ ਲਿਆਂਦਾ ਜਾਵੇ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਉਸੇ ਦਿਨ ਸੋਧ ਬਿੱਲ- 'ਪੰਜਾਬ ਸਟੇਟ ਲੈਜਿਸਲੇਚਰ ਮੈਂਬਰਜ਼ (ਪੈਨਸ਼ਨ ਅਤੇ ਮੈਡੀਕਲ ਸੁਵਿਧਾਵਾਂ ਦਾ ਰੈਗੂਲੇਸ਼ਨ) ਸੋਧ ਬਿੱਲ, 2022' ਨੂੰ 30 ਜੂਨ ਨੂੰ ਵਿਧਾਨ ਸਭਾ 'ਚ ਪੇਸ਼ ਕਰਕੇ ਪਾਸ ਕੀਤਾ ਅਤੇ ਇਸ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ। ਫਿਲਹਾਲ ਸਰਕਾਰ ਰਾਜਪਾਲ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ।...
ਚੰਡੀਗੜ੍ਹ- ਅੰਮ੍ਰਿਤਸਰ ਦੇ ਪਿੰਡ ਭਕਨਾ 'ਚ ਸਿੱਧੂ ਮੂਸੇਵਾਲਾ ਕਤਲੇਆਮ ਦੇ ਦੋ ਸ਼ੂਟਰਾਂ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਿਸ 5 ਸੂਬਿਆਂ ਦੀ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਗੈਂਗਸਟਰਾਂ 'ਤੇ ਸ਼ਿਕੰਜਾ ਕੱਸੇਗੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਤਾਲਮੇਲ ਨਾਲ ਗੈਂਗਸਟਰ ਇੱਕ ਰਾਜ ਵਿੱਚ ਅਪਰਾਧ ਕਰਨ ਤੋਂ ਬਾਅਦ ਦੂਜੇ ਰਾਜ ਵਿੱਚ ਪਨਾਹ ਨਹੀਂ ਲੈ ਸਕਣਗੇ। ਪੁਲਿਸ ਗੈਂਗਸਟਰਾਂ ਦੀ ਪਲ-ਪਲ ਦੀ ਹਰਕਤ 'ਤੇ ਨਜ਼ਰ ਰੱਖੇਗੀ। Also Read: ਪੰਜਾਬ CM ਰਿਹਾਇਸ਼ ਨੂੰ ਲੱਗਿਆ 10,000 ਰੁਪਏ ਜੁਰਮਾਨਾ! ਚੰਡੀਗੜ੍ਹ MC ਨੇ ਕੂੜਾ ਸੁੱਟਣ 'ਤੇ ਕੀਤੀ ਕਾਰਵਾਈ ਵਿਦੇਸ਼ਾਂ ਵਿਚ ਰਹਿੰਦੇ ਗੈਂਗਸਟਰ ਵੀ ਆਪਣੇ ਗੁੰਡਿਆਂ ਰਾਹੀਂ ਪੰਜਾਬ ਵਿਚ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਨਹੀਂ ਦੇ ਸਕਣਗੇ। ਗੋਲਡੀ ਬਰਾੜ ਸਮੇਤ ਵਿਦੇਸ਼ਾਂ 'ਚ ਰਹਿੰਦੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਵੀ ਫਰਾਰ ਚੱਲ ਰਹੇ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਸ਼ਾਰਪ ਸ਼ੂਟਰ ਦੀਪਕ ਮੁੰਡੀ ਸਾਡੇ ਰਾਡਾਰ 'ਤੇ ਹੈ। ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਪੁਲਿਸ ਤਾਲਮੇਲ ਕਰਕੇ ਗੈਂਗਸਟਰਾਂ ਖਿਲਾਫ ਕਾਰਵਾਈ ਕਰੇਗੀ। 5 ਰਾਜਾਂ ਦੀ ਤਾਲਮੇਲ ਕਮੇਟੀ ਲਗਾਤਾਰ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰੇਗੀ। ਏਡੀਜੀਪੀ ਪੱਧਰ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਮੀਟਿੰਗ ਵਿਚ ਕੌਮਾਂਤਰੀ ਗੈਂਗਸਟਰਾਂ ਨੂੰ ਫੜਨ ਲਈ ਪ੍ਰਭਾਵਸ਼ਾਲੀ ਰਣਨੀਤੀ ਉਲੀਕੀ ਜਾਵੇਗੀ। ਜਿਵੇਂ ਹੀ ਕਿਸੇ ਅਪਰਾਧੀ ਦੀ ਸੂਚਨਾ ਮਿਲਦੀ ਹੈ, ਕਮੇਟੀ ਨੂੰ ਚੌਕਸ ਕੀਤਾ ਜਾ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
ऑस्ट्रेलिया में बच्चों के लिए सोशल मीडिया बैन! सरकार ने उठाया सख्त कदम
Navjot Sidhu News: नवजोत सिद्धू को कानूनी नोटिस जारी, दस्तावेज जमा न करने पर देने होंगे 850 करोड़ रुपये
Punjab-Haryana Weather Update: पंजाब-हरियाणा के कई जिलों में घनी धुंध का अलर्ट; जानें अपने शहर का हाल