LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਸ਼ਟਰਪਤੀ ਚੋਣ 'ਚ ਵੋਟ ਨਾ ਪਾ ਸਕਣ ਦੀ ਦੱਸੀ ਵਜ੍ਹਾ, ਅਮਰੀਕਾ 'ਚ ਹੋ ਰਿਹੈ ਇਲਾਜ 

25 july sunny deol

ਗੁਰਦਾਸਪੁਰ- ਮਸ਼ਹੂਰ ਬਾਲੀਵੁੱਡ ਸਟਾਰ ਸਨੀ ਦਿਓਲ ਨੇ ਰਾਸ਼ਟਰਪਤੀ ਚੋਣਾਂ ਵਿਚ ਵੋਟ ਨਾ ਦੇਣ 'ਤੇ ਸਫਾਈ ਦਿੱਤੀ ਹੈ। ਸਨੀ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਵਿਚ ਇਲਾਜ ਚੱਲ ਰਿਹਾ ਹੈ। ਉਹ ਦੇਸ਼ ਵਿਚ ਨਹਈਂ ਸਨ। ਇਸ ਵਜ੍ਹਾ ਕਾਰਨ ਹਾਲ ਹੀ ਵਿਚ ਸੰਪੰਨ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਵੋਟ ਨਹੀਂ ਦੇ ਸਕੇ। ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਵੋਟ ਨਾ ਦੇਣ 'ਤੇ ਆਲੋਚਨਾ ਹੋ ਰਹੀ ਸੀ। ਉਨ੍ਹਾਂ ਦੇ ਸੰਸਦੀ ਖੇਤਰ ਵਿਚ ਉਪਲਬਧ ਨਾ ਰਹਿਣ ਨੂੰ ਲੈ ਕੇ ਵੀ ਅਕਸਰ ਚਰਚੇ ਹੁੰਦੇ ਰਹਿੰਦੇ ਹਨ।
ਸਨੀ ਦਿਓਲ ਦੇ ਬੁਲਾਰੇ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਫਿਲਮ ਦੀ ਸ਼ੂਟਿੰਗ ਵੇਲੇ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਉਨ੍ਹਾਂ ਨੇ ਪਹਿਲਾਂ ਮੁੰਬਈ ਵਿਚ ਇਲਾਜ ਕਰਵਾਇਆ। ਪਰ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਜਾਣਾ ਪਿਆ। ਉਹ ਪਿਛਲੇ 2 ਹਫਤੇ ਤੋਂ ਅਮਰੀਕਾ ਵਿਚ ਇਲਾਜ ਕਰਵਾ ਰਹੇ ਹਨ। ਇਸੇ ਦੌਰਾਨ ਰਾਸ਼ਟਰਪਤੀ ਚੋਣਾਂ ਆ ਗਈਆਂ। ਦੇਸ਼ ਵਿਚ ਨਾ ਹੋਣ ਦੀ ਵਜ੍ਹਾ ਕਾਰਨ ਉਹ ਹਿੱਸਾ ਨਾ ਲੈ ਸਕੇ। ਠੀਕ ਹੁੰਦਿਆਂ ਹੀ ਉਹ ਤੁਰੰਤ ਦੇਸ਼ ਵਾਪਸ ਪਰਤ ਆਉਣਗੇ। ਸਨੀ ਦੀਆਂ 4 ਫਿਲਮਾਂ ਬਾਪ, ਸੂਰਿਆ, ਗਦਰ 2 ਅਤੇ ਅਪਨੇ-2 ਦਾ ਕੰਮ ਚੱਲ ਰਿਹਾ ਹੈ।
ਪੰਜਾਬ ਵਿਚ ਰਾਸ਼ਟਰਪਤੀ ਚੋਣਾਂ ਵਿਚ 2 ਸੰਸਦ ਮੈਂਬਰਾਂ ਨੇ ਵੋਟ ਨਹੀਂ ਦਿੱਤੀ ਸੀ। ਇਸ ਵਿਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਅਤੇ ਫਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਸ਼ਾਮਲ ਹਨ। 3 ਵਿਧਾਇਕਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਨਪ੍ਰੀਤ ਅਯਾਲੀ, ਕਾਂਗਰਸ ਦੇ ਡਾ. ਰਾਜਕੁਮਾਰ ਚੱਬੇਵਾਲ ਅਤੇ ਹਰਦੇਵ ਲਾਡੀ ਸ਼ਾਮਲ ਹਨ। ਅਯਾਲੀ ਨੇ ਅਕਾਲੀ ਦਲ ਦੇ ਬਿਨਾਂ ਸ਼ਰਤ ਭਾਜਪਾ ਸਮਰਥਿਤ ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਨੂੰ ਵੋਟ ਦੇਣ ਤੋਂ ਇਨਕਾਰ ਕਰਕੇ ਚੋਣਾਂ ਦਾ ਬਾਈਕਾਟ ਕਰ ਦਿੱਤਾ।

In The Market