LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਨੇ ਸੀਨੀਅਰ ਮੰਤਰੀਆਂ ਦੀ ਲਿਸਟ ਕੀਤੀ ਜਾਰੀ, ਸਭ ਤੋਂ ਜੂਨੀਅਰ ਅਨਮੋਲ ਗਗਨ ਮਾਨ

25 july mann

ਚੰਡੀਗੜ੍ਹ- ਪੰਜਾਬ ਵਿਚ ਸਰਕਾਰ ਨੇ ਮੰਤਰੀਆਂ ਦੀ ਸਿਨਓਰਿਟੀ ਲਿਸਟ (Seniority List) ਤਿਆਰ ਕਰ ਲਈ ਹੈ। ਸੀ.ਐੱਮ. ਭਗਵੰਤ ਮਾਨ (CM Bhagwant Hon) ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ (Finance Minister Harpal Cheema) ਸਭ ਤੋਂ ਸੀਨੀਅਰ ਹਨ। ਦੂਜੇ ਨੰਬਰ 'ਤੇ ਅਰਬਨ ਡਿਵੈਲਪਮੈਂਟ ਮੰਤਰੀ ਅਮਨ ਅਰੋੜਾ (Urban Development Minister Aman Arora) ਹਨ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਸਭ ਤੋਂ ਜੂਨੀਅਰ ਮੰਤਰੀ ਹਨ। ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸਿਵਲ ਸੈਕ੍ਰੇਟ੍ਰੀਏਟ ਦੇ ਪ੍ਰਸ਼ਾਸਕੀ ਅਫਸਰ ਨੂੰ ਇਹ ਚਿੱਠੀ ਭੇਜੀ ਹੈ।
ਸਰਕਾਰ ਦੇ ਹੁਕਮ ਮੁਤਾਬਕ ਮਾਨ, ਚੀਮਾ ਅਤੇ ਅਰੋੜਾ ਤੋਂ ਬਾਅਦ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ, ਖੇਡ ਅਤੇ ਉੱਚ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ, ਗ੍ਰਾਮੀਣ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ, ਰੈਵੇਨਿਊ ਮੰਤਰੀ ਬ੍ਰਹਿਮਸ਼ੰਕਰ ਜਿੰਪਾ, ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਲੋਕਲ ਗਵਰਨਮੈਂਟ ਮੰਤਰੀ ਇੰਦਰਜੀਤ ਨਿੱਝਰ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਜੇਲ, ਸਿੱਖਿਆ ਅਤੇ ਮਾਈਨਿੰਗ ਮੰਤਰੀ ਹਰਜੋਤ ਬੈਂਸ, ਬਿਜਲੀ ਮੰਤਰੀ ਹਰਭਜਨ ਸਿੰਘ, ਫੂਡ ਪ੍ਰੋਸੈਸਿੰਗ ਮੰਤਰੀ ਫੌਜੀ ਸਿੰਘ ਸਰਾਰੀ ਅਤੇ ਫਿਰ ਸਿਹਤ ਮੰਤਰੀ ਚੇਤਨ ਸਿਂਘ ਜੌੜੇਮਾਜਰਾ ਹਨ।ਅਖੀਰ ਵਿਚ ਅਨਮੋਲ ਗਗਨ ਮਾਨ ਹਨ। ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਲਈ ਇਹ ਲਿਸਟ ਬਣਾਈ ਗਈ ਹੈ। ਕੈਬਨਿਟ ਮੀਟਿੰਗ ਦੌਰਾਨ ਇਸੇ ਹਿਸਾਬ ਨਾਲ ਮੰਤਰੀਆਂ ਦੀਆਂ ਕੁਰਸੀਆਂ ਲਗਾਈਆਂ ਜਾਣਗੀਆਂ। ਸਭ ਤੋਂ ਸੀਨੀਅਰ ਸੀ.ਐੱਮ. ਭਗਵੰਤ ਮਾਨ ਦੇ ਨੇੜੇ ਬੈਠਣਗੇ। ਜੂਨੀਅਰ ਸਭ ਤੋਂ ਦੂਰ ਹੋਣਗੇ।

In The Market