LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਨੇ ਕੀਤਾ ਮੁਹੱਲਾ ਕਲੀਨਿਕ ਦਾ ਦੌਰਾ, ਕਿਹਾ- 'ਨਹੀਂ ਪਏਗੀ ਹੋਰਾਂ ਹਸਪਤਾਲਾਂ 'ਚ ਜਾਣ ਦੀ ਲੋੜ'

23july mannnn1

ਮੋਹਾਲੀ- ਪੰਜਾਬ ਵਿਚ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਪਹੁੰਚੇ ਅਤੇ ਮੁਹੱਲਾ ਕਲੀਨਿਕ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣਗੇ। ਇਸ ਵਿਚ ਟੈਸਟਾਂ ਦੇ 41 ਕਿਸਮ ਦੇ ਪੈਕੇਜ ਉਪਲਬਧ ਹੋਣਗੇ। ਇੱਥੇ 100 ਤੋਂ ਵੱਧ ਕਿਸਮਾਂ ਦੇ ਟੈਸਟ ਕੀਤੇ ਜਾਣਗੇ। ਆਮ ਆਦਮੀ ਕਲੀਨਿਕ ਵਿੱਚ ਮੁਫ਼ਤ ਇਲਾਜ ਉਪਲਬਧ ਹੋਵੇਗਾ।

Also Read: ਮੂਸੇਵਾਲਾ ਦੇ ਕਾਤਲਾਂ ਦੇ ਐਨਕਾਊਂਟਰ 'ਤੇ ਗੈਂਗਸਟਰ ਜੱਗੂ ਦੀ 'ਫੇਸਬੁੱਕ ਪੋਸਟ', ਲਿਖਿਆ- 'ਬਹੁਤ ਮਾੜਾ ਹੋਇਆ'

ਡਾਕਟਰਾਂ ਸਮੇਤ 4 ਤੋਂ 5 ਮੁਲਾਜ਼ਮਾਂ ਦਾ ਹੋਵੇਗਾ ਸਟਾਫ
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਵਿਚ ਇੱਕ ਐੱਮਬੀਬੀਐੱਸ ਡਾਕਟਰ, ਇੱਕ ਫਾਰਮਾਸਿਸਟ, ਇੱਕ ਨਰਸ ਅਤੇ ਇੱਕ ਸਵੀਪਰ ਸਮੇਤ 4 ਤੋਂ 5 ਕਰਮਚਾਰੀ ਹੋਣਗੇ। ਆਮ ਆਦਮੀ ਕਲੀਨਿਕ ਏਅਰ ਕੰਡੀਸ਼ਨਡ ਹੋਵੇਗਾ। ਕਈ ਥਾਵਾਂ 'ਤੇ ਡਿਸਪੈਂਸਰੀਆਂ ਲਈ ਪ੍ਰਵਾਸੀ ਭਾਰਤੀ ਥਾਂ ਦੇ ਰਹੇ ਹਨ।

ਟੋਕਨ ਸਿਸਟਮ ਹੋਵੇਗਾ, ਆਨਲਾਈਨ ਅਪੁਆਇੰਟਮੈਂਟ ਵੀ ਹੋਵੇਗੀ
ਜੋ ਵੀ ਪਹਿਲਾਂ ਆਵੇਗਾ ਉਸਨੂੰ ਟੋਕਨ ਮਿਲੇਗਾ। ਇਸ ਦੇ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਅਨੁਸਾਰ ਡਾਕਟਰ ਮਰੀਜ਼ਾਂ ਨੂੰ ਦੇਖਣਗੇ। ਪਿੰਡਾਂ ਵਿੱਚ ਕਿਤੇ ਡਿਸਪੈਂਸਰੀਆਂ, ਕਿਤੇ ਦਵਾਈਆਂ ਤੇ ਕਿਤੇ ਡਾਕਟਰ ਨਹੀਂ ਹਨ। ਇਨ੍ਹਾਂ ਕਲੀਨਿਕਾਂ ਵਿਚ ਸਭ ਕੁਝ ਉਪਲਬਧ ਹੈ। ਜੇਕਰ ਟੈਸਟ ਵਿਚ ਕੋਈ ਵੱਡੀ ਬਿਮਾਰੀ ਪਾਈ ਜਾਂਦੀ ਹੈ ਤਾਂ ਹੀ ਉਸ ਨੂੰ ਰੈਫਰ ਕੀਤਾ ਜਾਵੇਗਾ। ਜਿੰਨੀ ਦੇਰ ਮਰੀਜ਼ ਆਵੇਗਾ, ਓਨਾ ਚਿਰ ਡਾਕਟਰ ਬੈਠਾ ਰਹੇਗਾ।

Also Read: Punjab: ਜੇਕਰ ਟ੍ਰੈਫਿਕ ਨਿਯਮ ਤੋੜੇ ਤਾਂ ਘਰੇ ਡਾਕੀਆ ਲੈ ਕੇ ਆਏਗਾ ਚਲਾਨ, ਸੂਬੇ ਭਰ 'ਤੇ ਰਹੇਗੀ 'ਹਾਈਟੈੱਕ ਨਜ਼ਰ'

ਪੀਜੀਆਈ ਜਾਣ ਦੀ ਲੋੜ ਨਹੀਂ
ਸੀਐੱਮ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਸ ਦਾ 90 ਫੀਸਦੀ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਜਾਂ ਪੀਜੀਆਈ ਜਾਣ ਦੀ ਲੋੜ ਨਹੀਂ ਪਵੇਗੀ। ਕਈ ਵਾਰੀ ਬਿਮਾਰੀ ਓਨੀ ਨਹੀਂ ਹੁੰਦੀ ਜਿੰਨੀ ਕਿ ਇਸ ਨੂੰ ਬਣਾਇਆ ਜਾਂਦਾ ਹੈ। ਹਰ ਗੱਲ ਉੱਤੇ ਪੀ.ਜੀ.ਆਈ. ਰੈਫਰ ਕਰ ਦਿੱਤਾ ਜਾਂਦਾ ਹੈ। ਇੱਥੇ ਇਲਾਜ ਕਰਵਾਉਣ ਨਾਲ ਉੱਥੇ ਵੀ ਬੋਝ ਘੱਟ ਜਾਵੇਗਾ। ਇਨ੍ਹਾਂ ਕਲੀਨਿਕਾਂ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਸਿਵਲ ਹਸਪਤਾਲਾਂ ਦੀ ਹਾਲਤ ਸੁਧਾਰਨ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ।

ਅਮਰੀਕਾ ਵੀ ਮੰਗ ਰਿਹੈ ਮਾਡਲ
ਵਿਦੇਸ਼ੀ ਰਾਜਦੂਤ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨ ਲਈ ਦਿੱਲੀ ਆਉਂਦੇ ਹਨ। ਇਹ ਇੱਕ ਕ੍ਰਾਂਤੀ ਹੈ। ਹੁਣ ਅਮਰੀਕਾ ਵੀ ਸੋਚ ਰਿਹਾ ਹੈ ਕਿ ਸਾਨੂੰ ਵੀ ਮਾਡਲ ਦਿਓ, ਅਸੀਂ ਵੀ ਬਣਾਵਾਂਗੇ। ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕ ਲਈ ਹੁਣ ਤੱਕ 2140 ਡਾਕਟਰ ਅਪਲਾਈ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ 1970 ਪੰਜਾਬ ਦੇ ਹਨ। ਅਸੀਂ ਉਨ੍ਹਾਂ ਨੂੰ ਕੰਮ ਦੇਵਾਂਗੇ।

In The Market