LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab ਪੁਲਿਸ ਦੀ UP 'ਚ ਰੇਡ: 7 ਲੱਖ ਨਸ਼ੀਲੇ ਕੈਪਸੂਲ-ਗੋਲੀਆਂ ਤੇ ਟੀਕੇ ਬਰਾਮਦ, ਸਪਲਾਇਰ ਗ੍ਰਿਫਤਾਰ

23july punjab police

ਚੰਡੀਗੜ੍ਹ- ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ 'ਚ ਨਸ਼ੀਲੇ ਪਦਾਰਥਾਂ ਦੇ ਗੈਰ ਕਾਨੂੰਨੀ ਗੋਦਾਮ ਦਾ ਪਤਾ ਲਾਇਆ ਹੈ। ਉਥੋਂ 7 ਲੱਖ ਤੋਂ ਵੱਧ ਗੋਲੀਆਂ-ਕੈਪਸੂਲ ਤੇ ਟੀਕੇ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਮੁੱਖ ਸਪਲਾਇਰ ਆਸ਼ੀਸ਼ ਵਿਸ਼ਵਕਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਆਈਟੀਸੀ ਨੇੜੇ ਖਾਲਸਾ ਲਾਈਨ ਦਾ ਵਸਨੀਕ ਹੈ।

Also Read: 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ

ਉਹ ਪਿਛਲੇ 5 ਸਾਲਾਂ ਤੋਂ ਫਤਿਹਗੜ੍ਹ ਸਾਹਿਬ, ਮੋਹਾਲੀ, ਨਵਾਂਸ਼ਹਿਰ, ਰੋਪੜ, ਪਟਿਆਲਾ ਅਤੇ ਲੁਧਿਆਣਾ ਵਿੱਚ ਨਸ਼ਾ ਸਪਲਾਈ ਕਰ ਰਿਹਾ ਸੀ। ਇਹ ਮੁਲਜ਼ਮ ਫਤਿਹਗੜ੍ਹ ਪੁਲਿਸ ਨੂੰ ਅਮਲੋਹ, ਸਰਹਿੰਦ, ਬਡਾਲੀ ਆਲਾ ਸਿੰਘ ਅਤੇ ਖਮਾਣੋਂ ਥਾਣਿਆਂ ਵਿਚ ਐੱਨਪੀਡੀਐੱਸ ਐਕਟ ਤਹਿਤ ਦਰਜ ਚਾਰ ਵਪਾਰਕ ਮਾਮਲਿਆਂ ਵਿਚ ਲੋੜੀਂਦਾ ਸੀ।

ਇਹ ਹੋਈ ਬਰਾਮਦਗੀ
ਰੋਪੜ ਰੇਂਜ ਦੇ ਡੀ.ਆਈ.ਜੀ. ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ 4.98 ਲੱਖ ਗੋਲੀਆਂ ਲੋਮੋਟਿਲ, 97,200 ਅਲਪਰਾਜ਼ੋਲਮ, 75,480 ਪ੍ਰੋਕਸੀਵੋਨ ਕੈਪਸੂਲ, ਏਵੇਲ ਦੀਆਂ 21,600 ਸ਼ੀਸ਼ੀਆਂ, ਬੁਪਰੇਨੋਰਫਾਈਨ ਦੇ 16,600 ਟੀਕੇ ਅਤੇ ਟਰਾਮਾਡੋਲ ਦੀਆਂ 550 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

Also Read: Punjab: ਜੇਕਰ ਪ੍ਰਾਈਵੇਟ ਸਕੂਲਾਂ ਨੇ ਤੋੜੇ ਇਹ ਨਿਯਮ ਤਾਂ ਲੱਗੇਗਾ 2 ਲੱਖ ਤੱਕ ਦਾ ਜੁਰਮਾਨਾ

ਇੰਝ ਮਿਲਿਆ ਸੁਰਾਗ
ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਕਾਲਾ ਅਤੇ ਹਰਜਸਪ੍ਰੀਤ ਸਿੰਘ ਵਾਸੀ ਚਮਕੌਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਬੁਪਰੀਨੋਰਫਾਈਨ ਦੇ 175 ਟੀਕੇ ਅਤੇ ਏਵਲ ਦੀਆਂ 175 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਦੀ ਜਾਂਚ ਕੀਤੀ। ਜਿਸ 'ਚ ਉੱਤਰ ਪ੍ਰਦੇਸ਼ ਦੇ ਇਸ ਗੈਰ-ਕਾਨੂੰਨੀ ਗੋਦਾਮ ਦਾ ਪਤਾ ਲੱਗਾ ਹੈ।

In The Market