LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab ਦੇ ਕਈ ਜ਼ਿਲਿਆਂ 'ਚ ਲਗਾਤਾਰ ਦੋ ਦਿਨ ਭਾਰੀ ਮੀਂਹ ਦੇ ਆਸਾਰ

24july rain

ਚੰਡੀਗੜ੍ਹ- ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸ਼ਨੀਵਾਰ ਨੂੰ ਮੀਂਹ ਪਿਆ। ਅੰਮ੍ਰਿਤਸਰ ਵਿਚ 29 ਮਿਲੀਮੀਟਰ ਅਤੇ ਮੁਕਤਸਰ ਵਿਚ 5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਦਿਨ ਵੇਲੇ ਹੋਰ ਜ਼ਿਲ੍ਹਿਆਂ ਵਿਚ ਵੀ ਹਲਕੀ ਬਾਰਿਸ਼ ਹੋਈ।

Also Read: 2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾ

ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ ਸੋਮਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਤੇਜ਼ ਹਵਾਵਾਂ ਕਾਰਨ ਹਿਮਾਚਲ ਦੇ ਨਾਲ ਲੱਗਦੇ ਜ਼ਿਲਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੇ ਮਕੌੜਾਪੱਟਨ ਤੋਂ ਪੈਂਟੂਨ ਪੁਲ ਨੂੰ ਹਟਾ ਦਿੱਤਾ ਗਿਆ, ਜਿਸ ਨਾਲ ਸੱਤ ਪਿੰਡਾਂ ਦੇ ਲੋਕਾਂ ਦਾ ਸੂਬੇ ਦੇ ਹੋਰ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ। ਇਸੇ ਤਰ੍ਹਾਂ ਪਠਾਨਕੋਟ ਦੇ ਮਾਧੋਪੁਰ ਇਲਾਕੇ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਘਰ ਦੀ ਕੰਧ ਵਿੱਚ ਤਰੇੜ ਆ ਗਈ।

Also Read: 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ

ਜਲੰਧਰ 'ਚ ਰਾਤ ਤੇਜ਼ ਮੀਂਹ ਕਾਰਨ ਬਦਲਿਆ ਮੌਸਮ
ਦੱਸ ਦੇਈਏ ਕਿ ਜਲੰਧਰ 'ਚ ਰਾਤ 9.30 ਵਜੇ ਬੱਦਲ ਛਾਉਣ ਤੋਂ ਬਾਅਦ ਤੇਜ਼ ਹਵਾਵਾਂ ਨਾਲ ਤੇਜ਼ ਮੀਂਹ ਸ਼ੁਰੂ ਹੋ ਗਿਆ। ਤਾਪਮਾਨ 'ਚ ਆਈ ਇਸ ਗਿਰਾਵਟ ਕਾਰਨ ਲੋਕਾਂ ਨੂੰ ਦਿਨ ਦੇ ਹੁੰਮ ਤੋਂ ਰਾਹਤ ਮਿਲੀ। ਹਾਲਾਂਕਿ ਸਵੇਰੇ ਠੰਡੀ ਹਵਾ ਚੱਲਣ ਨਾਲ ਬੱਦਲ ਛਾਏ ਰਹੇ। ਪਰ ਦੁਪਹਿਰ ਵੇਲੇ ਕੜਕਦੀ ਧੁੱਪ ਨੇ ਆਪਣਾ ਰੁਖ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਸਿਰਫ਼ ਚਾਰ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਵੱਧ ਤੋਂ ਵੱਧ ਤਾਪਮਾਨ 32.4 ਅਤੇ ਘੱਟੋ-ਘੱਟ ਤਾਪਮਾਨ 28.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਹ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਹਿ ਸਕਦਾ ਹੈ।

In The Market