LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾ

24july neeraj

ਨਵੀਂ ਦਿੱਲੀ- ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਨੇ ਇਸ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਦੂਜਾ ਤਮਗਾ ਦਿਵਾਇਆ ਹੈ।

Also Read: 600 ਯੂਨਿਟ ਮੁਫਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, SC, BC, BPL ਤੇ ਆਜ਼ਾਦੀ ਘੁਲਾਟੀਆਂ ਨੂੰ ਮਿਲੇਗਾ ਲਾਭ

ਭਾਰਤ ਨੇ 2003 ਵਿਚ ਲੰਮੀ ਛਾਲ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਤਮਗਾ ਜਿੱਤਿਆ ਸੀ। ਉਦੋਂ ਤੋਂ ਹੀ ਦੇਸ਼ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਆਪਣੇ ਦੂਜੇ ਤਮਗੇ ਦੀ ਉਡੀਕ ਸੀ, ਜਿਸ ਨੂੰ ਨੀਰਜ ਚੋਪੜਾ ਨੇ ਅੱਜ ਪੂਰਾ ਕੀਤਾ ਹੈ। ਭਾਵੇਂ ਨੀਰਜ ਗੋਲਡ ਤੋਂ ਖੁੰਝ ਗਿਆ ਪਰ ਉਸ ਨੇ ਚਾਂਦੀ 'ਤੇ ਨਿਸ਼ਾਨਾ ਲਾਇਆ ਹੈ।

ਅੰਜੂ ਬੌਬੀ ਜਾਰਜ ਨੇ ਦਿਵਾਇਆ ਸੀ ਪਹਿਲਾ ਮੈਡਲ
ਦਰਅਸਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਭਾਰਤ ਨੇ ਜੋ ਇੱਕ ਤਗਮਾ ਜਿੱਤਿਆ ਹੈ, ਉਹ ਭਾਰਤ ਦੀ ਸਟਾਰ ਅਥਲੀਟ ਅੰਜੂ ਬੌਬੀ ਜਾਰਜ ਨੇ ਦਿੱਤਾ ਹੈ। ਉਸ ਨੇ 2003 ਵਿਚ ਔਰਤਾਂ ਦੀ ਲੰਬੀ ਛਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਯੂਐੱਸ ਚੈਂਪੀਅਨਸ਼ਿਪ ਓਰੇਗਨ 2022 ਵਿਚ ਭਾਰਤ ਨੇ ਆਪਣੇ ਸਰਵੋਤਮ ਟਰੈਕ ਅਤੇ ਫੀਲਡ ਸਿਤਾਰਿਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਭਾਰਤ ਦੇ ਕੁੱਲ 22 ਅਥਲੀਟਾਂ ਨੇ, ਜਿਸ ਵਿਚ 18 ਪੁਰਸ਼ ਅਤੇ 4 ਮਹਿਲਾ ਅਥਲੀਟਾਂ, ਭਾਗ ਲਿਆ।

Also Read: 'ਪੰਜਾਬ 'ਚ ਨਾਕਾ': DGP ਦੀ ਚੇਤਾਵਨੀ, 'ਅਪਰਾਧੀ ਸੂਬਾ ਛੱਡ ਜਾਣ ਨਹੀਂ ਤਾਂ ਅਸੀਂ ਨਹੀਂ ਛੱਡਾਂਗੇ'

ਨੀਰਜ ਤਿੰਨ ਫਾਊਲ ਕਾਰਨ ਗੋਲਡ ਜਿੱਤਣ ਤੋਂ ਖੁੰਝਿਆ
ਓਲੰਪਿਕ ਗੋਲਡਨ ਬੁਆਏ ਨੀਰਜ ਚੋਪੜਾ ਦਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨਾਲ ਮੁਕਾਬਲਾ ਸੀ। ਇਸ 'ਚ ਨੀਰਜ ਨੇ 88.13 ਮੀਟਰ ਤੱਕ ਜੈਵਲਿਨ ਸੁੱਟ ਕੇ ਚਾਂਦੀ ਦੇ ਤਗਮੇ ਦਾ ਟੀਚਾ ਰੱਖਿਆ, ਜਦਕਿ ਪੀਟਰਸ ਨੇ 90 ਮੀਟਰ ਤੋਂ ਜ਼ਿਆਦਾ ਦੇ ਲਈ ਲਗਾਤਾਰ ਦੋ ਥਰੋਅ ਕੀਤੇ। ਇਸ ਨਾਲ ਉਸ ਨੇ ਫਾਈਨਲ ਵਿੱਚ 90.54 ਦੀ ਸਰਵੋਤਮ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ।

ਨੀਰਜ ਨੂੰ ਤਿੰਨ ਥਰੋਅ ਫਾਊਲ ਕੀਤੇ ਗਏ। ਪਹਿਲੇ ਅਤੇ ਆਖਰੀ ਦੇ ਦੋ ਥਰੋਅ ਸਨ। ਇਹੀ ਕਾਰਨ ਸੀ ਕਿ ਨੀਰਜ ਗੋਲਡ ਜਿੱਤਣ ਤੋਂ ਖੁੰਝ ਗਿਆ। ਨੀਰਜ ਨੇ ਸਿਰਫ਼ ਤਿੰਨ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਫਾਈਨਲ ਵਿੱਚ ਨੀਰਜ ਨੇ ਆਪਣੇ ਤਿੰਨ ਸਫਲ ਥ੍ਰੋਅ ਵਿਚ 82.39 ਮੀਟਰ, 86.37 ਮੀਟਰ ਅਤੇ 88.13 ਮੀਟਰ ਥਰੋਅ ਕੀਤਾ।

In The Market