LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

8 ਪੁਲਿਸ ਰੇਂਜ ਵਿਚ ਤਾਇਨਾਤ ਹੋਵੇਗੀ ਐਂਟੀ ਗੈਂਗਸਟਰ ਟਾਸਕ ਫੋਰਸ, ਮਿਲਣਗੇ ਹਾਈਟੈੱਕ ਹਥਿਆਰ

july agtf team

ਚੰਡੀਗੜ੍ਹ- ਪੰਜਾਬ ਪੁਲਿਸ (Punjab Police) ਨੇ ਗੈਂਗਸਟਰਸ (Gangster) ਦੇ ਖਾਤਮੇ ਲਈ ਐਕਸ਼ਨ ਪਲਾਨ (Action Plan) ਤਿਆਰ ਕਰ ਲਿਆ ਹੈ। ਛੇਤੀ ਹੀ ਸੂਬੇ ਦੀ 8 ਪੁਲਿਸ ਰੇਂਜ (Police Range) ਵਿਚ ਐਂਟੀ ਗੈਂਗਸਟਰ ਟਾਸਕ ਫੋਰਸ (Anti Gangster Task Force) (ਏ.ਜੀ.ਟੀ.ਐੱਫ.) ਤਾਇਨਾਤ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ 250 ਅਫਸਰ ਅਤੇ ਕਮਾਂਡੋਜ਼ (Officers and Commandos) ਤਾਇਨਾਤ ਹੋਣਗੇ। ਜਿਨ੍ਹਾਂ ਨੂੰ ਹਾਈਟੈੱਕ ਹਥਿਆਰ (Hi-tech weapons) ਦਿੱਤੇ ਜਾਣਗੇ। ਆਈ.ਜੀ. ਪੱਧਰ ਦੇ ਅਫਸਰ ਟੀਮ ਨੂੰ ਲੀਡ ਕਰਨਗੇ। ਅੰਮ੍ਰਿਤਸਰ ਵਾਂਗ ਕਦੇ ਐਨਕਾਉਂਟਰ ਵਰਗੀ ਸਥਿਤੀ ਬਣੀ ਤਾਂ ਇਹ ਟੀਮਾਂ ਉਸ ਨੂੰ ਅੰਜਾਮ ਦੇਣ ਵਿਚ ਸਮਰੱਥ ਹੋਣਗੀਆਂ।
ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਇਹ ਟੀਮਾਂ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਰੋਪੜ, ਫਰੀਦਕੋਟ ਅਤੇ ਬਾਰਡਰ ਰੇਂਜ ਵਿਚ ਤਾਇਨਾਤ ਹੋਣਗੀਆਂ। ਇਹ ਟੀਮਾਂ ਲਗਾਤਾਰ ਆਪਣੇ ਖੇਤਰ ਵਿਚ ਗੈਂਗਸਟਰ ਦੀ ਭਾਲ ਕਰਨਗੀਆਂ। ਉਨ੍ਹਾਂ ਨੂੰ ਗ੍ਰਿਫਤਾਰ ਕਰਨਗੀਆਂ। ਕਦੇ ਮੁਕਾਬਲੇ ਦਾ ਹਾਲਾਤ ਹੋਏ ਤਾਂ ਇਨ੍ਹਾਂ ਟੀਮਾਂ ਨੂੰ ਐਕਸ਼ਨ ਲੈਣ ਦੀ ਛੋਟ ਹੋਵੇਗੀ।
ਸੀ.ਐੱਮ. ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਇਕ ਮਹੀਨੇ ਵਿਚ 90 ਗੈਂਗਸਟਰ ਫੜੇ ਜਾ ਚੁੱਕੇ ਹਨ। ਸੀ.ਐੱਮ. ਮਾਨ ਨੇ ਅਪ੍ਰੈਲ ਮਹੀਨੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜਿਸ ਦਾ ਚੀਫ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੂੰ ਬਣਾਇਆ ਗਿਆ ਹੈ।

In The Market