LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਿਸ਼ੀ ਸੂਨਕ ਨੇ ਇਸ ਦੇਸ਼ ਨੂੰ ਦੱਸਿਆ ਸਭ ਤੋਂ ਵੱਡਾ ਖਤਰਾ, ਪੀ.ਐੱਮ. ਬਣਨ 'ਤੇ ਇਹ ਹੋਵੇਗਾ ਐਕਸ਼ਨ ਪਲਾਨ 

dtrhrturt

ਲੰਡਨ- ਬ੍ਰਿਟੇਨ ਵਿਚ ਜਾਰੀ ਪ੍ਰਧਾਨ ਮੰਤਰੀ ਰੇਸ ਹੁਣ ਚੀਨ ਅਤੇ ਉਸ ਦੀ ਵਿਸਤਾਰਵਾਦੀ ਨੀਤੀ 'ਤੇ ਆ ਗਈ ਹੈ। ਪੀ.ਐੱਮ. ਉਮੀਦਵਾਰ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਲਿਜ਼ ਟ੍ਰਸ ਨੇ ਰਿਸ਼ੀ ਸੂਨਕ 'ਤੇ ਚੀਨ 'ਤੇ ਕਮਜ਼ੋਰ ਰੁਖ ਕਰਨ ਦਾ ਇਲਜ਼ਾਮ ਲਗਾਇਆ ਸੀ। ਹੁਣ ਉਸ ਇਲਜ਼ਾਮ 'ਤੇ ਰਿਸ਼ੀ ਸੂਨਕ ਨੇ ਮੂੰਹਤੋੜ ਜਵਾਬ ਦਿੱਤਾ। ਉਨ੍ਹਾਂ ਨੇ ਨਾ ਸਿਰਫ ਚੀਨ ਨੂੰ ਦੁਨੀਆ ਦੇ ਲਈ ਸਭ ਤੋਂ ਵੱਡਾ ਖਤਰਾ ਦੱਸ ਦਿੱਤਾ ਹੈ ਸਗੋਂ ਪੀ.ਐੱਮ. ਬਣਨ 'ਤੇ ਕੀ-ਕੀ ਐਕਸ਼ਨ ਲਿਆ ਜਾਵੇਗਾ, ਇਸ ਦੀ ਜਾਣਕਾਰੀ ਵੀ ਦੇ ਦਿੱਤੀ ਹੈ।
ਰਿਸ਼ੀ ਸੂਨਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੂਰੀ ਦੁਨੀਆ ਲਈ ਇਸ ਸਮੇਂ ਚੀਨ ਸਭ ਤੋਂ ਵੱਡਾ ਖਤਰਾ ਹੈ। ਜਿਸ ਤਰ੍ਹਾਂ ਨਾਲ ਉਸ ਨੇ ਅਮਰੀਕਾ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਉਸ ਦੀ ਨੀਤੀ ਸਪੱਸ਼ਟ ਦਿਖਾਈ ਪੈਂਦੀ ਹੈ। ਰਿਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿਚ ਚੀਨ ਤਕਨੀਕੀ ਹਮਲਾਵਰਤਾ ਦਿਖਾ ਰਿਹਾ ਹੈ, ਨਵੀਂ-ਨਵੀਂ ਤਕਨੀਕ ਦੇ ਜ਼ਰੀਏ ਦੂਜੇ ਦੇਸ਼ਾਂ ਦੇ ਕੰਮ ਵਿਚ ਦਖਲ ਕਰ ਰਿਹਾ ਹੈ। ਹੁਣ ਇਸ ਨੂੰ ਰੋਕਣ ਲਈ ਰਿਸ਼ੀ ਸੂਨਕ ਨੇ ਨਾਟੋ ਵਰਗਾ ਇਕ ਹੋਰ ਸੰਗਠਨ ਖੜ੍ਹਾ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਆਜ਼ਾਦ ਦੇਸ਼ਾਂ ਦਾ ਇਕ ਅਜਿਹਾ ਸੰਗਠਨ ਤਿਆਰ ਕੀਤਾ ਜਾਵੇਗਾ ਜੋ ਇਸ ਚੀਨੀ ਹਮਲਾਵਰਤਾ ਨੂੰ ਰੋਕਣ ਦਾ ਕੰਮ ਕਰੇਗਾ।
ਆਪਣੇ ਸੰਬੋਧਨ ਵਿਚ ਰਿਸ਼ੀ ਸੂਨਕ ਨੇ ਇਹ ਵੀ ਇਲਜ਼ਾਮ ਲਗਾ ਦਿੱਤਾ ਕਿ ਚੀਨ ਵਲੋਂ ਲੰਬੇ ਸਮੇਂ ਤੋਂ ਬ੍ਰਿਟੇਨ ਦੀ ਤਕਨੀਕ ਨੂੰ ਚੋਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਇਸ ਵੇਲੇ ਚੀਨ ਦੇਸ਼ ਵਿਚ ਚੱਲ ਰਹੀਆਂ ਯੂਨੀਵਰਸਿਟੀਆਂ ਵਿਚ ਘੁਸਪੈਠ ਕਰ ਰਿਹਾ ਹੈ, ਤਾਈਵਾਨ ਵਰਗੇ ਦੇਸ਼ਾਂ ਨੂੰ ਡਰਾ ਰਿਹਾ ਹੈ, ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਚੀਨ ਦੀ ਵਿਸਤਾਰਵਾਦੀ ਨੀਤੀ ਦਾ ਜ਼ਿਕਰ ਕਰਦੇ ਹੋਏ ਸੂਨਕ ਨੇ ਕਿਹਾ ਕਿ ਇਸ ਵੇਲੇ ਚੀਨ ਕਈ ਦੇਸ਼ਾਂ ਨੂੰ ਕਰਜ਼ ਹੇਠ ਦੱਬ ਰਿਹਾ ਹੈ। ਫਿਰ ਉਸ ਦੀ ਜਾਇਦਾਦ 'ਤੇ ਆਪਣਾ ਕਬਜ਼ਾ ਕਰ ਰਿਹਾ ਹੈ। ਰਿਸ਼ੀ ਸੂਨਕ ਨੇ ਆਪਣੀ ਅੱਗੇ ਦੀ ਰਣਨੀਤੀ ਦੱਸਦੇ ਹੋਏ ਇਹ ਵੀ ਸਾਫ ਕਰ ਦਿੱਤਾ ਕਿ ਪੀ.ਐੱਮ. ਬਣਨ 'ਤੇ ਉਹ ਬ੍ਰਿਟੇਨ ਵਿਚ ਜਾਰੀ 30 ਕੋਨਫਿਊਸ਼ੀਅਸ ਇੰਸਟੀਚਿਊਟ ਨੂੰ ਬੰਦ ਕਰ ਦੇਣਗੇ ਜਿਨ੍ਹਾਂ ਦਾ ਸੰਚਾਲਨ ਚੀਨ ਕਰਦਾ ਹੈ। ਇਲਜ਼ਾਮ ਲਗਾਇਆ ਗਿਆ ਕਿ ਇਨ੍ਹਾਂ ਇੰਸਟੀਚਿਊਟਸ ਰਾਹੀਂ ਚੀਨੀ ਪ੍ਰੋਪੇਗੰਡਾ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਰਿਸ਼ੀ ਸੂਨਕ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਚੀਨੀ ਜਾਸੂਸ ਦੀ ਹੋਰ ਗਤੀਵਿਧੀਆਂ ਨੂੰ ਨਾਕਾਮ ਕਰਨ ਲਈ ਬ੍ਰਿਟੇਨ ਦੀ ਘਰੇਲੂ ਜਾਸੂਸੀ ਏਜੰਸੀ ਐੱਮ.15 ਦੀ ਵਰਤੋਂ ਕੀਤੀ ਜਾਵੇਗੀ। ਬ੍ਰਿਟੇਨ ਵਿਚ ਹੋਰ ਕੰਪਨੀਆਂ ਨੂੰ ਵੀ ਸੁਰੱਖਿਆ ਦਿੱਤੀ ਜਾਵੇਗੀ। ਹੁਣ ਇਸ ਵੇਲੇ ਚੀਨ ਮੁੱਦੇ 'ਤੇ ਇਹ ਸਖ਼ਤ ਰੁਖ ਅਪਣਾ ਰਿਸ਼ੀ ਸੂਨਕ ਨੇ ਵੱਡਾ ਦਾਅ ਖੇਡਿਆ ਹੈ। ਜਦੋਂ ਉਨ੍ਹਾਂ 'ਤੇ ਅਜਿਹੇ ਮੁੱਦਿਆਂ 'ਤੇ ਨਰਮ ਰੁਖ ਰੱਖਣ ਦਾ ਇਲਜ਼ਾਮ ਲੱਗ ਰਿਹਾ ਹੈ। ਉਨ੍ਹਾਂ ਨੇ ਇਕ ਝਟਕੇ ਵਿਚ ਚੀਨ 'ਤੇ ਤਾਬੜਤੋੜ ਹਮਲੇ ਕਰ ਦਿੱਤੇ ਹਨ। ਆਪਣੇ ਇਸ ਅੰਦਾਜ਼ ਦੇ ਦਮ 'ਤੇ ਉਹ ਵੋਟਰਾਂ ਵਿਚਾਲੇ ਆਪਣੀ ਛਵੀ ਨੂੰ ਬਦਲਣ ਦਾ ਕੰਮ ਕਰ ਰਹੇ ਹਨ।

 

In The Market