LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਗਲਾਤ ਘੁਟਾਲੇ ਵਿਚ ਗ੍ਰਿਫਤਾਰੀ 'ਤੇ ਸਾਬਕਾ ਮੰਤਰੀ ਨੂੰ ਮਿਲੀ ਰਾਹਤ, ਕੋਰਟ ਨੇ ਸੁਣਾਇਆ ਇਹ ਹੁਕਮ 

giljiyan

ਚੰਡੀਗੜ੍ਹ- ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ (Former Congress Minister Sangat Singh Giljian) ਨੂੰ ਰਾਹਤ ਮਿਲੀ ਹੈ। ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ 2 ਹਫਤੇ ਲਈ ਵੱਧ ਗਈ ਹੈ। ਸੋਮਵਾਰ ਨੂੰ ਕੇਸ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਇਹ ਹੁਕਮ ਦਿੱਤੇ। ਪਿਛਲੀ ਸੁਣਵਾਈ ਵਿਚ ਹਾਈਕੋਰਟ (High Court) ਨੇ ਸਰਕਾਰ ਤੋਂ ਕੇਸ ਦੀ ਸਟੇਟਸ ਰਿਪੋਰਟ (Status report) ਮੰਗਦੇ ਹੋਏ ਗ੍ਰਿਫਤਾਰੀ 'ਤੇ 25 ਜੁਲਾਈ ਤੱਕ ਰੋਕ ਲਗਾਈ ਸੀ। ਹਾਈਕੋਰਟ ਨੇ ਉਸੇ ਦਿਨ ਸਾਬਕਾ ਮੰਤਰੀ ਨੂੰ ਅੰਤਰਿਮ ਰਾਹਤ (Interim relief) ਦਿੱਤੀ ਸੀ। ਸੋਮਵਾਰ ਨੂੰ ਹੋਈ ਸੁਣਵਾਈ ਵਿਚ ਸਰਕਾਰ ਨੇ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ। ਜਿਸ ਤੋਂ ਬਾਅਦ ਹਾਈਕੋਰਟ ਨੇ 2 ਹਫਤੇ ਵਿਚ ਜਵਾਬ ਦੇਣ ਨੂੰ ਕਿਹਾ ਹੈ।


ਪੰਜਾਬ ਵਿਜੀਲੈਂਸ ਬਿੂਰੋ ਨੇ ਕਾਂਗਰਸ ਸਰਕਾਰ ਦੇ ਸਮੇਂ ਹੋਏ ਜੰਗਲਾਤ ਘੁਟਾਲੇ ਵਿਚ ਮੋਹਾਲੀ ਵਿਚ ਕੇਸ ਦਰਜ ਕੀਤਾ ਹੈ। ਇਸ ਕੇਸ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸੇ ਵਿਚ ਸੰਗਤ ਸਿੰਘ ਗਿਲਜੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਿਵੇਂ ਹੀ ਕੇਸ ਵਿਚ ਨਾਂ ਹੋਣ ਦੀ ਭਿਣਕ ਲੱਗੀ ਤਾਂ ਗਿਲਜੀਆਂ ਅੰਡਰਗ੍ਰਾਉਂਡ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ।


ਇਸ ਮਾਮਲੇ ਵਿਚ ਵਿਜੀਲੈਂਸ ਨੇ ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਫਿਲਹਾਲ ਦਲਜੀਤ ਗਿਲਜੀਆਂ ਪੁਲਿਸ ਰਿਮਾਂਡ 'ਤੇ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਦਲਜੀਤ ਹੀ ਮੰਤਰੀ ਚਾਚਾ ਸੰਗਤ ਗਿਲਜੀਆਂ ਦਾ ਪੂਰਾ ਕੰਮ ਦੇਖਦਾ ਸੀ। ਅਫਸਰਾਂ ਦੀ ਟਰਾਂਸਫਰ ਪੋਸਟਿੰਗ ਤੋਂ ਲੈ ਕੇ ਦਰੱਖਤਾਂ ਦੀ ਕਟਾਈ ਦੇ ਪਰਮਿਟ ਸਣੇ ਕਈ ਤਰ੍ਹਾਂ ਦੇ ਕੰਮ ਵਿਚ ਉਸ ਦਾ ਸਿੱਧਾ ਦਖਲ ਸੀ। ਹਾਲਾਂਕਿ ਦਲਜੀਤ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।

In The Market