ਵੈਨਕੂਵਰ- ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਲੜਾਈ ਝਗੜਿਆਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਇਹ ਨੌਜਵਾਨ ਆਪਣਾ ਭਵਿੱਖ ਤਾਂ ਖਰਾਬ ਕਰਦੇ ਹੀ ਹਨ ਇਸ ਦੇ ਨਾਲ-ਨਾਲ ਉਹ ਪੰਜਾਬ ਦਾ ਨਾਂ ਵੀ ਖਰਾਬ ਕਰਦੇ ਹਨ। ਜਿਸ ਕਾਰਨ ਉਨ੍ਹਾਂ ਦੇ ਇਸ ਕਾਰੇ ਕਾਰਨ ਮਾਂ-ਪਿਓ ਨੂੰ ਵੀ ਨਮੋਸ਼ੀ ਝੱਲਣੀ ਪੈਂਦੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ
ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਗੈਂਗਵਾਰ ਦੇ ਚਲਦਿਆਂ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗਏ। ਇਹ ਦਾਅਵਾ ਇਕ ਅੰਗਰੇਜ਼ੀ ਵੈਬਸਾਈਟ ‘ਵੈਨਕੂਵਰ ਸਨ’ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸਬੰਧ ਰੱਖਦਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਦੇ ਪਿੰਡ ਵਿਸਲਰ ਦੇ ਐਨ ਵਿਚਾਲੇ ਹੋਟਲ ਸਨਡਾਇਲ ਨੇੜੇ ਜਦੋਂ ਗੋਲੀਆਂ ਚੱਲੀਆਂ ਉਦੋਂ ਮਨਿੰਦਰ ਧਾਲੀਵਾਲ (29) ਨਾਲ ਉਸ ਦਾ ਦੋਸਤ ਸਤਿੰਦਰ ਗਿੱਲ ਵੀ ਮੌਜੂਦ ਸੀ। ਗਿੱਲ ਗਿਰੋਹ ਵਿੱਚ ਸ਼ਾਮਲ ਨਹੀਂ ਸੀ।’’ ਗੋਲੀਬਾਰੀ ਦੌਰਾਨ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗਿੱਲ ਨੇ ਹਸਪਤਾਲ ਜਾ ਕੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਕੇਸ ਦੀ ਤਫ਼ਤੀਸ਼ ਕਰ ਰਹੀ ਟੀਮ ਨੇ ਕਿਹਾ ਕਿ ਗੋਲੀਬਾਰੀ ਦੋ ਧੜਿਆਂ ਦੀ ਗੈਂਗਵਾਰ ਦਾ ਨਤੀਜਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
7 दिनों से लापता 7 साल के मासूम का शव मोटर रूम की छत से बरामद, बच्चे की हालत देख कांप उठे लोग, जाचं जारी
Jharkhand Murder Case: श्रद्धा हत्याकांड जैसा मामला; शख्स ने 'लिव-इन पार्टनर' के टुकड़े-टुकड़े कर जंगल में फेंका
ऑस्ट्रेलिया में बच्चों के लिए सोशल मीडिया बैन! सरकार ने उठाया सख्त कदम