ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੁ ਦੇ ਐਨਕਾਉਂਟਰ 'ਤੇ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਖੋਲਿਆ ਹੈ। ਗੋਲਡੀ ਨੇ ਕਿਹਾ ਕਿ ਮੈਂ ਇਨ੍ਹਾਂ ਦੋਹਾਂ ਨੂੰ ਸਰੰਡਰ ਕਰਨ ਨੂੰ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣੀ ਆਖਰੀ ਪਰਫਾਰਮੈਂਸ ਦਿਖਾ ਕੇ ਜਾਵਾਂਗੇ। ਰੂਪਾ ਅਤੇ ਮੰਨੁ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਇਹ ਕਤਲ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹੀ ਕਰਵਾਇਆ ਸੀ। ਗੋਲਡੀ ਨੇ ਸੋਸ਼ਲ ਮੀਡੀਆ 'ਤੇ ਐਨਕਾਉਂਟਰ ਦੇ ਬਾਰੇ ਵਿਚ ਬਿਆਨ ਦਿੱਤਾ ਹੈ।
ਗੋਲਡੀ ਬਰਾੜ ਨੇ ਲਿਖਿਆ ਕਿ ਥੋੜ੍ਹੇ ਦਿਨ ਪਹਿਲਾਂ ਅੰਮ੍ਰਿਤਸਰ ਐਨਕਾਉਂਟਰ ਸਾਡੇ 2 ਭਰਾਵਾਂ ਦੀ ਮੌਤ ਹੋ ਗਈ। ਜਗਰੂਪ ਅਤੇ ਮਨਪ੍ਰੀਤ ਦੋਵੇਂ ਭਰਾ ਸਾਡੇ ਬੱਬਰ ਸ਼ੇਰ ਸਨ। ਇਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਅਸੀਂ ਹਮੇਸ਼ਾ ਇਨ੍ਹਾਂ ਦੇ ਅਹਿਸਾਨਮੰਦ ਰਹਿਣਗੇ। ਇਨ੍ਹਾਂ ਦੀ ਫੈਮਿਲੀ ਦੇ ਲਈ ਹਰ ਵੇਲੇ ਹਾਜ਼ਰ ਹਨ। ਪੂਰੀ ਮਦਦ ਕਰਨਗੇ। ਮੈਂ ਛੋਟੇ ਭਰਾ ਗੋਲੀ ਕਾਜ਼ੀਕੋਟ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਇਨ੍ਹਾਂ ਦੋਹਾਂ ਦੀ ਮੇਰੇ ਨਾਲ ਮੁਲਾਕਾਤ ਕਰਵਾਈ ਸੀ।
ਐਨਕਾਉਂਟਰ ਦੇ ਦਿਨ ਜਦੋਂ ਪੁਲਿਸ ਨਾਲ ਟਕਰਾਅ ਹੋਇਆ ਤਾਂ ਜਗਰੂਪ ਦਾ ਮੈਨੂੰ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਪੁਲਿਸ ਨੇ ਸਾਨੂੰ ਘੇਰ ਲਿਆ ਹੈ। ਉਸ ਵੇਲੇ ਮੈਂ ਉਸ ਨੂੰ ਕਿਹਾ ਸੀ ਕਿ ਸਰੰਡਰ ਕਰ ਦਿਓ। ਮੈਂ ਤੁਹਾਨੂੰ ਬਾਹਰ ਨਿਕਲਵਾ ਦਿਆਂਗਾ। ਅੱਗੇ ਤੋਂ ਸ਼ੇਰ ਕਹਿੰਦੇ ਹਨ ਕਿ ਬਾਈ ਤੈਨੂੰ ਆਪਣੀ ਆਖਰੀ ਪਰਫਾਰਮੈਂਸ ਦਿਖਾਉਣੀ ਹੈ। ਅਸੀਂ ਸਰੰਡਰ ਨਹੀਂ ਕਰਾਂਗੇ। ਮੇਰੇ ਡੈਡਲੀ ਲਾਇੰਸ ਨੇ 6 ਘੰਟੇ ਤੱਕ ਪੁਲਿਸ ਨੂੰ ਰੋਕ ਕੇ ਰੱਖਿਆ। ਜੋ ਲੋਕ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਨੂੰ 8 ਲੋਕਾਂ ਨੇ ਮਾਰ ਦਿੱਤਾ। ਉਨ੍ਹਾਂ ਨੂੰ ਮੈਂ ਦੱਸ ਦਿਆਂ ਕਿ ਉਥੇ 8 ਸਨ ਅਤੇ ਇਥੇ ਇਕ ਹਜ਼ਾਰ ਪੁਲਿਸ ਵਾਲੇ, ਮੁਕਾਬਲਾ ਫਿਰ ਵੀ ਪੂਰਾ ਦਿੱਤਾ।
ਪੁਲਿਸ ਮੀਡੀਆ ਵਿਚ ਚਲਾ ਰਹੀ ਹੈ ਕਿ ਅੰਕਿਤ ਸੇਰਸਾ ਨੂੰ ਮੈਂ ਪੈਸੇ ਨਹੀਂ ਦਿੱਤੇ। ਮੈਂ ਉਸ ਦਾ ਫੋਨ ਨਹੀਂ ਚੁੱਕ ਰਿਹਾ। ਅਜਿਹੀ ਕੋਈ ਗੱਲ ਨਹੀਂ ਹੈ। ਉਹ ਮੇਰਾ ਭਰਾ ਹੈ। ਉਨ੍ਹਾਂ ਦਾ ਸਭ ਦਾ ਮੈਂ ਸੈੱਟ ਕਰ ਦਿੱਤਾ ਹੈ। ਪੁਲਿਸ ਅਜਿਹੀ ਗਲਤ ਗੱਲ ਨਾ ਕਰੇ।
ਗੋਲਡੀ ਬਰਾੜ ਲਾਰੈਂਸ ਦਾ ਕਰੀਬੀ ਸਾਥੀ ਹੈ। ਪੁਲਿਸ ਦੇ ਮੁਤਾਬਕ ਲਾਰੈਂਸ ਨੇ ਤਿਹਾੜ ਵਿਚ ਬੈਠ ਕੇ ਮੂਸੇਵਾਲਾ ਦੇ ਕਤਲ ਦੀ ਪੂਰੀ ਸਾਜ਼ਿਸ਼ ਰਚੀ। ਗੋਲਡੀ ਬਰਾੜ ਨੇ ਇਸ ਨੂੰ ਅੰਜਾਮ ਦਿੱਤਾ। ਗੋਲਡੀ ਬਰਾੜ ਨੇ ਹੀ ਸ਼ਾਰਪਸ਼ੂਟਰਸ ਨੂੰ ਇਕੱਠਾ ਕੀਤਾ। ਮੂਸੇਵਾਲਾ ਦੀ ਰੇਕੀ ਕਰਵਾਈ। ਸ਼ੂਟਰਸ ਨੂੰ ਹਥਿਆਰ ਪਹੁੰਚਾਏ। ਇਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
7 दिनों से लापता 7 साल के मासूम का शव मोटर रूम की छत से बरामद, बच्चे की हालत देख कांप उठे लोग, जाचं जारी
Jharkhand Murder Case: श्रद्धा हत्याकांड जैसा मामला; शख्स ने 'लिव-इन पार्टनर' के टुकड़े-टुकड़े कर जंगल में फेंका
ऑस्ट्रेलिया में बच्चों के लिए सोशल मीडिया बैन! सरकार ने उठाया सख्त कदम