LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਮੀਟਿੰਗ 'ਚ ਹੋਣਗੀਆਂ ਅਹਿਮ ਚਰਚਾਵਾਂ 

july sukhbir

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ (ਬਾਦਲ) (Shiromani Akali Dal) ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ (Core Committee Meeting Chandigarh) ਵਿਚ ਹੋਵੇਗੀ। ਜਿਸ ਦੀ ਪ੍ਰਧਾਨਗੀ ਸੁਖਬੀਰ ਬਾਦਲ  (Sukhbir Badal) ਕਰਨਗੇ। ਇਸ ਵਿਚ ਇਕਬਾਲ ਝੂੰਦਾ ਰਿਪੋਰਟ (Iqbal Chunda Report) 'ਤੇ ਮੰਥਨ ਹੋ ਸਕਦਾ ਹੈ। ਇਸੇ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਵਿਧਾਇਕ ਮਨਪ੍ਰੀਤ ਅਯਾਲੀ (MLA Manpreet Ayali) ਨੇ ਕੀਤੀ ਸੀ। ਉਨ੍ਹਾਂ ਨੇ ਇਸ ਦਾ ਹਵਾਲਾ ਦੇ ਕੇ ਰਾਸ਼ਟਰਪਤੀ ਚੋਣਾਂ (Presidential elections) ਦਾ ਬਾਈਕਾਟ ਕਰ ਦਿੱਤਾ। ਅਕਾਲੀ ਦਲ ਦੇ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਭਾਜਪਾ ਹਮਾਇਤੀ ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ (NDA Candidate Draupadi Murmu) ਨੂੰ ਵੋਟ ਨਹੀਂ ਦਿੱਤੀ। ਅਯਾਲੀ ਦਾ ਕਹਿਣਾ ਸੀ ਕਿ ਪਾਰਟੀ ਨੇ ਬਿਨਾਂ ਕਿਸੇ ਸ਼ਰਤ ਦੇ ਹਮਾਇਤ ਦੇ ਦਿੱਤੀ ਹੈ। ਪੰਜਾਬ ਨਾਲ ਜੁੜੇ ਬੰਦੀ ਸਿੱਖਾਂ ਦੀ ਰਿਹਾਈ, ਚੰਡੀਗੜ੍ਹ 'ਤੇ ਹੱਕ ਵਰਗੇ ਮੁੱਦਿਆਂ ਨੂੰ ਉਨ੍ਹਾਂ ਦੇ ਅੱਗੇ ਨਹੀਂ ਰੱਖਿਆ ਗਿਆ।
ਅਕਾਲੀ ਦਲ ਵਿਚ ਲਗਾਤਾਰ ਅਗਵਾਈ ਬਦਲਾਅ ਦੀ ਮੰਗ ਜ਼ੋਰ ਫੜ ਰਹੀ ਹੈ। ਪਾਰਟੀ ਦੇ ਕਈ ਨੇਤਾ ਸੁਖਬੀਰ ਬਾਦਲ ਦੀ ਅਗਵਾਈ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦੀ ਮੰਗ ਹੈ ਕਿ ਪਾਰਟੀ ਦੀ ਕਮਾਨ ਕਿਸੇ ਦੂਜੇ ਨੇਤਾ ਨੂੰ ਸੌਂਪੀ ਜਾਵੇ। ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਸੁਖਬੀਰ ਦੇ ਅਸਤੀਫੇ ਦੀ ਪੇਸ਼ਕਸ਼ ਦੀਆਂ ਚਰਚਾਵਾਂ ਹੋਈਆਂ ਸਨ ਪਰ ਪਾਰਟੀ ਨੇ ਇਸ ਨੂੰ ਅਫਵਾਹ ਕਰਾਰ ਦੇ ਦਿੱਤਾ। ਅਕਾਲੀ ਦਲ ਨੇ ਪੰਜਾਬ ਵਿਚ 2007 ਤੋਂ ਲੈ ਕੇ 2017 ਤੱਕ ਲਗਾਤਾਰ 2 ਵਾਰ ਸਰਕਾਰ ਚਲਾਈ। 

In The Market