LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਕੋਰੋਨਾ ਵਾਇਰਸ: 2 ਮੰਤਰੀਆਂ ਤੇ ਡਿਪਟੀ ਸਪੀਕਰ ਤੋਂ ਬਾਅਦ ਪਟਿਆਲਾ DC ਨਿਕਲੇ ਪਾਜ਼ੇਟਿਵ

1aug dc

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਲੁਧਿਆਣਾ ਤੇ ਜਲੰਧਰ ਵਿਚ ਹੋਈਆਂ ਹਨ। ਉਥੇ ਹੀ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਕੋਵਿਡ ਪਾਜ਼ੇਟਿਵ ਹੋ ਗਈ ਹੈ। ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

Also Read: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ, ਗੈਂਗਸਟਰ ਗੋਲਡੀ ਬਰਾੜ ਨੇ ਤਿਆਰ ਕੀਤੇ ਸਨ 9 ਸ਼ੂਟਰ

ਇਸ ਤੋਂ ਪਹਿਲਾਂ ਜੇਲ੍ਹ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ, ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਤੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਵੀ ਪਾਜ਼ੇਟਿਵ ਹੋ ਚੁੱਕੇ ਹਨ। ਪੰਜਾਬ ਦੇ ਲਿਹਾਜ਼ ਨਾਲ ਚਿੰਤਾਜਨਕ ਗੱਲ ਇਹ ਹੈ ਕਿ 102 ਮਰੀਜ਼ ਲਾਈਫ ਸੇਵਿੰਗ ਸਪੋਰਟ ਉੱਤੇ ਪਹੁੰਚ ਗਏ ਹਨ। ਇਨ੍ਹਾਂ ਵਿਚੋਂ 86 ਆਕਸੀਜਨ, 14 ICU ਤੇ 2 ਵੈਂਟੀਲੇਟਰ ਉੱਤੇ ਹਨ।

24 ਘੰਟਿਆਂ ਵਿਚ 467 ਮਰੀਜ਼, 3 ਹਜ਼ਾਰ ਤੋਂ ਵਧੇਰੇ ਐਕਟਿਵ ਕੇਸ
ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ 467 ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਐਕਟਿਵ ਕੇਸ 3,121 ਹੋ ਚੁੱਕੇ ਹਨ। ਸਭ ਤੋਂ ਵਧੇਰੇ 75 ਮਰੀਜ਼ ਜਲੰਧਰ, ਮੋਹਾਲੀ ਵਿਚ 63, ਲੁਧਿਆਣਾ ਵਿਚ 46, ਪਟਿਆਲਾ ਵਿਚ 37 ਮਰੀਜ਼ ਮਿਲੇ ਹਨ। ਪੰਜਾਬ ਵਿਚ ਪਾਜ਼ੇਟਿਵਿਟੀ ਰੇਟ 4.68 ਫੀਸਦ ਪਹੁੰਚ ਚੁੱਕੀ ਹੈ। ਐਤਵਾਰ ਨੂੰ 10,591 ਸੈਂਪਲ ਲਏ ਗਏ ਸਨ, ਜਦਕਿ 9974 ਦੀ ਕੋਵਿਡ ਟੈਸਟਿੰਗ ਹੋਈ।

Also Read: ਪੰਜਾਬ AG 'ਤੇ ਨਵਾਂ ਘਮਸਾਣ: ਕਾਂਗਰਸ ਨੇ ਵਿਨੋਦ ਘਈ ਦੇ ਭਰਾ ਨੂੰ ਲਾਇਆ ਲੀਗਲ ਸੈੱਲ ਚੇਅਰਮੈਨ

ਕਾਂਗਰਸ ਬੋਲੀ- ਸਰਕਾਰ ਦੇਵੇ ਧਿਆਨ
ਪੰਜਾਬ ਸਰਕਾਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਨੂੰ ਕੋਰੋਨਾ ਦੀ ਹਾਲਤ ਉੱਤੇ ਅਲਰਟ ਕੀਤਾ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿਚ ਮਾਸਕ ਲਾਜ਼ਮੀ ਹੋਣ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਵਧੇ ਕੋਵਿਡ ਕੇਸਾਂ ਨਾਲ ਸਾਵਧਾਨ ਹੋਣ ਦੀ ਲੋੜ ਹੈ। ਪੰਜਾਬ ਸਰਕਾਰ ਨੂੰ ਸਾਵਦਾਨ ਹੋਣਾ ਚਾਹੀਦਾ ਹੈ ਤਾਂਕਿ ਕਿਤੇ ਬਹੁਤ ਦੇਰ ਨਾਲ ਹੋ ਜਾਵੇ। ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ। 

In The Market