LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਬੰਦ : ਯਾਤਰੀ ਕਿਰਪਾ ਕਰਕੇ ਧਿਆਨ ਦੇਣ, ਆਵਾਜਾਈ ਰਹੇਗੀ ਠੱਪ 

rail roko kissan

ਚੰਡੀਗੜ੍ਹ- ਪੰਜਾਬ ਦੇ ਕਿਸਾਨ ਐਤਵਾਰ ਨੂੰ ਇਕ ਵਾਰ ਫਿਰ ਤੋਂ ਰੇਲਾਂ ਰੋਕਣ ਲਈ ਲਾਈਨਾਂ ਅਤੇ ਸੜਕੀ ਆਵਾਜਾਈ ਬੰਦ ਕਰਨ ਲਈ ਬੈਠਣ ਵਾਲੇ ਹਨ। ਕਿਸਾਨ ਯੂ.ਪੀ. ਦੇ ਲਖੀਮਪੁਰ ਖੀਰੀ ਵਿਚ ਹੋਏ ਹਾਦਸੇ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਇਨਸਾਫ ਦੀ ਮੰਗ ਕਰਨਗੇ। ਪੰਜਾਬ ਦੇ ਕਿਸਾਨ ਸੰਗਠਨਾਂ ਨੇ ਐਤਵਾਰ ਨੂੰ 4 ਘੰਟੇ ਲਈ ਰੇਲ ਮਾਰਗ ਅਤੇ ਸੜਕੀ ਰਸਤੇ ਪ੍ਰਭਾਵਿਤ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਅੰਮ੍ਰਿਤਸਰ ਆਉਣ ਅਤੇ ਜਾਣ ਵਾਲੀਆਂ ਕਈ ਮਹੱਤਵਪੂਰਨ ਗੱਡੀਆਂ ਪ੍ਰਭਾਵਿਤ ਹੋਣ ਵਾਲੀਆਂ ਹਨ।
ਕਿਸਾਨ ਸੰਯੁਕਤ ਮੋਰਚਾ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਸਵੇਰੇ 11 ਵਜੇ ਅੰਮ੍ਰਿਤਸਰ ਰੇਲਵੇ ਟ੍ਰੈਕ 'ਤੇ ਬੈਠ ਜਾਣਗੇ। ਕੁਝ ਕਿਸਾਨ ਸੰਗਠਨ ਸ਼ਹਿਰ ਦੇ ਦੋਵੇਂ ਮਹੱਤਵਪੂਰਨ ਸ਼ਹਿਰ ਦੇ ਦੋਵੇਂ ਮਹੱਤਵਪੂਰਨ ਟੋਲ ਪਲਾਜ਼ਾ 'ਤੇ ਵੀ ਇਕੱਠੇ ਹੋਣਗੇ ਅਤੇ ਸੜਕੀ ਰਸਤਾ ਬੰਦ ਕਰਨਗੇ। ਇਹ ਪ੍ਰਦਰਸ਼ਨ ਦੁਪਹਿਰ 3 ਵਜੇ ਤੱਕ ਰਹੇਗਾ। ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਲਖੀਮਪੁਰ ਖੀਰੀ ਵਿਚ ਹੋਈ ਘਟਨਾ ਨੂੰ 9 ਮਹੀਨੇ ਬੀਤ ਚੁੱਕੇ ਹਨ। ਪਰ ਕਿਸਾਨ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ।
ਕਿਸਾਨਾਂ ਦੇ ਇਸ ਐਲਾਨ ਤੋਂ ਬਾਅਦ ਅੰਮ੍ਰਿਤਸਰ ਤੋਂ ਚੱਲਣ ਅਤੇ ਆਉਣ ਵਾਲੀਆਂ ਦੋਵੇਂ ਸਾਈਡ ਦੀਆਂ ਟ੍ਰੇਨਾਂ ਪ੍ਰਭਾਵਿਤ ਹੋਣ ਵਾਲੀਆਂ ਹਨ। ਮੁੱਖ ਟ੍ਰੇਨਾਂ ਦੀ ਗੱਲ ਕਰੀਏ ਤਾਂ ਦੁਪਹਿਰ 1 ਵਜੇ ਅੰਮ੍ਰਿਤਸਰ ਪਹੁੰਚਣ ਵਾਲੀ ਅੰਮ੍ਰਿਤਸਰ ਸ਼ਤਾਬਦੀ, ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਫੈਸਟੀਵਲ ਸਪੈਸ਼ਲ 09613, ਇੰਟਰ ਸਿਟੀ ਸੁਪਰਫਾਸਟ ਸਪੈਸ਼ਲ 12411, ਅੰਮ੍ਰਿਤਸਰ ਐਕਸਪ੍ਰੈਸ19611, ਕਟਿਹਾਰ-ਅੰਮ੍ਰਿਤਸਰ ਸਪੈਸ਼ਲ 15707 ਆਦਿ ਮੁੱਖ ਟ੍ਰੇਨਾਂ ਪ੍ਰਭਾਵਿਤ ਹੋਣ ਵਾਲੀਆਂ ਹਨ।

In The Market