LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹੀਆਂ ਨੂੰ ਮਿਲੇਗੀ ਕੇਂਦਰੀ ਗ੍ਰਹਿ ਮੰਤਰੀ ਤੋਂ ਸੌਗਾਤ, 3 ਸਕੂਲਾਂ ਦਾ ਹੋਵੇਗਾ ਉਦਘਾਟਨ 

30 july amit shah

ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਚੰਡੀਗੜ ਪਹੁੰਚ ਗਏ ਹਨ। ਏਅਰਪੋਰਟ (airport) 'ਤੇ ਸਖ਼ਤ ਸੁਰੱਖਿਆ ਪਹਿਰੇ ਵਿਚਾਲੇ ਉਹ ਪੰਜਾਬ ਰਾਜ ਭਵਨ (Punjab Raj Bhavan) ਵੱਲ ਜਾ ਰਹੇ ਹਨ। ਅੱਜ ਉਹ ਚੰਡੀਗੜ੍ਹ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। 4 ਮਹੀਨੇ ਬਾਅਦ ਇਕ ਵਾਰ ਫਿਰ ਉਹ ਅੱਜ ਚੰਡੀਗੜ੍ਹ ਗਏ ਹਨ। ਪੰਜਾਬ ਰਾਜ ਭਵਨ ਵਿਚ ਉਹ ਡਰੱਗ ਕੰਟਰੋਲ ਨੂੰ ਲੈ ਕੇ ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) (NCB) ਦੀ ਕਾਨਫਰੰਸ ਅਟੈਂਡ ਕਰਨਗੇ। ਇਸ ਤੋਂ ਇਲਾਵਾ ਸ਼ਹਿਰ ਵਿਚ ਆਈਆਂ ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ।
ਉਥੇ ਹੀ ਮੌਲੀ ਜਾਗਰਾਂ ਵਿਚ ਬਣੇ ਸਰਕਾਰੀ ਮਾਡਲ ਸਕੂਲ ਦਾ ਵੀ ਉਦਘਾਟਨ ਕਰਨਗੇ। ਉਹ ਪ੍ਰੋਗਰਾਮ ਦੌਰਾਨ ਸ਼ਹਿਰ ਵਿਚ 35 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੁਲ ਤਿੰਨ ਸਕੂਲਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿਚ ਮੌਲੀ ਜਾਗਰਾਂ ਸਕੂਲ ਤੋਂ ਇਲਾਵਾ ਸੈਕਟਰ 12 ਪੀ.ਜੀ.ਆਈ. ਵਿਚ ਬਣਿਆ ਸਰਕਾਰੀ ਮਾਡਲ ਹਾਈ ਸਕੂਲ ਅਤੇ ਕਿਸ਼ਨਗੜ ਵਿਚ ਬਣਿਆ ਸਰਕਾਰੀ ਮਾਡਲ ਮਿਡਲ ਸਕੂਲ ਸ਼ਾਮਲ ਹੈ।
ਇਸ ਤੋਂ ਇਲਾਵਾ ਸੈਕਟਰ 43 ਵਿਚ ਚੰਡੀਗੜ ਜ਼ਿਲਾ ਅਦਾਲਤ ਅਤੇ ਜੂਡੀਸ਼ੀਅਲ ਅਕੈਡਮੀ ਦੀ ਗ੍ਰਾਂਡ ਵਿਚਾਲੇ 70 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਲਟੀ ਲੈਵਲ ਪਾਰਕਿੰਗ ਦਾ ਨੀਂਹ ਪੱਥਰ ਵੀ ਰੱਖਣਗੇ। ਹਰ ਘਰ ਤਿਰੰਗਾ ਅਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਤਹਿਤ ਸੁਖਨਾ ਲੇਕ 'ਤੇ ਲੇਜ਼ਰ ਸ਼ੋਅ ਸ਼ਾਮ ਨੂੰ ਹੈ। ਇਸ ਵਿਚ ਵੀ ਅਮਿਤ ਸ਼ਾਹ ਖਾਸ ਤੌਰ 'ਤੇ ਪਹੁੰਚਣਗੇ।

In The Market