LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੀ ਧੀ ਨੇ ਕਾਮਨਵੈਲਥ 'ਚ ਜਿੱਤਿਆ ਮੈਡਲ, ਮਾਨ ਸਰਕਾਰ ਵਲੋਂ 40 ਲੱਖ ਰੁਪਏ ਨਕਦ ਇਨਾਮ ਦਾ ਐਲਾਨ

2aug boxer

ਚੰਡੀਗੜ੍ਹ- ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਪਿੰਡ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਨਿਵਾਸੀਆਂ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਭੰਗੜੇ ਵੀ ਪਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਗਈ ਹੈ।

Also Read: ਅਗਸਤ 'ਚ ਵੀ ਜੰਮ ਕੇ ਹੋਵੇਗੀ ਬਰਸਾਤ, ਕੱਲ੍ਹ ਤੋਂ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ

 

ਇਸੇ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਹਰਜਿੰਦਰ ਕੌਰ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਉੱਥੇ ਹੀ ਉਸ ਲਈ 40 ਲੱਖ ਰੁਪਏ ਨਕਦ ਇਨਾਮ ਦਾ ਵੀ ਐਲਾਨ ਕੀਤਾ। ਉਨ੍ਹਾਂ ਕੀਤੇ ਟਵੀਟ ਵਿਚ ਲਿਖਿਆ ਕਿ ਬਰਮਿੰਘਮ ਖੇਡਾਂ 2022 ਵਿੱਚ ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੂੰ ਪੰਜਾਬ ਸਰਕਾਰ ਖੇਡ ਵਿਭਾਗ ਦੀ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ। ਇਸ ਮਾਣਮੱਤੀ ਖਿਡਾਰਨ ਦੀ ਇਹ ਪ੍ਰਾਪਤੀ ਆਉਣ ਵਾਲੇ ਖਿਡਾਰੀਆਂ ਖ਼ਾਸ ਕਰਕੇ ਸਾਡੀਆਂ ਬੱਚੀਆਂ ਨੂੰ ਉਤਸ਼ਾਹਤ ਕਰੇਗੀ।

Also Read: ਸਾਬਕਾ CM ਚੰਨੀ ਦੀ SMO ਭਰਜਾਈ ਨੇ ਦਿੱਤਾ ਅਸਤੀਫਾ, ਹਸਪਤਾਲ ਦੇ ਖਸਤਾ ਹਾਲ 'ਤੇ ਭੜਕੇ ਸਨ ਸਿਹਤ ਮੰਤਰੀ

ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਸਾਧਾਰਣ ਪਰਿਵਾਰਾਂ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮਹਿਲਾ ਵੇਟਲਿਫਟਰ ਹਰਜਿੰਦਰ ਕੌਰ ਨੇ 71 ਕਿਲੋ ਵਰਗ ਵਿੱਚ ਕੁੱਲ 212 ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤਿਆ। ਹਰਜਿੰਦਰ ਨੇ 93 ਕਿਲੋ ਸਨੈਚ ਤੇ 119 ਕਿਲੋ ਕਲੀਨ ਜਰਕ ਚੁੱਕਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਹੈ।

Also Read: 'ਰਾਤ 3 ਵਜੇ ਹੀਰੋ ਬੁਲਾਏ ਤਾਂ ਜਾਣਾ ਪਵੇਗਾ, ਸਮਝੌਤਾ ਨਾ ਕੀਤਾ ਤਾਂ...', ਮੱਲਿਕਾ ਸ਼ੇਰਾਵਤ ਨੇ ਖੋਲ੍ਹੇ ਕਈ ਰਾਜ਼

ਹਰਜਿੰਦਰ ਕਬੱਡੀ ਤੇ ਰੱਸ਼ਾਕਸ਼ੀ ਦੀ ਵੀ ਖਿਡਾਰਨ ਰਹੀ ਹੈ। ਹਰਜਿੰਦਰ ਕੌਰ ਦੇ ਕੋਚ ਰਹੇ ਪਰਮਜੀਤ ਸ਼ਰਮਾ ਦੱਸਦੇ ਹਨ ਕਿ ਹਰਜਿੰਦਰ ਬਹੁਤ ਮਿਹਨਤੀ ਰਹੀ ਹੈ। ਪਹਿਲਾਂ ਟਗ ਆਫ ਵਾਰ ਖੇਡੀ ਤੇ ਫੇਰ ਸਾਲ 2016 'ਚ ਵੇਟ ਲਿਫਟਿੰਗ ਸ਼ੁਰੂ ਕੀਤੀ। ਕੋਚ ਸ਼ਰਮਾ ਅਨੁਸਾਰ ਸਿਖਲਾਈ ਦੌਰਾਨ ਹਰਜਿੰਦਰ ਕਾਫੀ ਸਮਾਂ ਉਹਨਾਂ ਦੇ ਘਰ ਵੀ ਰਹਿੰਦੀ ਰਹੀ ਹੈ।

In The Market