LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Doaba
jld rpe

ਜਲੰਧਰ: ਪੰਜਾਬ ਵਿਚ ਜਬਰ ਜਨਾਹ (rape case)ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ 13 ਸਾਲਾ ਬੱਚੀ (rape case) ਹੈਵਾਨੀਅਤ ਦੀ ਸ਼ਿਕਾਰ ਹੋ ਗਈ। ਦੱਸ ਦੇਈਏ ਕਿ ਇਹ ਘਟਨਾ (jalandhar) ਜਲੰਧਰ ਦੇ (baldev nagar) ਬਲਦੇਵ ਨਗਰ ਤੋਂ ਸਾਹਮਣੇ ਆਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਆਂਢੀ ਨੌਜਵਾਨ ਅਤੇ ਉਸਦੇ ਸਾਥੀ ਨੇ ਅਗਵਾ ਕੀਤਾ ਸੀ ਅਤੇ ਫਿਰ ਬਲਾਤਕਾਰ ਕੀਤਾ ਗਿਆ ਅਤੇ ਬੁੱਧਵਾਰ ਨੂੰ ਘਰ ਦੇ ਬਾਹਰ ਛੱਡ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਲੜਕੀ ਦਾ (medicial) ਮੈਡੀਕਲ ਕਰਵਾਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।  ਇਹ ਵੀ ਪੜੋ: ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ 'ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ ਦੱਸਣਯੋਗ ਹੈ ਇੱਕ 13 ਸਾਲਾ ਨਾਬਾਲਿਗ (girl) ਲੜਕੀ ਦੇ ਮਾਪਿਆਂ ਨੇ ਜਲੰਧਰ ਦੇ ਰਾਮਾ ਮੰਡੀ ਥਾਣਾ ਖੇਤਰ ਅਧੀਨ ਆਉਂਦੇ ਬਲਦੇਵ ਨਗਰ ਵਿੱਚ ਅਗਵਾ ਅਤੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਿਤਾ ਨੇ ਗੁਆਂਢ ਵਿੱਚ ਰਹਿਣ ਵਾਲੇ ਨੌਜਵਾਨ ਦਾ ਨਾਮ ਲਿਖਿਆ ਹੈ, ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਗਈ ਸੀ। ਇਹ ਵੀ ਪੜੋ: ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਲੜਕੀ ਦੇ ਪਿਤਾ ਨੇ ਦੱਸਿਆ ਕਿ ਗੁਆਂਢੀ ਰੋਹਿਤ ਆਪਣੇ ਸਾਥੀ ਦੇ ਨਾਲ ਮੰਗਲਵਾਰ ਨੂੰ ਆਪਣੀ 13 ਸਾਲਾ ਬੇਟੀ ਨੂੰ ਜ਼ਬਰਦਸਤੀ ਲੈ ਗਿਆ ਅਤੇ ਕੱਲ੍ਹ ਉਸਨੂੰ ਛੱਡ ਕੇ ਚਲਾ ਗਿਆ। ਉਸਦੇ ਹੱਥ ਬੰਨ੍ਹੇ ਹੋਏ ਸਨ ਅਤੇ ਸੱਟਾਂ ਵੀ ਲੱਗੀਆਂ ਸਨ। ਰਾਮਾਂ ਮੰਡੀ ਥਾਣੇ ਦੇ ਇੰਚਾਰਜ ਸੁਲੱਖਣ ਸਿੰਘ ਨੇ ਦੱਸਿਆ ਕਿ ਲੜਕੀ ਆਪਣੀ ਮਰਜ਼ੀ ...

beta

ਹੁਸ਼ਿਆਰਪੁਰ: ਪੰਜਾਬ ਵਿਚ (New born baby) ਨਵਜਾਤ ਬੱਚਾ ਦੇ ਲਵਾਰਿਸ ਮਿਲਣ ਦੀ ਘਟਨਾਂਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਤਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਸ਼ਿਵਾਲਿਕ ਐਨਕਲੇਵ 'ਚ ਅੱਜ ਇਕ ਨਵ-ਜੰਮਿਆ ਬੱਚਾ ਮਿਲਣ ਦੀ ਖਬਰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮੱਚ ਗਈ।   ਇਹ ਵੀ ਪੜੋ: ਪੰਜਾਬ ’ਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਸਰਕਾਰ ਤੋਂ ਨਿਰਾਸ਼ ਕਿਸਾਨ  ਮਿਲੀ ਜਾਣਕਾਰੀ ਦੇ ਮੁਤਾਬਿਕ (New born baby) ਨਵਜੰਮੇ ਬੱਚੇ ਨੂੰ ਪੁਰਾਣੀ ਬਾਲਟੀ 'ਚ ਰੱਖਿਆ ਗਿਆ ਸੀ ਅਤੇ ਲਾਲ ਕੱਪੜੇ ਨਾਲ ਲਪੇਟਿਆ ਗਿਆ ਸੀ। ਰਾਹਗੀਰਾਂ ਨੇ ਰੋਣ ਦੀ ਅਵਾਜ਼ ਵੇਖੀ, ਫਿਰ ਕੌਂਸਲਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਵਜੰਮੇ ਬੱਚੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇਹ ਘਟਨਾ ਹੁਸ਼ਿਆਰਪੁਰ ਵਿਚ ਮੁਹੱਲਾ ਸ਼ਿਵਾਲਿਕ ਨੇ...

corona graphs

ਨਵੀ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ (Coronavirus) ਦੀ ਦੂਜੀ ਲਹਿਰ ਦੀ ਰਫਤਾਰ ਹੁਣ ਥੋੜੀ ਮੱਠੀ ਪੈ ਗਈ ਹੈ। ਇਸ ਦੇ ਚਲਦੇ ਪੰਜਾਬ ਵਿੱਚ (Corona)ਕੋਰੋਨਾ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਪੰਜਾਬ 'ਚ ਵੀ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਹੈ। ਪਹਿਲਾਂ ਦੇ ਮੁਕਾਬਲੇ ਪੰਜਾਬ 'ਚ ਕੋਰੋਨਾ ਕੇਸਾਂ 'ਚ ਕਮੀ ਦਰਜ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਘੱਟ ਰਿਹਾ ਹੈ। ਬੁੱਧਵਾਰ ਸੂਬੇ 'ਚ ਕੋਰੋਨਾ ਵਾਇਰਸ ਦੇ 1407 ਨਵੇਂ ਕੇਸ ਦਰਜ ਕੀਤੇ ਗਏ ਜਦਕਿ 66 ਲੋਕਾਂ ਦੀ ਮੌਤ ਹੋਈ। ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ ਚੰਗੀ ਗੱਲ ਇਹ ਹੈ ਕਿ ਇਸ ਦੌਰਾਨ 2521 ਲੋਕਾਂ ਨੇ ਕੋਰੋਨਾ ਜੰਗ ਜਿੱਤੀ ਹੈ। ਪੰਜਾਬ 'ਚ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ 17,344 ਲੋਕਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 3,24 ਮਰੀਜ਼ ਆਕਸੀਜਨ ਸਪੋਰਟ ਤੇ ਹਨ। 240 ਅਜਿਹੇ ਮਰੀਜ਼ ਹਨ ਜਿੰਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ। ਇਹ ਵੀ ਪੜੋ: ਸਿਹਤ ਮੰਤਰੀ 'ਤੇ ਕੋਵਿਡ ਹਦਾਇਤਾਂ ਦੀ ਉਲੰਘਣਾ ਕਰਨ ਤੇ ਪਰਚਾ ਹੋਵੇ ਦਰਜ : ਐੱਨ ਕੇ ਸ਼ਰਮਾ ਕੋਰੋਨਾ ਮਹਾਮਾਰੀ (Coronavirus)ਦੀ ਦੂਸਰੀ ਲਹਿਰ ’ਚ ਗਿਰਾਵਟ ਜਾਰੀ ਹੈ। ਮਈ ਦੀ ਸ਼ੁਰੂਆਤ ’ਚ ਮਹਾਮਾਰੀ ਆਪਣੇ ਸਿਖਰ ’ਤੇ ਸੀ, ਉਦੋਂ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ 3.88 ਲੱਖ ਦਾ ਵਾਧਾ ਹੋਇਆ ਸੀ। ਗੌਰਤਲਬ ਹੈ ਕਿ ਦੇਸ਼ ’ਚ ਇਕ ਜੂਨ ਨੂੰ ਕੁੱਲ ਸਰਗਰਮ ਮਾਮਲੇ 17,89456 ਸਨ ਜੋ ਅੱਠ ਜੂਨ ਨੂੰ ਘੱਟ ਕੇ 12,26852 ਰਹਿ ਗਏ। ਇਸ ਤਰ੍ਹਾਂ ਜੂਨ ਦੇ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ 562604 ਦੀ ਗਿਰਾਵਟ ਆਈ ਹੈ।...

cheema

ਜਲੰਧਰ (ਇੰਟ.)- ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ (Harpal Cheema) ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ (Post Matric Scholarship) ਦੇ ਮੁੱਦੇ ਨੂੰ ਲੈ ਕੇ ਜਲੰਧਰ ਦੇ ਸਰਕਟ ਹਾਊਸ (Circut house) ਇਕ ਪ੍ਰੈਸ ਮੀਟ ਰੱਖੀ ਗਈ। ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਗਰੀਬ ਬੱਚਿਆਂ ਦੇ ਪੈਸੇ ਦੀ ਦੁਰਵਰਤੋਂ ਹੋਣ ਦੀ ਗੱਲ ਕਹੀ। ਉਨ੍ਹਾਂ ਨੇ ਸਾਧੂ ਸਿੰਘ ਧਰਮਸੋਤ (Sadhu Singh Dharamsot)ਅਤੇ ਮਨਪ੍ਰੀਤ ਬਾਦਲ (Manpreet Badal)ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਪੰਜਾਬ ਦੇ ਡੀ. ਜੀ. ਪੀ. ਨੂੰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh)ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਗਰੀਬ ਬੱਚਿਆਂ ਦਾ ਪੈਸਾ ਜਾਰੀ ਨਹੀਂ ਕੀਤਾ ਗਿਆ ਤਾਂ ਉਹ ਸੂਬੇ ਦੇ ਮੰਤਰੀਆਂ ਦਾ ਘਿਰਾਓ ਕਰਨਗੇ। ਕੋਰੋਨਾ ਤੋਂ ਹਾਰੇ ਮ੍ਰਿਤ...

jaipal bhullar

ਜਲੰਧਰ (ਇੰਟ.)- ਪੰਜਾਬ (Punjab) ਵਿਚ ਬੀਤੇ ਦਿਨੀਂ ਜਗਰਾਓਂ (jagrao)ਵਿਚ ਦੋ ਥਾਣੇਦਾਰ ਦੇ ਕਤਲ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਮੁੱਖ ਮੁਲਜ਼ਮ ਅਤੇ ਇਨਾਮੀ ਗੈਂਗਸਟਰ ਜੈਪਾਲ ਭੁੱਲਰ (Gangster jaipal Bhullar) ਅਤੇ ਜਸਪ੍ਰੀਤ ਜੱਸੀ (Jaspreet Jassi) ਦੇ ਐਨਕਾਉਂਟਰ (Encounter) ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਪੁਲਸ (Police) ਵਲੋਂ ਮਾਰ ਦਿੱਤਾ ਗਿਆ ਹੈ। ...ਤਾਂ ਇਸ ਤਰ੍ਹਾਂ ਬਣ ਗਿਆ ਇੰਸਪੈਕਟਰ ਦਾ ਪੁੱਤਰ ਜੈਪਾਲ ਗੈਂਗਸਟਰ ਪੁਲਿਸ ਨੇ ਪੰਜਾਬ ਵਿਚ 2 ਥਾਣੇਦਾਰਾਂ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਕੋਲਕਾਤਾ ਵਿਚ ਦੋਵਾਂ ਨੂੰ ਮੁਕਾਬਲੇ ਵਿਚ ਮਾਰਿਆ ਹੈ। ਇਸ ਤੋਂ ਇਲਾਵਾ ਇਹ ਕਾਰਵਾਈ ਦੋ-ਤਿੰਨ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਅੰਜਾਮ ਦਿੱਤਾ ਗਿਆ ਹੈ। STF ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਗੈਂਗਸਟਰ ਸ਼ਾਪੂਰਜੀ ਰ...

heavy rian fll

ਨਵੀਂ ਦਿੱਲੀ: ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਬਾਰਿਸ਼ (rain) ਦਾ ਸਿਲਸਲਾ ਜਾਰੀ ਹੈ। ਇਸ ਵਿਚਾਲੇ (Punjab) ਪੰਜਾਬ ਵਿਚ ਕੁਝ ਦਿਨ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਹੈ। ਦੂਜੇ ਪਾਸੇ ਉੱਤਰੀ ਭਾਰਤ ’ਚ ਇਨ੍ਹੀਂ ਦਿਨੀਂ ਭਿਆਨਕ ਗਰਮੀ ਨਾਲ ਤਾਪਮਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਪਰ ਪੰਜਾਬ, ਹਰਿਆਣਾ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਝੱਖੜ ਝੁੱਲਣ ਦੇ ਨਾਲ-ਨਾਲ ਬੂੰਦਾ-ਬਾਂਦੀ ਵੀ ਹੋਈ। ਇਹ ਵੀ ਪੜ੍ਹੋ- ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ 'ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰ ਉੱਧਰ ਮੌਨਸੂਨ ਕੇਰਲ ਤੇ ਤਾਮਿਲਨਾਡੂ ’ਚ ਆ ਚੁੱਕੀ ਹੈ ਤੇ ਉੱਥੇ ਭਾਰੀ ਵਰਖਾ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਆਉਂਦੀ 15 ਜੂਨ ਤੱਕ ਮੌਨਸੂਨ ਪੱਛਮੀ ਬੰਗਾਲ, ਬਿਹਾਰ ਤੇ ਝਾਰਖੰਡ ’ਚ ਵੀ ਆ ਜਾਵੇਗੀ। ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਰਾਜਾਂ ਨੂੰ ਹਾਲੇ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਤੱਕ ਤਪਸ਼ ਦਾ ਸਾਹਮਣਾ ਕਰਨਾ ਪਵੇਗਾ। ਉਂਝ ਆਉਂਦੇ ਐਤਵਾਰ ਤੇ ਸੋਮਵਾਰ ਭਾਵ 13 ਤੇ 14 ਜੂਨ ਨੂੰ ਕੁਝ ਛਿੱਟਾਂ ਪੈਣ ਨਾਲ ਮੌਸਮ ਕੁਝ ਸੁਹਾਵਣਾ ਹੋ ਸਕਦਾ ਹੈ। ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ ਮੌਸਮ ਵਿਗਿਆਨੀਆਂ ਅਨੁਸਾਰ ਚਾਰ ਦਿਨਾਂ ਬਾਅਦ ਬੰਗਾਲ ਦੀ ਖਾੜੀ ਵਿੱਚ ਹਲਚਲ ਹੋਵੇਗੀ ਅਤੇ ਇਹ ਮੌਨਸੂਨ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਹੋਵੇਗਾ। ਜਿਕਰਯੋਗ ਹੈ ਕਿ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ 'ਤੇ ਆ ਗਿਆ। ਘੱਟੋ ਘੱਟ ਤਾਪਮਾਨ 21.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰੇ ਨਮੀ ਦੀ ਮਾਤਰਾ 68 ਪ੍ਰਤੀਸ਼ਤ ਦਰਜ ਕੀਤੀ ਗਈ ਜੋ ਸ਼ਾਮ ਨੂੰ ਘੱਟ ਕੇ 46 ਪ੍ਰਤੀਸ਼ਤ ਰਹਿ ਗਈ। 24 ਘੰਟਿਆਂ ਵਿੱਚ 18 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹ...

khaira sukhpal

ਭੁਲੱਥ (ਬਿਊਰੋ)- ਅੱਜ ਕਲ ਪੰਜਾਬ ਵਿਚ ਪੋਸਟਰ ਲਗਾਉਣ ਦਾ ਤਾਂ ਜਿਵੇਂ ਦੌਰ ਹੀ ਚੱਲ ਪਿਆ ਹੋਵੇ। ਜਦੋਂ ਕੋਈ ਪਾਰਟੀ ਆਗੂ ਜਾਂ ਲੀਡਰ ਹਲਕੇ ਵਿਚ ਨਜ਼ਰ ਆਉਣੋਂ ਬੰਦ ਹੋ ਜਾਂਦਾ ਹੈ ਤਾਂ ਉਸ ਦੇ ਪੋਸਟਰ ਹਲਕੇ ਵਿਚ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਲੱਗਣ ਤੋਂ ਬਾਅਦ ਹੁਣ ਇਕ ਵਾਰ ਫਿਰ ਪੋਸਟਰ ਲੱਗੇ ਹਨ ਪਰ ਇਹ ਪੋਸਟਰ ਕਿਸੇ ਹੋਰ ਦੇ ਨਹੀਂ ਸਗੋਂ ਹੁਣੇ-ਹੁਣੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਲੱਗੇ ਹਨ। ਭੁਲੱਥ ਵਿਖੇ ਸੁਖਪਾਲ ਖਹਿਰਾ ਦੇ ਇਸ ਪੋਸਟਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਾਤਨੀ ਰਿਪੋਰਟਰ ਦੋਸਤ ਆਰੂਸਾ ਆਲਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਕਈ ਗੱਲਾਂ ਲਿਖੀਆਂ ਹਨ। ਇਸ ਪੋਸਟਰ ਵਿਚ ਆਰੂਸਾ ਆਲਮ ਬਾਰੇ ਵੀ ਲਿਖਿਆ ਹੈ। ਇਸ ਵਿਚ ਜੋ ਵੀ ਲਿਖਿਆ ਹੈ ਤੁਸੀਂ ਉਹ ਖੁਦ ਹੀ ਦੇਖ ਲਓ। ਇਹ ਵੀ ਪੜ੍ਹੋ- ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ 'ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰਤੁਹਾਨੂੰ ਦੱਸ ਦਈੇ ਕਿ ਬੀਤੇ ਦਿਨੀਂ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਆਪ ਵਿਧਾਇਕ ਜਿਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਤਿੰਨਾਂ ਵਿਧਾਇਕਾਂ ਨੇ ਆਪ ਪਾਰਟੀ ਅਤੇ ਸੀਨੀਅਰ ਲੀਡਰਾਂ 'ਤੇ ਇਲਜ਼ਾਮ ਲਗਾਏ।   ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ 'ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰਭੁੱਲਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਜਾਣ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ’ਚ ਹੀ ਨਹੀਂ ਸਗੋਂ ਹੋਰ ਵੀ ਕਈ ਥਾਵਾਂ ’ਤੇ ਲੋਕਾਂ ਵਲੋਂ ਸਵਾਲ ਕੀਤੇ ਜਾ ਰਹੇ ਹਨ। ਭੁੱਲਥ ਹਲਕੇ ’ਚ ਇਸ ਸਮੇਂ ਭਾਵੇ ਖੁਸ਼ੀ ਮਨਾਈ ਜਾ ਰਹੀ ਹੈ ਪਰ ਲੋਕ ਇਸ ਗੱਲ ਤੋਂ ਖਫ਼ਾ ਹੋ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿਨ੍ਹਣ ਵਾਲੇ ਸੁਖਪਾਲ ਸਿੰਘ ਖਹਿਰਾ ਅੱਜ ਕੈਪਟਨ ਨੂੰ ਪਸੰਦ ਕਿਵੇਂ ਕਰਨ ਲੱਗ ਪਏ? ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਹੀ ਕੁਝ ਆਗੂਆਂ ਦਾ ਵੀ ਵਿਰੋਧ ਉਨ੍ਹਾਂ ਨੂੰ ਝੱਲਣਾ ਪੈ ਸਕਦਾ ਹੈ। ਇਸ ਸਬੰਧੀ ਜਦੋਂ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਕੰਮ ਕੀਤਾ ਹੈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਗਲਤੀ ਨਾਲ ਵੀ ਸਾਹਮਣੇ ਆ ਜਾਵੀਂ, ਨਹੀਂ ਤਾਂ ਤੇਰੀ ਖੈਰ ਨਹੀਂ। ਉਨ੍ਹਾਂ ਕਿਹਾ ਕਿ ਰਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਏ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਇਹ ਪੋਸਟਰ ਲਗਵਾਏ ਹਨ। ਇਸ ਵਿਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਗਲਤ ਲਿਖਿਆ ਹੈ।...

customer care

ਜਲੰਧਰ (ਬਿਊਰੋ)- ਸਾਈਬਰ ਠੱਗਾਂ  (Cyber Fraud)ਦੀ ਅੱਖ ਹਮੇਸ਼ਾ ਤੁਹਾਡੇ ਖਾਤੇ 'ਤੇ ਹੁੰਦੀ ਹੈ ਅਤੇ ਉਹ ਵੇਖਦੇ ਰਹਿੰਦੇ ਹਨ ਕਿ ਜਿਵੇਂ ਹੀ ਕੋਈ ਗਲਤੀ ਕਰੇ ਤਾਂ ਉਹ ਉਸ ਨੂੰ ਆਪਣਾ ਸ਼ਿਕਾਰ ਬਣਾ ਲੈਣ। ਸ਼ਹਿਰ ਵਿਚ ਸਾਈਬਰ ਕ੍ਰਾਈਮ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਸਾਈਬਰ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਠੱਗੀਆਂ ਕਰਦੇ ਹਨ ਅਤੇ ਉਨ੍ਹਾਂ ਦੇ ਖਾਤਿਆਂ ਵਿਚੋਂ ਲੱਖਾਂ ਰੁਪਏ ਉਡਾ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਸ਼ਹਿਰ (jalandhar city)ਦਾ ਸਾਹਮਣੇ ਆਇਆ ਹੈ। ਇਥੋਂ ਦੇ ਆਦਰਸ਼ ਨਗਰ ਦੀ ਰਹਿਣ ਵਾਲੀ ਮਹਿਲਾ ਦੇ ਖਾਤੇ 'ਚੋਂ ਸਾਈਬਰ ਕ੍ਰਾਈਮ ਕਰਨ ਵਾਲੇ ਤਿੰਨ ਠੱਗਾਂ ਨੇ ਕਰੀਬ 2.60 ਲੱਖ ਰੁਪਏ ਕੱਢ ਲਏ। ਮਾਮਲੇ ਦੀ ਸ਼ਿਕਾਇਤ ਪੁਲਸ ਕਮਿਸ਼ਨਰ (Police Commissioner) ਨੂੰ ਦਿੱਤੀ ਗਈ ਤਾਂ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਗਈ। ਸਾਈਬਰ ਸੈੱਲ (cyber cell) ਦੀ ਟੀਮ ਨੇ ਮਾਮਲਾ ਟ੍ਰੇਸ ਕੀਤਾ ਤਾਂ ਸਾਰੇ ਖਾਤੇ ਉੱਤਰ-ਪ੍ਰਦੇਸ਼ ਅਤੇ ਬਿਹਾਰ ਦੇ ਨਿਕਲੇ। ਪੁਲਸ ਨੂੰ ਦਰਜ ਬਿਆਨ 'ਚ ਆਦਰਸ਼ ਨਗਰ ਦੀ ਰਹਿਣ ਵਾਲੇ ਡਾਕਟਰ ਦਮਨਦੀਪ ਸਿੰਘ ਬਿੰਦਰਾ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ 'ਚ ਉਨ੍ਹਾਂ ਦੇ ਆਨਲਾਈਨ ਪੇਮੈਂਟ ਦਾ ਭੁਗਤਾਨ ਕੀਤੇ ਜਾਣ ਵਾਲੇ ਗੂਗਲ-ਪੇਅ ਐਪ 'ਚ ਕਿਸੇ ਤਰ੍ਹਾਂ ਦੀ ਕੋਈ ਖਾਮੀ ਆ ਗਈ ਸੀ, ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਇੰਟਰਨੈੱਟ 'ਤੇ ਗੂਗਲ ਪੇਅ ਦਾ ਨੰਬਰ ਸਰਚ ਕੀਤਾ ਅਤੇ ਨੰਬਰ ਮਿਲਣ 'ਤੇ ਉਸ 'ਤੇ ਕਾਲ ਕੀਤੀ। ਥੋੜ੍ਹੀ ਦੇਰ ਬਾਅਦ ਹੀ ਕਿਸੇ ਹੋਰ ਨੰਬਰ ਤੋਂ ਕਾਲ ਆਈ ਅਤੇ ਉਨ੍ਹਾਂ ਵਲੋਂ ਡ...

ielts

ਜਲੰਧਰ (ਬਿਊਰੋ)- ਕੋਰੋਨਾ ਵਾਇਰਸ ਕਾਰਣ ਪੂਰੇ ਦੇਸ਼ ਵਿਚ ਲੋਕਾਂ ਦੇ ਕੰਮਕਾਰ ਠੱਪ ਪਏ ਹਨ ਜਿਸ ਕਾਰਣ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਜਿੱਥੇ ਸਕੂਲ ਕਾਲਜ ਅਤੇ ਹੋਰ ਸਿੱਖਿਆ ਨਾਲ ਜੁੜੇ ਸੈਂਟਰ ਬੰਦ ਹਨ। ਉਥੇ ਹੀ ਆਈਲੈਟਸ (IELTS) ਸੈਂਟਰਾਂ ਨੂੰ ਵੀ ਜਿੰਦਰੇ ਲੱਗੇ ਹੋਏ ਹਨ, ਜਿਸ ਕਾਰਣ ਆਈਲੈਟਸ ਸੈਂਟਰ ਚਲਾਉਣ ਵਾਲੇ ਮਾਲਕਾਂ ਨੂੰ ਤਾਂ ਹੁਣ ਕਿਰਾਇਆ ਅਤੇ ਬਿਜਲੀ ਦਾ ਬਿੱਲ ਭਰਨਾ ਵੀ ਔਖਾ ਹੋਇਆ ਪਿਆ ਹੈ। ਇਹ ਵੀ ਪੜ੍ਹੋ- Gold ਹੋਇਆ ਸਸਤਾ, ਹੁਣ ਇੰਨੇ ਰੁਪਏ ਵਿਚ ਮਿਲੇਗਾ 10 ਗ੍ਰਾਮ ਸੋਨਾਸਰਕਾਰ ਵੱਲੋਂ ਲਾਗੂ ਪਾਬੰਦੀਆਂ ਕਾਰਨ ਪੰਜਾਬ ਵਿੱਚ ਲੰਬੇ ਸਮੇਂ ਤੋਂ ਆਈਲੈਟਸ ਸੈਂਟਰ ਬੰਦ ਪਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀ ਤਾਂ ਪ੍ਰਭਾਵਿਤ ਹੋ ਹੀ ਰਹੇ ਹਨ। ਉਨ੍ਹਾਂ ਦੀ ਕਮਾਈ ਦਾ ਜ਼ਰੀਆ ਪੂਰੀ ਤਰ੍ਹਾਂ ਬੰਦ ਹੈ। ਆਈਲੈਟਸ ਸੈਂਟਰਾਂ ਵਿਖੇ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਵਾਲੇ ਟੀਚਰਾਂ ਦਾ ਵੀ ਗੁਜ਼ਾਰਾ ਔਖਾ ਹੋਇਆ ਪਿਆ ਹੈ। ਕਿਉਂਕਿ ਨਾ ਤਾਂ ਕੋਈ ਆਈਲੈਟਸ ਦੀ ਕੋਚਿੰਗ ਲੈਣ ਹੀ ਆ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਹੋਰ ਕੰਮ ਹੀ ਹੈ। ਇਹ ਵੀ ਪੜ੍ਹੋ-ਮਹਿਲਾ ਪੁਲਸ ਮੁਲਾਜ਼ਮ ਨਾਲ ਵਿਅਕਤੀ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ  ਉੱਥੇ ਹੀ ਆਈਲੈਟਸ ਕਰਕੇ ਵਿਦੇਸ਼ ਪੜਾਈ ਕਰਨ ਜਾਣ ਦੇ ਚਾਹਵਾਨ ਨੌਜਵਾਨਾਂ ਨੇ ਕਿਹਾ ਕਿ ਆਈਲੈਟਸ ਕਰਕੇ ਵਿਦੇਸ਼ ਪੜ੍ਹਾਈ ਕਰਨ ਦੀ ਉਨ੍ਹਾਂ ਇੱਛਾ ਹੁਣ ਪਤਾ ਨਹੀਂ ਕਦੋਂ ਤੱਕ ਪੂਰੀ ਹੋਣੀ ਹੈ ਕਿਉਂਕਿ ਨਾ ਤਾਂ ਹੁਣ ਉਹ ਅੱਗੇ ਪੜ੍ਹਾਈ ਕਰ ਸਕਦੇ ਹਨ ਅਤੇ ਨਾ ਹੀ ਆਈਲੈਟਸ ਕਰ ਸਕਦੇ ਹਨ ਜਿਸ ਕਾਰਣ ਉਨ੍ਹਾਂ ਦੀ ਪੜ੍ਹਾਈ ਵਿਚ ਗੈਬ ਪੈ ਜਾਣਾ ਹੈ ਜਿਸ ਦਾ ਉਨ੍ਹਾਂ ਦੇ ਕਰੀਅਰ 'ਤੇ ਅਸਰ ਪੈ ਸਕਦਾ ਹੈ। ਕੋਰੋਨਾ ਵਾਇਰਸ ਕਰਕੇ ਸੈਂਟਰ ਬੰਦ ਹਨ। ਇਸ ਕਰਕੇ ਆਪਣੀ ਪੜਾਈ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਸੈਂਟਰ ਬੰਦ ਹੋਣ ਕਰਕੇ ਰੈਗੂਲਰ ਪੜ੍ਹਾਈ ਕਰਨ ਵਿੱਚ ਦਿੱਕਤ ਆ ਰਹੀ ਹੈ। 

poolice mulajam

ਜਲੰਧਰ: ਅੱਜ ਦੁਪਹਿਰ (Jalandhar) ਜਲੰਧਰ ਵਿੱਚ ਟੀਵੀ ਸੈਂਟਰ ਦੇ ਸਾਹਮਣੇ ਵਾਲੀ ਸੜਕ ਤੇ ਡਿੱਗੇ ਸਬ-ਇੰਸਪੈਕਟਰ ਦਾ ਇੱਕ (video viral)ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸ਼ਰਾਬ ਪੀ ਲਈ ਸੀ ਅਤੇ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਉਸਨੂੰ ਹਸਪਤਾਲ ਲੈ ਗਈ। ਮੈਡੀਕਲ ਜਾਂਚ ਵਿਚ ਪਾਇਆ ਗਿਆ ਕਿ ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ ਅਤੇ ਵਧ ਰਹੇ ਬਲੱਡ ਪ੍ਰੈਸ਼ਰ ਕਾਰਨ ਡਿੱਗ ਪਿਆ, ਫਿਰ ਉਹ ਸੱਟ ਲੱਗਣ ਕਾਰਨ ਉਠ ਨਹੀਂ ਸਕਿਆ। ਸਿਵਲ ਹਸਪਤਾਲ ਵਿੱਚ ਦਾਖਲ ਇਸ ਪੁਲਿਸ ਅਧਿਕਾਰੀ ਦੀ ਹਾਲਤ ਹੁਣ ਚੰਗੀ ਹੈ। ਇਹ ਵੀ ਪੜ੍ਹੋ: ਗੂਗਲ ਨੇ ਭਾਰਤ ਦੀ ਇਸ ਭਾਸ਼ਾ ਨੂੰ ਦੱਸਿਆ ਭੱਦੀ, ਮੰਗੀ ਮੁਆਫੀ ਇਸ ਦੀ ਪਛਾਣ ਸਬ ਇੰਸਪੈਕਟਰ ਕਮਲਜੀਤ ਸਿੰਘ ਵਜੋਂ ਹੋਈ ਹੈ ਜੋ ਸਬ ਇੰਸਪੈਕਟਰ ਦਿਹਾਤੀ ਪੁਲਿਸ ਵਿਚ ਤਾਇਨਾਤ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਡਿੱਗ ਗਿਆ ਸੀ।ਏਸੀਪੀ ਸੈਂਟਰਲ ਹਰਸਿਮਰਤ ਸਿੰਘ ਚੇਤਰਾ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਅਸੀਂ ਮੌਕੇ‘ ਤੇ ਪਹੁੰਚੇ ਅਤੇ ਉਸਨੂੰ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਕਿ ਇਸ ਦਾ ਬਲੱਡ ਪ੍ਰੈਸ਼ਰ ਵਧਿਆ ਸੀ, ਇਸ ਲਈ ਇਹ ਡਿੱਗ ਗਿਆ ਅਤੇ ਇਸ ਦੇ ਸਿਰ ਨੂੰ ਸੱਟ ਲੱਗੀ। ਉਸ ਦੇ ਮੈਡੀਕਲ ਵਿਚ ਕੋਈ ਨਸ਼ੀਲਾ ਪਦਾਰਥ ਨਹੀਂ ਸੀ, ਪਰ ਉਹ ਹਾਈ ਬਲੱਡ ਪ੍ਰੈਸ਼ਰ ਕਾਰਨ ਹੈਰਾਨਕੁਨ ਸੀ। ਉਸ ਦੇ ਪਰਿਵਾਰਕ ਮੈਂਬਰ ਆ ਚੁੱਕੇ ਹਨ ਅਤੇ ਫਿਰ ਵੀ ਉਸ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ। 

corond44

ਚੰਡੀਗੜ੍ਹ: ਪੰਜਾਬ ਵਿਚ (Corona) ਕੋਰੋਨਾ ਦੇ ਮਾਮਲੇ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਅੱਜ ਚਲਦੇ ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਹ ਸਮਾਂ ਵਾਇਰਸ ਦੀ ਲਾਗ ਫੈਲਣ ਦੇ ਮਾਮਲੇ ਪੱਖੋਂ ਬਹੁਤ ਚੌਕਸੀ ਭਰਿਆ ਹੈ। ਮੌਤਾਂ ਤੇ ਨਵੇਂ ਮਾਮਲਿਆਂ ’ਚ ਮਾਮੂਲੀ ਵਾਧਾ ਵੇਖਣ ਨੂੰ ਮਿਲਿਆ ਪਰ ਫਿਰ ਵੀ ਇਹ ਅੰਕੜੇ ਰਾਹਤ ਦੇਣ ਵਾਲੇ ਹੀ ਹਨ। ਇਹ ਵੀ ਪੜੋ: ਅੰਮ੍ਰਿਤਾ ਰਾਓ ਦੀ ਫ਼ਿਲਮ 'ਵਿਆਹ' ਦਾ ਡਾਇਲੌਗ ਹੋ ਰਿਹਾ ਇਹਨੇ ਸਾਲਾਂ ਬਾਅਦ ਟਰੈਂਡ ਬੀਤੇ ਦਿਨੀ ਬਲੈਕ ਫੰਗਸ (Black fungus) ਦੇ ਕਰਕੇ ਤਿੰਨ ਹੋਰ ਮਰੀਜ਼ ਨੇ ਦਮ ਤੋੜ ਦਿੱਤਾ। 20 ਨਵੇਂ ਕੇਸ ਸਾਹਮਣੇ ਆਏ। ਇਸ ਗੰਭੀਰ ਬਿਮਾਰੀ ਨੇ ਰਾਜ ਵਿਚ ਹੁਣ ਤਕ 46 ਲੋਕਾਂ ਦੀ ਜਾਨ ਲੈ ਲਈ ਹੈ। ਹੁਣ ਤੱਕ 22 ਜ਼ਿਲ੍ਹਿਆਂ ਵਿੱਚ 320 ਕੇਸ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 43 ਕੇਸ ਦੂਜੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਵੱਖ ਵੱਖ ਜਿਲ੍ਹਿਆਂ ਦਾ ਹਾਲ ਬੁੱਧਵਾਰ ਨੂੰ ਜਿੱਥੇ ਬੀਤੇ ਕੱਲ੍ਹ ਦੀਆਂ 92 ਮੌਤਾਂ ਦੇ ਮੁਕਾਬਲੇ 97 ਮਰੀਜ਼ਾਂ ਨੇ ਦਮ ਤੋੜਿਆ, ਉੱਥੇ ਮੰਗਲਵਾਰ ਨੂੰ ਆਏ 2,182 ਕੇਸਾਂ ਦੇ ਮੁਕਾਬਲੇ ਬੁੱਧਵਾਰ ਨੂੰ 2,260 ਨਵੇਂ ਮਾਮਲੇ ਮਿਲੇ। ਚਿੰਤਾ ਇਸ ਲਈ ਵਧ ਜਾਂਦੀ ਹੈ ਕਿ ਲੁਧਿਆਣਾ, ਜਲੰਧਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ’ਚ ਨਵੇਂ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਦੇ ਮੁਕਾਬਲੇ ਵਧੀ ਹੈ। ਸੂਬੇ ’ਚ ਹੁਣ ਤੱਕ 5 ਲੱਖ 70 ਹਜ਼ਾਰ 73 ਵਿਅਕਤੀ ਕੋਰੋਨਾਵਾਇਰਸ ਦੀ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦ ਕਿ ਮੌਤਾਂ ਦਾ ਕੁੱਲ ਅੰਕੜਾ 14,755 ਹੋ ਗਿਆ ਹੈ। ਸੂਬੇ ’ਚ ਹਾਲੇ ਵੀ 31,179 ਮਰੀਜ਼ ਜ਼ੇਰੇ ਇਲਾਜ ਹਨ। ਸੂਬੇ ’ਚ ਐਕਟਿਵ ਦਰ 5.9 ਫ਼ੀਸਦੀ ਹੋ ਗਈ ਹੈ। ਇਸ ਪਿਛਲਾ ਕਾਰਨ ਰੀਕਵਰੀ (ਸਿਹਤਯਾਬੀ) ਦਰ ਦਾ ਵਧ ਕੇ 91.6% ਹੋਣਾ ਹੈ।...

4

ਚੰਡੀਗੜ੍ਹ:  ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ  (Lehmber Hussainpuri) 'ਤੇ ਬੱਚਿਆ ਤੇ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ  (Lehmber Hussainpuri) ਲਹਿੰਬਰ ਹੁਸੈਨਪੁਰੀ ਜਲੰਧਰ ਦੇ ਦਿਉਲ ਨਗਰ ਦੇ ਰਹਿਣ ਵਾਲੇ ਹਨ। ਬੀਤੀ ਰਾਤ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਘਰੋਂ ਬਾਹਰ ਕੱਢ ਦਿੱਤੇ ਅਤੇ ਇਸ ਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ।    ਕੁੱਟਮਾਰ ਤੋਂ ਬਾਅਦ  (Lehmber Hussainpuri) ਲਹਿੰਬਰ ਹੁਸੈਨਪੁਰੀ  ਦੀ ਪਤਨੀ ਦੀ ਭੈਣਾਂ ਨੇ ਪੁਲਿਸ ਨੂੰ ਮੌਕੇ 'ਤੇ ਬੁਲਾਇਆ। ਨਵੇਂ ਦਿਓਲ ਨਗਰ ਵਿੱਚ ਗਾਇਕਾ ਦੀ ਕੋਠੀ ਦੇ ਬਾਹਰ ਦੋ ਘੰਟੇ ਹੰਗਾਮਾ ਹੋਇਆ, ਇਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ 'ਤੇ ਪਹੁੰਚੇ। ਉਨ੍ਹਾਂ ਬੱਚਿਆਂ ਤੇ ਪਤਨੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।ਪੁਲਿਸ ਨੇ ਪਤਨੀ, ਭਰਜਾਈ ਅਤੇ ਬੱਚਿਆਂ ਨੂੰ ਡਾਕਟਰੀ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ।  ਉਧਰ, ਲਹਿੰਬਰ ਹੁਸੈਨਪੁਰੀ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।ਉਸ ਨੇ ਕਿਹਾ ਕਿ...

covid ces3

ਚੰਡੀਗੜ੍ਹ: ਕੋਰੋਨਾ ਵਾਇਰਸ (Corona) ਨੂੰ ਲੈ ਕੇ ਪੰਜਾਬ (Punjab) ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬ 'ਚ ਐਤਵਾਰ ਨੂੰ 2627 ਨਵੇਂ ਕੇਸ ਸਾਹਮਣੇ ਆਏ ਹਨ। 53 ਦਿਨਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਨਵੇਂ ਕੋਰੋਨਾ ਕੇਸ 3 ਹਜ਼ਾਰ ਤੋਂ ਘੱਟ ਦਰਜ ਹੋਏ ਹਨ। ਇਕ ਪਾਸੇ ਜਿਥੇ ਕੋਰੋਨਾ ਕੇਸ ਘਟਨੇ ਸ਼ੁਰੂ ਹੋ ਗਏ ਹਨ ਉਥੇ ਹੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ (Black fungus) ਬਲੈਕ ਫੰਗਸ ਕਰਕੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ।  ਇਹ ਵੀ ਪੜ੍ਹੋ- ਸੁਸ਼ੀਲ ਕੁਮਾਰ ਦੀਆਂ ਵਧੀਆਂ ਮੁਸ਼ਕਿਲਾਂ, 4 ਦਿਨ ਲਈ ਵਧਾਈ ਗਈ ਪੁਲਿਸ ਰਿਮਾਂਡ ਇਸ ਦੌਰਾਨ ਕੋਰੋਨਾ (Corona) ਕਾਰਨ 127 ਮੌਤਾਂ ਹੋਈਆਂ ਹਨ। ਪਿਛਲੇ ਹਫ਼ਤੇ ਤੋਂ ਕੋਰੋਨਾਵਾਇਰਸ ਦੇ ਅੰਕੜੇ ਪੰਜਾਬ ਲਈ ਰਾਹਤ ਦੇਣ ਵਾਲੇ ਹਨ। ਪੰਜਾਬ 'ਚ ਹੁਣ ਤਕ ਪੌਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ 5,65,415 ਹੋ ਗਿਆ ਹੈ।ਮੌਜੂਦਾ ਸਮੇਂ ਐਕਟਿਵ ਕੇਸ 39,263 ਹਨ। ਹੁਣ ਤਕ 14432 ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸੂਬੇ 'ਚ 4740 ਲੋਕ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 310 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ। ਇਹ ਵੀ ਪੜ੍ਹੋ- ਦੇਸ਼ ਵਿਚ ਕੋਰੋਨਾ ਦੀ ਰਫ਼ਤਾਰ 'ਤੇ ਲੱਗੀ ਬ੍ਰੇਕ, 24 ਘੰਟਿਆਂ ਵਿੱਚ 1.65 ਲੱਖ ਕੋਰੋਨਾ ਕੇਸ ਆਏ ਸਾਹਮਣੇ ਗੌਰਤਲਬ ਹੈ ਕਿ (Black fungus) ਬਲੈਕ ਫੰਗਸ ਨਾਲ ਹੁਣ ਤੱਕ ਰਾਜ ਵਿਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। 22 ਜ਼ਿਲ੍ਹਿਆਂ ਵਿੱਚ 233 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 31 ਕੇਸ ਦੂਜੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਲੁਧਿਆਣਾ ਵਿੱਚ ਹੁਣ ਤੱਕ ਸਭ ਤੋਂ ਵੱਧ 33 ਕੇਸ ਦਰਜ ਕੀਤੇ ਗਏ ਹਨ। ...

jaldnhar murder case

ਜਲੰਧਰ :  ਪੰਜਾਬ ਵਿਚ ਕੋਰੋਨਾ (Corona)ਮਾਮਲੇ ਵਧਣ ਕਰਕੇ ਨਾਈਟ ਕਰਫ਼ਿਊ ਲਾਗੂ ਕੀਤਾ ਗਿਆ ਹੈ। ਇਸ ਵਿਚਾਲੇ (jalandhar) ਜਲੰਧਰ ਤੋਂ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਇੱਥੇ (Night curfew) ਨਾਈਟ ਕਰਫ਼ਿਊ ਦੌਰਾਨ ਮੰਡ ਕੰਪਲੈਕਸ ‘ਚ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਇਕ ਸੁਰੱਖਿਆ ਗਾਰਡ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ- ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਣ 148 ਲੋਕਾਂ ਦੀ ਹੋਈ ਮੌਤ ਮਿਲੀ ਜਾਣਕਾਰੀ ਦੇ ਮੁਤਾਬਿਕ ਪਤਾ ਲੱਗਾ ਹੈ ਕਿ ਪਹਿਲਾ ਸੁਰੱਖਿਆ ਗਾਰਡ ਨੂੰ ਇਕ ਇੰਟਰਲਾਕਿੰਗ ਟਾਈਲ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਇਕ ਸੋਟੀ ਨਾਲ ਵੀ ਉਸ ‘ਤੇ ਵਾਰ ਕੀਤੇ ਗਏ। ਸੁਰੱਖਿਆ ਗਾਰਡ ਦੀ ਲਾਸ਼ ਕਪੂਰਥਲਾ ਚੌਕ ਤੋਂ ਥੋੜ੍ਹਾ ਅੱਗੇ ਇਕ ਕੋਪਲੈਕਸ ਵਿਚ ਮਿਲੀ ਹੈ । ਜਾਣੋ ਪੂਰਾ ਮਾਮਲਾ ਸੁਰੱਖਿਆ ਗਾਰਡ ਦਾ ਕਤਲ ਜਿਸ ਵੇਲੇ ਹੋਇਆ ਉਸ ਸਮੇਂ ਉਹ ਆਪਣੇ ਇਕ ਸਾਥੀ ਨਾਲ ਮੰਡ ਕੰਪਲੈਕਸ ‘ਚ ਪੈਂਦੀ ਇਕ ਦੁਕਾਨ ਦੇ ਬਾਹਰ ਸੁੱਤਾ ਹੋਇਆ ਸੀ, ਜਿੱਥੋਂ ਉਸ ਨੂੰ ਉਠਾ ਕੇ ਲੈ ਜਾਇਆ ਗਿਆ ਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਵਾਰਦਾਤ ਦਾ ਉਸ ਸਮੇਂ ਪਤਾ ਲੱਗਾ ਜਦੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਗਏ ਸਕਿਓਰਿਟੀ ਗਾਰਡ ਦੇ ਭਤੀਜੇ ਨੂੰ ਕਿਸੇ ਵਿਅਕਤੀ ਦਾ ਫੋਨ ਗਿਆ। ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੇ ਭਤੀਜੇ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਨੰਬਰ-2 ਦੀ ਪੁਲਸ ਨੂੰ ਦਿੱਤੀ। ਮਾਰੇ ਗਏ ਵਿਅਕਤੀ ਦੀ ਪਛਾਣ ਰਜਿੰਦਰ ਕਾਲਾ ਦੇ ਰੂਪ ‘ਚ ਹੋਈ ਹੈ, ਜੋ ਕਿ ਪਾਰਸ ਇਨਕਲੇਵ ਦਾ ਰਹਿਣ ਵਾਲਾ ਸੀ। ਕਿਹਾ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਕਾਰਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਭਤੀਜੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਰਜਿੰਦਰ ਦਾ ਰੈਸਟੋਰੈਂਟ ਦਾ ਕੂੜਾ ਚੁੱਕਣ ਵਾਲੇ ਵਿਅਕਤੀ ਨਾਲ ਮਾਮੂਲੀ ਝਗੜਾ ਹੋਇਆ ਸੀ। ਇਸੇ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੰਜਿਸ਼ ਕਾਰਨ ਹੀ ਉਕਤ ਵਿਅਕਤੀ ਵੱਲੋਂ ਰਜਿੰਦਰ ਦਾ ਕਤਲ ਕੀਤਾ ਗਿਆ ਹੋਵੇਗਾ।...

protest law

ਹੁਸ਼ਿਆਰਪੁਰ (ਬਿਊਰੋ)-ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਪੂਰੇ ਦੇਸ਼ ਵਿਚ ਹੋ ਰਿਹਾ ਹੈ ਇਹ ਕਿਸਾਨੀ ਸੰਘਰਸ਼ ਦਿਨ ਪ੍ਰਤੀ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਪੂਰੇ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਇਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰੇ 'ਤੇ ਅੱਜ ਹੁਸ਼ਿਆਰਪੁਰ ਦੇ ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ ਟਾਂਡਾ 'ਤੇ ਚਲਾਂਗ ਟੋਲ ਪਲਾਜ਼ਾ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਦੋਆਬਾ ਕਿਸਾਨ ਕਮੇਟੀ ਦੇ ਪੰਜਾਬ ਪ੍ਰਧਾਨ ਜਗਵੀਰ ਸਿੰਘ ਚੌਹਾਨ ਦੀ ਅਗਵਾਈ ਵਿਚ ਦਿੱਲੀ ਸਿੰਘੂ ਬਾਰਡਰ ਨੂੰ ਰਵਾਨਾ ਹੋਇਆ। ਇਹ ਵੀ ਪੜ੍ਹੋ- ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਨਹੀਂ ਰੱਖਦੇ ਤਾਂ ਵੀ ਹੋ ਸਕਦਾ ਹੈ ਬਲੈਕ ਫੰਗਸ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਜਦੋਂ ਤੱਕ ਕੇਂਦਰ ਸਰਕਾਰ ਇਹ ਤਿੰਨੋ ਬਿੱਲ ਰੱਦ ਨਹੀਂ ਕਰਦੀ ਉਦੋਂ ਤੱਕ ਅਸੀਂ ਘਰ ਵਾਪਸ ਨਹੀਂ ਪਰਤਾਂਗੇ। ਹੁਣ ਤਾਂ ਕਿਸਾਨਾਂ ਨੇ ਹਾੜੀ ਦੀ ਫਸਲ ਦੀ ਵਾਢੀ ਵੀ ਕਰ ਲਈ ਹੈ। ਹੁਣ ਕਿਸਾਨਾਂ ਕੋਲ ਇਕ ਹੀ ਕੰਮ ਬਚਿਆ ਹੈ ਕਿ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਪਿੱਛੇ ਨਹੀਂ ਹਟਣਗੇ ਅਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰਦੇ ਰਹਿਣਗੇ। ਇਹ ਵੀ ਪੜ੍ਹੋ- ਪੰਜਾਬ ਵਿਚ ਘਟਣੇ ਸ਼ੁਰੂ ਹੋਏ ਕੋਰੋਨਾ ਮਾਮਲੇ, ਲੰਘੇ 24 ਘੰਟਿਆਂ ਵਿਚ ਆਏ ਇੰਨੇ ਮਾਮਲੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਵਲੋਂ ਕੋਰੋਨਾ ਕਾਲ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਪਾਸ ਕੀਤਾ ਗਿਆ, ਜਿਸ ਨੂੰ ਸਿਰੇ ਤੋਂ ਰੱਦ ਕਰਵਾਉਣ ਲਈ ਮੁਲਕ ਦੀਆਂ ਕਿਸਾਨ ਜੱਥੇਬੰਦੀਆਂ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਡਟੀਆਂ ਹੋਈਆਂ ਹਨ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ ਹੈ। ਜਿਸ ਕਾਰਣ ਕਿਸਾਨ ਮੋਰਚੇ 'ਤੇ ਡਟੇ ਹੋਏ ਹਨ ਅਤੇ ਬੀਤੀ 26 ਮਈ ਨੂੰ ਕਾਲਾ ਦਿਵਸ ਵੀ ਮਨਾਇਆ ਗਿਆ, ਜਿਸ ਨੂੰ ਪੂਰੇ ਮੁਲਕ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸਰਕਾਰ ਦੇ ਪੁਤਲੇ ਵੀ ਫੂਕੇ ਗਏ। ...

hsipur

ਹੁਸ਼ਿਆਰਪੁਰ: ਪੰਜਾਬ ਵਿਚ ਕਤਲ (Murder) ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ  ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਕਤਲ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੇਤਾਂ ਵਿਚ ਸੁੱਤੇ ਪਏ ਬਜ਼ੁਰਗ (Farmer dead) ਕਿਸਾਨ ਦਾ ਕਤਲ ਕਰਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਖ਼ਬਰ ਮਾਹਿਲਪੁਰ ਦੇ ਨਜ਼ਦੀਕੀ ਪਿੰਡ ਟੂਟੋਮਜਾਰਾ ਦੀ ਹੈ।  ਕਤਲ ਦੀ ਸੂਚਨ ਮਿਲਦੇ ਹੀ ਏਸੀਪੀ ਤੁਸ਼ਾਰ ਗੁਪਤਾ ਥਾਣਾ ਮਾਹਿਲਪੁਰ ਦੀ ਪੁਲਿਸ ਨਾਲ ਮੌਕੇ ’ਤੇ ਪਹੁੰਚ ਗਏ ਤੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਵੀ ਪੜੋ: ਵੱਡਾ ਹਾਦਸਾ- ਮੋਗਾ 'ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਇਕ ਜ਼ਖ਼ਮੀ ਇੱਥੇ ਖੇਤਾਂ ਵਿਚ ਸੁੱਤੇ ਪਏ ਬਜ਼ੁਰਗ ਕਿਸਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਕਿਸਾਨ ਦੀ ਮੌਤ ਹੋ ਗਈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਮੌਕੇ 'ਤੇ ਪੁਲਿਸ ਘਟਨਾ ਵਾਲੀ ਥਾਂ 'ਤੇ ਪੁੱਜੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ ਗੌਰਤਲਬ ਹੈ ਕਿ ਕਤਲ ਦਾ ਸਵੇਰੇ ਉਸ ਸਮੇਂ ਪਤਾ ਲਗਾ ਜਦੋਂ ਪਿੰਡ ਦਾ ਨੌਜਵਾਨ ਧਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਿਆ ਤਾਂ ਹਰਭਜਨ ਸਿੰਘ ਦੀਆਂ ਦੋ ਮੱਝਾਂ ਖੇਤਾਂ ਵਿਚ ਘੁੰਮ ਰਹੀਆਂ ਸਨ। ਇਸ ਦੀ ਸੂਚਨਾ ਧਰਮਜੀਤ ਨੇ ਹਰਭਜਨ ਸਿੰਘ ਦੇ ਬੇਟੇ ਨੂੰ ਦਿੱਤੀ, ਜਦੋਂ ਉਹ ਮੱਝਾਂ ਲੈ ਕੇ ਹਵੇਲੀ ਗਏ ਤਾਂ ਅੱਗੇ ਮੰਜੇ ’...

coona case

ਚੰਡੀਗੜ੍ਹ: ਦੇਸ਼ ਹੀ ਨਹੀਂ ਪੰਜਾਬ ਵਿਚ (Corona)ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ’ਚ ਪਿਛਲੇ 12 ਦਿਨਾਂ ਤੋਂ ਕੋਰੋਨਾ ਦੇ ਮਾਮਲੇ 50 ਫ਼ੀਸਦੀ ਘਟ ਗਏ ਹਨ। ਐਕਟਿਵ ਮਰੀਜ਼ਾਂ ਦਾ ਅੰਕੜਾ ਵੀ 37 ਫ਼ੀਸਦੀ ਤੱਕ ਘਟਿਆ ਹੈ। ਬੁੱਧਵਾਰ ਨੂੰ 4,152 ਨਵੇਂ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹੋਏ। ਇਹ ਅੰਕੜਾ ਮਈ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ।  ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ ਬੀਤੀ 14 ਮਈ ਦੀ ਗੱਲ ਕਰੀਏ ਜੇਕਰ 8,036 ਮਰੀਜ਼ ਪੌਜ਼ੇਟਿਵ ਆਏ। ਹੁਣ ਤੱਕ ਕੋਵਿਡ-19 ਦੀ ਲਪੇਟ ’ਚ ਆਏ ਮਰੀਜ਼ਾਂ ਦੀ ਕੁੱਲ ਗਿਣਤੀ ਵੀ ਵਧ ਕੇ ਸਾਢੇ 5 ਲੱਖ ਤੋਂ ਪਾਰ ਹੋ ਗਈ ਹੈ।ਕੱਲ੍ਹ ਬੁੱਧਵਾਰ ਨੂੰ ਇਹ ਗਿਣਤੀ 5 ਲੱਖ 50 ਹਜ਼ਾਰ 354 ’ਤੇ ਪੁੱਜ ਗਈ ਸੀ।ਕੱਲ੍ਹ ਐਕਟਿਵ ਮਰੀਜ਼ਾਂ ਦੀ ਗਿਣਤੀ 37 ਫ਼ੀਸਦੀ ਤੱਕ ਘਟ ਕੇ 50 ਹਜ਼ਾਰ ਦੇ ਲਗਭਗ ਰਹਿ ਗਈ, ਜੋ 12 ਮਈ ਨੂੰ 79,196 ਸੀ।  ਕੋਰੋਨਾ ਦੇ ਨਾਲ ਨਾਲ ਹੁਣ ਬਲੈਕ ਫੰਗਸ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।  ਬਲੈਕ ਫੰਗਸ ਦੀ ਗਿਣਤੀਇਸ ਵਿਚਾਲੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਵੀ ‘ਬਲੈਕ ਫ਼ੰਗਸ’ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਭ ਤੋਂ ਵੱਧ ਲੁਧਿਆਣਾ ’ਚ 9, ਪਟਿਆਲਾ ’ਚ 6, ਫ਼ਾਜ਼ਿਲਕਾ ’ਚ 3, ਫ਼ਰੀਦਕੋਟ ’ਚ 3 ਤੇ ਹੁਸ਼ਿਆਰਪੁਰ ’ਚ 1 ਕੇਸ ਸਮੇਤ 24 ਘੰਟਿਆਂ ਦੌਰਾਨ 22 ਨਵੇਂ ਕੇਸ ਸਾਹਮਣੇ ਆਏ ਹਨ। ਫ਼ਾਜ਼ਿਲਕਾ ਤੇ ਲੁਧਿਆਣਾ ’ਚ 1-1 ਮੌਤ ਹੋਈ ਹੈ। ਸਾਰੇ ਸੂਬੇ ’ਚ ‘ਬਲੈਕ ਫ਼ੰਗਸ’ ਦੇ ਹੁਣ ਤੱਕ 168 ਮਾਮਲੇ ਆ ਚੁੱਕੇ ਹਨ ਤੇ 23 ਮੌਤਾਂ ਹੋ ਚੁੱਕੀਆਂ ਹਨ। ਫ਼ਾਜ਼ਿਲਕਾ ਲਈ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ, ਉਹ ਡੀਐਮਸੀ ਲੁਧਿਆਣਾ ’ਚ ਜ਼ੇਰੇ ਇਲਾਜ ਸੀ। ਇਹ ਵੀ ਪੜੋ: ਵੱਡਾ ਹਾਦਸਾ- ਮੋਗਾ 'ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਇਕ ਜ਼ਖ਼ਮੀ ਗੌਰਤਲਬ ਹੈ ਕਿ ਦੇਸ਼ ਵਿਚ ਕੋਰੋਨਾ ਮਾਮਲੇ ਤੇਜੀ ਨਾਲ ਵਧਣ ਕਰਕੇ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਦੇ ਚਲਦੇ ਬੀਤੇ 24 ਘੰਟਿਆਂ ਚ 2 ਲੱਖ, 11 ਹਜ਼ਾਰ, 275 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 2 ਲੱਖ, 82 ਹਜ਼ਾਰ, 924 ਮਰੀਜ਼ ਠੀਕ ਹੋਏ ਹਨ। 3,841 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚਿੰਤਾ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਨਵੇਂ ਕੇਸਾਂ 'ਚ ਮਾਮੂਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਈ ਨੂੰ 1.95 ਲੱਖ ਤੇ 25 ਮਈ ਨੂੰ 2.08 ਲੱਖ ਕੋਰੋਨਾ ਰਿਪੋਰਟਾਂ ਪੌਜ਼...

fire01

ਕਪੂਰਥਲਾ (ਇੰਟ.)- ਕਪੂਰਥਲਾ ਵਿਖੇ ਰੇਲਵੇ ਕੋਚ ਫੈਕਟਰੀ (RCF)ਦੇ ਬਾਹਰ ਸੜਕ ਨੇੜੇ ਭਿਆਨਕ ਅੱਗ ਲੱਗਣ ਕਾਰਣ 400 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਅਚਾਨਕ ਚੰਗਿਆੜੀ ਨਾਲ ਭੜਕੀ ਅੱਗ ਨੇ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਖੋਹ ਲਈ। ਉਨ੍ਹਾਂ ਦੀ ਸਾਲਾਂ ਮਿਹਨਤ ਨਾਲ ਜਮ੍ਹਾ ਕੀਤਾ ਹੋਇਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਅਜੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ ਅੱਗ ਕਾਰਣ ਝੁੱਗੀਆਂ ਵਿਚ ਪਿਆ ਸਾਮਾਨ ਨਕਦੀ ਆਦਿ ਸਭ ਕੁਝ ਸੜ ਗਿਆ ਹੈ। ਇਹ ਵੀ ਪੜੋ: ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾਅਜੇ ਤੱਕ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ ਬੁਝਾਈ। ਅੱਗ ਲਗਭਗ ਦੋ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਚੰਗਿਆੜੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਕਾਰਨ ਹੋਏ ਨੁਕਸਾਨ ਨੂੰ ਕਾਫ਼ੀ ਦੱਸਿਆ ਗਿਆ ਹੈ। ਉਸੇ ਸਮੇਂ ਸ਼ਹਿਰ ਵਿਚ ਅਸਮਾਨ ਵਿਚ ਕਾਲਾ ਧੂੰਆਂ ਛਾ ਗਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਇਹ ਵੀ ਪੜ੍ਹੋ-  ਕਿਸਾਨਾਂ ਦੇ ਹੱਕ ਵਿਚ ਡਟੇ ਮਨਜਿੰਦਰ ਸਿਰਸਾ, ਵੇਖੋ ਕਿਵੇਂ ਕੀਤਾ ਸਮਰਥਨਇਸ ਦੌਰਾਨ ਕੁਝ ਐੱਲ.ਪੀ.ਜੀ. ਸਿਲੰਡਰ ਫਟਣ ਦੀ ਗੱਲ ਵੀ ਕਹੀ ਜਾ ਰਹੀ ਹੈ, ਪਰ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਬੁਝਾਈ ਜਾ ਰਹੀ ਹੈ। ਆਰ.ਸੀ.ਐੱਫ. ਦੇ ਬਾਹਰ ਝੁੱਗੀਆਂ ਵਿਚ ਲੱਗੀ ਅੱਗ 'ਤੇ ਆਰ.ਸੀ.ਐੱਫ. ਐਂਪਲਾਇਜ਼ ਯੂਨੀਅਨ ਨੇ ਡੂੰਘੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਰੀਬ ਕਾਮਿਆਂ ਦੀ ਮਦਦ ਲਈ ਉਹ ਅੱਗੇ ਆਉਣ। ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਵੇ। ਨਾਲ ਹੀ ਇਨ੍ਹਾਂ ਦੇ ਰਹਿਣ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ।

frmer protest blck

ਚੰਡੀਗੜ੍ਹ: ਖੇਤੀ ਕਾਨੂੰਨਾਂ (Farm law)ਨੂੰ ਰੱਦ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਕਿਸਾਨ ਧਰਨਾ ਦੇ ਰਹੇ ਹਨ।  ਇਸ ਵਿਚਾਲੇ ਅੱਜ 6 ਮਹੀਨੇ ਪੂਰੇ ਹੋਣ 'ਤੇ  ਸੰਘਰਸ਼ ਕਰ ਰਹੇ (Farmers) ਕਿਸਾਨ ਅੱਜ ਕਾਲਾ ਦਿਵਸ ਮਨਾਉਣਗੇ। ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਤਹਿਤ ਪੰਜਾਬ ਵਿਚ ਵੀ ਕਿਸਾਨ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਘਰਾਂ 'ਤੇ (Black day) ਕਾਲੇ ਝੰਡੇ ਲਹਿਰਾ ਰਹੇ ਹਨ। ਉਧਰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਵੀ ਵੱਡੇ ਪੱਧਰ 'ਤੇ ਖੇਤੀ ਕਾਨੂੰਨਾਂ ਵਿਰੁੱਧ ਅੱਜ ਰੋਸ ਪ੍ਰਗਟਾਇਆ ਜਾ ਰਿਹਾ ਹੈ। ਅੱਜ ਕਿਸਾਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਸੂਬਿਆਂ ਵਿਚ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ।  ਵੇਖੋ ਸੂਬਿਆਂ ਵਿਚ ਕਾਲਾ ਦਿਵਸ ਦਾ ਅਸਰ 1..ਸ੍ਰੀ ਮੁਕਤਸਰ ਸਾਹਿਬ ਵਿਚ ਕਾਲਾ ਦਿਵਸ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ 'ਤੇ ਬੈਠੇ ਹਨ ਅਤੇ ਅੱਜ ਦਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸਮੂਹ ਵਰਕਰਾਂ ਨੂੰ ਆਪਣੇ ਘਰਾਂ 'ਤੇ ਕਾਲੇ ਝੰਡੇ ਲਹਿਰਾਉਣ ਲਈ ਕਿਹਾ ਗਿਆ।  ...

blckfungu

ਚੰਡੀਗੜ੍ਹ:  ਪੰਜਾਬ ਵਿਚ (Corona) ਕੋਰੋਨਾ ਦਾ ਕਹਿਰ ਖਤਮ ਨਹੀਂ ਹੋਇਆ ਤੇ ਇਕ ਹੋਰ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ।  ਕੋਰੋਨਾ ਮਗਰੋਂ (Black Fungus in Punjab)ਬਲੈਕ ਫੰਗਸ ਦੀ ਦਹਿਸ਼ਤ ਪੂਰੇ ਦੇਸ਼ ਵਿਚ ਵੱਧ ਰਹੀ ਹੈ। ਪੰਜਾਬ ਦੀ ਗੱਲ ਕਰੀਏ ਜੇਕਰ ਬਲੈਕ ਫੰਗਸ ਦੇ ਨਾਲ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਬਲੈਕ ਫੰਗਸ ਨਾਲ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚ ਚਾਰ ਮਾਮਲੇ ਪੁਰਾਣੇ ਹਨ। ਜਦਕਿ ਇੱਕ ਮੌਤ ਐਤਵਾਰ ਨੂੰ ਹੋਈ ਹੈ। ਵੱਖ ਵੱਖ ਜ਼ਿਲ੍ਹਿਆਂ ਮੁਤਾਬਿਕ ਕੇਸ ਜਲੰਧਰ ਵਿੱਚ (Black Fungus) ਬਲੈਕ ਫੰਗਸ ਦੇ 4 ਤੇ ਬਠਿੰਡਾ ਵਿੱਚ 5 ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ 11 ਵਿੱਚੋਂ 9 ਸ਼ੁਗਰ ਦੇ ਮਰੀਜ਼ਾਂ ਵਿੱਚ ਵ੍ਹਾਈਟ ਫੰਗਸ ਦੇ ਲੱਛਣ ਮਿਲੇ ਹਨ। ਬਠਿੰਡਾ ਦੇ ਮਾਮਲਿਆਂ ਵਿੱਚ 3 ਮਹਿਲਾਵਾਂ ਤੇ 2 ਪੁਰਸ਼ ਮਰੀਜ਼ ਸ਼ਾਮਲ ਹਨ। ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। AIIMS ਦੇ ਡਾਕਟਰਾਂ ਮੁਤਾਬਕ ਸ਼ੂਗਰ, ਕੋਲਡ ਆਕਸੀਜਨ, ਬਿਨਾਂ ਧੋਤੇ ਮਾਸਕ ਪਹਿਣਨਾ ਆਦਿ ਬਲੈਕ ਫੰਗਸ ਦੇ ਕੇਸਾਂ 'ਚ ਵਾਧੇ ਦੇ ਕਾਰਨ ਹਨ। ਏਮਜ਼ ਦੇ ਡਾਕਟਰ ਨਿ...