LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਕੋਰੋਨਾ ਦੀ ਰਫ਼ਤਾਰ 'ਤੇ ਲੱਗੀ ਬ੍ਰੇਕ, 53 ਦਿਨਾਂ ਬਾਅਦ 3 ਹਜ਼ਾਰ ਤੋਂ ਘੱਟ ਨਵੇਂ ਕੋਰੋਨਾ ਕੇਸ ਦਰਜ

covid ces3

ਚੰਡੀਗੜ੍ਹ: ਕੋਰੋਨਾ ਵਾਇਰਸ (Corona) ਨੂੰ ਲੈ ਕੇ ਪੰਜਾਬ (Punjab) ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬ 'ਚ ਐਤਵਾਰ ਨੂੰ 2627 ਨਵੇਂ ਕੇਸ ਸਾਹਮਣੇ ਆਏ ਹਨ। 53 ਦਿਨਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਨਵੇਂ ਕੋਰੋਨਾ ਕੇਸ 3 ਹਜ਼ਾਰ ਤੋਂ ਘੱਟ ਦਰਜ ਹੋਏ ਹਨ। ਇਕ ਪਾਸੇ ਜਿਥੇ ਕੋਰੋਨਾ ਕੇਸ ਘਟਨੇ ਸ਼ੁਰੂ ਹੋ ਗਏ ਹਨ ਉਥੇ ਹੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ (Black fungus) ਬਲੈਕ ਫੰਗਸ ਕਰਕੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਸੁਸ਼ੀਲ ਕੁਮਾਰ ਦੀਆਂ ਵਧੀਆਂ ਮੁਸ਼ਕਿਲਾਂ, 4 ਦਿਨ ਲਈ ਵਧਾਈ ਗਈ ਪੁਲਿਸ ਰਿਮਾਂਡ

ਇਸ ਦੌਰਾਨ ਕੋਰੋਨਾ (Corona) ਕਾਰਨ 127 ਮੌਤਾਂ ਹੋਈਆਂ ਹਨ। ਪਿਛਲੇ ਹਫ਼ਤੇ ਤੋਂ ਕੋਰੋਨਾਵਾਇਰਸ ਦੇ ਅੰਕੜੇ ਪੰਜਾਬ ਲਈ ਰਾਹਤ ਦੇਣ ਵਾਲੇ ਹਨ। ਪੰਜਾਬ 'ਚ ਹੁਣ ਤਕ ਪੌਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ 5,65,415 ਹੋ ਗਿਆ ਹੈ।ਮੌਜੂਦਾ ਸਮੇਂ ਐਕਟਿਵ ਕੇਸ 39,263 ਹਨ। ਹੁਣ ਤਕ 14432 ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸੂਬੇ 'ਚ 4740 ਲੋਕ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 310 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।

ਇਹ ਵੀ ਪੜ੍ਹੋ- ਦੇਸ਼ ਵਿਚ ਕੋਰੋਨਾ ਦੀ ਰਫ਼ਤਾਰ 'ਤੇ ਲੱਗੀ ਬ੍ਰੇਕ, 24 ਘੰਟਿਆਂ ਵਿੱਚ 1.65 ਲੱਖ ਕੋਰੋਨਾ ਕੇਸ ਆਏ ਸਾਹਮਣੇ

ਗੌਰਤਲਬ ਹੈ ਕਿ (Black fungus) ਬਲੈਕ ਫੰਗਸ ਨਾਲ ਹੁਣ ਤੱਕ ਰਾਜ ਵਿਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। 22 ਜ਼ਿਲ੍ਹਿਆਂ ਵਿੱਚ 233 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 31 ਕੇਸ ਦੂਜੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਲੁਧਿਆਣਾ ਵਿੱਚ ਹੁਣ ਤੱਕ ਸਭ ਤੋਂ ਵੱਧ 33 ਕੇਸ ਦਰਜ ਕੀਤੇ ਗਏ ਹਨ।

In The Market