LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਪਾਲ ਚੀਮਾ ਨੇ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਚੁੱਕੇ ਸਵਾਲ

cheema

ਜਲੰਧਰ (ਇੰਟ.)- ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ (Harpal Cheema) ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ (Post Matric Scholarship) ਦੇ ਮੁੱਦੇ ਨੂੰ ਲੈ ਕੇ ਜਲੰਧਰ ਦੇ ਸਰਕਟ ਹਾਊਸ (Circut house) ਇਕ ਪ੍ਰੈਸ ਮੀਟ ਰੱਖੀ ਗਈ। ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਗਰੀਬ ਬੱਚਿਆਂ ਦੇ ਪੈਸੇ ਦੀ ਦੁਰਵਰਤੋਂ ਹੋਣ ਦੀ ਗੱਲ ਕਹੀ। ਉਨ੍ਹਾਂ ਨੇ ਸਾਧੂ ਸਿੰਘ ਧਰਮਸੋਤ (Sadhu Singh Dharamsot)ਅਤੇ ਮਨਪ੍ਰੀਤ ਬਾਦਲ (Manpreet Badal)ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਪੰਜਾਬ ਦੇ ਡੀ. ਜੀ. ਪੀ. ਨੂੰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh)ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਗਰੀਬ ਬੱਚਿਆਂ ਦਾ ਪੈਸਾ ਜਾਰੀ ਨਹੀਂ ਕੀਤਾ ਗਿਆ ਤਾਂ ਉਹ ਸੂਬੇ ਦੇ ਮੰਤਰੀਆਂ ਦਾ ਘਿਰਾਓ ਕਰਨਗੇ।

Babushahi.com

ਕੋਰੋਨਾ ਤੋਂ ਹਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਵਾਲੇ ਯੋਧਿਆਂ ਨੂੰ DC ਵੱਲੋਂ ਵਿਸ਼ੇਸ਼ ਸਨਮਾਨ

ਕੈਪਟਨ ਸਰਕਾਰ 'ਤੇ ਹਮਲਾ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਸਾਲ 2013 ਤੋਂ ਸਕਾਲਰਸ਼ਿਪ ਸਕੀਮ ਘੋਟਾਲੇ (Scholarship scheme scam) ਦਾ ਸ਼ਿਕਾਰ ਹੋ ਰਹੀ ਹੈ। 2017 ਤੱਕ 1200 ਕਰੋੜ ਰੁਪਏ ਕੇਂਦਰ ਭੇਜੇ ਸਨ, ਉਹ ਵੀ ਘੋਟਾਲੇ ਦੇ ਭੇਟ ਚੜ੍ਹੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਸੀ ਕਿ ਅਸੀਂ ਜਾਂਚ ਕਰਾਂਗੇ ਪਰ ਹੁਣ ਕੈਪਟਨ ਦਾ ਮੰਤਰੀ ਹੀ ਘੋਟਾਲੇ ਵਿਚ ਫਸਿਆ ਹੋਇਆ ਹੈ।

Withholding RDF Centre's way of getting back: Manpreet Badal | Cities  News,The Indian Express

ਕੋਰੋਨਾ ਕਾਲ 'ਚ ਵਿਦੇਸ਼ੀ ਯਾਤਰਾ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ

ਉਨ੍ਹਾਂ ਕਿਹਾ ਕਿ ਇਹ ਘੋਟਾਲਾ ਕਰੀਬ 64 ਕਰੋੜ ਦਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਘੋਟਾਲੇ ਬਾਰੇ ਚਿੱਠੀ ਲਿਖ ਗਈ ਹੈ ਕਿ ਐੱਸ.ਸੀ/ਐੱਸ.ਟੀ.ਐਕਟ (SC/ST Act)ਅਧੀਨ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ ਅਤੇ ਹੋਰ ਵੀ ਜਿਹੜੇ ਅਫ਼ਸਰ ਹਨ, ਜਿਨ੍ਹਾਂ ਨੇ ਪੈਸਾ ਡਾਇਵਰਟ ਕੀਤਾ ਹੈ ਅਤੇ ਬੱਚਿਆਂ ਦੇ ਰੋਲ ਨੰਬਰ ਰੋਕੇ, ਉਨ੍ਹਾਂ ਖ਼ਿਲਾਫ਼ ਜਲਦੀ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਪੈਸਾ ਕੈਪਟਨ ਅਮਰਿੰਦਰ ਸਿੰਘ ਪਿੰਡਾਂ ਦੇ ਵਿਕਾਸ ਵਿਚ ਲਗਾ ਰਹੇ ਹਨ।

In The Market