LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ

4

ਚੰਡੀਗੜ੍ਹ:  ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ  (Lehmber Hussainpuri) 'ਤੇ ਬੱਚਿਆ ਤੇ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ  (Lehmber Hussainpuri) ਲਹਿੰਬਰ ਹੁਸੈਨਪੁਰੀ ਜਲੰਧਰ ਦੇ ਦਿਉਲ ਨਗਰ ਦੇ ਰਹਿਣ ਵਾਲੇ ਹਨ। ਬੀਤੀ ਰਾਤ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਘਰੋਂ ਬਾਹਰ ਕੱਢ ਦਿੱਤੇ ਅਤੇ ਇਸ ਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। 

 

ਕੁੱਟਮਾਰ ਤੋਂ ਬਾਅਦ  (Lehmber Hussainpuri) ਲਹਿੰਬਰ ਹੁਸੈਨਪੁਰੀ  ਦੀ ਪਤਨੀ ਦੀ ਭੈਣਾਂ ਨੇ ਪੁਲਿਸ ਨੂੰ ਮੌਕੇ 'ਤੇ ਬੁਲਾਇਆ। ਨਵੇਂ ਦਿਓਲ ਨਗਰ ਵਿੱਚ ਗਾਇਕਾ ਦੀ ਕੋਠੀ ਦੇ ਬਾਹਰ ਦੋ ਘੰਟੇ ਹੰਗਾਮਾ ਹੋਇਆ, ਇਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ 'ਤੇ ਪਹੁੰਚੇ। ਉਨ੍ਹਾਂ ਬੱਚਿਆਂ ਤੇ ਪਤਨੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।ਪੁਲਿਸ ਨੇ ਪਤਨੀ, ਭਰਜਾਈ ਅਤੇ ਬੱਚਿਆਂ ਨੂੰ ਡਾਕਟਰੀ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ। 

ਉਧਰ, ਲਹਿੰਬਰ ਹੁਸੈਨਪੁਰੀ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।ਉਸ ਨੇ ਕਿਹਾ ਕਿ ਉਸ ਦੀ ਪਤਨੀ ਉਸ ਦੀ ਸਾਲੀ ਦੀਆਂ ਗੱਲਾਂ 'ਚ ਆ ਕੇ ਝਗੜਾ ਕਰ ਰਹੀ ਹੈ।ਲਹਿੰਬਰ ਦੀ ਸਾਲੀ ਮੁਤਾਬਕ ਝਗੜਾ ਘਰ ਵਿੱਚ ਕਿਰਾਏਦਾਰ ਰੱਖਣ ਨੂੰ ਲੈ ਕੇ ਹੋਇਆ। ਉਸ ਨੇ ਇਲਜ਼ਾਮ ਲਾਏ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਤੇ ਸਾਰੇ ਪਰਿਵਾਰ ਨਾਲ ਕੁੱਟਮਾਰ ਕੀਤੀ।

ਹਿੰਬਰ ਹੁਸੈਨਪੁਰੀ  ਦੀ ਪਤਨੀ ਦੀ ਭੈਣ ਰਜਨੀ ਅਰੋੜਾ ਨੇ ਦੱਸਿਆ ਕਿ ਉਸਦੀ ਭੈਣ ਨਾਲ ਵਿਆਹ ਨੂੰ 14 ਸਾਲ ਹੋ ਗਏ ਹਨ, ਤਿੰਨ ਬੱਚੇ ਹਨ। ਜੀਜਾ ਨੂੰ ਮੇਰੀ  ਭੈਣ ਅਤੇ ਉਨ੍ਹਾਂ 'ਤੇ ਸ਼ੱਕ ਹੈ ਅਤੇ ਉਨ੍ਹਾਂ ਨੇ ਗਾਲਾਂ ਕੱਢੀਆ ਹਨ।  ਜੀਜਾ ਨੇ ਘਰ ਦੇ ਸਾਰੇ ਬੈਡਰੂਮਾਂ ਅਤੇ ਬਾਥਰੂਮਾਂ' ਚ ਸੀਸੀਟੀਵੀ ਲਗਵਾਏ ਹਨ। ਭੈਣ ਅਤੇ ਬੱਚੇ ਸਭ ਸਹਿਣ ਕਰਦੇ ਹਨ ਪਰ ਹੁਣ ਅਸੀਂ ਨਿਆਂ ਚਾਹੁੰਦੇ ਹਾਂ।

ਇਹ ਵੀ ਪੜੋ: ਸਬਜ਼ੀ ਮੰਡੀ ’ਚ ਨਹੀਂ ਕੋਰੋਨਾ ਦਾ ਡਰ, ਸ਼ਰੇਆਮ ਉੱਡੀਆਂ ਕੋਵਿਡ-19 ਨਿਯਮਾਂ ਦੀਆਂ ਧੱਜੀਆਂ

In The Market