ਲੁਧਿਆਣਾ: ਪੰਜਾਬ ਵਿਚ ਬੇਸ਼ੱਕ (Corona) ਕੋਰੋਨਾ ਦੇ ਮਾਮਲੇ ਦਾ ਗ੍ਰਾਫ ਘਟਿਆ ਹੈ ਪਰ ਲੁਧਿਆਣਾ ਵਿਚ ਹਾਲਤ ਬਹੁਤ ਖ਼ਰਾਬ ਹਨ। ਇਸ ਦੇ ਚਲਦੇ ਅੱਜ ਲੁਧਿਆਣਾ ਦੀ (vegetable market) ਸਬਜ਼ੀ ਮੰਡੀ ’ਚ ਕੋਵਿਡ-19 ਨਿਯਮਾਂ ਤੇ ਹਦਾਇਤਾਂ ਦੀਆਂ ਧੱਜੀਆਂ ਉੱਡਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਿਕ ਅੱਜ ਸੋਮਵਾਰ ਦੀ ਸਵੇਰ ਨੂੰ ਇੱਥੋਂ ਦੀ ਸਬਜ਼ੀ ਮੰਡੀ ਵਿੱਚ ਵੱਡੀ ਭੀੜ ਵੇਖਣ ਨੂੰ ਮਿਲੀ ਹੈ। ਜ਼ਿਆਦਾਤਰ ਲੋਕ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ (violating the guidelines) ਕਰਦੇ ਵੀ ਵਿਖਾਈ ਦਿੱਤੇ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਬਿਨਾਂ ਮਾਸਕ (Without Mask)ਤੋਂ ਵੀ ਨਜ਼ਰ ਵੀ ਦਿਖਾਈ ਦਿੱਤੇ ਹਨ।
Punjab: Social distancing norms flouted at a vegetable market in Ludhiana; visuals from earlier today#COVID19 pic.twitter.com/Mr7anZASja
— ANI (@ANI) May 31, 2021
ਮੰਡੀ ’ਚ ਇੱਕ (vegetable market) ਸਬਜ਼ੀ ਵਿਕਰੇਤਾ ਸ਼ਿਵਮ ਨੇ ਦੱਸਿਆ ਕਿ ਉਹ ਪਿਛਲੇ 10-15 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ। ਅੱਜ ਸੋਮਵਾਰ ਨੂੰ ਵਧੇਰੇ ਭੀੜ ਇਸ ਲਈ ਹੁੰਦੀ ਹੈ ਕਿਉਂਕਿ ਸਨਿੱਚਰਵਾਰ ਤੇ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਵਾਂਗ ਲੁਧਿਆਣਾ ’ਚ ਵੀ ਲੌਕਡਾਊਨ ਲੱਗਾ ਹੁੰਦਾ ਹੈ ਤੇ ਸਭ ਕੁਝ ਬੰਦ ਹੁੰਦਾ ਹੈ। ਮੰਡੀ ’ਚ ਆਏ ਇੱਕ ਗਾਹਕ, ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ, ਨੇ ਕਿਹਾ ਕਿ ਉਹ ਆਪਣਾ ਚਿਹਰਾ ਦੁਪੱਟੇ ਨਾਲ ਢਕ ਲੈਂਦੇ ਹਨ।
ਗੌਰਤਲਬ ਹੈ ਕਿ (punjab corons case) ਪੰਜਾਬ ਕੋਰੋਨਾ ਕਾਰਨ 127 ਮੌਤਾਂ ਹੋਈਆਂ ਹਨ। ਪਿਛਲੇ ਹਫ਼ਤੇ ਤੋਂ ਕੋਰੋਨਾਵਾਇਰਸ ਦੇ ਅੰਕੜੇ ਪੰਜਾਬ ਲਈ ਰਾਹਤ ਦੇਣ ਵਾਲੇ ਹਨ। ਪੰਜਾਬ 'ਚ ਹੁਣ ਤਕ ਪੌਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ 5,65,415 ਹੋ ਗਿਆ ਹੈ। ਮੌਜੂਦਾ ਸਮੇਂ ਐਕਟਿਵ ਕੇਸ 39,263 ਹਨ। ਹੁਣ ਤਕ 14432 ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸੂਬੇ 'ਚ 4740 ਲੋਕ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 310 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी