LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੋਗੀ ਸਰਕਾਰ ਦਾ ਵੱਡਾ ਫੈਸਲਾ- 6 ਹੋਰ ਜ਼ਿਲ੍ਹਿਆਂ ਵਿੱਚ ਕੋਰੋਨਾ ਕਰਫਿਊ ਵਿੱਚ ਦਿੱਤੀ ਢਿਲ

curfe up

ਨਵੀਂ ਦਿੱਲੀ: ਦੇਸ਼ 'ਚ ਕੋਰੋਨਾਵਾਇਰਸ ਦਾ ਸੰਕਟ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਹਰ ਰੋਜ਼ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਕੋਰੋਨਾਵਾਇਰਸ ਕਾਰਨ ਕਈ ਲੋਕ ਮਰ ਰਹੇ ਹਨ। ਇਸ ਦੌਰਾਨ ਕਈ ਸੂਬਿਆਂ 'ਚ ਤਾਲਾਬੰਦੀ ਵੀ ਵਧਾਈ ਜਾ ਰਹੀ ਹੈ। ਇਸ ਵਿਚਾਲੇ ਇਕ ਰਾਹਤ ਭਰੀ ਖਬਰ ਮਿਲੀ ਹੈ। ਯੂਪੀ ਦੇ 6 ਹੋਰ ਜ਼ਿਲ੍ਹੇ ਕੋਰੋਨਾ ਤੋਂ ਮੁਕਤ ਹੋ ਗਏ ਹਨ।  ਅੱਜ ਬਿਜਨੌਰ, ਮੁਰਾਦਾਬਾਦ, ਦੇਵਰੀਆ, ਬਾਗਪਤ, ਪ੍ਰਯਾਗਰਾਜ, ਸੋਨਭੱਦਰ ਜ਼ਿਲ੍ਹਿਆਂ ਵਿੱਚ ਕੁੱਲ ਕੋਰੋਨਾ ਮਾਮਲੇ 600 ਤੋਂ ਹੇਠ ਮਾਮਲੇ ਆਏ ਹਨ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਵੀਕੈਂਡ ਅਤੇ ਰਾਤ ਦਾ ਕਰਫਿਊ ਲਾਗੂ ਰਹੇਗਾ। ਹੁਣ ਕੋਰੋਨਾ ਕਰਫਿਊ ਸਿਰਫ ਯੂਪੀ ਦੇ 14 ਜ਼ਿਲ੍ਹਿਆਂ ਵਿਚ ਰਹੇਗਾ।

ਇਹ ਵੀ ਪੜੋ: NCPCR ਦੇ ਚੇਅਰਮੈਨ ਵੱਲੋਂ Twitter ਖ਼ਿਲਾਫ਼ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ

ਯੋਗੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ 55 ਜ਼ਿਲ੍ਹਿਆਂ ਵਿੱਚ ਕੋਰੋਨਾ ਕਰਫਿਊ ਵਿੱਚ ਢਿਲ ਦਿੱਤੀ ਗਈ ਹੈ। ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ 1 ਜੂਨ ਤੋਂ ਯੂਪੀ ਦੇ 600 ਮਾਮਲਿਆਂ ਤੋਂ ਹੇਠਾਂ ਦੇ ਜ਼ਿਲ੍ਹਿਆਂ ਵਿਚ ਕੁਝ ਸ਼ਰਤਾਂ ਨਾਲ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕੋਰੋਨਾ ਕਰਫਿਊ ਵਿਚ ਢਿੱਲ ਦਿੱਤੀ ਜਾਵੇਗੀ। ਰਾਤ ਦਾ ਕਰਫਿਊ ਸ਼ਨੀਵਾਰ-ਐਤਵਾਰ ਨੂੰ ਜਾਰੀ ਰਹੇਗਾ।

ਇਹ ਹਨ ਨਵੇਂ ਦਿਸ਼ਾ ਨਿਰਦੇਸ਼
-ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬਜ਼ੀ ਮੰਡੀ ਪਹਿਲਾਂ ਦੀ ਤਰ੍ਹਾਂ ਖੁੱਲੀ ਰਹੇਗੀ। 
-ਰੈਸਟੋਰੈਂਟ ਹੋਮ ਡਿਲਿਵਰੀ ਦੀ ਹੀ ਆਗਿਆ ਹੋਵੇਗ
-ਧਾਰਮਿਕ ਅਸਥਾਨਾਂ ਦੇ ਅੰਦਰ ਪੰਜ ਸ਼ਰਧਾਲੂਆਂ ਨੂੰ ਆਗਿਆ ਨਹੀਂ ਦਿੱਤੀ ਜਾਏਗੀ। 
-ਅੰਡੇ, ਮੀਟ ਅਤੇ ਮੱਛੀ ਦੀਆਂ ਦੁਕਾਨਾਂ ਨੂੰ ਬੰਦ ਥਾਂਵਾਂ ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। 
-ਇਸ ਤੋਂ ਇਲਾਵਾ ਕਣਕ ਦੇ ਖਰੀਦ ਕੇਂਦਰ ਅਤੇ ਰਾਸ਼ਨ ਦੀਆਂ ਦੁਕਾਨਾਂ ਸਾਰੇ ਰਾਜ ਵਿਚ ਖੁੱਲ੍ਹਣਗੀਆਂ। 
ਕੋਚਿੰਗ ਸੰਸਥਾ, ਸਿਨੇਮਾਘਰ, ਜਿੰਮ, ਸਵੀਮਿੰਗ ਪੂਲ ਕਲੱਬ ਅਤੇ ਸ਼ਾਪਿੰਗ ਮਾਲ ਪੂਰੀ ਤਰ੍ਹਾਂ ਬੰਦ ਰਹਿਣਗੇ।

ਇੱਥੇ ਪੜ੍ਹੇ ਹੋਰ ਖਬਰਾਂ: Vaccination Report: ਸਿਰਫ਼ 3 ਫੀਸਦੀ ਆਬਾਦੀ ਨੂੰ ਹੀ ਭਾਰਤ 'ਚ ਲੱਗੀ ਕੋਰੋਨਾ ਦੀ ਡਬਲ ਡੋਜ਼ 

In The Market