LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IELTS ਸੈਂਟਰਾਂ ਨੂੰ ਲੱਗਾ ਕੋਰੋਨਾ 'ਗ੍ਰਹਿਣ', ਵਿਦਿਆਰਥੀ ਤੇ ਮਾਲਕ ਹੋਏ ਡਾਢੇ ਔਖੇ

ielts

ਜਲੰਧਰ (ਬਿਊਰੋ)- ਕੋਰੋਨਾ ਵਾਇਰਸ ਕਾਰਣ ਪੂਰੇ ਦੇਸ਼ ਵਿਚ ਲੋਕਾਂ ਦੇ ਕੰਮਕਾਰ ਠੱਪ ਪਏ ਹਨ ਜਿਸ ਕਾਰਣ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਜਿੱਥੇ ਸਕੂਲ ਕਾਲਜ ਅਤੇ ਹੋਰ ਸਿੱਖਿਆ ਨਾਲ ਜੁੜੇ ਸੈਂਟਰ ਬੰਦ ਹਨ। ਉਥੇ ਹੀ ਆਈਲੈਟਸ (IELTS) ਸੈਂਟਰਾਂ ਨੂੰ ਵੀ ਜਿੰਦਰੇ ਲੱਗੇ ਹੋਏ ਹਨ, ਜਿਸ ਕਾਰਣ ਆਈਲੈਟਸ ਸੈਂਟਰ ਚਲਾਉਣ ਵਾਲੇ ਮਾਲਕਾਂ ਨੂੰ ਤਾਂ ਹੁਣ ਕਿਰਾਇਆ ਅਤੇ ਬਿਜਲੀ ਦਾ ਬਿੱਲ ਭਰਨਾ ਵੀ ਔਖਾ ਹੋਇਆ ਪਿਆ ਹੈ।

IELTS Exam: Tips to Achieve a High Score | Study Abroad

ਇਹ ਵੀ ਪੜ੍ਹੋ- Gold ਹੋਇਆ ਸਸਤਾ, ਹੁਣ ਇੰਨੇ ਰੁਪਏ ਵਿਚ ਮਿਲੇਗਾ 10 ਗ੍ਰਾਮ ਸੋਨਾ
ਸਰਕਾਰ ਵੱਲੋਂ ਲਾਗੂ ਪਾਬੰਦੀਆਂ ਕਾਰਨ ਪੰਜਾਬ ਵਿੱਚ ਲੰਬੇ ਸਮੇਂ ਤੋਂ ਆਈਲੈਟਸ ਸੈਂਟਰ ਬੰਦ ਪਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀ ਤਾਂ ਪ੍ਰਭਾਵਿਤ ਹੋ ਹੀ ਰਹੇ ਹਨ। ਉਨ੍ਹਾਂ ਦੀ ਕਮਾਈ ਦਾ ਜ਼ਰੀਆ ਪੂਰੀ ਤਰ੍ਹਾਂ ਬੰਦ ਹੈ। ਆਈਲੈਟਸ ਸੈਂਟਰਾਂ ਵਿਖੇ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਵਾਲੇ ਟੀਚਰਾਂ ਦਾ ਵੀ ਗੁਜ਼ਾਰਾ ਔਖਾ ਹੋਇਆ ਪਿਆ ਹੈ। ਕਿਉਂਕਿ ਨਾ ਤਾਂ ਕੋਈ ਆਈਲੈਟਸ ਦੀ ਕੋਚਿੰਗ ਲੈਣ ਹੀ ਆ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਹੋਰ ਕੰਮ ਹੀ ਹੈ।

Study for IELTS Test - Online Course - FutureLearn

ਇਹ ਵੀ ਪੜ੍ਹੋ-ਮਹਿਲਾ ਪੁਲਸ ਮੁਲਾਜ਼ਮ ਨਾਲ ਵਿਅਕਤੀ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ 

ਉੱਥੇ ਹੀ ਆਈਲੈਟਸ ਕਰਕੇ ਵਿਦੇਸ਼ ਪੜਾਈ ਕਰਨ ਜਾਣ ਦੇ ਚਾਹਵਾਨ ਨੌਜਵਾਨਾਂ ਨੇ ਕਿਹਾ ਕਿ ਆਈਲੈਟਸ ਕਰਕੇ ਵਿਦੇਸ਼ ਪੜ੍ਹਾਈ ਕਰਨ ਦੀ ਉਨ੍ਹਾਂ ਇੱਛਾ ਹੁਣ ਪਤਾ ਨਹੀਂ ਕਦੋਂ ਤੱਕ ਪੂਰੀ ਹੋਣੀ ਹੈ ਕਿਉਂਕਿ ਨਾ ਤਾਂ ਹੁਣ ਉਹ ਅੱਗੇ ਪੜ੍ਹਾਈ ਕਰ ਸਕਦੇ ਹਨ ਅਤੇ ਨਾ ਹੀ ਆਈਲੈਟਸ ਕਰ ਸਕਦੇ ਹਨ ਜਿਸ ਕਾਰਣ ਉਨ੍ਹਾਂ ਦੀ ਪੜ੍ਹਾਈ ਵਿਚ ਗੈਬ ਪੈ ਜਾਣਾ ਹੈ ਜਿਸ ਦਾ ਉਨ੍ਹਾਂ ਦੇ ਕਰੀਅਰ 'ਤੇ ਅਸਰ ਪੈ ਸਕਦਾ ਹੈ। ਕੋਰੋਨਾ ਵਾਇਰਸ ਕਰਕੇ ਸੈਂਟਰ ਬੰਦ ਹਨ। ਇਸ ਕਰਕੇ ਆਪਣੀ ਪੜਾਈ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਸੈਂਟਰ ਬੰਦ ਹੋਣ ਕਰਕੇ ਰੈਗੂਲਰ ਪੜ੍ਹਾਈ ਕਰਨ ਵਿੱਚ ਦਿੱਕਤ ਆ ਰਹੀ ਹੈ। 

In The Market