LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Gold ਹੋਇਆ ਸਸਤਾ, ਹੁਣ ਇੰਨੇ ਰੁਪਏ ਵਿਚ ਮਿਲੇਗਾ 10 ਗ੍ਰਾਮ ਸੋਨਾ

gold price

ਨਵੀਂ ਦਿੱਲੀ (ਇੰਟ.)-ਸ਼ੁੱਕਰਵਾਰ ਨੂੰ ਵਾਅਦਾ ਕਾਰੋਬਾਰ ਵਿਚ ਸੋਨੇ ਦੀ ਕੀਮਤ ਵਿਚ ਗਿਰਾਵਟ ਦੇਖੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX)ਤੇ ਅਗਸਤ ਗੋਲਡ ਵਾਅਦਾ ਕੀਮਤ ਸਵੇਰੇ 46 ਰੁਪਏ ਡਿੱਗ ਕੇ 48,631 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। ਇਸ ਨਾਲ ਪਿਛਲੇ ਟ੍ਰੇਡ ਵਿਚ ਇਹ 48,677 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ ਸਵੇਰੇ 10-30 ਵਜੇ ਦੇ ਆਸ-ਪਾਸ MCX 'ਤੇ ਸੋਨਾ 48540 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੇਡ ਕਰ ਰਿਹਾ ਸੀ।

Gold prices suffer first loss in 10 sessions - MarketWatch

ਇਹ ਵੀ ਪੜ੍ਹੋ- ਕਮੇਟੀ ਅੱਗੇ ਪੇਸ਼ ਹੋਣ ਮਗਰੋਂ ਬੋਲੇ ਮੁੱਖ ਮੰਤਰੀ ਕੈਪਟਨ, ਰੱਖਿਆ ਆਪਣਾ ਪੱਖ

ਸੋਨੇ ਦੀ ਹੀ ਤਰ੍ਹਾਂ ਚਾਂਦੀ ਵਾਅਦਾ () ਵਿਚ ਵੀ ਅੱਜ ਗਿਰਾਵਟ ਦਾ ਰੁਖ ਹੈ। ਐੱਮ.ਸੀ.ਐਕਸ 'ਤੇ ਸ਼ੁੱਕਰਵਾਰ ਨੂੰ ਜੁਲਾਈ ਸਿਲਵਰ ਵਾਅਦਾ ਕੀਮਤ 100 ਰੁਪਏ ਡਿਗ ਕੇ 70,710 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹਿਆ। ਇਸ ਨਾਲ ਪਿਛਲੇ ਟ੍ਰੇਡ ਵਿਚ ਸ਼ਾਮ ਨੂੰ ਚਾਂਦੀ ਵਾਅਦਾ ਦੀ ਬੰਦ ਕੀਮਤ 70,810 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸੋਮਵਾਰ ਸਵੇਰੇ 10.30 ਵਜੇ ਦੇ ਆਸ-ਪਾਸ ਐੱਮ.ਸੀ.ਐਕਸ 'ਤੇ ਚਾਂਦੀ 70460 ਰੁਪਏ ਪ੍ਰਤੀ ਕਿਲੋਗਗ੍ਰਾਮ 'ਤੇ ਟ੍ਰੇਡ ਕਰ ਰਹੀ ਸੀ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀਰਵਾਰ ਨੂੰ ਸੋਨੇ ਦੀ ਕੀਮਤ 339 ਰੁਪਏ ਡਿੱਗ ਕੇ 48,530 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਮੁਤਾਬਕ ਇਸ ਦੀ ਵਜ੍ਹਾ ਸੰਸਾਰਕ ਬਾਜ਼ਾਰਾਂ ਵਿਚ ਕੀਮਤੀ ਧਾਤ ਦੀ ਕੀਮਤ ਵਿਚ ਕਮੀ ਰਹੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਹਾਜ਼ਰ ਬਾਜ਼ਾਰ ਵਿਚ ਸੋਨਾ 48,869 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹ੍ਹਾਂ ਹਾਜ਼ਰ ਬਾਜ਼ਾਰ ਵਿਚ ਚਾਂਦੀ ਵੀ 475 ਰੁਪਏ ਦੀ ਗਿਰਾਵਟ ਦੇ ਨਾਲ 70, 772 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।, ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 71,247 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

Gold Rate Today: Gold prices fall to ₹49,122/10 gram; silver slips to  ₹66,000/kg | Business News – India TV

ਇਹ ਵੀ ਪੜ੍ਹੋ- ਗੂਗਲ ਨੇ ਭਾਰਤ ਦੀ ਇਸ ਭਾਸ਼ਾ ਨੂੰ ਦੱਸਿਆ ਭੱਦੀ, ਮੰਗੀ ਮੁਆਫੀ

ਵੀਰਵਾਰ ਨੂੰ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਘੱਟ ਹੋ ਕੇ 1893 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀਸੀ। ਉਥੇ ਹੀ ਚਾਂਦੀ ਦੀ ਕੀਮਤ 27.79 ਡਾਲਰ ਪ੍ਰਤੀ ਔਂਸ 'ਤੇ ਤਕਰੀਬਨ ਸਥਿਰ ਰਹੀ। ਸੋਨੇ ਅਤੇ ਚਾਂਦੀ ਦੀ ਕੌਮਾਂਤਰੀ ਬਾਜ਼ਾਰਾਂ ਵਿਚ ਕੀਮਤਾਂ ਦਾ ਅਸਰ ਇਨ੍ਹਾ ਬਹੁਮੁੱਲ ਧਾਤ ਦੀ ਘਰੇਲੂ ਬਾਜ਼ਾਰ ਵਿਚ ਕੀਮਤਾਂ 'ਤੇ ਵੀ ਪਿਆ ਹੈ।
2020 ਵਿਚ ਸੋਨੇ ਦੀ ਕੀਮਤ ਵਿਚ ਤਗੜੀ ਤੇਜ਼ੀ ਕਾਰਣ ਕੋਰੋਨਾ ਵਾਇਰਸ ਰਿਹਾ, ਜਿਸ ਦੀ ਵਜ੍ਹਾ ਨਾਲ ਲੋਕ ਨਿਵੇਸ਼ ਦਾ ਸੁਰੱਖਿਅਤ ਟਿਕਾਣਾ ਲੱਭ ਰਹੇ ਸਨ। ਸੋਨੇ ਵਿਚ ਨਿਵੇਸ਼ ਹਮੇਸ਼ਾ ਤੋਂ ਸੁਰੱਖਿਅਤ ਰਿਹਾ ਹੈ। ਸ਼ੇਅਰ ਬਾਜ਼ਾਰ ਵਿਚ ਲੋਕਾਂ ਨੇ ਨਿਵੇਸ਼ ਕਰਨਾ ਘੱਟ ਕਰ ਦਿੱਤਾ ਹੈ ਕਿਉਂਕਿ ਕੋਰੋਨਾ ਕਾਰਣ ਕੰਮਕਾਰ ਠੱਪ ਪਿਆ ਹੈ। ਪਿਛਲੇ ਸਾਲ ਜਨਵਰੀ -ਫਰਵਰੀ ਵਿਚ ਤਾਂ ਸੋਨਾ ਹੌਲੀ-ਹੌਲੀ ਵੱਧ ਰਿਹਾ ਸੀ, ਪਰ ਮਾਰਚ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਇਸ ਨੇ ਸਪੀਡ ਫੜ ਲਈ।

In The Market