LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੂਗਲ ਨੇ ਭਾਰਤ ਦੀ ਇਸ ਭਾਸ਼ਾ ਨੂੰ ਦੱਸਿਆ ਭੱਦੀ, ਮੰਗੀ ਮੁਆਫੀ

google

ਨਵੀਂ ਦਿੱਲੀ (ਇੰਟ.)- ਸੋਸ਼ਲ ਮੀਡੀਆ 'ਤੇ ਕੋਈ ਵੀ ਚੀਜ ਇੰਨੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ, ਜੋ ਦੇਸ਼ ਦੇ ਹਰ ਨਾਗਰਿਕ ਤੱਕ ਆਪਣੀ ਅਵਾਜ ਪਹੁੰਚਾ ਦਿੰਦੀ ਹੈ।  ਅਜਿਹਾ ਹੀ ਇੱਕ ਮਾਮਲਾ ਹੁਣ ਸਾਹਮਣੇ ਆਇਆ ਹੈ, ਜਦੋਂ GOOGLE ਦੇ ਇੱਕ ਜਵਾਬ ਨੇ ਸੋਸ਼ਲ ਮੀਡਿਆ ਦਾ ਮਾਹੌਲ ਭਖਾ ਦਿੱਤਾ ਹੈ। ਦਰਅਸਲ ਜੇਕਰ ਤੁਸੀ Google ਉੱਤੇ ਭਾਰਤ ਦੀ ਸਭ ਤੋਂ ਬਦਸੂਰਤ ਭਾਸ਼ਾ ਸਰਚ ਕਰਦੇ ਹੋ ਤਾਂ ਉਹ ਨਤੀਜੇ ਵਜੋਂ ਆਪਣਾ ਜਵਾਬ ਕੰਨੜ ਦੱਸਦਾ ਹੈ, ਜੋ ਦੱਖਣੀ ਭਾਰਤ ਵਿੱਚ ਲੱਗਭੱਗ 40 ਮਿਲੀਅਨ ਲੋਕਾਂ ਵਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ। ਹਾਲਾਂਕਿ ਗੂਗਲ ਨੇ ਇਸਦੇ ਲਈ ਮੁਆਫੀ ਮੰਗਦੇ ਹੋਏ ਇਸ ਗਲਤੀ ਨੂੰ ਸੁਧਾਰ ਲਿਆ ਹੈ। ਭਾਰਤ ਵਿੱਚ ਕੰਨੜ ਨੂੰ ਸਭ ਤੋਂ ਬਦਸੂਰਤ ਭਾਸ਼ਾ ਦੱਸਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਖੜ੍ਹਾ ਹੋ ਗਿਆ। ਹੁਣ ਗੂਗਲ ਨੇ ਕਿਹਾ, ਅਸੀ ਗਲਤਫਹਿਮੀ ਅਤੇ ਕਿਸੇ ਦੀਆਂ ਭਾਵਨਾਵਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸੀ ਅਤੇ ਇਸ ਲਈ ਅਸੀਂ ਮੁਆਫੀ ਮੰਗਦੇ ਹਾਂ।

Google Tweaks Chrome in Response to Privacy Criticism - The New York Times

ਇਹ ਵੀ ਪੜ੍ਹੋ- 'ਟੋਕੀਓ ਓਲੰਪਿਕ 'ਚ ਮਾਰਿਨ ਨਹੀਂ ਹੋਵੇਗੀ, ਫਿਰ ਵੀ ਮੁਕਾਬਲਾ ਹੋਵੇਗਾ ਤਗੜਾ'

ਉਥੇ ਹੀ ਕੰਨਡ਼ ਨੂੰ ਸਭ ਤੋਂ ਭੱਦੀ ਭਾਸ਼ਾ ਵਜੋਂ ਵਿਖਾਉਣ ਤੋਂ ਬਾਅਦ ਕਰਨਾਟਕ ਸਰਕਾਰ Google ਖਿਲਾਫ ਕਾਨੂੰਨੀ ਕਾਰਵਾਈ ਕਰਣ ਦੀ ਤਿਆਰੀ ਵਿੱਚ ਹੈ। ਕਰਨਾਟਕ ਦੇ ਵਣ, ਕੰਨਡ਼ ਅਤੇ ਸੰਸਕ੍ਰਿਤੀ ਮੰਤਰੀ ਅਰਵਿੰਦ ਲਿੰਬਾਵਲੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਦਈਏ ਕਿ ਲੋਕ ਮੰਗ ਕਰ ਰਹੇ ਹਨ ਕਿ ਗੂਗਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਸਦੇ ਖਿਲਾਫ ਸਖ਼ਤ ਕਾਰਵਾਈ ਕਰਣੀ ਚਾਹੀਦੀ ਹੈ। ਇਹ ਭਾਸ਼ਾ ਦੁਨੀਆ ਦੀ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਇੰਨਾ ਹੀ ਨਹੀਂ ਬੰਗਲੌਰ ਸਥਿਤ ਆਈਟੀ ਕੰਪਨੀ Thincnext ਨੇ ਗੂਗਲ ਵਲੋਂ ਸਰਚ ਰਿਜ਼ਲਟ ਨੂੰ ਹਟਾਉਣ ਲਈ charge.org ਉੱਤੇ ਇੱਕ ਮੰਗ ਕੀਤੀ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਉੱਤੇ ਆਪਣੀ ਸਹਿਮਤੀ ਜਤਾ ਚੁੱਕੇ ਹਨ। ਹਾਲਾਂਕਿ, ਗੂਗਲ ਮੁਤਾਬਕ, ਇਸ ਗਲਤੀ ਨੂੰ ਹੁਣ ਸੁਧਾਰ ਲਿਆ ਗਿਆ ਹੈ।

Google's Ranking Factors in 2020 | Top SEO Ranking Factors 2020

ਇਹ ਵੀ ਪੜ੍ਹੋ- ਸ਼ਰਧਾਲੂਆਂ ਨਾਲ ਜੁੜੀ ਵੱਡੀ ਖ਼ਬਰ: ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ’ਤੇ ਪਾਕਿ ਨਹੀਂ ਜਾ ਸਕੇਗਾ ਸਿੱਖ ਜਥਾ

ਕੰਪਨੀ ਨੇ ਲੋਕਾਂ ਵਲੋਂ ਇਸ ਮਾਮਲੇ ਵਿੱਚ ਦੁੱਖ ਜਤਾਉਂਦੇ ਹੋਏ ਕਿਹਾ ਕਿ ਸਰਚ ਦੇ ਨਤੀਜੇ ਵਿੱਚ ਉਸਦੀ ਰਾਏ ਨਹੀਂ ਹੁੰਦੀ। ਗੂਗਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਰਚ ਹਮੇਸ਼ਾ ਪੂਰੀ ਤਰ੍ਹਾਂ ਪਰਿਪੂਰਣ ਨਹੀਂ ਹੁੰਦੀ। ਕਈ ਵਾਰ ਇੰਟਰਨੈੱਟ 'ਤੇ ਆ ਰਹੀ ਸਮੱਗਰੀ ਦੇ ਵਿਸ਼ੇਸ਼ ਸਵਾਲਾਂ ਲਈ ਹੈਰਾਨੀਜਨਕ ਨਤੀਜਾ ਹੋ ਸਕਦੇ ਹਨ।
ਕਰਨਾਟਕ ਦੇ ਆਪ ਨੌਜਵਾਨ ਵਿੰਗ ਦੇ ਪ੍ਰਧਾਨ ਮੁਕੁੰਦ ਗੌੜਾ ਨੇ ਫੇਸਬੁਕ 'ਤੇ ਇੱਕ ਚਿੱਠੀ ਸਾਂਝੀ ਕੀਤੀ।ਜਿਸ ਨੂੰ ਉਨ੍ਹਾਂ ਨੇ ਗੂਗਲ ਇੰਡਿਆ ਦੇ ਉਪ-ਪ੍ਰਧਾਨ ਸੰਜੈ ਗੁਪਤਾ ਨੂੰ ਲਿਖਿਆ। ਉਨ੍ਹਾਂ ਨੇ ਲਿਖਿਆ, ਮੈਂ Google ਵਲੋਂ ਦਿਖਾਏ ਗਏ ਖੋਜ ਨਤੀਜੀਆਂ ਉੱਤੇ ਗੰਭੀਰ ਇਤਰਾਜ਼ ਜਤਾਉਂਦਾ ਹਾਂ।

In The Market