LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਟੋਕੀਓ ਓਲੰਪਿਕ 'ਚ ਮਾਰਿਨ ਨਹੀਂ ਹੋਵੇਗੀ, ਫਿਰ ਵੀ ਮੁਕਾਬਲਾ ਹੋਵੇਗਾ ਤਗੜਾ'

olympic

ਨਵੀਂ ਦਿੱਲੀ (ਇੰਟ.)- ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ (P. V. Sindhu ) ਨੇ ਕਿਹਾ ਕਿ ਉਹ ਟੋਕੀਓ ਓਲੰਪਿਕ ਵਿਚ ਆਪਣੀ ਵਿਰੋਧੀ ਨੂੰ ਪ੍ਰੇਸ਼ਾਨੀ ਵਿਚ ਪਾਉਣ ਲਈ ਨਵੇਂ ਹੁਨਰ ਅਤੇ ਤਕਨੀਕ 'ਤੇ ਕੰ ਕਰ ਰਹੀ ਹੈ। ਰਿਓ ਓਲੰਪਿਕ (Rio Olympics) ਦੀ ਸਿਲਵਰ ਮੈਡਲ ਜੇਤੂ ਅਤੇ ਵਿਸ਼ਵ ਚੈਂਪੀਅਨ ਸਿੰਧੂ (World Champion Sindhu) ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ (Corona Virus) ਮਹਾਮਾਰੀ ਕਾਰਣ ਮਿਲੇ ਆਰਾਮ ਨਾਲ ਉਨ੍ਹਾਂ ਨੂੰ ਆਪਣੀ ਖੇਡ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਅਤੇ ਉਸ ਵਿਚ ਕੁਝ ਨਵਾਂ ਜੋੜਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਸਖ਼ਤ ਵਿਰੋਧੀ ਅਤੇ ਮੌਜੂਦਾ ਚੈਂਪੀਅਨ ਕੈਰੋਲੀਨਾ ਮਾਰਿਨ ਗੋਡੇ ਦੀ ਸੱਟ ਕਾਰਣ ਓਲੰਪਿਕ ਵਿਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇਗੀ, ਪਰ ਸਿੰਧੂ ਜਾਣਦੀ ਹੈ ਕਿ ਮੁਕਾਬਲੇਬਾਜ਼ੀ ਉਦੋਂ ਹੀ ਸਖ਼ਤ ਹੋਵੇਗੀ।

Thailand Open: PV Sindhu Crashes Out In Quarterfinals - ShaamTak

ਇਹ ਵੀ ਪੜ੍ਹੋ- ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਚੈਂਪੀਅਨ ਮੈਰੀਕਾਮ ਛੇਵਾਂ ਸੋਨੇ ਦਾ ਤਗਮਾ ਜਿੱਤਣ ਤੋਂ ਖੁੱਸੀ

ਸਿੰਧੂ ਨੇ ਭਾਰਤੀ ਖੇਡ ਅਥਾਰਟੀ ਵਲੋਂ ਆਯੋਜਿਤ ਵਰਚੁਅਲ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਔਰਤਾਂ ਦੇ ਸਰਕਟ ਵਿਚ ਚੋਟੀ ਦੇ 10 ਖਿਡਾਰੀ ਬਰਾਬਰੀ ਦੀਆਂ ਹਨ। ਜੇਕਰ ਇਕ ਖਿਡਾਰੀ ਨਹੀਂ ਖੇਡ ਪਾਉਂਦਾ ਹੈ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਨਹੀਂ ਲੈ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਤਾਈ ਜੁ ਯਿੰਗ ਰਤਚਾਨੋਕ ਇੰਤਾਨੋਨ, ਨੋਜੋਮੀ ਓਕੁਹਾਰਾ ਅਤੇ ਅਕਾਨੇ ਯਾਮਾਗੁਚੀ ਵਰਗੇ ਖਿਡਾਰੀ ਹਨ, ਇਹਸਾਰੇ ਚੰਗੇ ਖਿਡਾਰੀ ਹਨ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇਕਰ ਇਕ ਖਿਡਾਰੀ ਗੈਰਮੌਜੂਦ ਹੈ ਤਾਂ ਇਹ ਸੌਖਾ ਹੋਵੇਗਾ। ਮੈਂ ਇਸ ਨੂੰ ਲੈ ਕੇ ਸਹਿਜ ਨਹੀਂ ਹੋ ਸਕਦੀ। ਮੈਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ 'ਤੇ ਧਿਆਨ ਦੇਣਾ ਹੋਵੇਗਾ।

PV Sindhu has high hopes on Tokyo Olympics 2021, says she 'sees getting  medal'

ਇਹ ਵੀ ਪੜ੍ਹੋ- ਵਿਰਾਟ ਕੋਹਲੀ ਨਾਲ ਇੰਗਲੈਂਡ ਪਹੁੰਚੀ ਅਨੁਸ਼ਕਾ, ਧੀ ਨਾਲ ਵਾਇਰਲ ਹੋਈ ਫੋਟੋ

ਸਿੰਧੂ 2016 ਓਲੰਪਿਕ ਫਾਈਨਲ ਅਤੇ 2017 ਵਿਸ਼ਵ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ਵਿਚ ਮਾਰਨ ਤੋਂ ਹਾਰ ਗਈ ਸੀ। ਉਨ੍ਹਾਂ ਨੇ ਕਿਹਾ ਕਿ ਰਤਚਾਨੋਕ ਵਰਗੇ ਕੁਝ ਖਿਡਾਰੀ ਖਤਰਨਾਕ ਹਨ। ਉਹ ਇਕ ਹੁਨਰਮੰਦ ਖਿਡਾਰੀ ਹਨ ਸਾਨੂੰ ਉਨ੍ਹਾਂ ਤੋਂ ਸਾਵਧਾਨ ਰਹਿਣਾ ਹੋਵੇਗਾ।

In The Market