ਨਵੀਂ ਦਿੱਲੀ: ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ (Mary Kom) ਨੂੰ ਕਜ਼ਾਕਿਸਤਾਨ ਦੀ ਨਾਜ਼ੀਮ ਕਿਜ਼ਾਬੇ ਨੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ (Asian Boxing Championship) ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਮੈਰੀਕਾਮ ਨੂੰ 51 ਕਿਲੋ ਵਰਗ ਦੇ ਫਾਈਨਲ ਵਿੱਚ ਨਾਜ਼ੀਮ ਕਿਜੀਬੇ ਦੇ ਖਿਲਾਫ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਹਾਰ ਹੋਣ ਕਰਕੇ ਫਾਈਨਲ ਮੈਚ ਵਿੱਚ (Mary Kom) ਮੈਰੀਕਾਮ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।
Six-time world champion boxer Mary Kom (51 kg) settles for a silver medal after losing 2-3 against two-time World Champion Nazym Kyzaibay of Kazakhstan in the final of the Asian Boxing Championships in Dubai
(file pic) pic.twitter.com/AgEgf7DJZs— ANI (@ANI) May 30, 2021
ਦੱਸਣਯੋਗ ਹੈ ਕਿ ਟੂਰਨਾਮੈਂਟ ਵਿਚ ਇਹ ਉਸਦਾ ਸੱਤਵਾਂ ਤਗਮਾ ਹੈ। ਮਨੀਪੁਰ ਦੇ ਇਸ ਖਿਡਾਰੀ ਨੂੰ 5000 ਡਾਲਰ (ਲਗਭਗ 3.6 ਲੱਖ ਰੁਪਏ) ਇਨਾਮ ਵਜੋਂ ਦਿੱਤੇ ਅਤੇ ਕਿਜਾਬੇ ਨੂੰ 10,000 ਡਾਲਰ (ਲਗਭਗ 7.2 ਲੱਖ ਰੁਪਏ) ਮਿਲੇ।ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਦੁਬਈ ਵਿਚ ਜਾਰੀ 2021 ਏਐਸਬੀਸੀ ਏਸ਼ੀਅਨ ਮਹਿਲਾ ਅਤੇ ਪੁਰਸ਼ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਹਾਰ ਗਈ। ਇਸਦੇ ਨਾਲ, ਮੈਰੀਕਾਮ ਆਪਣੇ ਰਿਕਾਰਡ ਛੇਵੇਂ ਸੋਨੇ ਦੇ ਤਮਗੇ ਤੋਂ ਖੁੰਝ ਗਈ।
ਇਹ ਵੀ ਪੜ੍ਹੋ- ਪੰਜਾਬ ‘ਚ ਕੋਰੋਨਾ ਦੀ ਰਫ਼ਤਾਰ ‘ਤੇ ਲੱਗੀ ਬ੍ਰੇਕ, 53 ਦਿਨਾਂ ਬਾਅਦ 3 ਹਜ਼ਾਰ ਤੋਂ ਘੱਟ ਨਵੇਂ ਕੋਰੋਨਾ ਕੇਸ ਦਰਜ
ਜਿੱਤੇ ਪੰਜ ਸੋਨੇ ਦੇ ਤਗਮੇ
ਮੈਰੀਕਾਮ (Mary Kom) ਅਤੇ ਲੈਸ਼ਰਾਮ ਸਰਿਤਾ ਦੇਵੀ ਨੇ ਏਸ਼ੀਅਨ ਚੈਂਪੀਅਨਸ਼ਿਪਾਂ ਵਿਚ ਪੰਜ – ਪੰਜ ਸੋਨੇ ਦੇ ਤਗਮੇ ਜਿੱਤੇ ਹਨ। ਇਸ ਮਹਾਨ ਮੁੱਕੇਬਾਜ਼ ਨੇ 2003, 2005, 2010, 2012 ਅਤੇ 2017 ਦੇ ਐਡੀਸ਼ਨਾਂ ਵਿੱਚ ਸੋਨੇ ਦਾ ਤਗਮਾ ਜਿੱਤਿਆ, ਜਦੋਂ ਕਿ 2008 ਅਤੇ ਇਸ ਸਾਲ ਉਸਨੇ ਆਪਣੇ ਹਿੱਸੇ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।





