LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੱਕੇਬਾਜ਼ Saweety Boora ਨੇ ਦੁਬਈ ’ਚ ਜਿੱਤਿਆ ਕਾਂਸੀ ਦਾ ਤਮਗਾ, ਸ਼ਹੀਦ ਕਿਸਾਨਾਂ ਨੂੰ ਕੀਤਾ ਸਮਰਪਿਤ

mukebaj

ਚੰਡੀਗੜ੍ਹ:  ਹਿਸਾਰ ਦੀ ਬੇਟੀ ਮੁੱਕੇਬਾਜ਼ (Saweety Boora) ਸਵੀਟੀ ਬੂਰਾ ਨੇ ਦੁਬਈ ਵਿਚ ਆਯੋਜਿਤ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਵੀਟੀ ਨੇ 81 ਕਿੱਲੋ ਵਰਗ ਵਿੱਚ ਆਪਣੀ ਖੇਡ ਪ੍ਰਤੀਭਾ ਦਾ ਪ੍ਰਦਰਸ਼ਨ ਕਰਦਿਆਂ ਇਹ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਸਵੀਟੀ ਸੈਮੀਫਾਈਨਲ ਵਿੱਚ ਕਜ਼ਾਕਿਸਤਾਨ ਤੋਂ ਸਖਤ ਮੈਚ ਵਿੱਚ ਹਾਰ ਗਈ ਸੀ ਪਰ ਦੁਬਈ ਵਿਚ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਰਿਆਣਾ ਦੀ ਮੁੱਕੇਬਾਜ਼ ਸਵੀਟੀ ਬੂਰਾ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਹ ਤਮਗਾ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕੀਤਾ।

ਇਸ ਦੀ ਜਾਣਕਾਰੀ ਉਸ ਨੇ ਟਵੀਟ ਜ਼ਰੀਏ ਦਿੱਤੀ। ਉਹਨਾਂ ਕਿਹਾ, ‘ਮੈਂ ਦੁਬਈ ਵਿਚ 21 ਮਈ ਤੋਂ 1 ਜੂਨ ਤੱਕ ਹੋ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਮੈਂ ਅਪਣਾ ਮੈਡਲ ਸਾਡੇ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਰਦੀ ਹਾਂ’।

ਗੌਰਤਲਬ ਹੈ ਕਿ ਸਵੀਟੀ ਬੁੜਾ ਹਿਸਾਰ ਦੇ ਇੱਕ ਪਿੰਡ ਘੇਰੇ ਦੀ ਧੀ ਹੈ। ਉਹ ਕਿਸਾਨਾਂ ਦੇ ਪਰਿਵਾਰ ਵਿਚੋਂ ਹੈ। ਉਸ ਦੇ ਪਿਤਾ ਮਹਿੰਦਰ ਸਿੰਘ ਇੱਕ ਕਿਸਾਨ ਹਨ ਜਦਕਿ ਮਾਂ ਸੁਰੇਸ਼ ਦੇਵੀ ਘਰ ਵਿਚ ਗ੍ਰਿਹਣੀ  ਹੈ। 28 ਸਾਲਾਂ ਸਵੀਟੀ  ਛੋਟੀ ਉਮਰ ਵਿਚ ਖੇਡਾਂ ਵਿਚ ਆਪਣਾ ਕਰੀਅਰ ਬਣਾਉਣ ਲਈ ਦ੍ਰਿੜ ਸੀ।  

ਇਹ ਵੀ ਪੜ੍ਹੋ- ਸੁਸ਼ੀਲ ਕੁਮਾਰ ਦੀਆਂ ਵਧੀਆਂ ਮੁਸ਼ਕਿਲਾਂ, 4 ਦਿਨ ਲਈ ਵਧਾਈ ਗਈ ਪੁਲਿਸ ਰਿਮਾਂਡ

ਸਵੀਟੀ ਦੇ ਪਿਤਾ ਮਹਿੰਦਰ ਸਿੰਘ ਨੇ ਉਸਨੂੰ ਸਾਰੇ ਪਾਸੇ ਬਹੁਤ ਸਪੋਟ ਕੀਤਾ।  ਪਿਤਾ ਦਾ ਸਪੋਟ ਮਿਲਣ ਤੋਂ ਬਾਅਦ ਸਵੀਟੀ ਨੇ ਖੇਡ ਵਿੱਚ ਸਖਤ ਮਿਹਨਤ ਕੀਤੀ ਅਤੇ ਕੋਚ ਤੋਂ ਸਹੀ ਮਾਰਗ ਦਰਸ਼ਨ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਕਈ ਮੈਡਲ ਜਿੱਤੇ। ਹੁਣ ਤੱਕ ਸਵੀਟੀ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਕਈ ਤਗਮੇ ਜਿੱਤੇ ਹਨ।  ਉਸਨੇ ਦੇਸ਼ ਅਤੇ ਦੁਨੀਆ ਵਿਚ ਆਪਣਾ ਪੰਚ ਦਾ ਦਮ ਦਿਖਾਇਆ ਅਤੇ ਬਹੁਤ ਤਾੜੀਆਂ ਲੁੱਟੀਆਂ।

In The Market