LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਰਾਟ ਕੋਹਲੀ ਨਾਲ ਇੰਗਲੈਂਡ ਪਹੁੰਚੀ ਅਨੁਸ਼ਕਾ, ਧੀ ਨਾਲ ਵਾਇਰਲ ਹੋਈ ਫੋਟੋ

anushka

ਮੁੰਬਈ (ਇੰਟ.)-18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (Test Championship Final) ਅਤੇ 4 ਅਗਸਤ ਤੋਂ ਇੰਗਲੈਂਡ (England) ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਵਿਰਾਟ ਕੋਹਲੀ ਦੀ ਟੀਮ ਇੰਡੀਆ ਇੰਗਲੈਂਡ ਦੌਰੇ 'ਤੇ ਮੁੰਬਈ ਤੋਂ ਰਵਾਨਾ ਹੋ ਚੁੱਕੀ ਹੈ ਪਰ ਇੰਗਲੈਂਡ ਜਾਂਦੇ ਸਮੇਂ ਕਪਤਾਨ ਵਿਰਾਟ ਕੋਹਲੀ (Virat Kohli) ਦੇ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਰਵਾਨਾ ਹੋਈ। ਵਿਰਾਟ ਅਤੇ ਅਨੁਸ਼ਕਾ ਦੀ ਇੰਗਲੈਂਡ ਜਾਂਦੇ ਹੋਏ ਇਕੱਠਿਆਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਯੂ.ਕੇ. ਦੀ ਸਰਕਾਰ ਨੇ ਬੀ.ਸੀ.ਸੀ.ਆਈ. ਨੂੰ ਇੰਗਲੈਂਡ ਦੌਰੇ 'ਤੇ ਭਾਰਤੀ ਕ੍ਰਿਕਟਰਸ ਦੇ ਨਾਲ ਉਨ੍ਹਾਂ ਦੀਆਂ ਪਤਨੀਆਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਲਈ ਵਿਰਾਟ ਦੇ ਨਾਲ ਅਨੁਸ਼ਕਾ ਵੀ ਇੰਗਲੈਂਡ ਜਾ ਰਹੀ ਹੈ ਜਿਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਜੋੜੇ ਨਾਲ ਉਨ੍ਹਾਂ ਦੀ ਧੀ ਵਾਮਿਕਾ ਵੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਭਾਰਤੀ ਟੀਮ ਪ੍ਰਾਈਵੇਟ ਚਾਰਟਿਡ ਪਲੇਨ ਰਾਹੀਂ ਇੰਗਲੈਂਡ ਰਵਾਨਾ ਹੋਈ। ਸਾਰੇ ਖਿਡਾਰੀ ਪਹਿਲਾਂ ਲੰਡਨ ਪਹੁੰਚਣਗੇ।

VIRAL: Anushka Sharma covers baby Vamika's face as she joins Virat Kohli to  head to England for WTC

ਇਹ ਵੀ ਪੜ੍ਹੋ- ਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇ

10 ਦਿਨ ਤੱਕ ਰਹਿਣਗੇ ਕੁਆਰੰਟਾਈਨ- ਟੀਮ ਇੰਡੀਆ (Team India) ਦਾ ਪੁਰਸ਼ ਵਰਗ ਲੰਡਨ ਤੋਂ ਸਾਊਥੈਂਪਟਨ ਬਸ ਰਾਹੀਂ 3 ਘੰਟੇ ਦੇ ਸਫਰ ਤੋਂ ਬਾਅਦ ਪਹੁੰਚਣਗੇ ਅਤੇ ਉਥੇ ਟੀਮ ਪੂਰੇ 10 ਦਿਨਾਂ ਤੱਕ ਕੁਆਰੰਟੀਨ ਰਹੇਗੀ। ਆਈ.ਸੀ.ਸੀ. ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਦੇ 3 ਦਿਨ ਯਾਨੀ ਕਿ 5 ਜੂਨ ਤੱਕ ਖਿਡਾਰੀ ਦੀ 3 ਵਾਰ ਕੋਰੋਨਾ ਜਾਂਚ ਵੀ ਕੀਤੀ ਜਾਵੇਗੀ। ਹਰ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਹੀ ਐਕਸਰਸਾਈਜ਼ ਕਰਨ ਨੂੰ ਕਿਹਾ ਜਾਵੇਗਾ।
ਟੀਮ ਇੰਡੀਆ 4 ਮਹੀਨੇ ਲਈ ਗਈ ਹੈ ਇੰਗਲੈਂਡ : ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਨੂੰ 18 ਜੂਨ ਤੋਂ 22 ਜੂਨ ਤੱਕ ਨਿਊਜ਼ੀਲੈਂਡ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਣਾ ਹੈ। ਉਥੇ ਹੀ ਟੀਮ ਇੰਡੀਆ ਲਗਭਗ 4 ਮਹੀਨੇ ਤੱਕ ਇੰਗਲੈਂਡ ਵਿਚ ਹੀ ਰਹੇਗੀ। ਇਸ ਤੋਂ ਬਾਅਦ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ 4 ਅਗਸਤ ਤੋਂ ਉਨ੍ਹਾਂ ਦੇ ਹੀ ਦੇਸ਼ ਵਿਚ ਪੂਰੇ 5 ਮੈਟਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।

Virat Kohli, Anushka Sharma Vamika Leave For England For World Test  Championship

ਇਹ ਵੀ ਪੜ੍ਹੋ- ਚੰਡੀਗੜ੍ਹ : ਛੱਤ ਤੋਂ ਹੇਠਾਂ ਡਿੱਗਣ ਕਾਰਣ ਡਾਕਟਰ ਦੀ ਮੌਤ

ਇਕ ਹੀ ਹੋਟਲ ਵਿਚ ਰੁਕਣਗੀਆਂ ਦੋਵੇਂ ਟੀਮਾਂ : ਸਾਊਥੈਂਪਟਨ ਵਿਚ ਭਾਰਤੀ ਟੀਮ ਅਤੇ ਨਿਊਜ਼ੀਲੈਂਡ ਇਕ ਹੀ ਹੋਟਲ ਵਿਚ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ 18 ਜੂਨ ਤੋਂ 22 ਜੂਨ ਵਿਚਾਲੇ ਫਾਈਨਲ ਮੈਚ ਹੋਵੇਗਾ। ਉਥੇ ਹੀ ਜੇਕਰ ਮੀਂਹ ਵਰਗੀ ਕੋਈ ਸਮੱਸਿਆ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿਚ ਇਸ ਨੂੰ 23 ਜੂਨ ਨੂੰ ਰਿਜ਼ਰਵ ਦੇ ਰੂਪ ਵਿਚ ਰੱਖਿਆ ਗਿਆ ਹੈ। ਆਈ.ਸੀ.ਸੀ. ਚਾਹੁੰਦਾ ਹੈ ਕਿ ਇਹ ਮੈਚ ਪੂਰੇ 5 ਦਿਨ ਚੱਲੇ।

In The Market