LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ : ਛੱਤ ਤੋਂ ਹੇਠਾਂ ਡਿੱਗਣ ਕਾਰਣ ਡਾਕਟਰ ਦੀ ਮੌਤ

doctor

ਚੰਡੀਗੜ੍ਹ (ਇੰਟ.)- ਚੰਡੀਗੜ (chandigarh) ਦੇ ਸੈਕਟਰ 16 ਸਥਿਤ ਮਕਾਨ ਨੰਬਰ 28 ਦੀ ਦੂਜੀ ਮੰਜਿਲ ਤੋਂ ਇੱਕ ਡਾਕਟਰ ਸ਼ੱਕੀ ਹਾਲਤ ਵਿਚ ਹੇਠਾਂ ਡਿੱਗਣ ਕਾਰਣ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਤੁਰੰਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (Government Multi Specialty Hospital)ਸੈਕਟਰ 16 ਵਿੱਚ ਇਲਾਜ ਲਈ ਦਾਖਲ ਕਰਾਇਆ। ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

How To Return To The Doctor's Office

ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾ 

ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਡਾਕਟਰ ਦਾ ਨਾਮ ਗੋਪਾਲ ਕ੍ਰਿਸ਼ਣ ਦੱਸਿਆ ਜਾ ਰਿਹਾ ਹੈ। ਮ੍ਰਿਤਕ ਡਾਕਟਰ ਆਪਣੇ ਪਰਿਵਾਰ ਦੇ ਨਾਲ ਇਸ ਮਕਾਨ ਦੀ ਦੂਜੀ ਮੰਜਿਲ ਉੱਤੇ ਰਹਿੰਦਾ ਸੀ। ਮ੍ਰਿਤਕ ਡਾਕਟਰ ਪੰਜਾਬ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਹਸਪਤਾਲ ਤੋਂ ਹੀ ਪੁਲਸ ਨੂੰ ਵੀ ਸੂਚਨਾ ਮਿਲੀ ਅਤੇ ਪੁਲਸ ਮੌਕੇ 'ਤੇ ਪਹੁੰਚੀ। ਹਾਲਾਂਕਿ ਡਾਕਟਰ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਇਸਦੀ ਜਾਣਕਾਰੀ ਨਹੀਂ ਲੱਗ ਸਕੀ ਹੈ। ਉਥੇ ਹੀ ਪੁਲਿਸ (Police)ਮਾਮਲੇ ਦੀ ਜਾਂਚ ਕਰਣ ਦੇ ਨਾਲ ਡਾਕਟਰ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਣਾਂ ਬਾਰੇ ਪਤਾ ਲਗਾਉਣ ਵਿੱਚ ਜੁਟੀ ਹੈ।

Can you predict death? - Telegraph India

ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲ

ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਮ੍ਰਿਤ ਡਾਕਟਰ ਨੇ ਹਾਲ ਹੀ ਵਿਚ ਕੋਰੋਨਾ (Corona Virus) ਨੂੰ ਹਰਾਇਆ ਸੀ। ਵੀਰਵਾਰ ਸਵੇਰੇ ਉਹ ਕਮਰੇ ਵਿਚ ਇਕੱਲੇ ਸਨ। ਇਸ ਦੌਰਾਨ ਖਿੜਕੀ ਤੋਂ ਹੇਠਾਂ ਆ ਡਿੱਗੇ ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਖਿੜਕੀ ਖੋਲ੍ਹਣ ਦੌਰਾਨ ਉਹ ਹੇਠਾਂ ਡਿੱਗੇ ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਹੁਣ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚੁਰੀ ਵਿਚ ਰਖਵਾ ਦਿੱਤਾ ਹੈ।

In The Market