LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲ

gurmete rahm

ਰੋਹਤਕ- ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ 'ਚ ਬੰਦ (Ram Rahim) ਰਾਮ ਰਹੀਮ ਨੂੰ ਪੀ. ਜੀ. ਆਈ 'ਚ  ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ (Gurmeet Ram Rahim Singh) ਰਾਮ ਰਹੀਮ ਦੀ ਸਿਹਤ ਖਰਾਬ ਹੋਣ ਮਗਰੋਂ ਸਖ਼ਤ ਸੁਰੱਖਿਆ ਦਰਮਿਆਨ (PGI) ਪੀ. ਜੀ. ਆਈ. ਲਿਆਂਦਾ ਗਿਆ। ਹਾਲਾਂਕਿ ਦੋ ਘੰਟੇ ਦੀ ਜਾਂਚ ਅਤੇ ਦਵਾਈ ਦੇ ਕੇ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਡਾਕਟਰ ਦਾ ਕਹਿਣਾ ਹੈ ਕਿ ਢਿੱਡ ਵਿਚ ਦਰਦ ਦੀ ਸ਼ਿਕਾਇਤ ਦੇ ਕਰਕੇ ਉਸਨੂੰ  (PGI) ਪੀ. ਜੀ. ਆਈ 'ਚ  ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ

ਦੱਸ ਦੇਈਏ ਕਿ ਇਹ ਦੂਜੀ ਵਾਰ ਹੈ, ਜਦੋਂ ਰਾਮ ਰਹੀਮ ਨੂੰ ਪੀ. ਜੀ. ਆਈ. ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਰਾਮ ਰਹੀਮ ਨੂੰ ਬਲੱਡ ਪ੍ਰੈੱਸ਼ਰ ਕਾਰਨ ਇੱਥੇ ਲਿਆਂਦਾ ਗਿਆ ਸੀ। ਉਦੋਂ ਜੇਲ੍ਹ ’ਚ ਕਈ ਮਰੀਜ਼ ਕੋਰੋਨਾ ਪਾਜ਼ੇਟਿਵ ਮਿਲੇ ਸਨ ਅਤੇ ਰਾਮ ਰਹੀਮ ਨੂੰ ਕੋਰੋਨਾ ਦੇ ਖ਼ਦਸ਼ੇ ਦੇ ਚੱਲਦੇ ਇੱਥੇ ਲਿਆਂਦਾ ਗਿਆ ਸੀ। ਹਾਲਾਂਕਿ ਸਾਰੀਆਂ ਰਿਪੋਰਟ ਸਹੀ ਆਉਣ ਮਗਰੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਇਹ ਵੀ ਪੜੋ: ਸੈਂਕੜੇ ਬੱਚਿਆਂ ਦੇ ਮਾਂ-ਪਿਓ ਨੂੰ ਨਿਗਲ ਗਿਆ ਕੋਰੋਨਾ, Smriti Irani ਨੇ ਕੀਤਾ ਖੁਲਾਸਾ 

ਗੌਰਤਲਬ ਹੈ ਕਿ ਰਾਮ ਰਹੀਮ ਨੇ ਆਪਣੀ ਬੀਮਾਰ ਮਾਂ ਨਸੀਬ ਕੌਰ ਨੂੰ ਮਿਲਣ ਲਈ ਪਹਿਲਾਂ 21 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਪਰ ਉਸ ਨੂੰ ਸਿਰਫ ਇੱਕ ਦਿਨ ਲਈ ਪੈਰੋਲ ਮਿਲੀ. ਰਾਮ ਰਹੀਮ ਆਪਣੀ ਦੋ ਔਰਤ ਚੇਲੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ 2017 ਤੋਂ ਰੋਹਤਕ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਿਹਾ ਹੈ।

In The Market