LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ

cbse isce

ਦੇਹਰਾਦੂਨ (ਇੰਟ.)- CBSE ਤੇ ICSE 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਤਰਾਖੰਡ ਵਿੱਚ ਵੀ 12ਵੀਂ ਦੀ ਪ੍ਰੀਖਿਆ ਲਈ ਤਿਆਰੀ ਪੂਰੀ ਕਰ ਲਈ ਗਈ ਸੀ। ਦੇਹਰਾਦੂਨ ਰੀਜਨ ਵਿੱਚ 333 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਬੋਰਡ ਦੇ ਖੇਤਰੀ ਨਿਦੇਸ਼ਕ ਰਣਵੀਰ ਸਿੰਘ ਮੁਤਾਬਕ 1100 ਸਕੂਲਾਂ ਦੇ 87000 ਬੱਚੇ ਬੋਰਡ ਪ੍ਰੀਖਿਆ ਲਈ ਰਜਿਸਟਰਡ ਸਨ ਪਰ ਹਾਲਾਤਾਂ ਨੂੰ ਵੇਖਦੇ ਹੋਏ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਠੀਕ ਹੈ।
ਉਥੇ ਹੀ, ਹੁਣ ਉਤਰਾਖੰਡ ਬੋਰਡ ਦੀਆਂ 10ਵੀਂ ਤੋਂ ਬਾਅਦ ਹੁਣ 12 ਵੀਂ ਦੀਆਂ ਪ੍ਰੀਖਿਆਵਾਂ ਵੀ ਰੱਦ ਹੋਣਗੀਆਂ। ਸਿੱਖਿਆ ਮੰਤਰੀ ਅਰਵਿੰਦ ਪਾਂਡੇ ਮੁਤਾਬਕ ਦੇਸ਼ ਵਿੱਚ CBSE ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਜੋ ਫ਼ੈਸਲਾ ਹੋਇਆ ਹੈ। ਰਾਜ ਸਰਕਾਰ ਉਸ ਫੈਸਲੇ ਤੋਂ ਬਾਹਰ ਨਹੀਂ ਹੈ। ਹਾਲਾਤ ਨੂੰ ਵੇਖਦੇ ਹੋਏ ਪ੍ਰੀਖਿਆ ਦੇ ਸਬੰਧ ਵਿੱਚ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ। 

CBSE Class 12 Board Exam 2021 likely to be conducted, final decision on  THIS date

ਇਹ ਵੀ ਪੜ੍ਹੋ- ਇਸਾਕ ਹੇਰਜ਼ੋਗ ਬਣੇ ਇਜ਼ਰਾਇਲ ਦੇ 11ਵੇਂ ਰਾਸ਼ਟਰਪਤੀ
ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਸਥਿਤੀ ਨੂੰ ਵੇਖਦੇ ਹੋਏ ਸੀ.ਬੀ.ਐੱਸ.ਈ. ਬੋਰਡ ਦੀ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸੂਬਾ  ਸਰਕਾਰ ਵੀ ਵਿਦਿਆਰਥੀ ਅਤੇ ਸਿੱਖਿਆ ਹਿੱਤ ਵਿੱਚ ਜੋ ਹੋਵੇਗਾ ਛੇਤੀ ਹੀ ਉਸ 'ਤੇ ਫ਼ੈਸਲਾ ਲਵੇਗੀ। ਉੱਧਰ ਸਿੱਖਿਆ ਸਕੱਤਰ ਆਰ ਮੀਨਾਕਸ਼ੀ ਸੁੰਦਰਮ ਨੇ ਮੰਗਲਵਾਰ ਨੂੰ ਵਿਭਾਗ ਦੇ ਅਧਿਕਾਰੀਆਂ ਦੀ ਬੈਠਕ ਕੀਤੀ। 
ਬੈਠਕ ਵਿੱਚ ਰਾਮਨਗਰ ਬੋਰਡ ਵਲੋਂ ਬਦਲਵੇਂ ਪ੍ਰਸ਼ਨ ਦੇ ਆਧਾਰ ਉੱਤੇ ਪਰੀਖਿਆ ਕਰਾਉਣ ਬਾਰੇ ਪੁੱਛਿਆ ਗਿਆ ਪਰ ਬੋਰਡ ਨੇ ਇਸ ਆਧਾਰ ਉੱਤੇ ਪਰੀਖਿਆ ਕਰਾਉਣ ਤੋਂ ਇਨਕਾਰ ਕਰ ਦਿੱਤਾ। ਸਿੱਖਿਆ ਸਕੱਤਰ ਨੇ ਕਿਹਾ ਕਿ ਜਦੋਂ CBSE ਦੀਆਂ ਪ੍ਰੀਖਿਆਵਾਂ ਰੱਦ ਹੋ ਚੁੱਕੀਆਂ ਹਨ ਤਾਂ ਅਜਿਹੇ ਵਿੱਚ ਹੁਣ ਸੂਬਾ ਸਰਕਾਰ ਨੂੰ ਫ਼ੈਸਲਾ ਲੈਣਾ ਹੋਵੇਗਾ ਕਿ ਉਤਰਾਖੰਡ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ।

CBSE board exam 2021 not to be cancelled, likely in July, Pokhriyal to  share format and exam dates on June 1 - Education Today News

ਇਹ ਵੀ ਪੜ੍ਹੋ : ਪੁੱਤਰ ਦੀ ਜਾਨ ਬਚਾਉਣ ਲਈ ਪਿਓ ਨੇ ਕੀਤਾ ਅਜਿਹਾ ਕੰਮ, ਜਾਣ ਕੇ ਹੋਵੋਗੇ ਹੈਰਾਨ
ਇਹ ਹੈ ਵਜ੍ਹਾ
ਉਤਰਾਖੰਡ ਬੋਰਡ ਦੀ 12ਵੀਂ ਦੀ ਪ੍ਰੀਖਿਆ ਲਈ ਇੱਕ ਲੱਖ 23 ਹਜ਼ਾਰ ਤੋਂ ਜ਼ਿਆਦਾ ਬੱਚੇ ਰਜਿਸਟਰਡ ਹਨ, ਜਿਨ੍ਹਾਂ ਨੂੰ ਕੋਵਿਡ ਵੈਕਸੀਨ ਨਹੀਂ ਲੱਗੀ। 
ਕੋਵਿਡ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਕੋਰੋਨਾ ਹੋਣ ਦਾ ਖ਼ਤਰਾ।
ਕੋਵਿਡ ਕਰਫਿਊ ਦੇ ਚਲਦੇ ਸਕੂਲ ਬੰਦ ਹਨ, ਹਾਲਾਂਕਿ ਬੱਚੀਆਂ ਨੂੰ ਆਨਲਾਈਨ ਪੜਾਇਆ ਗਿਆ,ਪਰ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋਈ ਹੈ। 
ਪ੍ਰੀਖਿਆ ਲਈ ਬਣੇ ਸਨ 1347 ਕੇਂਦਰ
ਉਤਰਾਖੰਡ ਬੋਰਡ ਦੀ 12ਵੀਂ ਦੀ ਪ੍ਰੀਖਿਆ ਲਈ ਇੱਕ ਲੱਖ 23 ਹਜ਼ਾਰ ਤੋਂ ਜ਼ਿਆਦਾ ਬੱਚੇ ਰਜਿਸਰਡ ਹਨ। ਜਦੋਂ ਕਿ ਪਰੀਖਿਆ ਲਈ 1347 ਪਰੀਖਿਆ ਕੇਂਦਰ ਬਣਾਏ ਗਏ ਹਨ। ਇਸ ਵਿੱਚ 223 ਕੇਂਦਰ ਸੰਵੇਦਨਸ਼ੀਲ ਅਤੇ 22 ਪ੍ਰੀਖਿਆ ਕੇਂਦਰਾਂ ਨੂੰ ਅਤੀਸੰਵੇਦਨਸ਼ੀਲ ਐਲਾਨ ਦਿੱਤਾ ਗਿਆ ਸੀ।

In The Market