LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸਾਕ ਹੇਰਜ਼ੋਗ ਬਣੇ ਇਜ਼ਰਾਇਲ ਦੇ 11ਵੇਂ ਰਾਸ਼ਟਰਪਤੀ

rastarpati

ਯੇਰੂਸ਼ਲਮ (ਇੰਟ.)- ਤਜਰਬੇਕਾਰ ਨੇਤਾ ਤੇ ਪ੍ਰਮੁੱਖ ਪਰਿਵਾਰ ਨਾਲ ਸਬੰਧਤ ਇਸਾਕ ਹੇਰਜ਼ੋਗ ਇਸਰਾਈਲ ਦੇ 11ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਦਾ 7 ਸਾਲ ਦਾ ਕਾਰਜਕਾਲ 9 ਜੁਲਾਈ ਤੋਂ ਸ਼ੁਰੂ ਹੋਵੇਗਾ। ਅੱਜ ਸੰਸਦ ਵਿੱਚ 120 ਮੈਂਬਰਾਂ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪਾਈਆਂ। ਹੇਰਜ਼ੋਗ (60) ਦੇਸ਼ ਦੀ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨਤੇ ਵਿਰੋਧੀ ਧਿਰ ਦੇ ਨੇਤਾ ਹਨ। ਉਹ 2013 ਦੀਆਂ ਸੰਸਦ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ ਖੜ੍ਹੇ ਹੋਏ ਸਨ ਪਰ ਹਾਰ ਗਏ ਸਨ।

Labor veteran Isaac Herzog elected as Israel's president | Hindustan Times

ਇਹ ਵੀ ਪੜ੍ਹੋ : ਪੁੱਤਰ ਦੀ ਜਾਨ ਬਚਾਉਣ ਲਈ ਪਿਓ ਨੇ ਕੀਤਾ ਅਜਿਹਾ ਕੰਮ, ਜਾਣ ਕੇ ਹੋਵੋਗੇ ਹੈਰਾਨ
ਹਰਜੋਗ ਨੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਧੰਨਵਾਦ ਪੱਤਰ ਦਿੱਤਾ ਅਤੇ ਕਿਹਾ ਕਿ ਇਜ਼ਰਾਇਲ ਦੇ ਸਾਰੇ ਲੋਕਾਂ ਦੀ ਸੇਵਾ ਕਰਨਾ ਸਨਮਾਨ ਵਾਲੀ ਗੱਲ ਹੈ। ਹਰਜੋਗ ਨੇ ਕਿਹਾ ਕਿ ਮੈਂ ਸਾਰੇ ਦੇਸ਼ਵਾਸੀਆਂ ਦਾ ਰਾਸ਼ਟਰਪਤੀ ਰਹਾਂਗਾ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਰਜੋਗ ਨੂੰ ਦੇਸ਼ ਦਾ ਅਗਲਾ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ਮੈਂ ਸਾਰੇ ਇਜ਼ਰਾਇਲੀ ਨਾਗਰਿਕਾਂ ਵਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਜ਼ਿਕਰਯੋਗ ਹੈ ਕਿ ਹਰਜੋਗ ਸਾਲ 2015 ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਨੇਤਨਯਾਹੂ ਦੇ ਵਿਰੋਧੀ ਸਨ। ਹਰਜੋਗ ਮੌਜੂਦਾ ਸਮੇਂ ਵਿਚ ਯਹੂਦੀ ਏਜੰਸੀ ਦੇ ਮੁਖੀ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਏਜੰਸੀ ਗੈਰ ਲਾਭਕਾਰੀ ਸੰਸਥਾ ਹੈ ਜੋ ਸਰਕਾਰ ਦੇ ਨਾਲ ਇਜ਼ਰਾਇਲ ਵਿਚ ਇਮੀਗ੍ਰੇਸ਼ਨ ਨੂੰ ਹੱਲਾਸ਼ੇਰੀ ਕਰਨ ਲਈ ਕੰਮ ਕਰਦੀ ਹੈ।

Isaac Herzog elected 11th President of Israel by wide margin - The  Jerusalem Post

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਨੇ ਦਿੱਤੀ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀ
ਹਰਜੋਗ ਸਾਲ 2003 ਤੋਂ 2018 ਤੱਕ ਨੇਸੇਟ ਦੇ ਮੈਂਬਰ ਰਹੇ ਅਤੇ ਕਈ ਮੰਤਰਾਲਿਆਂ ਦਾ ਕਾਰਜਭਾਰ ਬਤੌਰ ਮੰਤਰੀ ਸੰਭਾਲਿਆ। ਉਨ੍ਹਾਂ ਦੇ ਦਾਦਾ ਰੱਬੀ ਯਿਤਜਕ ਹਾਲੇਵੀ ਹਰਜੋਗ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਆਇਰਲੈਂਡ ਦੇ ਪਹਿਲੇ ਪ੍ਰਧਾਨ ਰੱਬੀ (ਯਹੂਦੀ ਧਾਰਮਿਕ ਨੇਤਾ) ਰਹੇ ਅਤੇ ਇਸ ਤੋਂ ਬਾ੍ਦ ਸਾਲ 1936 ਤੋਂ 1959 ਤੱਕ ਬ੍ਰਿਟਿਸ਼ ਮੇਂਡੇਟ੍ਰੀ ਫਲਸਤੀਨ ਦੇ ਪ੍ਰਧਾਨ ਰੱਬੀ ਦੀ ਭੂਮਿਕਾ ਨਿਭਾਈ। ਰਾਸ਼ਟਰਪਤੀ ਚੁਣੇ ਜਾਣ 'ਤੇ ਹਰਜੋਗ ਨੇ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਸਾਲ 1999-2001 ਵਿਚ ਪ੍ਰਧਾਨ ਮੰਤਰੀ ਏਹੁਦ ਬਰਾਕ ਦੇ ਕੈਬਨਿਟ ਸਕੱਤਰ ਵਜੋਂ ਕੀਤੀ। ਹਾਰਜੋਗ ਦੀ ਵਿਰੋਧੀ ਪਰੇਤਜ਼ ਸਮਾਜਿਕ ਕਾਰਕੁੰਨ ਹੈ ਅਤੇ ਉਨ੍ਹਾਂ ਦੇ 2 ਪੁੱਤਰਾਂ ਨੇ ਜੰਗ ਵਿਚ ਸ਼ਹਾਦਤ ਦਿੱਤੀ ਹੈ। ਇਸ ਨਿੱਜੀ ਨੁਕਸਾਨ ਤੋਂ ਬਾਅਦ ਉਹ ਪੁਰਸਕਾਰ ਜੇਤੂ ਅਧਿਆਪਕ ਅਤੇ ਯਹੂਦੀ ਧਰਮ ਨਾਲ ਜੁੜੇ ਮਾਮਲਿਆਂ ਦੇ ਬੁਲਾਰੇ ਹਨ। ਉਨ੍ਹਾਂ ਨੂੰ ਸਿਰਫ 27 ਵੋਟਾਂ ਨਾਲ ਹੀ ਸੰਤੋਸ਼ ਕਰਨਾ ਪਿਆ।

In The Market