LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੈਂਕੜੇ ਬੱਚਿਆਂ ਦੇ ਮਾਂ-ਪਿਓ ਨੂੰ ਨਿਗਲ ਗਿਆ ਕੋਰੋਨਾ, Smriti Irani ਨੇ ਕੀਤਾ ਖੁਲਾਸਾ 

smriti irani

ਨਵੀਂ ਦਿੱਲੀ:  ਕੋਰੋਨਾ (Corona)ਮਾਮਲੇ ਲਗਾਤਾਰ ਵਧਣ ਕਰਕੇ ਦੇਸ਼ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਇਸ ਦੇ ਚਲਦੇ ਰੋਜਾਨਾ ਸਿਆਸੀ ਆਗੂ ਲਗਾਤਾਰ ਕੋਰੋਨਾ 'ਤੇ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। ਇਸ ਵਿਚਕਾਰ ਅੱਜ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ (Smriti Irani) ਨੇ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 1 ਅਪ੍ਰੈਲ ਤੋਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ (Second Wave of Corona) 'ਚ ਆਪਣੇ ਮਾਪਿਆਂ ਦੀ ਮੌਤ ਕਾਰਨ 577 ਬੱਚੇ ਅਨਾਥ (Child orphan) ਹੋ ਗਏ ਸਨ। 

ਸਮ੍ਰਿਤੀ ਇਰਾਨੀ ਦਾ ਟਵੀਟ 
ਇਰਾਨੀ ਨੇ ਟਵੀਟ ਕੀਤਾ, "ਭਾਰਤ ਸਰਕਾਰ ਕੋਵਿਡ-19 ਦੇ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੇ ਹਰ ਬੱਚੇ ਦੀ ਸਹਾਇਤਾ ਤੇ ਸੁਰੱਖਿਆ ਲਈ ਵਚਨਬੱਧ ਹੈ। ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 1 ਅਪ੍ਰੈਲ ਤੋਂ, 577 ਬੱਚਿਆਂ ਦੇ ਮਾਪਿਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।"

ਗੌਰਤਲਬ ਹੈ ਕਿ  ਪਿਛਲੇ ਦਿਨੀਂ ਦੇਸ਼ 'ਚ ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ 'ਚ ਮਾਮੂਲੀ ਵਾਧਾ ਹੋਇਆ ਹੈ। ਮੰਗਲਵਾਰ ਨੂੰ ਕੋਰੋਨਾ ਦੇ 2 ਲੱਖ 8 ਹਜ਼ਾਰ 714 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਨਵੇਂ ਸੰਕਰਮਿਤ ਲੋਕਾਂ ਦੀ ਗਿਣਤੀ 2 ਲੱਖ ਤੋਂ ਹੇਠਾਂ ਪਹੁੰਚ ਗਈ ਸੀ।  ਪਿਛਲੇ 24 ਘੰਟੇ 'ਚ 2 ਲੱਖ 95 ਹਜ਼ਾਰ 85 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ।

ਇਹ ਵੀ ਪੜੋ: ਖੇਤੀ ਕਾਨੂੰਨਾਂ ਖਿਲਾਫ਼ 6 ਮਹੀਨੇ ਹੋਏ ਮੁਕੰਮਲ, ਕਿਸਾਨਾਂ ਲਈ ਅੱਜ ਵੱਡਾ ਦਿਨ

In The Market