LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇ

chandigarh

ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (Chandigarh) ਦਾ ਡਿਜ਼ਾਈਨ ਬਿਲਕੁਲ ਮਨੁੱਖੀ ਸਰੀਰ ਵਾਂਗ ਬਣਾਇਆ ਗਿਆ ਹੈ। ਜਿਸ ਤਰ੍ਹਾਂ ਸਰੀਰ ਦੇ ਸਾਰੇ ਅੰਗ ਵੱਖ-ਵੱਖ ਹੋਣ 'ਤੇ ਉਨ੍ਹਾਂ ਦਾ ਕੰਮ ਵੀ ਵੱਖਰਾ ਹੁੰਦਾ ਹੈ। ਠੀਕ ਉਸੇ ਤਰ੍ਹਾਂ ਮਨੁੱਖੀ ਸਰੀਰ (Human Body)ਤੋਂ ਪ੍ਰੇਰਣਾ ਲੈ ਕੇ ਹੀ ਆਰਕੀਟੈਕਟ ਲੀ ਕਾਰਬੂਜ਼ੀਅਰ ਨੇ ਚੰਡੀਗੜ੍ਹ ਨੂੰ ਇਕ ਜੀਵੰਤ ਸ਼ਹਿਰ ਵਜੋਂ ਡਿਜ਼ਾਈਨ ਕੀਤਾ ਸੀ। ਆਓ ਅਸੀਂ ਤੁਹਾਨੂੰ ਸ਼ਹਿਰ ਬਾਰੇ ਕੁਝ ਇਸੇ ਅੰਦਾਜ਼ ਵਿਚ ਦੱਸਦੇ ਹਾਂ।
ਸਰੀਰ ਦੇ ਸਭ ਤੋਂ ਉਪਰੀ ਹਿੱਸੇ ਵਿਚ ਦਿਮਾਗ ਹੁੰਦਾ ਹੈ ਜੋ ਪੂਰੇ ਸਰੀਰ ਨੂੰ ਚਲਾਉਂਦਾ ਹੈ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਚੰਡੀਗੜ੍ਹ ਵਿਚ ਕੈਪੀਟਲ ਕਾਂਪਲੈਕਸ ਨੂੰ ਹੈੱਡ ਦੇ ਤੌਰ 'ਤੇ ਡਿਵੈਲਪ ਕੀਤਾ ਗਿਆ। ਇਸ ਨੂੰ ਬ੍ਰੇਨ ਆਫ ਪੰਜਾਬ ਹਰਿਆਣਾ ਐਂਡ ਚੰਡੀਗੜ੍ਹ ਕਿਹਾ ਜਾਂਦਾ ਹੈ। ਇਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਵਿਧਾਨਸਭਾ ਅਤੇ ਸੈਕ੍ਰੇਟੇਰਿਏਟ ਹੈ। ਜਿੱਥੇ ਸਾਰੇ ਜ਼ਰੂਰੀ ਫੈਸਲੇ ਹੁੰਦੇ ਹਨ।

Deadline of Chandigarh smart city projects extended by 2 months | Hindustan  Times

ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾ 

ਸ਼ਹਿਰ ਵਿਚ ਵਿਛੇ ਸੜਕਾਂ ਦੇ ਜਾਲ ਨੂੰ ਧਮਨੀਆਂ ਵਜੋਂ ਮੰਨਿਆ ਜਾਂਦਾ ਹੈ। ਜੋ ਇਕ ਥਾਂ ਤੋਂ ਦੂਜੀ ਥਾਂ ਸਰਕੂਲੇਟ ਹੁੰਦੀਆਂ ਹਨ। ਉਥੇ ਹੀ ਸ਼ਹਿਰ ਵਿਚਾਲੇ ਬਣਾਈ ਗਈ ਲੇਜ਼ਰ ਵੈਲੀ ਗ੍ਰੀਨ ਬੈਲਟ ਨੂੰ ਲੰਗਸ ਆਫ ਦਿ ਸਿਟੀ ਕਿਹਾ ਜਾਂਦਾ ਹੈ। ਜਿੱਥੇ ਗ੍ਰਿਨਰੀ ਨਾਲ ਲੋਕਾਂ ਨੂੰ ਸਵੱਛ ਹਵਾ ਮਿਲ ਸਕੇ। ਇਸੇ ਤਰ੍ਹਾਂ ਨਾਲ ਬਾਕੀ ਚੀਜਾਂ ਨੂੰ ਵੀ ਇਸੇ ਤਰ੍ਹਾਂ ਨਾਲ ਡਿਵੈਲਪ ਕੀਤਾ ਗਿਆ। ਇਸੇ ਲੇਜ਼ਰ ਵੈਲੀ ਵਿਚ ਸਾਈਕਲ ਸਾਈਕਲ ਲਈ ਗ੍ਰੀਨ ਕਾਰੀਡੋਰ ਬਣਾਇਆ ਜਾਵੇਗਾ। ਚੰਡੀਗੜ੍ਹ ਮਾਸਟਰ ਪਲਾਨ-2031 ਵਿਚ ਇਸ ਦੀ ਵਿਵਸਥਾ ਕੀਤੀ ਗਈ ਹੈ।

Water supply, better work done, on green belt, Chandigarh, ranked second in  the country | पानी सप्लाई, ग्रीन बेल्ट पर हुआ बेहतर काम, चंडीगढ़ देश में  दूसरे नंबर पर रहा - Dainik Bhaskar

ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI 'ਚ ਦਾਖ਼ਲ
ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਲੇਜ਼ਰ ਵੈਲੀ ਗ੍ਰੀਨ ਬੈਲਟ ਹੈ। ਜੋ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਬਰਾਬਰ ਵੰਡਦੀ ਹੈ। ਇਸ ਗ੍ਰੀਨ ਬੈਲਟ ਵਿਚ ਸਾਈਕਲ ਲਈ ਪੂਰਾ ਗ੍ਰੀਨ ਕਾਰੀਡੋਰ ਬਣਾਇਆ ਜਾਣਾ ਚਾਹੀਦਾ ਹੈ। ਮਾਸਟਰ ਪਲਾਨ ਵਿਚ ਵੀ ਇਸ ਦੀ ਵਿਵਸਥਾ ਹੈ। ਇਸ ਤੋਂ ਸਾਫ ਸਵੱਛ ਗ੍ਰੀਨਰੀ ਵਿਚਾਲੇ ਸਾਈਕਲਿਸਟ ਲੰਘਣਗੇ ਤਾਂ ਸਿਹਤਮੰਦ ਰਹਿਣਗੇ। ਰੋਡ ਸਾਈਡ ਚੱਲਣ ਨਾਲ ਪ੍ਰਦੂਸ਼ਣ ਦਾ ਖਤਰਾ ਰਹਿੰਦਾ ਹੈ।
ਚੰਡੀਗੜ੍ਹ ਦੀਆਂ ਬਿਲਡਿਗਾਂ ਨੂੰ ਵੀ ਇਸੇ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾਣਾ ਹੈ ਕਿ ਉਹ ਗ੍ਰੀਨ ਬੈਲਟ ਵੱਲ ਖੁੱਲ੍ਹਣ। ਸੈਕਟਰ-42 ਵਿਚ ਗਵਰਨਮੈਂਟ ਕਾਲਜ ਵਾਲੀ ਲਾਈਨ ਇਸ ਤਰ੍ਹਾਂ ਨਾਲ ਓਪਨ ਕੀਤੀ ਗਈ ਹੈ। ਬੱਚੇ ਕਾਲਜ ਤੋਂ ਸਿੱਧੇ ਗ੍ਰੀਨ ਬੈਲਟ ਵਿਚ ਨਿਕਲਦੇ ਹਨ ਤਾਂ ਚੰਗਾ ਮਹਿਸੂਸ ਕਰਦੇ ਹਨ। ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਨੇ ਦੱਸਿਆ ਕਿ ਅਜੇ ਇਕ ਸੈਕਟਰ ਵਿਚ ਜਾਣ ਲਈ ਮੇਨ ਰੋਡ 'ਤੇ ਆਉਣਾ ਪੈਂਦਾ ਹੈ।

In The Market