LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਪੂਰਥਲਾ ਵਿਚ ਆਰ.ਸੀ.ਐੱਫ. ਨੇੜੇ 400 ਝੁੱਗੀਆਂ ਸੜ ਕੇ ਸਵਾਹ, ਹੋਇਆ ਭਾਰੀ ਨੁਕਸਾਨ

fire01

ਕਪੂਰਥਲਾ (ਇੰਟ.)- ਕਪੂਰਥਲਾ ਵਿਖੇ ਰੇਲਵੇ ਕੋਚ ਫੈਕਟਰੀ (RCF)ਦੇ ਬਾਹਰ ਸੜਕ ਨੇੜੇ ਭਿਆਨਕ ਅੱਗ ਲੱਗਣ ਕਾਰਣ 400 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਅਚਾਨਕ ਚੰਗਿਆੜੀ ਨਾਲ ਭੜਕੀ ਅੱਗ ਨੇ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਖੋਹ ਲਈ। ਉਨ੍ਹਾਂ ਦੀ ਸਾਲਾਂ ਮਿਹਨਤ ਨਾਲ ਜਮ੍ਹਾ ਕੀਤਾ ਹੋਇਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਅਜੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ ਅੱਗ ਕਾਰਣ ਝੁੱਗੀਆਂ ਵਿਚ ਪਿਆ ਸਾਮਾਨ ਨਕਦੀ ਆਦਿ ਸਭ ਕੁਝ ਸੜ ਗਿਆ ਹੈ।

ਇਹ ਵੀ ਪੜੋ: ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ
ਅਜੇ ਤੱਕ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ ਬੁਝਾਈ। ਅੱਗ ਲਗਭਗ ਦੋ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਚੰਗਿਆੜੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਕਾਰਨ ਹੋਏ ਨੁਕਸਾਨ ਨੂੰ ਕਾਫ਼ੀ ਦੱਸਿਆ ਗਿਆ ਹੈ। ਉਸੇ ਸਮੇਂ ਸ਼ਹਿਰ ਵਿਚ ਅਸਮਾਨ ਵਿਚ ਕਾਲਾ ਧੂੰਆਂ ਛਾ ਗਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ-  ਕਿਸਾਨਾਂ ਦੇ ਹੱਕ ਵਿਚ ਡਟੇ ਮਨਜਿੰਦਰ ਸਿਰਸਾ, ਵੇਖੋ ਕਿਵੇਂ ਕੀਤਾ ਸਮਰਥਨ
ਇਸ ਦੌਰਾਨ ਕੁਝ ਐੱਲ.ਪੀ.ਜੀ. ਸਿਲੰਡਰ ਫਟਣ ਦੀ ਗੱਲ ਵੀ ਕਹੀ ਜਾ ਰਹੀ ਹੈ, ਪਰ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਬੁਝਾਈ ਜਾ ਰਹੀ ਹੈ। ਆਰ.ਸੀ.ਐੱਫ. ਦੇ ਬਾਹਰ ਝੁੱਗੀਆਂ ਵਿਚ ਲੱਗੀ ਅੱਗ 'ਤੇ ਆਰ.ਸੀ.ਐੱਫ. ਐਂਪਲਾਇਜ਼ ਯੂਨੀਅਨ ਨੇ ਡੂੰਘੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਰੀਬ ਕਾਮਿਆਂ ਦੀ ਮਦਦ ਲਈ ਉਹ ਅੱਗੇ ਆਉਣ। ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਵੇ। ਨਾਲ ਹੀ ਇਨ੍ਹਾਂ ਦੇ ਰਹਿਣ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ।

In The Market