LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਦੇ ਹੱਕ ਵਿਚ ਡਟੇ ਮਨਜਿੰਦਰ ਸਿਰਸਾ, ਵੇਖੋ ਕਿਵੇਂ ਕੀਤਾ ਸਮਰਥਨ

sirskian

ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ (Farm law) ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ (Delhi) ਦਿੱਲੀ ਵਿਖੇ ਕਿਸਾਨ ਮੋਰਚੇ 'ਤੇ ਬੈਠੇ ਹਨ ਅਤੇ ਅੱਜ ਦਾ ਦਿਨ (Black day) ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਤਹਿਤ ਪੰਜਾਬ ਵਿਚ ਵੀ ਕਿਸਾਨ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਘਰਾਂ 'ਤੇ ਕਾਲੇ ਝੰਡੇ ਲਹਿਰਾ ਰਹੇ ਹਨ। ਉਧਰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਵੀ ਵੱਡੇ ਪੱਧਰ 'ਤੇ ਖੇਤੀ ਕਾਨੂੰਨਾਂ ਵਿਰੁੱਧ ਅੱਜ ਰੋਸ ਪ੍ਰਗਟਾਇਆ ਜਾ ਰਿਹਾ ਹੈ। ਅੱਜ (Farmers) ਕਿਸਾਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਸੂਬਿਆਂ ਵਿਚ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। 

ਇਸ ਵਿਚਾਲੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ (Manjinder Singh Sirsa) ਮਨਜਿੰਦਰ ਸਿੰਘ ਸਿਰਸਾ ਵੱਲੋਂ ਕਾਲੇ ਦਿਵਸ ਮੌਕੇ ਤਸਵੀਰ ਸ਼ੇਅਰ ਕਰ ਕਿਸਾਨ ਭਾਈਚਾਰੇ ਦਾ ਦਿਲੋਂ ਸਮਰਥਨ ਕੀਤਾ ਗਿਆ ਹੈ। 

ਮਨਜਿੰਦਰ ਸਿੰਘ ਸਿਰਸਾ ਦਾ ਟਵੀਟ  
ਇਸ ਦੇ ਚਲਦੇ ਉਹਨਾਂ ਨੇ ਟਵੀਟ ਕਰ ਲਿਖਿਆ ਹੈ ਕਿ "ਸਾਡੇ ਅੰਨਦਾਤਾ ਘਰਾਂ ਪਰਿਵਾਰਾਂ ਤੋੰ ਦੂਰ ਮੀਂਹ, ਹਨ੍ਹੇਰੀ, ਸਿਆਲ, ਧੁੱਪਾਂ, ਤਪਸ਼ਾਂ ਹੰਢਾਉਂਦੇ 6 ਮਹੀਨੇ ਤੋਂ ਦਿੱਲੀ ਸੰਘਰਸ਼ 'ਚ ਬੈਠੇ ਨੇ।ਖ਼ੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਭਾਈਚਾਰੇ ਨਾਲ ਇਸ ਰੋਸ 'ਚ ਉਨ੍ਹਾਂ ਦਾ ਦਿਲੋਂ ਸਮਰਥਨ ਕਰਦਾ ਹਾਂ। "

ਸੁਖਬੀਰ ਬਾਦਲ ਦਾ ਟਵੀਟ  
ਸੁਖਬੀਰ ਬਾਦਲ ਨੇ ਟਵੀਟ ਕਰ ਲਿਖਿਆ ਹੈ ਕਿ ਅੱਜ ਰਾਜਧਾਨੀ ਦਿੱਲੀ 'ਚ ਲੱਗੇ ਸ਼ਾਂਤਮਈ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ 'ਤੇ ਵੀ ਕੇਂਦਰ ਵੱਲੋਂ 3 ਕਾਲ਼ੇ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਰੋਸ ਵਜੋਂ, ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਘਰਾਂ 'ਤੇ ਕਾਲ਼ੇ ਝੰਡੇ ਲਹਿਰਾਏ ਜਾਣ ਤਹਿਤ, ਅਸੀਂ ਵੀ ਆਪਣੇ ਘਰ (ਪਿੰਡ ਬਾਦਲ) ਦੇ ਮੁੱਖ ਦਰਵਾਜ਼ੇ 'ਤੇ ਕਾਲ਼ੇ ਝੰਡੇ ਰਾਹੀਂ ਆਪਣਾ ਵਿਰੋਧ ਦਰਜ ਕਰਵਾਇਆ ਹੈ। ਕਿਸਾਨ ਮਾਰੂ ਕਾਨੂੰਨ ਰੱਦ ਹੋਣ ਤੱਕ ਸਾਡਾ ਵਿਰੋਧ ਤੇ ਕਿਸਾਨਾਂ ਨਾਲ ਇੱਕਜੁੱਟਤਾ, ਇਸੇ ਤਰ੍ਹਾਂ ਜਾਰੀ ਰਹੇਗੀ।"

In The Market