LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ

chor nurse

ਦੇਹਰਾਦੂਨ (ਇੰਟ.)- ਹਸਪਤਾਲ ਵਿਚ ਕੰਮ ਕਰਨ ਵਾਲੀ ਇਕ ਨਰਸ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇਕ ਨਰਸ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੇ ਮੋਬਾਇਲ ਫੋਨ ਚੋਰੀ ਕਰ ਲੈਂਦੀ ਸੀ। ਜਿਸ ਕਾਰਣ ਕਈ ਮਰੀਜ਼ਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਕਈ ਸ਼ਿਕਾਇਤਾਂ ਵੀ ਕੀਤੀਆਂ। ਇਸ ਗੱਲ ਦਾ ਖੁਲਾਸਾ ਪੁਲਿਸ ਜਾਂਚ ਵਿਚ ਲੱਗਾ। ਦਰਅਸਲ ਉਤਰਾਖੰਡ ਦੇ ਦੇਹਰਾਦੂਨ (Dehradun)ਦੇ ਮੈਕਸ ਹਸਪਤਾਲ (Max Hospital)ਦੀ ਇਕ ਨਰਸ ਮੋਬਾਈਲ ਚੋਰੀ ਕਰਕੇ ਆਪਣੇ ਬੁਆਏਫ੍ਰੈਂਡ ਨੂੰ ਦੇ ਦਿੰਦੀ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ। ਇਹ ਗੱਲ ਖੁਦ ਹਸਪਤਾਲ ਦੀ ਇਕ ਮਹਿਲਾ ਸਟਾਫ ਨੇ ਦੱਸੀ ਹੈ।

ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ


ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਸੰਤ ਵਿਹਾਰ ਦੇ ਰਹਿਣ ਵਾਲੇ ਅਮਨਦੀਪ ਨੇ ਆਪਣੇ ਪਿਤਾ ਅਵਤਾਰ ਸਿੰਘ ਦੇ ਹਸਪਤਾਲ ਤੋਂ ਮੋਬਾਈਲ ਚੋਰੀ ਹੋਣ ਬਾਰੇ 18 ਮਈ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੱਕ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਲਮਾਨ ਦੇ ਕੋਲ ਇੱਕ ਮੋਬਾਈਲ ਹੈ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਸਲਮਾਨ ਨੇ ਦੱਸਿਆ ਕਿ ਮੈਕਸ ਹਸਪਤਾਲ ਵਿੱਚ ਨਰਸ ਉਸਦੀ ਪ੍ਰੇਮਿਕਾ ਹੈ। ਉਸ ਨੇ ਉਸਨੂੰ ਇਹ ਮੋਬਾਈਲ ਦਿੱਤਾ ਸੀ। ਨਾਲ ਹੀ, ਉਸਨੇ ਦੱਸਿਆ ਕਿ ਉਹ ਫੜੇ ਜਾਣ ਦੇ ਡਰੋਂ ਮੋਬਾਈਲ ਦੀ ਵਰਤੋਂ ਘਟ ਕਰਦਾ ਸੀ।

ਇਹ ਵੀ ਪੜ੍ਹੋ-  ਕਿਸਾਨਾਂ ਦੇ ਹੱਕ ਵਿਚ ਡਟੇ ਮਨਜਿੰਦਰ ਸਿਰਸਾ, ਵੇਖੋ ਕਿਵੇਂ ਕੀਤਾ ਸਮਰਥਨ

ਦਰਅਸਲ ਇਸ ਤੋਂ ਪਹਿਲਾਂ ਵੀ ਨਰਸ ਮੈਕਸ ਹਸਪਤਾਲ ਤੋਂ ਮਰੀਜ਼ਾਂ ਦੇ ਫੋਨ ਚੋਰੀ ਕਰ ਕੇ ਆਪਣੇ ਪ੍ਰੇਮੀ ਨੂੰ ਦਿੰਦੀ ਸੀ। ਮਾਮਲੇ ਵਿਚ ਪੁਲਿਸ ਨੇ ਨਰਸ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਨਰਸ ਆਪਣੇ ਪ੍ਰੇਮੀ ਨੂੰ ਖੁਸ਼ ਕਰਨ ਅਤੇ ਪੈਸੇ ਕਮਾਉਣ ਲਈ ਚੋਰੀ ਕੀਤੇ ਮੋਬਾਇਲ ਦਿੰਦੀ ਸੀ। ਇਹੀ ਨਹੀਂ ਪੁਲਿਸ ਹਸਪਤਾਲ ਤੋਂ ਕਈ ਦਵਾਈਆਂ ਚੋਰੀ ਹੋਣ ਦੇ ਮਾਮਲੇ ਵਿਚ ਵੀ ਜਾਂਚ ਪੜਤਾਲ ਕਰ ਰਹੀ ਹੈ। ਦੇਹਰਾਦੂਨ ਦੀ ਐੱਸ.ਪੀ. ਸਿਟੀ ਸਰਿਤਾ ਡੋਭਾਲ ਕਹਿੰਦੀ ਹੈ ਕਿ ਮਾਮਲਾ ਗੰਭੀਰ ਹੈ ਅਤੇ ਹਸਪਤਾਲ ਪ੍ਰਬੰਧਕ ਨੇ ਕਿਉਂ ਮਾਮਲਾ ਲੁਕਾ ਕੇ ਰੱਖਿਆ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 2 ਸਾਲ ਲਈ ਚੁਣੇ ਗਏ CBI ਦੇ ਨਵੇਂ ਨਿਰਦੇਸ਼ਕ, ਜਾਣੋ ਕੌਣ ਹੈ ਇਹ ਅਧਿਕਾਰੀ

ਮੈਕਸ ਹਸਪਤਾਲ ਦੀ ਇਸ ਘਟਨਾ ਤੋਂ ਬਾਅਦ ਲਗਾਤਾਰ ਦਵਾਈਆਂ ਦੀ ਕਾਲਾਬਾਜ਼ਾਰੀ ਕੀਤੀ ਜੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ। ਉਹ ਸੱਚ ਸਾਬਿਤ ਹੋ ਰਹੀਆਂ ਹਨ। ਦਰਅਸਲ ਇਸ ਮਾਮਲੇ ਵਿਚ ਸਭ ਤੋਂ ਗੰਭੀਰ ਪਹਿਲੂ ਇਹ ਹੈ ਕਿ ਹਸਪਤਾਲ ਪ੍ਰਬੰਧਕ ਲਗਾਤਾਰ ਇਸ ਗੱਲ ਨੂੰ ਲੁਕਾ ਰਿਹਾ ਸੀ ਕਿ ਹਸਪਤਾਲ ਤੋਂ ਦਵਾਈਆਂ ਅਤੇ ਮਰੀਜ਼ਾਂ ਦੇ ਕੀਮਤੀ ਸਾਮਾਨ ਲਗਾਤਾਰ ਗਾਇਬ ਹੋ ਰਹੇ ਹਨ। ਪੁਲਿਸ ਇਸ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਹੁਣ ਹਰ ਪਹਿਲੂ 'ਤੇ ਜਾਂਚ ਕਰਨ ਦੀ ਗੱਲ ਕਰ ਰਹੀ ਹੈ।

In The Market