LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ

vaccine30

ਸ਼ਿਕਾਗੋ (ਇੰਟ.)- ਮੋਡਰਨਾ ਕੰਪਨੀ (Moderna Company) ਦੀ ਵੈਕਸੀਨ ਬੱਚਿਆਂ ਲਈ ਵੀ ਸੁਰੱਖਿਅਤ ਅਤੇ ਪ੍ਰਭਾਵੀ ਪਾਈ ਗਈ ਹੈ। ਕੰਪਨੀ ਨੇ ਆਪਣੀ ਵੈਕਸੀਨ ਦੇ ਬੱਚਿਆਂ 'ਤੇ ਹੋਏ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲ ਦੇ ਨਤੀਜੇ ਦੇ ਆਧਾਰ 'ਤੇ ਦੱਸਿਆ ਕਿ ਸਾਡੀ ਵੈਕਸੀਨ ਬੱਚਿਆਂ 'ਤੇ 100 ਫੀਸਦੀ ਪ੍ਰਭਾਵੀ ਅਤੇ ਸੁਰੱਖਿਅਤ ਪਾਈ ਗਈ ਹੈ। ਇਹ ਟ੍ਰਾਇਲ 12 ਤੋਂ 17 ਸਾਲ ਦੇ ਬੱਚਿਆਂ 'ਤੇ ਕੀਤਾ ਗਿਆ ਸੀ। ਦੱਸ ਦਈਏ ਕਿ ਭਾਰਤ ਵਿਚ ਵੀ ਛੇਤੀ ਬੱਚਿਆਂ 'ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਇਸ ਦੀ ਇਜਾਜ਼ਤ ਵੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ


ਮੋਡਰਨਾ ਕੰਪਨੀ ਵਲੋਂ ਬੱਚਿਆਂ 'ਤੇ ਕੀਤੇ ਗਏ ਵੈਕਸੀਨ (Vaccine) ਦੇ ਟ੍ਰਾਇਲ ਦੀ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਟ੍ਰਾਇਲ ਵਿਚ 12 ਤੋਂ 17 ਸਾਲ ਦੇ 3732 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿਚ 2488 ਬੱਚਿਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ। ਟ੍ਰਾਇਲ ਦੌਰਾਨ ਦੇਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਦਿੱਤੀਆਂ ਗਈਆਂ, ਉਨ੍ਹਾਂ ਵਿਚ ਕੋਰੋਨਾ ਦੇ ਕੋਈ ਵੀ ਲੱਛਣ ਸਾਹਮਣੇ ਨਹੀਂ ਆਏ। ਉਥੇ ਹੀ ਟ੍ਰਾਇਲ ਵਿਚ ਇਹ ਵੀ ਸਾਹਮਣੇ ਆਇਆ ਕਿ ਬੱਚਿਆਂ ਨੂੰ ਇਕ ਡੋਜ਼ ਲੱਗਣ ਤੋਂ ਬਾਅਦ ਮੋਡਰਨਾ ਦੀ ਪਹਿਲੀ ਡੋਜ਼ 93 ਫੀਸਦੀ ਪ੍ਰਭਾਵੀ ਪਾਈ ਗਈ।

ਇਹ ਵੀ ਪੜ੍ਹੋ- ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵਿਚ ਹਮੇਸ਼ਾ ਮੌਜੂਦ ਰਹਿੰਦੀ ਹੈ ਐਂਟੀਬਾਡੀਜ਼


ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (US Food and Drug Administration) (ਐੱਫ.ਡੀ.ਏ.) ਨੇ ਇਸ ਮਹੀਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਨੂੰ ਪ੍ਰਵਾਨਗੀ ਦਿੱਤੀ ਹੈ। ਅਜਿਹੇ ਵਿਚ ਮੋਡਰਨਾ ਨੂੰ ਮਨਜ਼ੂਰੀ ਮਿਲੀ ਜਾਂਦੀ ਹੈ ਤਾਂ ਇਹ ਅਮਰੀਕਾ ਵਿਚ ਅਲ੍ਹੜਾਂ ਲਈ ਦੂਜੀ ਵੈਕਸੀਨ ਹੋਵੋਗੀ। ਭਾਰਤ ਲਈ ਵੀ ਇਹ ਚੰਗੀ ਖਬਰ ਹੈ, ਕਿਉਂਕਿ ਮਾਹਰਾਂ ਮੁਤਾਬਕ ਤੀਜੀ ਲਹਿਰ ਵਿਚ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।

In The Market