ਵਾਸ਼ਿੰਗਟਨ (ਇੰਟ.)- ਅਮਰੀਕਾ ਅਤੇ ਰੂਸ ਵਿਚਾਲੇ ਤਲਖੀ ਵਾਲੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ ਮਿਲ ਰਹੇ ਹਨ ਕਿਉਂਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ 16 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਵਿਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਦੇ ਚੋਟੀ ਦੇ ਨੇਤਾ ਵਿਆਪਕ ਮੁੱਦਿਆਂ 'ਤੇ ਚਰਚਾ ਕਰਨਗੇ ਕਿਉਂਕਿ ਅਸੀਂ ਅਮਰੀਕਾ-ਰੂਸ ਵਿਚਾਲੇ ਭਵਿੱਖ ਵਿਚ ਬਿਹਤਰ ਸਬੰਧ ਦੀ ਬਹਾਲੀ ਅਤੇ ਸਥਿਰਤਾ ਚਾਹੁੰਦੇ ਹਾਂ।
ਇਹ ਵੀ ਪੜੋ: PNB ਘੋਟਾਲਾ 'ਚ ਧੋਖਾਧੜੀ ਕਰਨ ਵਾਲਾ ਭਗੌੜਾ ਮੇਹੁਲ ਚੋਕਸੀ ਹੋਇਆ ਲਾਪਤਾ, ਤਲਾਸ਼ ਵਿਚ ਜੁਟੀ ਪੁਲਿਸ
ਇਥੇ ਵਾਰਤਾ ਦੋਹਾਂ ਦੇਸ਼ਾਂ ਲਈ ਚੱਲ ਰਹੇ ਤਣਾਅ ਨੂੰ ਖਤਮ ਕਰਨ ਅਤੇ ਰਿਸ਼ਤਿਆਂ ਵਿਚ ਹਾਂ ਪੱਖੀ ਪਹਿਲ ਨੂੰ ਲੈ ਕੇ ਹੋਵੇਗੀ। ਯਾਦ ਰਹੇ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਦੀ ਪਹਿਲ ਕਰਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਸੱਦਾ ਭੇਜਿਆ ਸੀ। ਅਮਰੀਕੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਰੂਸ ਵਲੋਂ ਹੁਣ ਤੱਕ ਚੁੱਕੇ ਗਏ ਕਦਮ ਅਮਰੀਕਾ ਦੀ ਪ੍ਰਭੂਸੱਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ।
US President Joe Biden will meet Russian President Vladimir Putin in Geneva, Switzerland on June 16th. The leaders will discuss full range of pressing issues, as we seek to restore predictability and stability to the U.S.-Russia relationship: White House Press Secretary Jen Psaki pic.twitter.com/EiR0dCV9DV
— ANI (@ANI) May 25, 2021
ਇਹ ਵੀ ਪੜ੍ਹੋ- ਵਿਸ਼ਾਖਾਪਟਨਮ ਵਿਚ HPCL ਦੇ ਪਲਾਂਟ 'ਚ ਲੱਗੀ ਭਿਆਨਕ ਅੱਗ
ਅਸੀਂ ਆਪਣੇ ਰਾਸ਼ਟਰ ਦੇ ਹਿੱਤਾਂ ਦੀ ਰਾਖੀ ਕਰਾਂਗੇ। ਇਸਤੋਂ ਪਹਿਲਾਂ ਪਿਛਲੇ ਦਿਨੀਂ ਰਾਸ਼ਟਰਪਤੀ ਬਿਡੇਨ ਨੇ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਯੁਕਰੇਨ ਅਤੇ ਕ੍ਰੀਮੀਆ ਵਿਚ ਅਚਾਨਕ ਹੋਣ ਵਾਲੀ ਰੂਸੀ ਫੌਜ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਵਿਚਾਲੇ ਮੀਟਿੰਗ ਕੀਤੀ ਅਤੇ ਕਈ ਵਜ੍ਹਾ ਮੰਨੀਆਂ ਜਾ ਰਹੀਆਂ ਹਨ। ਇਸ ਵਿਚ ਅਮਰੀਕਾ ਵਲੋਂ 32 ਰੂਸ ਦੀਆਂ ਸੰਸਥਾਵਾਂ 'ਤੇ ਲਗਾਏ ਗਏ ਬੈਨ ਅਤੇ 2020 ਦੀਆਂ ਚੋਣਾਂ ਵਿਚ ਰੂਸ ਦਾ ਸ਼ਾਮਲ ਹੋਣਾ ਅਤੇ ਅਮਰੀਕੀ ਨੈੱਟਵਰਕ ਦੀ ਸਪਲਾਈ ਚੈਨ ਸਾਫਟਵੇਅਰ ਹੈਕਿੰਗ ਵਰਗੇ ਮੁੱਦੇ ਹਨ। ਹਾਲਾਂਕਿ ਰੂਸ ਇਨ੍ਹਾਂ ਦੋਸ਼ਾਂ ਤੋਂ ਨਾਂਹ ਕਰਦਾ ਰਿਹਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर