LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PNB ਘੋਟਾਲਾ 'ਚ ਧੋਖਾਧੜੀ ਕਰਨ ਵਾਲਾ ਭਗੌੜਾ ਮੇਹੁਲ ਚੋਕਸੀ ਹੋਇਆ ਲਾਪਤਾ, ਤਲਾਸ਼ ਵਿਚ ਜੁਟੀ ਪੁਲਿਸ

mehuls

ਨਵੀਂ ਦਿੱਲੀ: ਭਗੌੜਾ ਹੀਰਾ ਕਾਰੋਬਾਰੀ (Mehul Choksi)ਮੇਹੁਲ ਚੋਕਸੀ, ਜੋ ਪੰਜਾਬ ਨੈਸ਼ਨਲ ਬੈਂਕ ਤੋਂ ਲਏ 13,500 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਧੜੀ ਵਿੱਚ ਲੋੜੀਂਦਾ ਹੈ, ਐਂਟੀਗੁਆ ਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਹੈ। ਇਸ ਦੀ ਜਾਣਕਾਰੀ ਕੈਰੇਬੀਅਨ ਟਾਪੂ ਦੀ ਰਾਇਲ ਪੁਲਿਸ ਫੋਰਸ ਨੇ ਦਿੱਤੀ ਹੈ। ਦੱਸ ਦੇਈਏ ਕਿ ਉਹ ਇਸ ਟਾਪੂ ਤੇ ਜਨਵਰੀ 2018 ਤੋਂ ਰਹਿ ਰਿਹਾ ਸੀ। ਗੁੰਮਸ਼ੁਦਾ ਵਿਅਕਤੀਆਂ ਦੀ ਕਾਰਵਾਈ ਸ਼ੁਰੂ ਕਰਨ ਵਾਲੀ ਪੁਲਿਸ ਟੀਮ ਨੇ ਕਾਰੋਬਾਰੀ ਦੀ ਤਸਵੀਰ ਸਮੇਤ ਇਕ ਬਿਆਨ ਜਾਰੀ ਕਰਕੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਪੁਲਿਸ ਇਸ ਦੀ ਤਲਾਸ਼ੀ ਵਿਚ ਜੁਟ ਗਈ ਹੈ। 

ਪੁਲਿਸ ਜੌਲੀ ਹਾਰਬਰ 62 ਸਾਲਾ (Mehul Choksi)ਮੇਹੁਲ ਚੋਕਸੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਉਸਦੀ ਜਾਂਚ ਕਰ ਰਹੀ ਹੈ।ਜਾਨਸਨ ਪੁਆਇੰਟ ਪੁਲਿਸ ਸਟੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਿਕ ਮੇਹੁਲ ਦੇ ਐਤਵਾਰ 23 ਮਈ 2021 ਨੂੰ ਲਾਪਤਾ ਹੋਣ ਦੀ ਖਬਰ ਮਿਲੀ ਸੀ।

ਇਹ ਵੀ ਪੜੋ: ਕੋਰੋਨਾ ਦਾ ਕਹਿਰ : ਦੂਜੀ ਲਹਿਰ ਤਹਿਤ ਅੱਜ 42ਵੇਂ ਦਿਨ 'ਚ ਸਭ ਤੋਂ ਘੱਟ ਕੇਸ ਹੋਏ ਦਰਜ, ਵੇਖੋ ਆਂਕੜੇ

ਮਿਲੀ ਜਾਣਕਾਰੀ ਦੇ ਮੁਤਾਬਕ ਚੋਕਸੀ ਨੂੰ ਆਖਰੀ ਵਾਰ ਐਤਵਾਰ ਨੂੰ ਆਪਣੀ ਕਾਰ ਵਿੱਚ ਵੇਖਿਆ ਗਿਆ ਸੀ, ਜਿਸਦੀ ਤਲਾਸ਼ੀ ਲੈਣ 'ਤੇ ਪੁਲਿਸ ਨੇ ਉਸ ਨੂੰ ਜਬਤ ਕਰ ਲਿਆ ਸੀ ਪਰ ਚੋਕਸੀ ਨਹੀਂ ਮਿਲਿਆ । ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਚੋਕਸੀ, ਜਿਸ ਨੇ ਐਂਟੀਗੁਆ ਅਤੇ ਬਾਰਬੁਡਾ ਦੇ ਕੈਰੇਬੀਆਈ ਟਾਪੂ ਦੇਸ਼ ਦੀ ਨਾਗਰਿਕਤਾ ਲਈ ਹੋਈ ਸੀ, ਐਤਵਾਰ ਨੂੰ ਇਸ ਟਾਪੂ ਦੇ ਦੱਖਣੀ ਖੇਤਰ ਵਿੱਚ ਡਰਾਈਵਿੰਗ ਕਰਦੇ ਦੇਖਿਆ ਗਿਆ ਸੀ।

ਗੌਰਤਲਬ ਹੈ ਕਿ ਚੋਕਸੀ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਤੋਂ 13,500 ਕਰੋੜ ਰੁਪਏ ਦੇ ਕਰਜ਼ੇ ਨੂੰ ਲੈ ਕੇ ਅੰਡਰਟੇਕਿੰਗ ਦੀ ਵਰਤੋਂ ਕਰਦਿਆਂ ਕਥਿਤ ਤੌਰ' ਤੇ ਘੁਟਾਲੇ ਕਰਨ ਦੇ ਆਰੋਪੀ ਹਨ।

In The Market